ਸਿੱਖੋ, ਸਿੱਖਾਂ ਦੇ ਕਾਤਲ "ਅਮਿਤਾਭ ਬੱਚਨ" ਦਾ ਹਾਂਗ ਕਾਂਗ ਆਉਣ 'ਤੇ ਵਿਰੋਧ ਪ੍ਰਦਰਸ਼ਨ 'ਚ ਸਾਥ ਦਿਓ
- ਬਲਦੇਵ ਸਿੰਘ ਬੁੱਧ ਸਿੰਘ ਵਾਲਾ ਫੂਨ 94445134
3 ਤੋਂ 5 ਨਵੰਬਰ 1984 ਦਾ ਸਿੱਖਾਂ ਨੂੰ ਚੁਣ ਚੁਣ ਕੇ ਮਾਰਨ ਦਾ ਸਾਕਾ ਕਿਸੇ ਨੂੰ ਵੀ ਨਹੀਂ ਭੁੱਲਿਆ ਅਤੇ ਨਾਂ ਹੀ ਰਹਿੰਦੀ ਦੁਨੀਆਂ ਤੱਕ ਭੁੱਲੇਗਾ! ਇੰਦਰਾ ਗਾਂਧੀ ਦੇ ਮਰਨ ਤੋਂ ਬਾਅਦ ਕਾਂਗਰਸੀ ਗੁੰਡਿਆਂ ਨੇ ਦੁੱਧ ਚੁੰਘਦੇ ਬੱਚਿਆਂ ਨੂੰ ਮਾਵਾਂ ਦੇ ਕੁੱਛੜਾਂ ਵਿੱਚੋਂ ਖਿੱਚਕੇ ਮਾਰਿਆ ਤੇ ਸਾਡੀਆਂ ਮਾਵਾਂ ਭੈਣਾਂ ਨਾਲ ਬਲਾਤਕਾਰ ਕਰਕੇ ਉਹਨਾ ਨੂੰ ਵੀ ਮਾਰ ਦਿੱਤਾ! ਸਿੱਖਾਂ ਨੂੰ ਮਾਰਨ ਵਾਸਤੇ ਜਗਦੀਸ਼ ਟਈਟਰ, ਸੱਜਣ ਕੁਮਾਰ, ਕਮਲ ਨਾਥ ਵਗੈਰਾ ਰਿੰਗ ਲੀਡਰ ਸਨ ਅਤੇ ਖੁੱਲੇ ਆਮ ਜ਼ੋਰ ਜ਼ੋਰ ਨਾਲ ਬੋਲ ਰਹੇ ਸਨ ਕਿ ‘ਸਿੱਖੋਂ ਕੋ ਮਾਰ ਡਾਲੋ ਇਨਕੇ ਬੱਚੇ ਭੀ ਨਹੀਂ ਬਚਨੇ ਚਾਹੀਏ’ ਅਤੇ ਦਿੱਲੀ ਵਿੱਚ ਤੇ ਦਿੱਲਿਓਂ ਬਾਹਰ ਪਾਨ, ਬੀੜੀ ਤੇ ਮੀਟ ਵੇਚਣ ਵਾਲਿਆਂ ਨੇ ਸਿੱਖਾਂ ਨੂੰ ਵੱਢਣਾ ਸੁਰੂ ਕਰ ਦਿੱਤਾ। ਇੱਸ ਰੌਲੇ ਰੱਪੇ ਵਿੱਚ ‘ਅਭਿਤਾਬ ਬੱਚਨ’ ਨੇ ਵੀ ਲਾਲ ਦਸਤਾਨਾ ਪਾਕੇ ਟੀ ਵੀ ਵਿੱਚ ਬੋਲ ਦਿੱਤਾ ਕਿ ‘ਸਿੱਖੋਂ ਨੇ ਹਮਾਰੀ ਮਾਂ ਮਾਰਤੀ, ਹਮਾਰੀ ਹੀ ਨਹੀਂ ਸਾਰੇ ਭਾਰਤ ਦੀ ਕੀ ਮਾਂ ਦੀ, ਇਸਕੇ ਖੂਨ ਕੇ ਛੀਟੇਂ ਪੰਜਾਬ ਤੱਕ ਜਾਨੇ ਚਾਹੀਏ’ ਇਸਦੇ ਬਿਆਨ ਤੋਂ ਬਾਅਦ ਸਿੱਖਾਂ ਨੂੰ ਮਾਰਨ ਵਾਸਤੇ ਹਿੰਦੂ ਹੋਰ ਕਾਹਲੇ ਹੋ ਗਏ! ਇੱਸਦੇ ਬਿਆਨ ਨੇ ਬੱਲਦੀ ਉੱਤੇ ਤੇਲ ਪਾ ਦਿੱਤਾ। ਇਸਦਾ ਬਕਵਾਸ ਜੋ ਇਸਨੇ 1984 ਵਿੱਚ ਕੀਤਾ ਸੀ ਉਹ ਯੂ-ਟਿਊਬ 'ਤੇ ਹੈ ਕੋਈ ਵੀ ਦੇਖ ਸਕਦਾ ਹੈ।
ਅਲਾਹਾਬਾਦ (ਯੂ ਪੀ) ਵਿੱਚ ਪੈਦਾ ਹੋਇਆ, ਅਤੇ ਇੰਦਰਾਂ ਗਾਂਧੀ ਵੀ ਯੂ ਪੀ ਦੀ ਸੀ ਪਰ ਪਾਰਸੀ ਨਾਲ ਵਿਆਹ ਕਰਵਾਕੇ ਪਾਰਸੀ ਬਣ ਗਈ। ਉਸਨੇ ਹੀ ਇਸਨੂੰ ਫਿਲਮਾਂ ਵਿੱਚ ਹੀਰੋ ਬਨਾਉਣ ਵਾਸਤੇ ਮੱਦਦ ਕੀਤੀ ਸੀ। ਇਸ ਵਾਸਤੇ ਇੰਦਰਾਂ ਦੀ ਮੌਤ ਤੇ ਇਸਨੂੰ ਦੁੱਖ ਹੋਇਆ! ਇਸਨੇ ਸਿੱਖ ਮਾਂ ਨੂੰ ਮਾਂ ਨਹੀਂ ਮੰਨਿਆ ਇਸਨੇ ਇਸਨੇ ‘ਪਾਰਸੀ’ ਮਾਂ ਨੂੰ ਮਾਂ ਮੰਨਿਆ। ਪਿੱਛੇ ਜਿਹੇ ਜਦੋਂ ਅਨੰਦਪੁਰ ਸਾਹਿਬ ਵਿੱਚ ਵਿਰਾਸਤ ਖਾਲਸਾ ਦੀ ‘ਓਪਨਿੰਗ ਸਰਮੋਨੀ’ ਸੀ ਤਾਂ ਬਾਦਲ ਸਰਕਾਰ ਨੇ ਇਸਨੂੰ ਅਨੰਦਪੁਰ ਸ਼ੋਅ ਵਾਸਤੇ ਸੱਦਿਆ ਸੀ ਅਤੇ ਲੋਕਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ‘ਇਸ ਕਾਤਲ ਨੂੰ ਪੰਜਾਬ ਵਿੱਚ ਕੋਈ ਪ੍ਰੋਗ੍ਰਾਮ ਨਹੀਂ ਕਰਨ ਦਿਆਂਗੇ’ ਅਤੇ ਇਸਦਾ ਪ੍ਰੋਗ੍ਰਾਮ ਕੈਂਸਲ ਕਰ ਦਿੱਤਾ ਸੀ। ਵੈਸੇ ਇੱਹ ਸਿੱਖਾਂ ਦਾ ਕਾਤਲ ‘ਅਭਿਤਾਬ ਬਚਨ’ ਇੱਕ ਸਿੱਖ ਔਰਤ ‘ਤੇਜ ਕੌਰ’ ਦੇ ਪੇਟੋਂ ਹੈ, ਇਸ ਕਰਕੇ ਥੋੜੀ ਸ਼ਕਲ ਪੰਜਾਬੀਆਂ ਨਾਲ ਮਿਲਦੀ ਹੈ।
