“ਅਜੋਕਾ ਗੁਰਮਤਿ ਪ੍ਰਚਾਰ”-6
ਅਜੋਕੇ ਇਕ ਵਿਆਖਿਆਕਾਰ ਜੀ ਦੁਆਰਾ ਨਾਮਦੇਵ ਜੀ ਦੇ ਇਕ ਸ਼ਬਦ ਦੇ ਕੀਤੇ ਗਏ ਅਰਥ ਪੇਸ਼ ਹਨ।
ਨੋਟ- ਲੇਖ ਵਿੱਚ ਜਿੱਥੇ ਵੀ ‘ਅਰਥ’ ਜਾਂ ‘ਪਦ ਅਰਥ’ ਲਿਖਿਆ ਹੈ, ਉਨ੍ਹਾਂਨੂੰ ਅਜੋਕੇ ਲੇਖਕ ਜੀ ਦੁਆਰਾ ਕੀਤੇ ਅਰਥ ਅਤੇ ਪਦ ਅਰਥ ਪੜ੍ਹਿਆ ਜਾਵੇ।ਪਾਠਕ, ਅਰਥਾਂ ਨੂੰ ਪੜ੍ਹਕੇ ਦੁਬਾਰਾ ਸੰਬੰਧਤ ਤੁਕ ਨਾਲ ਮਿਲਾਨ ਕਰਕੇ ਜਰੂਰ ਦੇਖਣ ਕਿ ਕੀ ਵਿਆਖਿਆਕਾਰ ਜੀ ਨੇ ਜੋ ਅਰਥ ਲਿਖੇ ਹਨ ਉਹ ਤੁਕ ਨਾਲ ਮੇਲ ਖਾਂਦੇ ਵੀ ਹਨ?
1- “ਸੁਲਤਾਨੁ ਪੂਛੈ ਸੁਨੁ ਬੇ ਨਾਮਾ॥ ਦੇਖਉ ਰਾਮ ਤੁਮ੍ਹਾਰੇ ਕਾਮਾ॥1॥
ਨਾਮਾ ਸੁਲਤਾਨੇ ਬਾਧਿਲਾ॥ਦੇਖਉ ਤੇਰਾ ਹਰਿ ਬੀਠੁਲਾ॥1॥ਰਹਾਉ॥”
ਪਦ ਅਰਥ:- ਸੁਲਤਾਨ- ਪ੍ਰਭੂ, ਵਾਹਿਗੁਰੂ। ਪੂਛੈ- ਪੁੱਛਿਆ ਜਾਣਾ। ਸੁਨ- ਸੁਣੋ। ਬੇ ਨਾਮਾ=
ਨਾਮ ਤੋਂ ਬਗੈਰ, ਅਗਿਆਨੀ ਅੰਧਾ, ਪ੍ਰਭੂ ਦੀ ਰਜ਼ਾ ਤੋਂ ਟੁੱਟਿਆ ਹੋਇਆ ਮਨੁੱਖ। ਦੇਖਉ- ਨਜ਼ਰਸਾਨੀ ਕਰਨੀ, ਦੇਖਣਾ ਨਾਮਾ- (ਫ਼ਾ) ਹੁਕਮ, ਰਜ਼ਾ , ਨਾਮਾ ਸੁਲਤਾਨੇ ਬਾਧਿਲਾ- ਪ੍ਰਭੂ ਦੀ ਰਜ਼ਾ ਅੰਦਰ ਆਪਣੇ ਆਪ ਨੂੰ ਬੰਨ੍ਹ ਲੈਣਾ।
ਅਰਥ: ਉਸ ਦੀ ਰਜ਼ਾ (ਹੁਕਮ) ਨਾਲੋਂ ਟੁੱਟ ਕੇ (ਬੇਨਾਮਾ), ਅਗਿਆਨਤਾ ਵੱਸ ਉਸ ਦੀ ਰਜ਼ਾ ਦੇ ਉਲਟ ਮਨੁੱਖ ਦੀ ਨਿੱਤ ਦੀ ਜੋ ਕਰਨੀ ਹੈ, ਉਨ੍ਹਾਂ ਦੀ ਕਰਨੀ ਤੇ ਸੁਲਤਾਨ, ਰਾਮ, ਵਾਹਿਗੁਰੂ, ਨਜ਼ਰਸਾਨੀ ਕਰ ਰਿਹਾ ਹੈ। *ਇਹ ਸੁਣੋ ਇਹ ਤਾਂ ਕਹਿੰਦੇ ਹੋ* ਕਿ ਇੱਕ ਦਿਨ ਸੁਲਤਾਨ ਵਾਹਿਗੁਰੂ ਵੱਲੋਂ (ਪੁਛੈ) ਪੁਛਿਆ ਜਾਣਾ ਹੈ।
ਜਦੋਂ ਕੋਈ ਵੀ ਮਨੁੱਖ ਆਪਣੇ ਆਪ ਨੂੰ ਉਸ ਸੁਲਤਾਨ ਦੀ ਰਜ਼ਾ (ਹੁਕਮ) ਵਿੱਚ ਬਨ੍ਹ ਲੈਂਦਾ ਹੈ ਤਾਂ ਉਸ ਉੱਤੇ ਸੁਲਤਾਨ ਦੀ ਬਖਸ਼ਿਸ਼ ਰੂਪ ਹੋ ਜਾਂਦੀ ਹੈ।ਰਜ਼ਾ ਵਿੱਚ ਆਉਣ ਵਾਲਿਆਂ ਨੂੰ ਬਖਸ਼ਿਸ਼ ਦੀ ਨਦਰ ਕਰਕੇ ਅੰਗੀਕਾਰ ਕਰ ਲੈਂਦਾ ਹੈ ਅਤੇ ਆਪਣੇ ਨਾਲ ਜੋੜ ਲੈਂਦਾ ਹੈ।ਇਹ ਉਸ ਦਾ ਸੁਭਾਉ ਹੈ”।
ਵਿਚਾਰ: ਇੱਥੇ ‘ਸੁਲਤਾਨ ਪੂਛੈ ਸੁਨੁ ..’ ਅਰਥਾਤ ਸੁਲਤਾਨ ਕੁਝ ਪੁੱਛ ਰਿਹਾ ਹੈ।
ਪਹਿਲੇ ਚਰਣ ਵਿੱਚ ਲਫ਼ਜ਼ ਹਨ ਸੁਲਤਾਨ, ਪੂਛੈ ਸੁਨੁ, ਬੇ ਨਾਮਾ।ਇੱਥੇ ਇਹ ਚਰਣ ਮੁਕੰਮਲ ਹੈ। ਮੁਕੰਮਲ ਹੋਣ ਦੀ ਨਿਸ਼ਾਨੀ ਹੈ ਅਖੀਰ ਵਿੱਚ ‘॥’ ਲੱਗੇ ਹੋਏ ਹਨ।ਜੇ ਚਰਣ ਮੁਕੰਮਲ ਹੈ ਤਾਂ ਇਸ ਚਰਨ ਦੇ ਵੀ ਆਪਣੇ ਵੱਖਰੇ ਅਰਥ ਮੁਕੰਮਲ ਹੋਣੇ ਚਾਹੀਦੇ ਹਨ।ਪਰ ਧਿਆਨ ਦੇਵੋ, ਅਜੋਕੇ ਅਰਥ ਕਰਨ ਲੱਗਿਆਂ ਦੂਸਰੇ ਬੰਦ ਦੇ ਅੱਖਰਾਂ ਨੂੰ ਪਹਿਲੇ ਬੰਦ ਨਾਲ ਮਿਲਾਏ ਬਗੈਰ ਇੱਥੇ ਅਰਥ ਨਹੀਂ ਬਣ ਰਹੇ।
ਨਿੱਤ ਦੀ ਕਰਨੀ ‘ਤੁਮ੍ਹਾਰੇ ਕਾਮਾ’ ਦੂਸਰੇ ਬੰਦ ਵਿੱਚੋਂ ਲਏ ਬਗੈਰ ਪਹਿਲੇ ਬੰਦ ਦੇ ਅਰਥ ਨਹੀਂ ਬਣ ਰਹੇ।
