ਆਤਮਜੀਤ ਸਿੰਘ ਕਾਨਪੁਰ
"ਗੁਰੂ ਗੋਬਿੰਦ ਸਿੰਘ ਕਾਲ਼ੀ ਮਾਤਾ ਦੇ ਵੱਡੇ ਭਗਤ"
Page Visitors: 2524
"ਗੁਰੂ ਗੋਬਿੰਦ ਸਿੰਘ ਕਾਲ਼ੀ ਮਾਤਾ ਦੇ ਵੱਡੇ ਭਗਤ"
ਇਹੀ ਕੁੱਝ ਤਾਂ ਅਖੌਤੀ ਦਸਮ ਗ੍ਰੰਥ ਅਤੇ ਭਾਈ ਗੁਰਦਾਸ ਦੂਜਾ ਸਾਬਿਤ ਕਰਦਾ ਹੈ,
ਫਿਰ ਕਿਉਂ ਪਿੱਟਦੇ ਹੋ ?
-: ਸੰਪਾਦਕ ਖ਼ਾਲਸਾ ਨਿਊਜ਼ 18.08.19
ਇਹੀ ਸਭ ਕੁੱਝ ਤਾਂ ਅਖੌਤੀ ਦਸਮ ਗ੍ਰੰਥ ਦੀ ਚੰਡੀ ਦੀ ਵਾਰ ਵਿੱਚ ਲਿਖਿਆ ਹੈ। ‘ਭਗੌਤੀ’ ਜਿਸ ਨੂੰ ਕਥਿਤ ਅਰਦਾਸ ਵਿੱਚ ਸਭ ਤੋਂ ਪਹਿਲਾਂ ਸਿਮਰਿਆ ਜਾਂਦਾ ਹੈ, ਉਹ ਵੀ ਤਾਂ ਇਹੀ ਕਾਲ਼ੀ ਮਾਤਾ ਹੈ। ਇਸੇ ‘ਕਾਲਕਾ’ ਨੂੰ “ਗੁਰ ਸਿਮਰ ਮਨਾਈ ਕਾਲਕਾ” ਹੇਠ ਬੜੇ ਜੋਰ ਸ਼ੋਰ ਨਾਲ ਪੜ੍ਹਿਆ ਜਾਂਦਾ ਹੈ। ਹੁਣ ਕਿਉਂ ਪਿੱਟਦੇ ਹੋ?
ਆਤਮਜੀਤ ਸਿੰਘ ਕਾਨਪੁਰ ਲਿਖਦੇ ਹਨ:
ਹੋਰ ਨਾ ਛੱਡੋ ਅਖੌਤੀ ਗ੍ਰੰਥਾਂ ਦਾ ਖਹਿੜਾ, ਇਹ ਤਾਂ ਹੋਣਾ ਹੀ ਸੀ .... ਅਸੀਂ ਸੰਘ ਪਾੜ੍ਹ ਪਾੜ੍ਹ ਕੇ ਥੱਕ ਗਏ, ਇੰਨਾਂ ਗ੍ਰੰਥਾਂ ਨੂੰ ਸਿੱਖੀ ਦੇ ਵਿਹੜੇ ਵਿਚੋਂ ਬਾਹਰ ਕੱਢੋ, ਪਰ ਅਗਿਆਨਤਾ ਦੀ ਨੀਂਦ ਵਿਚ ਸੁੱਤੇ ਇਸਦਾ ਖਹਿੜਾ ਛੱਡਣ ਨੂੰ ਤਿਆਰ ਹੀ ਨਹੀਂ, ਵੇਖ ਲਓ ਨਤੀਜਾ ਤੁਹਾਡੀ ਅੱਖਾਂ ਦੇ ਸਾਹਮਣੇ ਹੈ।