“ ਟੀਟੂ ਲਈ ਇਕ ਚੁੱਲਾ ਪਾਣੀ ਦਾ ? ”
ਗੁਰੂ ਨਾਨਕ ਜੀ ਤਲਵੰਡੀ (ਹੁਣ ਨਨਕਾਣਾ) ਵਿਚ ਮਹਿਤਾ ਕਾਲੂ ਅਤੇ ਤ੍ਰਪਤਾ ਦੇ ਘਰ ਜਨਮੇ। ਭੇਣ ਦਾ ਨਾਮ ਨਾਨਕੀ ਸੀ।ਜਨੇਉ ਪਾਉਣ ਤੋਂ ਅਸਿਮਤ ਹੋਏ ਅਤੇ ਆਪਣੇ ਮਤ ਨੂੰ ਦਰਸਾਉਣ ਲਈ ਪ੍ਰਚਾਰ ਦੋਰੇ ਕੀਤੇ। ਪ੍ਰਿਥੀਚੰਦ ਨਾਮ ਦਾ ਬੇਟਾ ਸੀ! ਅਤੇ ਕਰਤਾਰ ਪੁਰ ਵਸਾਇਆ !
ਦੂਜੇ ਪਾਤਿਸ਼ਾਹ ਪਹਿਲਾਂ ਦੇਵੀ ਦੇ ਪੁਜਾਰੀ ਸਨ ਫਿਰ ਸਮਝ ਆਈ ਤਾਂ ਗੁਰੂ ਅੰਗਦ ਹੋਏ ਤੇ ਖਡੂਰ ਚਲੇ ਗਏ।
ਤੀਜੇ ਪਾਤਿਸ਼ਾਹ ਜੀ ਨਾਲ ਗੋਵਿੰਦਵਾਲ ਵੱਸੇਆ ਤੇ
ਚੋਥੇ ਪਾਤਿਸ਼ਾਹ ਜੀ ਨੇ ਗੁਰੂ ਦਾ ਚੱਕ ਵਸਾਇਆ ਜੋ ੫ਵੇਂ ਪਾਤਿਸ਼ਾਹ ਜੀ ਵੇਲੇ ਅੰਮ੍ਰਿਤਸਰ ਕਰਕੇ ਜਾਣੇਆ ਗਿਆ!
੫ਵੇਂ ਪਾਤਿਸ਼ਾਹ ਜੀ ਨੇ ੬ਵੇਂ ਪਾਤਿਸ਼ਾਹ ਜੀ ਨੂੰ ਕੋਮ ਦੀ ਕਮਾਨ ਸੋਂਪ ਸ਼ਹੀਦੀ ਵੱਲ ਚਾਲੇ ਪਾਏ ਤਾਂ
੬ਵੇਂ ਪਾਤਿਸ਼ਾਹ ਜੀ ਨੇ ਕੁੱਝ ਚਿਰ ਬਾਦ ਅੰਮ੍ਰਿਤਸਰ ਤੋਂ ਬਾਹਰ ਕਦਮ ਪੁੱਟੇ ਜੰਗਾਂ ਲੜੀਆਂ ਤੇ ਕੋਈ ਵੀ ਜੰਗ ਦਰਬਾਰ ਸਾਹਿਬ ਨਾ ਲੜੀ!
ਇਸ ਤੋਂ ਬਾਦ ੯ਵੇਂ ਪਾਤਿਸ਼ਾਹ ਜੀ ਅੰਮ੍ਰਿਤਸਰ ਫੇਰੀ ਤੇ ਆਏ।
ਦਸ਼ਮੇਸ਼ ਜੀ ਨੇ ਆਨੰਦ ਪੁਰ ਛੱਡੇਆ। ਸਰਸਾ ਅਤੇ ਚਮਕੋਰ ਜੀ ਜੰਗ ਹੋਈ ਤੇ ਫਿਰ ਚਾਰੇ ਸਾਹਿਬਜ਼ਾਦੇਆਂ ਦੀ ਸ਼ਹੀਦੀ ਆਦਿ ਅਤੇ ਹੋਰ ਬਹੁਤ ਕੁੱਝ !