(ਨੋਟ: ਅਸਲ ਵਿੱਚ ਅਰਥ ਬਣਨੇ ਚਾਹੀਦੇ ਹਨ- (ਦੇਖਉਂ), ‘ਮੈਂ ਦੇਖਾਂ’ ਅਰਥਾਤ ਮੈਂ ਦੇਖਣਾ ਚਾਹੁੰਦਾ ਹਾਂ)।
ਲਫ਼ਜ਼ ‘ਪੂਛੈ’ ਅਤੇ ‘ਸੁਨੁ’ ਪਹਿਲੇ ਬੰਦ ਵਿੱਚ ਆਏ ਹਨ, ਪਰ ਇਨ੍ਹਾਂ ਦੇ ਅਰਥ ਦੂਸਰੇ ਬੰਦ ਤੋਂ ਵੀ ਬਾਅਦ ਵੱਖਰੀ ਲਾਇਨ ਬਣਾ ਕੇ ਲਿਖੇ ਗਏ ਹਨ।
“ਇਹ ਸੁਣੋ ਇਹ ਤਾਂ ਕਹਿੰਦੇ ਹੋ” ਇਹ ਲਫ਼ਜ਼ ਕੌਣ, ਕਿਸ ਨੂੰ ਕਹਿ ਰਿਹਾ ਹੈ?ਕੋਈ ਅਤਾ ਪਤਾ ਨਹੀਂ।
ਇਨ੍ਹਾਂ ਉਪਰਲੀਆਂ ਤੁਕਾਂ ਵਿੱਚ ਅਰਥ ਕੀਤੇ ਗਏ ਹਨ - “ਇਹ ਸੁਣੋ ਇਹ ਤਾਂ ਕਹਿੰਦੇ ਹੋ ਕਿ ਇਕ ਦਿਨ ਸੁਲਤਾਨ ਵਾਹਿਗੁਰੂ ਵੱਲੋਂ ਪੁੱਛਿਆ ਜਾਣਾ ਹੈ”
“ਇਹ ਸੁਣੋ ਇਹ ਤਾਂ ਕਹਿੰਦੇ ਹੋ” ਆਪਣੇ ਵੱਲੋਂ ਹੀ ਲਿਖ ਕੇ ਲੇਖਕ ਜੀ ਪਾਠਕਾਂ ਨੂੰ ਇਹ ਪ੍ਰਭਾਵ ਦੇਣਾ ਚਾਹੁੰਦੇ ਹਨ ਕਿ ਗੁਰਮਤਿ ਕਿਸੇ ਕਰਮਾਂ ਦਾ ਲੇਖਾ ਹੋਣ ਨੂੰ ਨਹੀਂ ਮੰਨਦੀ। ਇਸ ਅਧੂਰੀ ਜਿਹੀ ਗੱਲ ਤੋਂ ਅੱਗੇ ਕੀ ਹੈ? ਸਾਰੇ ਸ਼ਬਦ ਦੀ ਵਿਆਖਿਆ ਵਿੱਚ ਵੀ ਇਸ ਗੱਲ ਦਾ ਕਿਤੇ ਖੁਲਾਸਾ ਨਹੀਂ ਹੋਇਆ।
2- “ਬਿਸਮਿਲਿ ਗਊ ਦੇਹੁ ਜੀਵਾਇ॥ਨਾਤਰੁ ਗਰਦਨਿ ਮਾਰਉ ਠਾਇ॥2॥
ਬਾਦਿਸਾਹ ਐਸੀ ਕਿਉ ਹੋਇ॥ ਬਿਸਮਿਲਿ ਕੀਆ ਨਾ ਜੀਵੈ ਕੋਏ॥3॥
ਮੇਰਾ ਕੀਆ ਕਛੂ ਨ ਹੋਇ॥ ਕਰਿ ਹੈ ਰਾਮੁ ਹੋਇ ਹੈ ਸੋਇ॥4॥”
