" ਟੀਟੂ ਨੂੰ ਆਇਆ ਫ਼ੋਨ "
ਪਟਿਆਲੇ ਆਦਿ ਇਲਾਕੇ ਵਿਚ ਹੜ ਆਏ ਤਾਂ ਬਚਾਅ ਕਾਰਜਾਂ ਲਈ ‘ ਖਾਲਸਾ ਏਡ ’ ਵਾਲੇ ਵੀ ਆ ਗਏ। ਉੱਧਰ ਖਾਲਸਾ ਏਡ ਵਾਲੇ ਆਏ ਤਾਂ ਇੱਧਰ , ਹੜਾਂ ਬਾਰੇ ਦੋਸਤਾਂ ਵਿੱਚ ਯੱਬਲਿਆਂ ਮਾਰਦੇ ਟੀਟੂ ਨੂੰ , ਇਕ ਫ਼ੋਨ ਆ ਗਿਆ।
ਟੀਟੂ ਨੇ ਫ਼ੋਨ ਚੱਕੇਆ, ਪਰ ਗੁੱਸੇ ਨਾਲ ਦੋ ਚਾਰ ਗਾਲ੍ਹਾਂ ਕੱਡ ਕੇ ਫ਼ੋਨ ਕੱਟ ਦਿੱਤਾ।
"ਭਾਅ ਜੀ ਕਿਸ ਦਾ ਫ਼ੋਨ ਸੀ ਤੇ ਕੀ ਕਹਿੰਦਾ ਸੀ ਉਹ ?" ਦੋਸਤ ਨੇ ਪੁੱਛ ਕੀਤੀ
“ ਹੈ ਸੀ ਕਿਸੇ ਕੰਜਰ ਦਾ ! ਪੁੱਛਦਾ ਸੀ, “ਅਬ ਤੇਰਾ ਕਿਆ ਹੋਗਾ ਕਾਲੀਆ ?
ਪੁੱਛੋ ਅਜਿਹੇ ਕਮੀਨੇਆਂ ਨੂੰ ਕਿ ਤੈਰ ਕੇ ਬੱਚਣ ਦੀ ਜਿੰਮੇਵਾਰੀ , ਡੁੱਬਣ ਆਲੇ ਦੀ ਆ ਕੀ ਸਾਡੀ ?”
"ਪਰ ਪਾਅ ਜੀ ਵੱਡਾ ਹੜ ਵਿਚ ਫ਼ੱਸੇ ਛੋਟੇ-੨ ਬੱਚੇ, ਬਿਮਾਰ, ਕਮਜ਼ੋਰ ਬੁੱਡੇ ਨਾਲੇ ਕਈਂ ਹੋਰ ਜੋ ਤੈਰਨਾ ਨਹੀਂ ਜਾਣਦੇ !" ਦੋਸਤ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ
" ਨਾ ਜੀ ਨਾ ! ਜਿਸਨੂੰ ਤੈਰਨਾ ਨਹੀਂ ਆਉਂਦਾ ਉਹ ਵੀ ਤੁੱਬਣ ਵੇਲੇ ਆਪਣੀ ਜੁਮੇਵਾਰੀ ਆਪ ਚੱਕਣ! ਫਿਰ ਕਿੱਥੇ ਲਿਖਿਆ ਬਾਣੀ ਵਿਚ ਕਿ ਕਿਸੇ ਭੁੱਖੇ ਤੁੱਬਣ-ਮਰਣ ਆਲੇ ਦੀ ਮਦਦ ਕਰੋ ?" ਟੀਟੂ ਨੇ ਚੀਕਾਂ ਮਾਰਦੇ ਹੋਏ ਪੁੱਛਿਆ।
" ਭਈ ਟੀਟੂ ਚੀਕਾਂ ਨਾ ਮਾਰ ! ਚੀਕਾਂ ਨਾ ਮਾਰ ! ! ਪਹਿਲਾਂ ਤਾਂ ਤੂੰ ਸਿੱਖਾਂ ਨੂੰ ਭੰਡਦਾ ਕਹਿੰਦਾ ਸੀ ਕਿ ਸੋਹਣੀਆਂ-ਸਾਫ਼ ਸਾੜਕਾਂ, ਸ਼ਹਿਰ ਆਦਿ ਬਨਾਉਣ ਦੀ ਜਿੰਮੇਵਾਰੀ ਸਿੱਖਾਂ ਦੀ ਹੈ ਹੁਣ ਹੜ ਆਏ ਤਾਂ ਕਹਿੰਦਾ ਇਹ ਜਿਮੇਵਾਰੀ ਸਰਕਾਰ ਦੀ ਹੈ ! ਅੱਗਲੇ ਨੇ ਤਾਂ ਫਿਰ ਠੀਕ ਹੀ ਪੁੱਛਿਆ ਕਿ “ਅਬ ਤੇਰਾ ਕਿਆ ਹੋਗਾ ਕਾਲੀਆ ?”
“ ਨਾਂ ਮੈਂ ਤੇਨੂੰ ਕਾਲਾ ਦਿੱਸਦਾ ਹਾਂ? ਮੇਰਾ ਰੰਗ ਤਾਂ ਗੋਰਾ ਹੈ ” ਟੀਟੂ ਨੇ ਆਪਣੇ ਮੁੰਹ ਵੱਲ ਇਸ਼ਾਰਾ ਕਰਦੇ ਦੋਸਤ ਨੂੰ ਪੁੱਛਿਆ।
“ ਉਏ ਟੀਟੂ ਯਾਰ ਆਪਣੇ ਰੰਗ ਨੂੰ ਸਮੁੱਚਤਾ ਵਿਚ ਵੇਖ, ਸਮੁੱਚਤਾ ਵਿਚ !!! ਸਮੁੱਚਤਾ ਵਿਚ ਕਈਂ ਵਾਰ ਗੋਰਾ ਨਜ਼ਰ ਆਉਣ ਵਾਲਾ ਬੰਦਾ ਅੰਦਰੋ ਕਾਲਾ ਹੁੰਦਾ ਹੈ।ਫ਼ੋਨ ਕਰਨ ਆਲੇ ਨੇ ਤੇਰਾ ' ਰੰਗ ' ਵੇਖ ਕੇ ਨਹੀਂ ਬਲਕਿ ਤੇਰਾ ' ਢੰਗ ' ਵੇਖ ਕੇ ਫ਼ੋਨ ਕੀਤਾ ਹੋਣਾ ”
Note: Story and characters are imaginary
ਹਰਦੇਵ ਸਿੰਘ-੧੨.੦੯.੨੦੧੯ (ਜੰਮੂ)
Attachments area