" ਟੀਟੂ ਫ਼ੇਲ ਹੋ ਗਿਆ !"
ਬੱਬਨ ਮੀਆਂ ਨੇ ਪੇਪਰਾਂ ਦੀ ਤਿਆਰੀ ਕਰਦੇ ਟੀਟੂ ਨੂੰ ਰੱਟਾ ਦਿੱਤਾ ਕਿ ਸਵਾਲ ਕਰਨ ਨਾਲ ਹੀ ਦਿਮਾਗ ਦਾ ਵਿਕਾਸ ਹੁੰਦਾ ਹੈ। ਤੇ ਮਿਸਾਲ ਵਰਤ ਲਈ ਗੁਰੂ ਨਾਨਕ ਜੀ ਵਲੋਂ ਜਨੇਉ ਦੀ ਰਸਮ ਤੇ ਸਵਾਲ ਕਰਨ ਦੀ ! ਹੁਣ ਗੁਰੂ ਨਾਨਕ ਜੀ ਦਾ ਇਹ ਪ੍ਰਭਾਵ ਤਾਂ ਟੀਟੂ ਨੇ ਰੱਟਣ-ਰੱਟਾਉਣ ਲਈ ਸਿੱਖ ਲਿਆ ਪਰ ਬੱਬਨ ਮੀਆਂ ਨੇ ਇਹ ਨਾ ਦੱਸੇਆਂ ਕਿ ਗੁਰੂ ਨਾਨਕ ਨੇ ਸਵਾਲ ਕਰਨ ਦੇ ਨਾਲ–ਨਾਲ ਸਵਾਲਾਂ ਦੇ ਜਵਾਬ ਵੀ ਦਿੱਤੇ ਸੀ।
ਗੁਰੂ ਨਾਨਕ ਜੀ ਨਾ ਤਾਂ ਸਵਾਲ ਕਰਨ ਤੋਂ ਹੱਟੇ ਅਤੇ ਨਾ ਹੀ ਜਵਾਬ ਦੇਣ ਤੋਂ ! ਪਰ ਆਪਣੇ ਵਿਕਾਸ ਦੇ ਚੱਕਰ ਵਿਚ ਪਏ ਟੀਟੂ ਨੂੰ ਜਿਵੇਂ ‘ਸਿੱਧ ਗੋਸ਼ਟਿ’ ਤਾਂ ਭੁੱਲ ਹੀ ਗਈ ਜਿੱਥੇ ਗੁਰੂ ਨਾਨਕ ਨੇ ਡੁੰਗੇ ਸਵਾਲਾਂ ਦੇ ਜਵਾਬ ਵੀ ਦਿੱਤੇ ਸੀ।
ਗੁਰੂ ਨਾਨਕ ਨੇ ਭਲਾ ਆਮ ਬੰਦੇ ਦੀ ਗਲ ਸੁਣ ਕੇ ਉਸਦੇ ਸਵਾਲ ਦਾ ਜਵਾਬ ਨਾ ਦਿੱਤਾ ਹੋਵੇਗਾ ? ਨਿਰਸੰਦੇਹ ਜ਼ਰੂਰ ਦਿੱਤਾ ਹੋਵੇਗਾ ! ਪਰ ਟੀਟੂ ਦੀ ਰੱਟ ਇਕੋ ਬਣ ਗਈ ਕਿ ਸਵਾਲ ਕਰਨ ਨਾਲ ਦਿਮਾਗ ਦਾ ਵਿਕਾਸ ਹੁੰਦਾ ਬੱਸ ! ਕਹਿੰਦਾ, ‘ਮੇਰੇ ਤੇ ਭਰੋਸਾ ਕਰਕੇ, ਹਰ ਗਲ ਤੇ ਸ਼ੱਕ ਕਰੋ ! ਹਰ ਗਲ ਤੇ ਸਵਾਲ ਕਰੋ !!'
ਕਿਸੇ ਦੋਸਤ ਨੇ ਟੀਟੂ ਦੀ ਗਲ ਮੰਨ ਕੇ ਟੀਟੂ ਨੂੰ ਹੀ ਸਵਾਲ ਕਰ ਲਿਆ ਤਾਂ ਟੀਟੂ ਕਹਿੰਦਾ, “ਉਏ ਪਹਿਲਾਂ ਆਪਣਾ ਕਦ ਮੇਰੇ ਜਿਨ੍ਹਾਂ ਉੱਚਾ ਕਰ !” ਟੀਟੂ ਤਾਂ ਆਪਣੇ ' ਕਦ ' ਦੇ ਪੈਮਾਨੇ (Parameter) ਬਾਰੇ ਕੁੱਝ ਕਨਫ਼ਿਯੂਜ਼ (Confuse) ਸੀ। ਦੋਸਤ ਕੁੱਝ ਲੰਬਾ ਸੀ। ਹੁਣ ਕੀ ਆਪਣੀਆਂ ਲੱਤਾਂ ਵੱਡ ਕੇ ਆਪਣਾ ਕਦ ਟੀਟੂ ਬਰਾਬਰ ਕਰਦਾ ??
