ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
ਸਲੂਟ ਹੈ ਪੰਜਾਬ ਸਿਓਂ ਨੂੰ।
ਸਲੂਟ ਹੈ ਪੰਜਾਬ ਸਿਓਂ ਨੂੰ।
Page Visitors: 2465

ਸਲੂਟ ਹੈ ਪੰਜਾਬ ਨੂੰ
ਗੁਰਦੇਵ ਸਿੰਘ ਸੱਧੇਵਾਲੀਆ
ਬੰਦੇ ਗੋਤੇ ਖਾ ਰਹੇ, ਪਰ ਸ਼ਰੀਕ? ਪੰਜਾਬ ਡੁੱਬ ਰਿਹਾ ਜਾਂ ਡੋਬਿਆ ਗਿਆ, ਪਰ ਲਾਲ ਇਨਕਲਾਬ ਹੁਰੀਂ!
ਬ੍ਹੀਰੇ ਪੱਦੋ ਕਿਆਂ ਮਹਿਕਮੇ ਦਾ ਪਤਾ ਨਹੀਂ ਲੱਗਾ ਕਿਧਰ ਤੋਪਾਂ ਚਲੀਆਂ, ਪਰ ‘ਮਹਾਂਪੁਰਖ’ ਸੁਣਿਆਂ ਕਹਿੰਦੇ ਸੀ ਇੰਦਰ ਬੜਾ ਖੁਸ਼?
  ਪੰਜਾਬ ਕਹਿੰਦਾ ਸਰਕਾਰਾਂ ਕੁੱਝ ਨਹੀਂ ਕਰ ਰਹੀਆਂ, ਪਰ ਭੋਲਾ ਪੰਜਾਬ! ਗੋਤੇ ਦੇਣ ਵਾਲੇ 'ਤੇ ਹੀ ਉਮੀਦ ਕਿ ਬਾਂਹ ਫੜਾਏ?
ਸ਼੍ਰੋਮਣੀ ਕਮੇਟੀ ਕਹਿੰਦੇ ਬੜੀ ਸਾਹੋ ਸਾਹੀ ਹੋਈ ਪਈ।
 12 ਕਿ ਸ਼ਾਇਦ 1500 ਬੰਦਾ ਦਿਨ ਪੁਰ ਰਾਤ ਲੱਗਾ ਪਿਆ ‘ਸੇਵਾ’ 'ਤੇ! ਲੰਗਰ?
ਜਿੰਨਾ ਲੰਗਰ ਬਾਦਲਾਂ ਦੀਆਂ ਕਾਨਫਰੰਸਾਂ ਤੋਂ ਬਚਿਆ ਕਹਿੰਦੇ ਸਾਰਾ ਹੀ ਵਰਤਾ ਛੱਡਿਆ?
ਲੰਗਰਾਂ ਵਾਲੇ ਬਾਬੇ ਵੀ ਨਹੀਂ ਕਿਤੇ ਦਿੱਸੇ??
  ਅਕਬਰ ਜਦ ਆਇਆ ਗੁਰੂ ਅਮਰਦਾਸ ਸਾਹਿਬ ਜੀ ਕੋਲੇ ਤਾਂ ਕਹਿੰਦਾ ਲੰਗਰ ਚਲਦੇ, ਪਟਾ ਕਰ ਦਿੰਨਾ ਕੁੱਝ ਪਿੰਡ। ਗੁਰੂ ਸਾਹਿਬ ਕਹਿੰਦੇ ਇਹ ਜਗੀਰਾਂ 'ਤੇ ਚੱਲਣ ਵਾਲੇ ਲੰਗਰ ਨਹੀਂ, ਲੋਕਾਂ ਦੀਆਂ ਕਿਰਤਾਂ 'ਤੇ ਦੇਗੇ ਉਬਲਦੇ ਤੂੰ ਲੰਗਰਾਂ ਦਾ ਨਹੀਂ ਲੋਕਾਂ ਦਾ ਫਿਕਰ ਕਰ!
