ਕੈਟੇਗਰੀ

ਤੁਹਾਡੀ ਰਾਇ



ਜਗਤਾਰ ਜੌਹਲ ਮਨੀਲਾ
ਗੁਰੂ ਬਾਬਾ ਨਾਨਕ ਨਹੀਂ ਸੀ ਚਾਹੁੰਦਾ ਕਿ ਉਸ ਦੀ ਸਮਾਧ ਤੇ ਕਬਰ ਬਣਾ ਕੇ ਪੂਜਿਆ ਜਾਵੇ
ਗੁਰੂ ਬਾਬਾ ਨਾਨਕ ਨਹੀਂ ਸੀ ਚਾਹੁੰਦਾ ਕਿ ਉਸ ਦੀ ਸਮਾਧ ਤੇ ਕਬਰ ਬਣਾ ਕੇ ਪੂਜਿਆ ਜਾਵੇ
Page Visitors: 2487

ਗੁਰੂ ਬਾਬਾ ਨਾਨਕ ਨਹੀਂ ਸੀ ਚਾਹੁੰਦਾ ਕਿ ਉਸ ਦੀ ਸਮਾਧ ਤੇ ਕਬਰ ਬਣਾ ਕੇ ਪੂਜਿਆ ਜਾਵੇ
ਗਿ. ਜਗਤਾਰ ਸਿੰਘ ਜਾਚਕ
    ਨਿਊਯਾਰਕ, 6 ਜੁਲਾਈ (ਮਨਜੀਤ ਸਿੰਘ): ਕਰਨੀ ਤੇ ਕਥਨੀ ਦੇ ਸੂਰੇ ਗੁਰੂ ਬਾਬਾ ਨਾਨਕ ਨਹੀਂ ਸੀ ਚਾਹੁੰਦੇ ਕਿ ਉਨ੍ਹਾਂ ਦੀ ਸਮਾਧ ਤੇ ਕਬਰ ਬਣਾ ਕੇ ਪੂਜਿਆ ਜਾਵੇ, ਕਿਉਂਕਿ ਉਨ੍ਹਾਂ ਦਾ ਐਲਾਨ ਹੈ
 "ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਨਿ ਨਾ ਜਾਈ ॥"
ਇਸ ਲਈ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ, ਪਾਕਿਸਤਾਨ ਵਿਖੇ ਸਮਾਧ ਤੇ ਕਬਰ ਦੀ ਪੂਜਾ ਹੋਣੀ ਗੁਰਮਤਿ ਦੇ ਉਲਟ ਭਾਰੀ ਮਨਮਤਿ ਹੈ । ਇਸ ਪ੍ਰਤੀ ਤਖ਼ਤਾਂ ਦੇ ਜਥੇਦਾਰਾਂ, ਪਾਕਿਸਤਾਨ ਗੁਰਦੁਆਰਾ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਨੂੰ ਗੰਭੀਰਤਾ ਸਹਿਤ ਵਿਚਾਰਨ ਦੀ ਲੋੜ ਹੈ । ਇਹ ਵਿਚਾਰ ਹਨ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਦੇ, ਜਿਹੜੇ ਉਨ੍ਹਾਂ ਨਿਊਯਾਰਕ ਤੋਂ ਸਪੋਕਸਮੈਨ ਨੂੰ ਲਿਖਤੀ ਭੇਜੇ ।
    ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਸਾਹਿਬ ਜੀ ਨੇ ਪਹਿਲੀ ਪ੍ਰਚਾਰ ਉਦਾਸੀ ਉਪਰੰਤ ਸੰਨ 1515 ਵਿੱਚ ਰਾਵੀ ਕਿਨਾਰੇ ਕਰਤਾਰ ਦੇ ਨਾਂ ਉੱਤੇ ਸ੍ਰੀ ਕਰਤਾਰਪੁਰ ਨਗਰ ਵਸਾਇਆ, ਜਿਹੜਾ ਸੰਨ 1921 ਤਕ ਗੁਰੂ ਆਸ਼ੇ ਦਾ ਸਚਖੰਡੀ ਮਾਡਲ ਗ੍ਰਾਮ ਬਣ ਕੇ ਉਚ ਕੋਟੀ ਦੇ ਪ੍ਰਚਾਰ ਕੇਂਦਰ ਵਿੱਚ ਬਦਲ ਗਿਆ । ਇਉਂ ਜਾਪਦਾ ਸੀ, ਜਿਵੇ ਸਮੁੱਚਾ ਨਗਰ ਹੀ ਧਰਮਸ਼ਾਲਾ ਹੋਵੇ । ਇਹੀ ਕਾਰਨ ਹੈ ਕਿ ਭਾਈ ਗੁਰਦਾਸ ਜੀ ਲਿਖਿਆ
