ਕੈਟੇਗਰੀ

ਤੁਹਾਡੀ ਰਾਇ

New Directory Entries


ਹਰਦੇਵ ਸਿੰਘ ਜਮੂੰ
“ਵਿਕਾਸ ਦੇ ਭਾਈਆਂ ਦੇ ਐਲਾਨੇ ਸਟੇਂਡ”
“ਵਿਕਾਸ ਦੇ ਭਾਈਆਂ ਦੇ ਐਲਾਨੇ ਸਟੇਂਡ”
Page Visitors: 2490

“ਵਿਕਾਸ ਦੇ ਭਾਈਆਂ ਦੇ ਐਲਾਨੇ ਸਟੇਂਡ”
ਵਿਕਾਸ ਦੇ ਭਾਈਆਂ ਦੀ ਆਦਤ ਹੈ ਕਿ ਲਾ-ਜਵਾਬ ਹੋ ਜਾਣ ਤੇ ਉਹ ਝੱਟ ਕਿਸੇ ‘ਸਿਟੀ ਬਸ’ ਵਾਂਗ ਨਵੇਂ ‘ਸਟਾਪ’ ਤੇ ਜਾ ਅਪੜਦੇ ਹਨ। ਸਿੱਟੇ ਵੱਜੋਂ ਹਰ ਐਲਾਨਿਆ ਸਟੇਂਡ  'Temporary Stop ' ਸਟਾਪ ਹੋ ਨਿਭਣਦਾ ਹੈ ਅਤੇ ‘ਸਟੇਂਡ’ ਕਦੇ ਆਉਂਦਾ ਹੀ ਨਹੀਂ !
 ਵਿਕਾਸ ਦੇ ਭਾਈ ਪਹਿਲਾਂ ਕਹਿੰਦੇ ਆਏ ਕਿ ਗੁਰੂ ਗ੍ਰੰਥ ਸਾਹਿਬ, ਗੁਰੂ ਸਾਹਿਬਾਨ ਗੁਰੂ ਨਹੀਂ ਬਲਕਿ ਸੰਸਾਰ ਦਾ ‘ ਸਮੁੱਚਾ ਗਿਆਨ ’ ਸਾਡਾ ਗੁਰੂ ਹੈ।
ਪਰ ਜਿਸ ਵੇਲੇ ਇਹ ਪੁੱਛਿਆ ਕਿ ਕੀ ਚੋਰੀ, ਰੇਪ ਕਰਨ  ਜਾਂ ਕੰਮਪਯੁਟਰ ਗਿਆਨ ਰਾਹੀਂ ਬੇਂਕ ਐਕਾਉਂਟ ਤੇ ਡਕੈਤੀ ਕਰਨ ਦਾ ਗਿਆਨ ਵੀ ਸਾਡਾ ਗੁਰੂ ਨਾ ਹੋਇਆ ਤਾਂ ‘ਸਮੁੱਚੇ ਗਿਆਨ’ ਦੀ ਤਕਸੀਮ ਕਰਕੇ ਕਹਿਣ ਲੱਗ ਪਏ ਕਿ ' ਜਾਣਕਾਰੀ ' ਅਤੇ  'ਗਿਆਨ' (Knowledge) ਵਿਚ ਫ਼ਰਕ ਹੁੰਦਾ ! ਭਾਵ ਜੋ ਕਿਸੇ ਤੋਂ ਸਿੱਖੇਆ ਜਾਏ ਉਹ ‘ਜਾਣਕਾਰੀ’ ਤੇ ਜੋ ਆਪਣੀ ਚੇਤਨਾ ਤੋਂ ਨਿਕਲੇ ਤਾਂ ਉਹ ‘ਗਿਆਨ’ ! ਇਸ ਵਿਚ ਥੋੜਾ ਮਸਾਲਾ  " ਕਾਮਨ ਸੇਂਸ ਆ ਜੀ " ਦਾ ਵੀ ਲਗਾਇਆ ਗਿਆ।
ਖ਼ੈਰ, ਉਨ੍ਹਾਂ ਵਿਕਾਸ ਦੇ ਭਾਈਆਂ ਤੋਂ ਪੁੱਛਿਆ ਕਿ ਕਿਸੇ ਅਬਲਾ ਨਾਲ ਰੇਪ ਕਰਨ ਦਾ ਗਿਆਨ, ਬਾਹਰੀ ਜਾਣਕਾਰੀ ਰਾਹੀਂ ਉੱਤਪੰਨ ਹੁੰਦਾ ਹੈ , ਜਾਂ ਉਹ ਗਿਆਨ ਬੰਦੇ ਦੇ ਆਪਣੇ ਚੇਤਨ ਤੋਂ ਨਿਕਲ ਕੇ ਪਰਵਾਣ ਚੜਦਾ ਹੈ ? ਤਾਂ ਦਲੀਲ਼ ਦੇ ਇਹ “ਜੋਧੇ” ਚੁੱਪੀ ਧਾਰ ਗਏ !
ਰਹੀ ਗਲ ‘ਕਾਮਨ ਸੇਂਸ’ ਦੀ ਤਾਂ ਰੇਪ ਕਰਨ ਵਾਲਾ ਵੀ ਇਤਨੀ 'ਕਾਮਨ ਸੇਂਸ '  ਤਾਂ ਰੱਖਦਾ ਹੀ ਹੈ ਕਿਸੇ ਅਬਲਾ ਨੂੰ ਇਕਾਂਤ ਵਿਚ ਹੀ ਘੇਰੇਆ ਜਾਏ ਨਹੀਂ ਤਾਂ ਚੇਤਨਾ ਤੋਂ ਉਤਪੰਨ ਰੇਪ ਕਰਨ ਦੇ ਗਿਆਨ ਦੇ ਆਨੰਦ ਨੇ ਪਰਵਾਨ ਨਹੀਂ ਚੜਨਾ !!! ਕਿ ਚੜਨਾ ?
ਆਖ਼ਰ ਵਿਕਾਸ ਦੇ ਭਾਈਆਂ ਦਾ ਮਾਨਸਕ ਵਿਕਾਸ ਕਦੋਂ ਹੋਵੇਗਾ ?
ਹਰਦੇਵ ਸਿੰਘ-27.08.2019 (ਜੰਮੂ)
Attachments area

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.