ਨਿਯੂਜ਼ੀਲੇਂਡ ਦੀ ਹਾਰ ਦਾ ਕਾਰਣ ???'
ਕ੍ਰਿਕੇਟ ਵਿਚ ਮੇਰੀ ਜ਼ਿਆਦਾ ਦਿਲਚਸਪੀ ਨਹੀਂ ! ਵਰਡ ਕਪ 2019 ਦਾ ਕੋਈ ਮੈਚ ਨਹੀਂ ਵੇਖਿਆ ਪਰ ਅੱਜ ਸਬਬਨ ਹੀ ਵਰਡ ਕਪ ਦੇ ਫ਼ਾਈਨਲ ਮੁਕਾਬਲੇ ਦੇ ਅੰਤਿਮ ਤਿੰਨ ਅੋਵਰ ਦੇਖਣ ਦਾ ਮੌਕਾ ਬਣਿਆ ਤਾਂ ਪਤਾ ਚਲਿਆ ਕਿ ਮੈਚ ਬਹੁਤ ਹੀ ਦਿਲਚਸਪ ਸੀ ਅਤੇ ਸੁਪਰ ਅੋਵਰ ਵਿਚ ਟਾਈ ਦੇ ਬਾਵਜੂਦ ਨਿਯੂਜ਼ੀਲੇਂਡ ਦੀ ਚੰਗੀ ਟੀਮ ਹਾਰ ਗਈ।
ਖ਼ੈਰ 'ਪਲੈਅਰ ਆਫ਼ ਦੀ ਟੁਰਨਾਮੇਂਟ' ਦਾ ਖ਼ਿਤਾਬ ਨਿਯੂਜ਼ੀਲੇਂਡ ਦੇ ਕਾਬਿਲ ਕਪਤਾਨ 'ਕੈਨ ਵਿਲੀਅਮਸਨ' ਨੇ ਹਾਸਲ ਕੀਤਾ।ਮਸ਼ਹੂਰ ਖਿਡਾਰੀ 'ਐਲਨ ਬਾਰਡਰ' ਅਨੁਸਾਰ ਕੈਨ ਇਸ ਵੱਕਤ ਸੰਸਾਰ ਦੇ ਸਰਵੋਤਮ ਕ੍ਰਿਕੇਟ ਖਿਡਾਰੀ ਹਨ।ਜਨਮ 1990 ਅਤੇ ਉਮਰ 29 ਸਾਲ! ਪਰ ਧਰਮ ?
ਧਰਮ ਪੱਖੋਂ ਕੈਨ ਵਿਲੀਅਮਸਨ ਈਸਾਈ ਹਨ ਅਤੇ ਚਮਤਕਾਰੀ ਰੱਬ ਵਿਚ ਯਕੀਨ ਕਰਨ ਵਾਲੇ ਹਨ। ਯਾਨੀ ਕੁਆਰੀ ਦੇ ਗਰਭ ਵਿਚੋਂ ਬਿਨ੍ਹਾਂ ਪਿਤਾ ਦੇ ਅੋਲਾਦ ਪੈਦਾ ਕਰਨ ਵਾਲਾ, ਅਤੇ ਜੀਸਸ ਨੂੰ ਮਰਨ ਤੋਂ ਬਾਦ ਜ਼ਿੰਦਾ ਕਰਨ ਵਾਲੇ ਰੱਬ ਵਿਚ!
ਹੁਣ ਜ਼ਰਾ ਵਿਕਾਸ ਦੇ ਭਾਈਆਂ ਨੂੰ ਪੁੱਛੋ ਕਿ ਕੀ ਕਪਤਾਨ ਕੈਨ ਦੀ ਅਜਿਹੀ ਮਨੋਤ ਹੀ ਨਿਯੂਜ਼ੀਲੇਂਡ ਦੀ ਟੀਮ ਦੇ ਹਾਰ ਦਾ ਕਾਰਣ ਤਾਂ ਨਹੀਂ ?
ਕਿਉਂਕਿ ਭਾਈਆਂ ਅਨੁਸਾਰ ਤਾਂ ਕਾਦਰ ਰੱਬ ਵਿੱਚ ਯਕੀਨ ਕਰਨ ਵਾਲੇ ਜ਼ਿੰਦਗੀ ਵਿਚ ਗਰਕਦੇ ਹੀ ਹਨ ਅਤੇ ਕਦੇ ਵੀ ਨਾ ਵਿਕਾਸ ਕਰ ਸਕਦੇ, ਨਾ ਸੰਘਰਸ਼ ਕਰ ਸਕਦੇ , ਨਾ ਜਿੱਤ ਸਕਦੇ !
ਹਰਦੇਵ ਸਿੰਘ-15.07.2019(ਜੰਮੂ)