'ਧਰਮਸਾਲ ਕਰਤਾਰਪੁਰ ਸਾਧਸੰਗ ਸਚਖੰਡ ਵਸਾਇਆ' ।
 ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਹਨ ਸੰਨ 1539 ਵਿੱਚ ਗੁਰੂ ਜੀ ਜੋਤੀ ਜੋਤ ਸਮਾਏ ਤੇ ਰਾਵੀ ਦੇ ਕੰਢੇ ਉਨ੍ਹਾਂ ਦਾ ਅੰਤਮ ਸੰਸਕਾਰ ਕੀਤਾ ਗਿਆ ।
 ਭਾਈ ਗੁਰਦਾਸ ਜੀ ਮੁਤਾਬਕ ਗੁਰੂ ਜੀ ਦੇ ਆਕੀ ਬੇਟੇ ਬਾਬਾ ਸ੍ਰੀ ਚੰਦ ਨੇ ਉਥੇ ਚੜ੍ਹਾਵੇ ਦੇ ਲਾਲਚ ਅਧੀਨ ਗੁਰੂ ਬਾਬੇ ਦਾ ਦੇਹੁਰਾ (ਸਮਾਧ) ਬਣਵਾ ਕੇ ਪੂਜਾ ਸ਼ੁਰੂ ਕਰਵਾ ਦਿੱਤੀ ।
 ਅਜਿਹੀ ਮਨਮਤਿ ਅਕਾਲ ਪੁਰਖੁ ਤੇ ਉਹਦੇ ਸਰੂਪ ਗੁਰੂ ਜੀ ਨੂੰ ਨਹੀਂ ਸੀ ਭਾਉਂਦੀ । ਇਸ ਲਈ ਰਾਵੀ ਨਦੀ ਪੂਰੀ ਨਗਰੀ ਸਮੇਤ ਸਮਾਧ ਆਦਿਕ ਨੂੰ ਰੋੜ੍ਹ ਕੇ ਲੈ ਗਈ ।
    ਐਸੀ ਰੱਬੀ ਰਜ਼ਾ ਵਰਤਣ ਉਪਰੰਤ ਮੁੜ ਕੇ ਉਥੇ ਸਮਾਧ ਤਾਂ ਨਾ ਬਣੀ, ਪਰ ਉਥੇ ਯਾਦਗਾਰ ਵਜੋਂ ਹਿੰਦੂ ਸਿੱਖਾਂ ਮਿਲ ਕੇ ਖੂਹ ਲਗਵਾਇਆ ਅਤੇ ਮੁਸਲਮਾਨ ਸ਼ਰਧਾਲੂਆਂ ਨੇ ਮਸੀਤ ਬਣਵਾਈ । ਬੰਸਾਵਲੀਨਾਮਾ (ਸੰਨ 1779) ਦੇ ਲੇਖਕ ਭਾਈ ਕੇਸਰ ਸਿੰਘ ਛਿੱਬਰ ਲਿਖਦਾ ਹੈ ਕਿ ਇਹ ਸਭ ਕੁਝ ਉਸ ਨੇ ਅੱਖੀਂ ਡਿੱਠਾ ਤੇ ਬਾਬੇ ਦੇ ਖੂਹ 'ਤੇ ਇਸ਼ਨਾਨ ਵੀ ਕੀਤਾ ਸੀ ।
    ਸ੍ਰੀ ਕਰਤਾਰਪੁਰ ਦੀ ਮੁਬਾਰਕ ਧਰਤੀ 'ਤੇ ਸਮਾਧ ਅਤੇ ਕਬਰ ਸਹਿਤ ਜਿਹੜਾ ਗੁਰਦੁਆਰਾ ਸਾਹਿਬ ਉਥੇ ਸ਼ਸ਼ੋਭਤ ਹੈ, ਇਹ ਸਾਰੀ ਸੇਵਾ ਮਹਾਰਾਜਾ ਭੂਪਿੰਦਰ ਸਿੰਘ ਪਟਿਆਲਾ ਨੇ ਕਰਵਾਈ ਹੈ । ਸਿੱਖ ਚਿੰਤਕਾ ਦਾ ਮੰਨਣਾ ਹੈ ਕਿ ਮਹਾਰਾਜਾ ਵਲੋਂ ਗੁਰੂ ਸਾਹਿਬ ਜੀ ਦੀ ਇਤਿਹਾਸਕ ਯਾਦਗਾਰ ਵਜੋਂ ਗੁਰਦੁਆਰਾ ਸਥਾਪਿਤਾ ਕਰਨਾ ਤਾਂ ਸ਼ਲਾਘਾਯੋਗ ਉਦਮ ਹੈ । ਪ੍ਰੰਤੂ, ਸਮਾਧ ਤੇ ਕਬਰ ਬਨਾਉਣੀ ਭਾਰੀ ਭੁੱਲ ਹੈ, ਭਾਵੇ ਊਹ ਕਿਸੇ ਨੋ ਵੀ ਬਣਾਈ, ਕਿਉਂਕਿ ਇਹ ਸਿੱਖੀ ਤੇ ਇਸਲਾਮ ਦੇ ਮੂਲ ਸਿਧਾਂਤਾਂ ਦੇ ਬਿਲਕੁਲ ਵਿਪਰੀਤ ਹੈ ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.