 ਪੰਜਾਬ ਤਾਂ ਖੁਦ ਦੂਜਿਆਂ ਨੂੰ ਰਜਾਉਂਣ ਵਾਲਾ ਇਹ ਕਾਹਨੂੰ ਕਿਸੇ ਦੀਆਂ ਖੰਨੀਆਂ ਵੰਨੀ ਝਾਕਦਾ। ਦਰਬਾਰ ਸਾਹਿਬ ਉਪਰ ਹਮਲੇ ਤੋਂ ਕੁਝ ਦਿਨ ਬਾਅਦ ਹੀ ਜਦ ਅੰਮ੍ਰਤਿਸਰ ਵੱਡਾ ਇਕੱਠ ਹੋਇਆ ਤਾਂ ਕੱਲ ਤੱਕ ਟੈਂਕਾਂ ਨਾਲ ਗੋਲੇ ਵਰ੍ਹਾਉਂਣ ਵਾਲੇ ਵੀ ਉਥੇ ਚਲਦੇ ਲੰਗਰਾਂ ਵਿਚੋਂ ਖੀਰਾਂ ਖਾਂਦੇ ਰਹੇ?
ਕਿਸੇ ਨਹੀਂ ਕਿਹਾ ਤੂੰ ਇਥੇ ਕਿਵੇਂ ਬਈ?
ਮੇਰੇ ਨਾਲ ਵਾਲੇ ਗੋਰੇ ਗੁਆਂਢੀ ਦੇ ਚਾਰ ਕੁੱਤੇ ਰੱਖੇ ਹੋਏ। ਸਵੇਰੇ ਸਵੇਰ ਜਦ ਉਹ ਖੋਲ੍ਹਦਾ ਤਾਂ ਬਿਨਾ ਵਜਾ ਹੀ ਵਾ-ਯਾਤ ‘ਇਨਕਲਾਬ’ ਵਰਗਾ ਰੌਲਾ ਸੁਣਨ ਨੂੰ ਮਿਲਦਾ। ਬਾਹਰ ਡੈਕ 'ਤੇ ਬੈਠ ਚਾਹ ਪੀਣ ਦਾ ਸਵਾਦ ਹੀ ਮਾਰਿਆ ਜਾਂਦਾ। ਸਵੇਰੇ ਫੇਸ ਬੁੱਕ 'ਤੇ ਖਬਰਾਂ 'ਤੇ ਨਿਗਾਹ ਮਾਰਨ ਦਾ ਸਵਾਦ ਹੀ ਜਾਂਦਾ ਲੱਗਦਾ, ਜਦ ਲਾਲ ਕਤੀੜ ਰਵੀ ਸਿੰਘ ਮਗਰ ਵਾਹੋ ਦਾਹੀ ਹੋਈ ਪਈ ਹੁੰਦੀ!
  ਪਰ ਇੱਕ ਗੱਲ ਜ਼ਰੂਰ ਮਨ ‘ਚ ਆਉਂਦੀ ਕਿ ਚਲੋ ਕਸਰ ਮੁਗਲਾਂ ਵੀ ਕੋਈ ਨਹੀਂ ਛੱਡੀ ਛਾਂਗਣ ਦੀ ਪਰ ਦੁਸ਼ਮਣ ਤਾਂ ਸਵਾਦ ਦੇ ਸਨ। ਆਹਾ ਤਾਂ ਹੋਰੂ ਹੀ ਤਰ੍ਹਾਂ ਦੀ ਨਸਲ ਨਾਲ ਵਾਹ ਪੈ ਗਿਆ। ਠੁੱਡਾ ਮਾਰੇ ਤੇ ਚਊਂ ਚਊਂ!! ਪਰਾਂਹ ਜਿਹੇ ਜਾ ਕੇ ਫਿਰ ਪਊਂ ਪਊਂ!!
ਚਲੋ ਛੱਡੋ ਇੱਕ ਗੱਲ ਤਾਂ ਮਾਣ ਕਰਨ ਵਾਲੀ ਕਿ ਪੰਜਾਬ ਜਿੰਨਾ ਚਾਹੇ ਨਿਘਰ ਜਾਏ, ਪਰ ਗੁਰੂ ਬਾਜਾਂ ਵਾਲਾ ਇਨ੍ਹਾਂ ਅੰਦਰ ਹਮੇਸ਼ਾਂ ਜਿਉਂਦਾ ਰਹੇਗਾ। ਜਦ ਵੀ ਛੋਟੀ ਜਿਹੀ ਚੰਗਾਰੀ ਡਿੱਗੀ ਗੁਰੂ ਦੇ ਨਾਂ 'ਤੇ, ਮੱਨੁਖਤਾ ਦੇ ਨਾਂ 'ਤੇ ਮੱਚਣ ਲਈ ਤਿਆਰ।
ਸਲੂਟ ਹੈ ਪੰਜਾਬ ਸਿਓਂ ਨੂੰ।
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.