ਉਪਰੋਕਤ ਵਾਕਿਆਤ ਦਾ ਜ਼ਿਕਰ ਟੀਟੂ ਆਪਣੇ ਉਸਤਾਦ ਤੋਂ ਰੋਜ਼ ਸੁਣਦਾ ਕਿਉਂਕਿ ਉਸਤਾਦ ਨੇ ਵੀ ਆਪਣੇ ਕਈਂ ਤਰਕ ਇਨ੍ਹਾਂ ਇਤਹਾਸਕ ਘਟਨਾਵਾਂ ਦੇ ਵਿਰਸੇ ਸਿਰ ਹੀ ਟਿਕਾਏ ਸਨ।
ਟੀਟੂ ਇਨ੍ਹਾਂ ਗਲਾਂ ਨੂੰ ਸੁਣ ਕੇ ਆਪਣੇ ਦੋਸਤਾਂ ਨੂੰ ਇਤਹਾਸ ਸੁਣਾਉਦਾ ਤਾਂ ਇਕ ਦਿਨ ਕਿਸੇ ਦੋਸਤ ਨੇ ਪੁੱਛ ਲਿਆ ,
“ਟੀਟੂ ਜ਼ਰਾ ਇਹ ਤਾਂ ਦੱਸ ਕਿ ਤੇਰੇ ਉਸਤਾਦ ਅਤੇ ਤੇਰੇ ਵੱਲੋਂ ਵਰਤੇ ਜਾਂਦੇ ਇਨ੍ਹਾਂ ਇਤਹਾਸਕ ਹਵਾਲਿਆਂ ਦੇ ਮੂਲ ਸਰੋਤ ਕਿਹੜੇ ਹਨ?”
‘ਉਏ ਅਸੀਂ ਤਾਂ ਕਿਸੇ ਪੁੱਠੇ-ਸਿੱਧੇ ਸਰੋਤ ਨੂੰ ਮੰਨਦੇ ਹੀ ਨਹੀਂ !’ ਟੀਟੂ ਨੇ ਉਸਤਾਦ ਵਲੋਂ ਰੱਟੇਆ-ਰੱਟਾਇਆ ਜਵਾਬ ਬੜੀ ਜੋਰਦਾਰ ਦਲ਼ੀਲ ਵਾਂਗ ਪੇਸ਼ ਕੀਤਾ।
“ਚੰਗੀ ਗਲ ਹੈ ਭਈ ਤੇਰੀ ਮਰਜ਼ੀ ਪਰ ਟੀਟੂ ਇਤਨਾ ਤਾਂ ਦੱਸ ਕਿ ਜਿਹੜੇ ਇਤਹਾਸਕ ਵਾਕਿਆਤ ਤੂੰ ਮੰਨਦਾ ਉਹ ਵਾਕਿਆਤ ਕਿਹੜੇ ਮੂਲ ਸਰੋਤਾਂ ਤੋਂ ਆਏ ਹਨ?”
“ਕੀ ਮਤਲਭ ਤੇਰਾ?” ਟੀਟੂ ਨੇ ਪੁੱਛਿਆ
“ਮਤਲਬ ਇਹ ਹੈ ਕਿ ਜਿਹੜੇ ਵਾਕਿਆਤ ਤੂੰ ਮੰਨਦਾ ਅਤੇ ਤਕਰੀਬਨ ਸੇਂਕੜੇ ਵਾਰ ਆਪਣੀ ਦਲੀਲਾਂ ਦੇ ਹੱਕ ਵਿਚ ਭੁਗਤਾਉਂਦਾ ਉਹ ਵਾਕਿਆਤ ਉਨ੍ਹਾਂ ਹੀ ਸਰੋਤਾਂ ਤੋਂ ਆਏ ਹਨ ਜਿਨ੍ਹਾਂ ਨੂੰ ਤੂੰ ਰੱਧ ਕਰਨ ਦੇ ਭਾਸ਼ਣ ਦੂਜਿਆਂ ਨੂੰ ਦਿੰਦਾ ਰਹਿੰਦਾ!
ਜੇ ਤੇਰੇ ਵਿਚ ਹੈ ਹਿੰਮਤ ਤਾਂ ਆਪਣੇ ਵਲੋਂ ਸਵੀਕਾਰ ਕੀਤੇ ਉਪਰੋਕਤ ਸਾਰੀਆਂ ਵਾਕਿਆਤ ਦੇ ਮੂਲ ਸਰੋਤ ਦੱਸ !! ਤੇ ਜੇ ਕਰ ਨਹੀਂ ਦੱਸ ਸਕਦਾ ਤਾਂ ਟੀਟੂ ਤੂੰ ਵੀਂ ਹੱਥ ਵਿਚ ਇਕ ਚੁੱਲਾ ਪਾਣੀ ਲੇਣ ਬਾਰੇ ਸੋਚ’
‘ ਹੱਥ ਵਿਚ ਇਕ ਚੁੱਲਾ ਪਾਣੀ ਲੇਣ ਬਾਰੇ ਸੋਚਾਂ ? ਉਹ ਕਿਸ ਲਈ ? ਟੀਟੂ ਨੇ ਹੈਰਾਨ ਹੋ ਕੇ ਪੁੱਛਿਆ
‘ ਆਪਣਾ ਨੱਕ ਡੋਬਣ ਲਈ ’ ਦੋਸਤ ਨੇ ਸਲਾਹ ਦਿੱਤੀ
ਨੋਟ:- ਕਹਾਣੀ ਅਤੇ ਪਾਤਰ ਕਾਲਪਨਕ ਹਨ!
ਹਰਦੇਵ ਸਿੰਘ-੨੬.੦੮.੨੦੧੯ (ਜੰਮੂ)