ਪਦ ਅਰਥ:- ਬਿਸਮਿਲਿ- ਘਾਇਲ, ਜ਼ਖਮੀਂ, ਬੇਕਾਰ, ਤੜਫਣ ਵਾਲਾ, ਅੱਧ ਮੋਇਆ, ਕੋਹਿਆ ਹੋਇਆ। ਗਰਦਨ- ਖ਼ਤਮ ਕਰ ਦੇਣਾ। ਗਊ- ਗੁਰਮਤਿ ਦੀ ਗਊ ਕਾਮਧੇਨ ‘ਨਾਮ’ ਰੂਪੀ ਹੈ / ‘ਖਿਮਾ, ਧੀਰਜ’, ਉਸ ਨਾਮ (ਸੱਚ) ਰੂਪ ਬਾਦਸ਼ਾਹ ਅਗੇ ਅਰਦਾਸ ਕਰਨ ਲਈ ਪ੍ਰੇਰਨਾ ਹੈ ਕਿ ਆਤਮਿਕ ਗਿਆਨ ਸਿਮਰਨ ਦੀ ਚਾਹਤ ਰੂਪੀ ਗਊ ਜੋ ਕੋਹੀ ਹੋਈ ਹੈ, ‘ਦੇਹੁ ਜੀਵਾਇ’ ਭਾਵ ਬਖਸ਼ਿਸ਼ ਕਰਕੇ ਮੇਰੇ ਅੰਦਰ ਸਿਮਰਨ ਰੂਪੀ ਚਾਹਤ ਪੈਦਾ ਹੋ ਜਾਵੇ)।
ਅਰਥ: ਹੇ ਵਾਹਿਗੁਰੂ! ਖਿਮਾ ਅਤੇ ਧੀਰਜ ਦੀ ਆਤਮਕ ਗਿਆਨ ਰੂਪੀ ਗਊ ਜੀਵਾਲ ਦੇਹ, ਭਾਵ ਮੇਰੇ ਅੰਦਰ ਆਤਮਕ ਗਿਆਨ ਦੀ ਸਿਮਰਨ ਰੂਪੀ ਚਾਹਤ ਪੈਦਾ ਕਰ ਦਿਉ।ਨਹੀਂ ਤਾਂ ਕਰਮਕਾਂਡੀ ਵੀਚਾਰਧਾਰਾ ਰੂਪੀ ਗਊ ਆਤਮਕ ਤੌਰ ਤੇ ਖ਼ਤਮ ਕਰ ਦੇਵੇਗੀ।ਹੇ ਵਾਹਿਗੁਰੂ! ਐਸਾ ਹੋਣਾ ਕਿਵੇਂ? ਕਿਉਂਕਿ ਕੋਹੀ ਹੋਈ ਖਿਮਾਂ ਅਤੇ ਧੀਰਜ ਰੂਪੀ ਗਊ ਜੀ ਨਹੀਂ
ਸਕਦੀ। ਇਹ ਮੇਰੇ ਕੀਤਿਆਂ ਤਾਂ ਕੁਝ ਹੋ ਨਹੀਂ ਸਕਦਾ, ਸੋ ਜੋ ਤੂੰ ਕਰੇਂ ਉਹੀ ਹੋ ਸਕਦਾ ਹੈ।
ਵਿਚਾਰ:- ‘ਠਾਇ’ ਦੇ ਅਰਥ ਕਿਤੇ ਨਜ਼ਰ ਨਹੀਂ ਆ ਰਹੇ।
ਇਨ੍ਹਾਂ ਤਿੰਨਾਂ ਬੰਦਾਂ ਵਿੱਚ ਗਊ ਸ਼ਬਦ ਇੱਕ ਵਾਰੀਂ ਆਇਆ ਹੈ।ਅਤੇ ਪਦ ਅਰਥ ਕੀਤੇ ਗਏ ਹਨ ‘ਖਿਮਾ, ਧੀਰਜ’ ