ਗੁਰਦਾਸ ਮਾਨ ਪੰਜਾਬੀ ਗਾਇਕੀ ਦਾ "ਬਾਬਾ ਬੋਹੜ" ਜਾਂ "ਬਾਬਾ ਕੋਹੜ"
ਸੰਪਾਦਕ ਖ਼ਾਲਸਾ ਨਿਊਜ਼
ਉਲਾਰੂ ਬਿਰਤੀ ਵਾਲੇ ਸਾਡੇ ਪੰਜਾਬੀ ਕਿਸੇ ਵੀ ਚੀਜ਼ ਦੇ ਪਿੱਛੇ ਪੈ ਜਾਣ, ਜਾਂ ਤਾਂ ਉਸਨੂੰ ਟੀਸੀ ਤੱਕ ਪੁੱਜਾ ਕੇ ਛੱਡਦੇ, ਫਿਰ ਹੇਠਾ ਡੇਗਣ ਲੱਗੇ ਵੀ ਛਿੰਨ ਨਹੀਂ ਲਾਉਂਦੇ ਭਾਵੇਂ ਕੋਈ ਸਾਧ ਹੋਵੇ ਜਾਂ ਗਾਇਕ।
ਪਿਛਲੇ ਤੀਹ ਚਾਲੀ ਸਾਲਾਂ ਤੋਂ ਗੁਰਦਾਸ ਮਾਨ ਪੰਜਾਬੀ ਗਾਇਕ ਦੇ ਤੌਰ 'ਤੇ ਮਸ਼ਹੂਰ ਰਹਿਆ, ਲੋਕਾਂ ਨੇ ਇਸਨੂੰ ਪੰਜਾਬੀ ਗਾਇਕੀ ਦਾ ਬਾਬਾ ਬੋਹੜ ਬਣਾ ਛੱਡਿਆ। ਪਰ ਇਸ ਬਾਰੇ ਬਹੁਤ ਕੁੱਝ ਐਸਾ ਪਹਿਲਾਂ ਹੀ ਸੀ ਜਿਸ ਨਾਲ ਇਸ ਦੀ ਅਸਲੀਯਤ ਬਾਰੇ ਜਾਨਣ ਕੋਈ ਰਾਕੇਟ ਸਾਈਂਸ ਨਹੀਂ ਸੀ। 2013, 2015 ਵਿੱਚ ਖ਼ਾਲਸਾ ਨਿਊਜ਼ 'ਤੇ ਇਸ ਕਰਤੂਤਾਂ ਬਾਰੇ ਤਸਵੀਰਾਂ ਸਮੇਰ ਖ਼ਬਰ ਪਾਈ ਗਈ ਸੀ।
ਜਣੇ ਖਣੇ ਦੇ ਪੈਰਾਂ 'ਤੇ ਡਿਗਣ ਵਾਲੇ ਗੁਰਦਾਸ ਮਾਨ ਦੇ ਜਨਮ ਦਿਨ ਦੀ ਖੁਸ਼ੀ 'ਚ ਅਖੰਡ ਪਾਠ ਅਤੇ ਕੀਰਤਨ
ਤੇ ਹੁਣ ਜਦੋਂ ਇਸ ਸਭਿਆਚਾਰ ਦੇ ਬਾਬਾ ਕੋਹੜ ਨੇ ਇੱਕ ਦੇਸ਼ ਇੱਕ ਬੋਲੀ ਦੀ ਤਰਫਦਾਰੀ ਕੀਤੀ ਤੇ ਕੱਲ ਆਪਣੇ ਪ੍ਰੋਗ੍ਰਾਮ ਵਿੱਚ ਇੱਕ ਵਿਖਾਵਾਕਾਰੀ ਨੂੰ ਜਿਸਨੇ ਇਸਦੇ ਖਿਲਾਫ ਤਖ਼ਤੀ ਫੜੀ ਹੋਈ ਸੀ ਨੂੰ ਅਸਿਭਯਕ ਭਾਸ਼ਾ ਵਿੱਚ ਕਿਹਾ ਕਿ "ਇਹਨੂੰ ਨਾ ਮਰੋੜ ਕੇ ਬੱਤੀ ਬਣਾ ਕੇ ਲੈ ਲਾ" ਤੇ ਇਸਦੀ ਅਸਲੀਯਤ ਜੱਗ ਜ਼ਾਹਿਰ ਹੋ ਗਈ। ਇਹ ਹੈ ਇਸ ਦੀ ਅਸਲੀਯਤ।
ਗੁਰਦਾਸ ਮਾਨ ਨੇ ਕੱਲ ਨੂੰ ਮੁਆਫੀ ਮੰਗ ਲੈਣੀ ਤੇ ਢੱਡਰੀਆਂਵਾਲੇ ਨੇ ਫਿਰ ਮੂਸੇਵਾਲੇ ਮਸਲੇ ਵਾਂਗ ਇਸ ਕੰਜਰ ਦਾ ਸਾਥ ਦੇਣਾ... ਕਿਉਂ ਨਹੀਂ?
ਅਖੌਤੀ ਸਾਈਂ ਲਾਡੀ ਸ਼ਾਹ ਦੇ ਡੇਰੇ 'ਤੇ ਗੁਰਦਾਸ ਮਾਨ