ਧੁੰਮਿਆਂ ! ਦੁੱਧ ਫਰਸ਼ 'ਤੇ ਡੋਲਣ ਵਸਤੇ ਨਹੀਂ, ਪੀਣ ਵਾਸਤੇ ਹੁੰਦਾ
ਆਤਮਜੀਤ ਸਿੰਘ, ਕਾਨਪੁਰ
ਮਹਾਂਮੂਰਖ ਧੁੰਮਾਂ ਇਹ ਕੀ ਕਰੀ ਜਾਂਦਾ !!!
ਧੁੰਮਿਆਂ ! ਦੁੱਧ ਫਰਸ਼ 'ਤੇ ਡੋਲਣ ਵਸਤੇ ਨਹੀਂ, ਪੀਣ ਵਾਸਤੇ ਹੁੰਦਾ ..
ਦੁੱਧ ਫਰਸ਼ 'ਤੇ ਡੋਲਣ ਦੀ ਥਾਂ 'ਤੇ ਜੇ ਕਿਸੇ ਗਰੀਬ ਬੱਚਿਆਂ ਵਿੱਚ ਵੰਡਦਾ ਤਾਂ ਚੰਗਾ ਹੁੰਦਾ, ਮਨੁੱਖਤਾ ਦੀ ਭਲਾਈ ਹੁੰਦੀ ..
ਪਰ ਤੁਸੀਂ ਹੋਏ ਅਕਲੋਂ ਖਾਲੀ ਇਹ ਤੁਹਾਨੂੰ ਕਿਥੋਂ ਸੁਝਣਾ ..!!!
ਫੇਰ ਕਹਿੰਦੇ ਹੋ ਕਿ ਸਾਨੂੰ ਕੇਸਾਧਾਰੀ ਬ੍ਰਾਹਮਣ ਕਿਉਂ ਕਹਿੰਦੇ ਹੋ!!!
ਓਇ ਭਲਿਆ ਗੁਰਬਾਣੀ ਵਿੱਚ ਇਹ ਕਿੱਥੇ ਲਿਖਿਆ ਹੈ ਕਿ ਕੱਚੀ ਲੱਸੀ ਨਾਲ ਸੁੱਚਮਤਾ ਆਉਂਦੀ ਹੈ???
ਅਤੇ ਜਿਹੜੇ ਦੁੱਧ ਨਾਲ ਫਰਸ਼ ਨੂੰ ਪਵਿਤ੍ਰ ਕਰਨ ਵਿੱਚ ਲਗਾ ਹੈਂ ਉਸ ਨੂੰ ਤਾਂ ਵੱਛੇ ਨੇ ਜੂਠਾ ਕਰ ਦਿੱਤਾ, ਗੁਰਬਾਣੀ ਦਾ ਫੁਰਮਾਨ ਹੈ ..
ਦੂਧੁ ਤ ਬਛਰੈ ਥਨਹੁ ਬਿਟਾਰਿਓ ॥
ਅਤੇ ਦੁੱਧ ਨੂੰ ਗੁਰਬਾਣੀ ਵਿੱਚ ਅਮ੍ਰਿਤ ਕਿਹਾ ਹੈ ਤੇ ਆਹ ਬੇਵਕੂਫ ਲਾਣਾ ਫਰਸ਼ ਧੋ-ਧੋ ਕੇ ਇਸ ਅੰਮ੍ਰਿਤ ਵਰਗੇ ਪਦਾਰਥ ਦੀ ਬੇਅਦਬੀ ਕਰ ਰਿਹਾ .. ਗੁਰਬਾਣੀ ਦਾ ਫੁਰਮਾਨ ਹੈ ..
ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤੁ ਦੇਹਿ ॥
ਨਾਮ ਵਿਹੂਣੇ ਆਦਮੀ ਧ੍ਰਿਗੁ ਜੀਵਣ ਕਰਮ ਕਰੇਹਿ ॥ {ਪੰਨਾ ੪੮੯}
ਅਰਥ: ਇਸ ਧਰਤੀ ਉਤੇ ਮਨੁੱਖ, ਪਸ਼ੂ ਪੰਛੀ ਆਦਿਕ ਸਭ ਦਾ ਸਿਰਦਾਰ ਮੰਨਿਆ ਜਾਂਦਾ ਹੈ, ਪਰ) ਪਸ਼ੂਆਂ ਨੂੰ ਸ਼ਾਬਾਸ਼ੇ ਮਿਲਦੀਆਂ ਹਨ, ਉਹ ਘਾਹ ਖਾਂਦੇ ਹਨ ਤੇ (ਦੁੱਧ ਵਰਗਾ) ਉੱਤਮ ਪਦਾਰਥ ਦੇਂਦੇ ਹਨ। ਨਾਮ ਤੋਂ ਸੱਖਣੇ ਮਨੁੱਖਾਂ ਦਾ ਜੀਵਨ ਫਿਟਕਾਰ-ਜੋਗ ਹੈ ਕਿਉਂਕਿ ਉਹ (ਨਾਮ ਵਿਸਾਰ ਕੇ ਹੋਰ ਹੋਰ) ਕੰਮ ਹੀ ਕਰਦੇ ਹਨ।
ਗੁਰੂ ਰਾਖਾ ਹੋਵੇ ਇੰਨਾਂ ਦੀ ਮਤਿ ਦਾ ਜੋ ਲੁਕਾਈ ਨੂੰ ਕਰਮਕਾਂਡਾਂ ਵਿੱਚ ਉਲਝਾ ਕੇ ਗੁੰਮਰਾਹ ਕਰ ਰਹੇ ਹਨ ।
ਇਹ ਕੈਸੀ ਵਿਡੰਬਣਾ ਹੈ ਧਰਮ ਦੇ ਨਾਮ 'ਤੇ
ਮੂਤ ਪੀਤਾ ਜਾ ਰਿਹਾ ਹੈ ਤੇ
ਦੁੱਧ ਰੋੜਿਆ ਜਾ ਰਿਹਾ ਹੈ!
ਨੋਟ: ਗੁਰਮਤਿ ਅਨੁਸਾਰ ਗੁਰੂ ਸਾਹਿਬ ਦੇ ਸਿੰਘਾਸਨ ਵਾਲੀ ਥਾਂ ਅਤੇ ਫਰਸ਼ ਨੂੰ ਧੋਣਾ ਕਰਮਕਾਂਡ ਹੈ ਗੁਰਮਤਿ ਨਹੀਂ, ਅਤੇ ਗੁਰਮਤਿ ਵਿੱਚ ਇਹੋ ਜਿਹੇ ਕਰਮਕਾਂਡਾਂ ਨੂੰ ਕੋਈ ਥਾਂ ਨਹੀਂ ।
Read more : https://sefastone.com/polishing-your-marble-floor/