ਕੈਟੇਗਰੀ

ਤੁਹਾਡੀ ਰਾਇ



ਆਤਮਜੀਤ ਸਿੰਘ ਕਾਨਪੁਰ
ਅੱਜ ਅਸੀਂ ਜਿਉਂਦੀ ਲਾਸ਼ ਤੋਂ ਵੱਧ ਕੁੱਝ ਨਹੀਂ
ਅੱਜ ਅਸੀਂ ਜਿਉਂਦੀ ਲਾਸ਼ ਤੋਂ ਵੱਧ ਕੁੱਝ ਨਹੀਂ
Page Visitors: 2495

ਅੱਜ ਅਸੀਂ ਜਿਉਂਦੀ ਲਾਸ਼ ਤੋਂ ਵੱਧ ਕੁੱਝ ਨਹੀਂ
ਆਤਮਜੀਤ ਸਿੰਘ, ਕਾਨਪੁਰ

ਅੱਜ ਅਸੀਂ ਜਿਉਂਦੀ ਲਾਸ਼ ਤੋਂ ਵੱਧ ਹੋਰ ਕੁਝ ਨਹੀਂ ਹਾਂ, ਜਿਸ ਤਰਾਂ ਮੁਰਦੇ ਅੱਗੇ ਮਿੱਟੀ ਅੱਗੇ ਲਾਸ਼ ਅੱਗੇ ਬਹਿ ਕੇ ਜਿੰਨਾਂ ਮਰਜ਼ੀ ਰੌਲਾ ਪਾ ਲਉ ਅਤੇ ਉਸ ਅੱਗੇ ਬਹਿ ਕੇ ਜਿੰਨੀ ਮਰਜ਼ੀ ਗੱਲਾਂ ਕਰ ਲਉ ਉਸ ਲਾਸ਼ ਨੂੰ ਉਸ ਮਿੱਟੀ ਨੂੰ ਕੋਈ ਫ਼ਰਕ ਨਹੀਂ ਪੈਂਦਾ ...।

ਉਸ ਹੀ ਤਰਾਂ ਸਾਨੂੰ ਕਿੰਨੇ ਵਰ੍ਹੇ ਹੋ ਗਏ ਗੁਰੂ ਘਰ ਜਾਂਦਿਆਂ ਪਰ ਜੇ ਸਾਨੂੰ ਗੁਰੂ ਘਰ ਜਾ ਕੇ ਗੁਰੂ ਦੀ ਗੱਲ ਸਮਝ ਹੀ ਨਾ ਆਈ ਤੇ ਅਸੀਂ ਜਿਉਂਦੀ ਲਾਸ਼ ਤੋਂ ਵੱਧ ਹੋਰ ਕੁੱਝ ਨਹੀਂ ਹਾਂ ...।
ਅੱਜ ਸਾਡੀ ਸਟੇਜਾਂ 'ਤੇ ਕਿੰਨਾ ਕੂੜ ਪ੍ਰਚਾਰ ਹੋ ਰਿਹਾ ਹੈ...

- ਕੋਈ ਆਉਂਦਾ ਹੈ ਕਹਿੰਦਾ ਮਾਤਾ ਗੂਜਰੀ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ੪੨ ਸਾਲ ਕੰਟਰੋਲ {ਸੰਜ਼ਮ} ਕੀਤਾ {ਰਖਿਆ} ਤਾਂ ਉਸ ਮਾਂ ਦੇ ਘਰ ਮਰਦ ਅੰਗਮੜਾ ਸੂਰਮਾ ਪੈਦਾ ਹੋਇਆ ਗੁਰੂ ਗੋਬਿੰਦ ਸਿੰਘ .. ਤੇ ਅੱਜ ਵੀ ਇਹੋ ਜਿਹੇ ਸੂਰਮੇ ਪੈਦਾ ਹੋ ਸਕਦੇ ਹਨ ਜੇ ਇੰਨਾਂ ਚਿਰ ਸੰਜ਼ਮ ਰਖਿਆ ਜਾਏ,