14 ਨਵੰਬਰ 2008 ਨੂੰ ਕੇ ਪੀ ਐਸ ਗਿੱਲ ਬੈਲਜੀਅਮ ਗਿਆ ਸੀ। ਬਰੂਸਲ ਸ਼ਹਿਰ ਵਿੱਚ ਸ੍ਰ: ਹਰਵਿੰਦਰ ਸਿੰਘ ਨੇ ਇਸ ਨਾਲ ਹੱਥੋਪਾਈ ਹੋ ਗਿਆ ਸੀ ਅਤੇ ਇਸਦੀ ਪੱਗ ਵੀ ਲੱਥ ਗਈ ਸੀ! ਅਤੇ ਰਾਤੋ ਰਾਤ ਬੈਲਜੀਅਮ ਛੱਡਕੇ ਭਾਰਤ ਆ ਗਿਆ ਸੀ, ਜਿਹੜਾ ਹੁਣ ਬਿਆਨ ਦਿੰਦਾ ਹੈ ਕਿ ‘ਜੱਟਾਂ ਨੂੰ ਮੇਰੇ ਵਰਗਾ ਪੁਲੀਸ ਵਾਲਾ ਚਾਹੀਦਾ’? ਇਹ ਬੈਲਜੀਅਮ ਵਿੱਚੋਂ ਰਾਤੋ ਰਾਤ ਭੱਜ ਆਇਆ ਸੀ ?
24 ਮਾਰਚ 2010 ਨੂੰ ਕਨੇਡਾ ਵਿੱਚ ਸਿੱਖਾਂ ਦਾ ਕਾਤਲ ਕਮਲ ਨਾਥ ਆਇਆ ਉੱਥੇ ਉਹਨਾ ਗਲਾਂ ਵਿੱਚ ਟਾਇਰ ਪਾਕੇ ਮੁਜਾਹਿਰਾ ਕੀਤਾ।
ਹੁਣ ‘ਅਭਿਤਾਬ ਬਚਨ’ ਹਾਂਗ ਕਾਂਗ ਹੋ ਕੇ ‘ਮਕਾਊ’ ਜਾ ਰਿਹਾ ਹੈ। ਮੇਰੀ ਸਾਰੀਆਂ ਸਿੱਖ ਸੰਗਤਾਂ ਨੂੰ ਅਪੀਲ ਹੈ ਕਿ ਸਾਰੇ ਪੰਜਾਬੀ ਮਾਈ ਭਾਈ ਹਾਂਗ ਕਾਂਗ ਏਅਰ ਪੋਰਟ ਤੇ ਇਸ ਕਾਤਲ ਦੇ ਬੈਨਰ ਲੈਕੇ ਇਸਨੂੰ ਦਿਖਾਵੋ ਤਾਂ ਕਿ ਇਸਨੂੰ ਸ਼ਰਮ ਆਵੇ ਤੇ ਪ੍ਰੋਗ੍ਰਾਮ ਕਰ ਹੀ ਨਾ ਸਕੇ! ਅਤੇ ਅੱਗੇ ਤੋਂ ਹਾਂਗ ਕਾਂਗ ਵੱਲ ਮੂੰਹ ਨਾ ਕਰੇ! ਸਿੱਖੋ ਦਿਖਾ ਦੇਵੋ ਇਸਨੂੰ ਕਿ ਅਸੀਂ ਸਿੱਖ ਹੁੰਨੇ ਆਂ। ਇੱਕ ਮੁੰਡੇ ਨੇ ਮੈਨੂੰ ਫੂਨ ਕੀਤਾ ਕਿ ਉਸਦੇ ਮੂੰਹ ਤੇ ਲੱਫੜ ਮਾਰੂੰਗਾ। ਫਿਰ ਮੈਂ ਕਿਹਾ ਕਿ ਅਸੀਂ ਲੜਾਈ ਝਗੜਾ ਨਹੀਂ ਕਰਨਾ, ਸਿਰਫ ਸ਼ਾਂਤਮਈ ਢੰਗ ਨਾਲ ਉਸਦਾ ਵਿਰੋਧ ਕਰਨਾ ਹੈ ਕਿ ਅੱਗੇ ਵਾਸਤੇ ਕੋਈ ਕਿਸੇ ਨੂੰ ਮਾਰਨ ਵਾਸਤੇ ਨਾ ਉਕਸਾਵੇ।
ਸਿੱਖੋ ਆਪਸੀ ਝਗੜੇ ਝੇੜੇ ਛੱਡਕੇ ਅੱਜ ਇੱਕ ਮੁੱਠ ਹੋਕੇ ਹਾਂਗ ਕਾਂਗ ਏਅਰ ਪੋਰਟ ਤੇ ਜੰਮਕੇ ਮੁਜਾਹਿਰਾ ਕਰੋ ਅਤੇ ਦੁਨੀਆਂ ਨੂੰ ਦੱਸ ਦੇਵੋ ਕਿ 29 ਸਾਲ ਤੋਂ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ ਅਤੇ ਸਿੱਖਾਂ ਦੇ ਕਾਤਲ ਸ਼ਰੇਆਮ ‘ਅਭਿਤਾਬ’ ਵਾਂਗੂੰ ਘੁੰਮ ਰਹੇ ਹਨ! ਸਭ ਤੋਂ ਅੱਗੇ ਮੈਂ ਲੱਗੂੰਗਾ ਮੈਨੂੰ ਸਾਧ ਸੰਗਤ ਦਾ ਸਾਥ ਚਾਹੀਦਾ ਹੈ। ਜੇ ਗੁਰਦਵਾਰਾ ਕਮੇਟੀ ਜਾਂ ਹੋਰ ਕਿਸੇ ਸੰਸਥਾ ਨੇ ਮੇਰਾ ਸਾਥ ਨਾ ਦਿੱਤਾ ਤਾਂ ਮੈਂ ਸਮਝੂੰਗਾ ਕਿ ਅਸੀਂ ਗੁਰਦਵਾਰਾ ਸਾਹਿਬ ਦੇ ਅੰਦਰ ਜੈਕਾਰੇ ਛੱਡਣ ਵਾਲੇ ਹਾਂ ਬਾਹਰ ਨਹੀਂ!
ਜੇ ਕੋਈ ਹੋਰ ਸੰਸਥਾਂ ਅੱਗੇ ਅਉਣਾ ਚਾਹੁੰਦੀ ਹੈ ਤਾਂ ਅੱਗੇ ਆਵੇ ਮੈਂ ਪਿੱਛੇ ਹੋ ਜਾਵਾਂਗਾ। ਸਾਧ ਸੰਗਤ ਜੀ ਜੇ ਬੈਲਜੀਅਮ ਵਾਲੇ ‘ਗਿੱਲ’ ਨੂੰ ਸੜਕ ਤੇ ਕੁੱਟ ਸਕਦੇ ਹਨ, ਜੇ ਅਮਰੀਕਾ ਵਾਲੇ ਅਮਰੀਕਾ ਵਿੱਚ ‘ਬਾਦਲ’ ਤੇ ਮੁਕੱਦਮਾਂ, ਕਨੇਡਾ ਵਾਲੇ ਸਿੱਖਾਂ ਨੂੰ ਮਰਵਾਉਣ ਵਾਲੇ ‘ਕਮਲ ਨਾਥ’ ਦੇ ਕਨੇਡਾ ਜਾਣ ਤੇ ਉਸਦੇ ਵਿਰੁੱਧ ਕਨੇਡਾ ਵਿੱਚ ਜ਼ੋਰਦਾਰ ਪ੍ਰਦਸ਼ਨ ਤਾਂ ਕੀ ਅਸੀਂ ਇਸ ਸਿੱਖਾਂ ਦੇ ਕਾਤਲ ਇਸ ਸਿੱਖਾਂ ਦੇ ਕਾਤਲ ਦਾ ਹਾਂਗ ਕਾਂਗ ਵਿੱਚ ਸ਼ਾਂਤਮਈ ਢੰਗ ਨਾਲ ਵਿਰੋਧ ਨਹੀਂ ਕਰ ਸਕਦੇ? ਮੈਂਨੂੰ ਯਕੀਨ ਹੈ ਕਿ ਸਾਰੇ ਮਾਈ ਭਾਈ ਏਅਰ ਪੋਰਟ ਤੇ ਜਾਣਗੇ ਅਤੇ 1984 ਦੀ ਯਾਦ ਤਾਜ਼ਾ ਕਰਵਾਉਣਗੇ।
ਇਹ 5 ਜੁਲਾਈ ਸਵੇਰੇ 6 ਵਜੇ ‘ਏਅਰ ਇੰਡੀਆ’ ਤੇ ਹਾਂਗ ਕਾਂਗ ਏਅਰ ਪੋਰਟ ਤੋਂ ਉੱਤਰ ਕੇ ਮਕਾਊ ਨੂੰ ਫੇਰੀ ਦੁਆਰਾ ਜਾਵੇਗਾ। ਸਾਨੂੰ ਹਾਂਗ ਕਾਂਗ ਵਿੱਚ ਚੀਨ ਦੀ ਕੌਸੂਲੇਟ ਕੋਲ ਵੀ ਅਰਜ਼ੀ ਦੇਣੀ ਚਾਹੀਦੀ ਹੈ ਕਿ ਇਹ ਕਾਤਲ ਚੀਨ ਅਤੇ ਹਾਂਗ ਕਾਂਗ ਵਿੱਚ ਪੈਰ ਨਾ ਪਾ ਸਕੇ! ਕਈ ਦੇਗ ਲੈਕੇ ਘਰਾਂ ਨੂੰ ਚਲੇ ਜਾਣਗੇ ਤੇ ਕਹਿਣਗੇ ਭਾਣਾ ਮੰਨੋ। ਪਰ ਮੈਂ ਭਾਣਾ ਨਹੀਂ ਮੰਨੂੰਗਾ ਅਤੇ ਜੇ ਕਿਸੇ ਨੇ ਮੇਰਾ ਸਾਥ ਨਾ ਦਿੱਤਾ ਤਾਂ ਮੈਂ ਏਅਰ ਪੋਰਟ ਤੇ ਜਾਕੇ ਇਕਲਾ ਹੀ ਮੁਜਾਹਿਰਾ ਕਰੂੰਗਾ! ਜੇ ਮੈਂ ਜੂਨ 1984 ਦੇ ਹਰਮੰਦਰ ਸਾਹਿਬ ਉੱਤੇ ਫੌਜੀ ਹਮਲੇ ਤੋਂ ਬਾਅਦ 4000 ਹਜ਼ਾਰ ਫੌਜੀਆਂ ਦੇ ਨਾਲ ਬੈਰਕਾਂ ਸਦਾ ਵਾਸਤੇ ਛੱਡ ਸਕਦਾ ਹਾਂ, ਤਾਂ ਤਾਂ ਸਾਧ ਸੰਗਤ ਜੀ ਤੁਸੀਂ ਇੱਕ ਦਿਨ ਕੱਚੀ ਨੌਕਰੀ ਤੋਂ ਛੁੱਟੀ ਲੈਕੇ ਰੋਸ ਮੁਜਾਹਿਰਾ ਨਹੀਂ ਕਰ ਸਕਦੇ?