ਉੱਧਰ ਟੀਟੂ ਦਾ ਮੂਰੀਦ ਕਾਕਾ, ਟੀਟੂ ਦੀ ਗਲ ਸੁਣ ਕੇ ਅਪਣੀ ਜਨਾਨੀ (Wife) ਨਾਲ ਲੜ ਪਿਆ। ਕਹਿੰਦਾ, “ ਮੈਂਨੂੰ ਤੇਰੇ ਤੇ ਭਰੋਸਾ ਨਹੀਂ ਸ਼ੱਕ ਹੈ , ਕਿਉਂਕਿ ਕੋਈ ਹੋਰ ਜਨਾਨੀ (Lady) ਮੇਰੇ ਘਰ ਝਾੜੂ-ਪੋਚਾ ਨਹੀਂ ਕਰਦੀ , ਰੋਟੀ ਨਹੀਂ ਬਣਾਉਂਦੀ , ਝੂਠੇ ਭਾਂਡੇ ਨਹੀਂ ਮਾਂਜਦੀ ! ਇਹ ਸਾਰੇ ਕੰਮ ਸਾਲਾਂ ਤੋਂ ਤੂੰ ਹੀ ਕਿਉਂ ਕਰਦੀ ?
ਮੈਂ ਤੇਰੇ ਤੇ ਭਰੋਸਾ ਨਹੀਂ ਕਰ ਸਕਦਾ ਕਿਉਂਕਿ ਟੀਟੂ ਮਹਾਰਜ ਨੇ ਕਿਹਾ ਹੈ, ‘ਭਰੋਸਾ’ ਨਹੀਂ ‘ਸਵਾਲ’ ਕਰੋ ‘ਸਵਾਲ’ ! ਹੁਣ ਮੇਰੇ ਸਵਾਲਾਂ ਦਾ ਜਵਾਬ ਦੇ ਕੇ ਆਪਣੇ ਚਰਿੱਤਰ ਨੂੰ ਸਾਫ਼-ਪਾਕ ਸਿੱਧ ਕਰ ਨਹੀਂ ਤਾਂ ਹੋ ਜਾ ਦੱਫ਼ਾ !”
ਖ਼ੈਰ ਉੱਧਰ ਪੇਪਰ ਆਲੇ ਦਿਨ , ਟੀਟੂ ਨੇ ਜਿਸ ਵੇਲੇ ਸਵਾਲ ਪਤ੍ਰਿਕਾ (Question Paper) ਖੌਲੀ , ਤਾਂ ਉਸ ਵਿਚ ਸਿਰਫ਼ ਸਵਾਲ ਹੀ ਸਵਾਲ ਸਨ , ਜਿਨ੍ਹਾਂ ਦਾ ਜਵਾਬ ਟੀਟੂ ਨੇ ਦੇਣਾ ਸੀ। ਟੀਟੂ ਦੇ ਦਿਮਾਗ ਦਾ ਵਿਕਾਸ ਕੁੱਝ ਇੰਝ ਦਾ ਹੋ ਗਿਆ ਸੀ ਕਿ ਉਹ ਸਵਾਲ ਕਰਨ ਨੂੰ ਹੀ ਦਿਮਾਗ ਦਾ ਵਿਕਾਸ ਸਮਝਦਾ ਸੀ ਇਸ ਲਈ ਜਵਾਬ ਦੇਣ ਦੀ ਵਾਰੀ ਆਈ ਤਾਂ ਲੱਤਾਂ ਭਾਰ ਨਾ ਝੱਲ ਸਕੀਆਂ, ਤੇ ਟੀਟੂ ਹੋ ਗਿਆ ਠੁੱਸ !!!
ਕੁਲ ਮਿਲਾ ਕੇ ਅੱਠ ਪੇਪਰ ਸਨ ! ਟੀਟੂ ਨੇ ਸਾਰੇ ਸਵਾਲਾਂ ਦੇ ਜਵਾਬ ਵਿੱਚ, ਇੱਕੋ ਗਲ ਲਿਖ ਦਿੱਤੀ ਕਿ, “ ਸਿਰਫ਼ ਸਵਾਲ ਕਰਨ ਨਾਲ ਦਿਮਾਗ ਦਾ ਵਿਕਾਸ ਹੁੰਦਾ ਹੈ ਨਾ ਕਿ ਸਵਾਲਾਂ ਦੇ ਜਵਾਬ ਦੇਣ ਨਾਲ !”
ਰਿਜ਼ਲਟ ਨਿਕਲਿਆ ਤਾਂ ਖ਼ੁਦਮੁੱਖ਼ਤਿਆਰ ਅਖ਼ਵਾਉਂਦੇ ਟੀਟੂ ਨੇ ਫ਼ੇਲ ਹੋ ਕੇ, ਫ਼ੇਲ ਹੋਣ ਵਾਲਿਆਂ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ !
ਨੋਟ:- ਕਹਾਣੀ ਅਤੇ ਪਾਤਰ ਕਾਲਪਨਿਕ ਹਨ!
ਹਰਦੇਵ ਸਿੰਘ-੨੦.੦੯.੨੦੧੯ (ਜੰਮੂ)
Attachments area