- ਕੋਈ ਆਉਂਦਾ ਹੈ ਕਹਿੰਦਾ ਸ਼ਰੀਰ ਨੂੰ ਸਿੱਖ ਨੇ ਯਾਦਾਸ਼ਤ ਲਈ ਵਰਤਣਾ ਹੈ, ਇਸ ਲਈ ਤਸਵੀਰਾਂ {photos} ਨੂੰ ਹਟਾਣਾ ਨਹੀਂ ਚਾਹੀਦਾ ਹੈ,
- ਕੋਈ ਆਉਂਦਾ ਹੈ ਗੁਰੂ ਸਾਹਿਬਾਨਾਂ ਨੂੰ ਰਾਮਚੰਦਰ ਅਤੇ ਕ੍ਰਿਸ਼ਨ ਦੀ ਜੋਤ ਦਸ ਜਾਂਦਾ ਹੈ,
- ਕੋਈ ਆਉਂਦਾ ਹੈ ਮਾਤਾ ਗੂਜਰੀ ਨੂੰ ਉੱਜੜੀ ਆਖ ਜਾਂਦਾ ਹੈ,
- ਕੋਈ ਆਉਂਦਾ ਹੈ ਸਾਹਿਬਜਾਦਿਆਂ ਨੂੰ ਬ੍ਰਹਮਾ ਵਿਸ਼ਨੂ ਮਹੇਸ਼ ਇੰਦ੍ਰ ਦਾ ਅਵਤਾਰ ਦਸ ਜਾਂਦਾ ਹੈ,
- ਕੋਈ ਆਉਂਦਾ ਹੈ ਕਰਾਮਾਤਾਂ ਵਾਂਗ ਦੇਹੁਰਾ ਘੁਮਾ ਜਾਂਦਾ ਹੈ ਅਤੇ ਹੋਰ ਵੀ ਬਹੁਤ ਕੁਝ ਹੈ ਜੇ ਅਸੀਂ ਇਹ ਸਭ ਕੂੜ ਪ੍ਰਚਾਰ ਸੁਣ ਕੇ ਇੰਨਾਂ ਨੂੰ ਸਵਾਲ ਕਰਨ ਜੋਗੇ ਨਹੀਂ ਤਾਂ ਅਸੀਂ ਜਿਉਂਦੀ ਲਾਸ਼ ਤੋਂ ਵੱਧ ਹੋਰ ਕੁੱਝ ਨਹੀਂ ...।

ਪਤਾ ਨਹੀਂ ਇਹੋ ਜਿਹਾ ਗਪੌੜ ਸੁਨਾਉਣ ਤੋਂ ਪਹਿਲਾਂ ਇਹੋ ਜਿਹੇ ਅਗਿਆਨੀਆਂ ਦੀ ਆਤਮਾ ਕਿਵੇਂ ਗਵਾਹੀ ਦੇ ਜਾਂਦੀ ਹੈ, ਇ
ਹੋ ਜਿਹਾ ਗਪੌੜ ਸੁਨਾਉਣ ਤੋਂ ਪਹਿਲਾਂ ਚੁੱਲੂ ਭਰ ਪਾਣੀ ਵਿਚ ਡੁੱਬ ਕਿਉਂ ਨਹੀਂ ਮਰਦੇ, ਜੇ ਇਹੋ ਜਿਹੇ ਅਗਿਆਨੀਆਂ ਦੇ ਹੱਥ ਕੌਮ ਦੀ ਬਾਗਡੋਰ ਸੌਂਪ ਦਿੱਤੀ ਜਾਏ ਤੇ ਇੰਨਾ ਨੇ ਨਵਾਂ ਇਤਿਹਾਸ ਰਚ ਦੇਣਾ ਹੈ ..

ਸਾਨੂੰ ਜਿਉਂਦੀ ਲਾਸ਼ ਬਣਾਉਣ ਦਾ ਸਭ ਤੋਂ ਵੱਡਾ ਯੋਗਦਾਨ ਉਨਾਂ ਪ੍ਰਚਾਰਕਾਂ ਡੇਰੇਦਾਰਾਂ ਅਤੇ ਸੰਪ੍ਰਦਾਵਾਂ ਦਾ ਹੈ ਜਿੰਨਾਂ ਨੇ ਸਾਨੂੰ ਕੂੜ ਸੁਣਾ ਸੁਣਾ ਕੇ ਸਾਡੀ ਜ਼ਮੀਰ ਨੂੰ ਮਾਰ ਦਿੱਤਾ ਹੈ, ਓਇ ਭਲਿਓ ਅਜੇ ਵੀ ਸਮਾਂ ਇੰਨਾਂ ਦਾ ਪੱਲਾ ਛੱਡ ਕੇ ਗੁਰੂ ਦਾ ਪੱਲਾ ਫੜੋ ਜੋ ਨਿਤ ਆਤਮਕ ਮੌਤੇ ਮਰਣ ਤੋਂ ਬਚਾਉਂਦਾ ਹੈ।
ਗੁਰੂ ਰਾਖਾ ਹੋਵੇ।

 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.