ਕੈਟੇਗਰੀ

ਤੁਹਾਡੀ ਰਾਇ



ਅਰਵਿੰਦਰ ਸਿੰਘ
ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ
ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ
Page Visitors: 2467

 ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ
ਅਰਵਿੰਦਰ ਸਿੰਘ 00917087886882
    ਕੁੱਝ ਮੰਦਬੁੱਧੀਆਂ ਵਲੋਂ ਇੱਕ ਨਾਈ ਦੀ ਦੁਕਾਨ ਬੰਦ ਕਰਾਉਣ ਦੇ ਰੋਸ 'ਚ ਸਾਡੇ ਆਲੇ ਅੰਧਭਗਤ ਵੀ ਭਗਤ ਸੈਨੁ ਨਾਈ ਜੀ ਨੂੰ ਵਾਲ ਕੱਟਣ ਵਾਲਾ ਸਿੱਧ ਕਰੀ ਜਾ ਰਹੇ ਹਨ, ਜਦਕਿ ਐਸਾ ਨਹੀਂ ਹੈ ਉਹਨਾਂ ਨੇ ਕਦੇ ਕੇਸਾਂ ਦੀ ਬੇਅਦਬੀ ਨਹੀਂ ਕੀਤੀ ..!
    ਗੁਰੁ ਅਰਜਨੁ ਸਾਹਿਬ ਦਾ ਪੂਰਾ ਸ਼ਬਦ ਪੜੋ ਜੋ ਭਗਤਾਂ ਦੀ ਕਿਰਤ ਨਾਲ ਸਬੰਧਿਤ ਹੈ ਕਿ ਕਿਵੇਂ ਆਪਣੀਂ ਕਿਰਤ ਕਾਰ ਕਰਦਿਆਂ ਭਗਤ ਸਾਹਿਬਾਨ ਸਚੁ ਨਾਲ ਇੱਕ ਮਿੱਕ ਹੋ ਗਏ .. ਇਸੇ ਸ਼ਬਦ ਵਿੱਚ ਭਗਤ ਸੈਨੁ ਜੀ ਬਾਰੇ ਲਿਖਿਆ ਹੈ ਕਿ ਘਰ ਘਰ ਜਾ ਕੇ ਲੋਕਾਂ ਦੀਆਂ ਬੁੱਤੀਆਂ ਕਰਦੇ ਸਨ। ਸਾਡੇ ਬਜੁਰਗ ਜਾਂ ਪੁਰਾਤਨ ਪਿੰਡਾਂ ਵਿੱਚ ਵਿੱਚਰਣ ਵਾਲੇ ਜਾਣਦੇ ਹਨ ਕਿ ਜਦੋਂ ਚਿੱਠੀ ਪੱਤਰ ਜਾਂ ਅੱਜ ਵਾਲੇ ਸਾਇੰਸ ਵਾਲੇ ਸਾਧਨ ਨਹੀਂ ਸਨ, ਤਾਂ ਸੁੱਖ ਦੁੱਖ ਦੇ ਸੁਨੇਹੇ ਲਈ ਨਾਈ ਭੇਜੇ ਜਾਂਦੇ ਸਨ ਜੇ ਉਹ ਔਰਤ ਹੋਵੇ ਤਾਂ ਉਸਨੂੰ ਨੈਣ ਕਹਿੰਦੇ ਸਨ। ਭਗਤ ਸੈਨੁ ਜੀ ਵੀ ਲੋਕਾਂ ਦੇ ਦੁੱਖ ਸੁੱਖ ਦੇ ਸੁਨੇਹੇ ਪਹੁੰਚਾਉਂਦੇ ਸਨ ਭਾਵ ਬੁੱਤੀਆਂ ਕਰਦੇ ਸਨ।
    ਪੂਰਾ ਸ਼ਬਦ ਪੜ੍ਹੋ ...!
    ਮਹਲਾ ੫ ॥
ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ ॥
ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ
॥੧॥ ਰਹਾਉ ॥
ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ ॥
ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ
॥੧॥
ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ ॥
ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ
॥੨॥
ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ ॥
ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ
॥੩॥
ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥
ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ
॥੪॥੨॥ {ਪੰਨਾ 487}
    ਜਿਹੜੀ ਹਰਕਤ ਉਹਨਾਂ ਕੁੱਝ ਮੂਰਖਾਂ ਨੇ ਕੀਤੀ ਹੈ ਕਿਸੇ ਦੀ ਦੁਕਾਨ ਧੱਕੇ ਨਾਲ ਬੰਦ ਕਰਾਈ, ਮੈਂ ਉਹਦੇ ਹੱਕ ਵਿੱਚ ਬਿਲਕੁਲ ਨਹੀਂ! ਪਰ ਅਧੂਰੀ ਜਾਣਕਾਰੀ ਕਾਰਣ ਭਗਤ ਸੈਨੁ ਜੀ ਨੂੰ ਵਾਲ ਕੱਟਣ ਵਾਲਾ ਸਿੱਧ ਕਰੀ ਜਾਣਾ ਇਹ ਬਿਲਕੁਲ ਗਲਤ ਹੈ ...!!
..................
ਟਿੱਪਣੀ: ਭਾਈ ਪਰਮਜੀਤ ਸਿੰਘ ਕੇਸਰੀ
    ਕਿਸੇ ਸਟੀਕ 'ਚ 'ਬੁਤਕਾਰੀਆ' ਦੇ ਅਰਥ 'ਵਾਲ ਕੱਟਣਾ' ਨਹੀਂ ਲਿਖੇ ਹਨ । ਬੁਤਕਾਰੀਆ ਭਾਵ ਬੁਤੀਆ ਸਾਰਨ ਵਾਲਾ ਯਾਂ ਬਿਨਾ ਮਜ਼ਦੂਰੀ ਦੇ ਨਿੱਕੇ ਮੋਟੇ ਕੰਮ ਕਰਨ ਵਾਲਾ । ਨਾਲੇ ਜਿਹੜੇ ਕਹਿੰਦੇ ਹਨ ਕੇ ਭਗਤ ਸੈਣ ਜੀ ਰੋਜ਼ ਰਾਜੇ ਦੇ ਵਾਲ ਕੱਟਣ ਤੇ ਮਾਲਿਸ਼ ਕਾਰਨ ਜਾਂਦੇ ਸੀ, ਉਹ ਇਹ ਦੱਸਣ ਉਹ ਆਪਣੇ ਵਾਲ ਰੋਜ਼ ਕਟਦੇ ਹਨ ਯਾਂ ਹਫਤੇ-ਦਸ ਦਿਨ ਬਾਅਦ ? ਜੇ ਉਹ ਰੋਜ਼ ਵਾਲ ਨਹੀਂ ਕਟਦੇ ਫੇਰ ਉਹ ਰਾਜਾ ਕਿਸੇ ਭਾਲੂ ਦੀ ਔਲਾਦ ਸੀ ਜਿਨੂੰ ਰੋਜ਼ ਕਈ ਸਾਰੇ ਵਾਲ ਉੱਗ ਪੈਂਦੇ ਹਨ ਜਿਨੂੰ ਕੱਟਣ ਭਗਤ ਸੇਨ ਨੂੰ ਓਹਦੇ ਦਰਬਾਰ ਰੋਜ਼ ਜਾਂਦਾ ਪੈਂਦਾ ਸੀ ? ਹਾਂ ! ਮਾਲਿਸ਼ ਜ਼ਰੂਰ ਕਰਨ ਜਾਂਦੇ ਸਨ, ਜੋ ਉਨ੍ਹਾਂ ਦੀ ਕਿਰਤ ਸੀ ਤੇ ਕਈ ਨਾਈ ਵੀਰ ਅੱਜ ਵੀ ਓਹੀ ਕਿਰਤ ਕਰਦੇ ਮਿਲ ਜਾਂਦੇ ਹਨ ।
ਜਿਥੋਂ ਤਕ ਵਾਲ ਕੱਟਣ ਦਾ ਸਵਾਲ ਹੈ, ਉਹਨਾਂ ਸਮਿਆਂ 'ਚ ਇਹ ਇਕ ਬਹੁਤ ਵੱਡੀ ਸਜ਼ਾ ਦੇ ਰੂਪ 'ਚ ਵੇਖੀ ਜਾਂਦੀ ਸੀ । ਜਿਸਨੇ ਬਹੁਤ ਘਿਨਾਉਣੀ ਕਾਰਵਾਈ ਕੀਤੀ ਹੋਵੇ, ਓਹਦੇ ਸ਼ਰੇਆਮ ਵਾਟ ਕੱਟ ਕੇ ਜ਼ਲੀਲ ਕੀਤਾ ਜਾਂਦਾ ਸੀ ।

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.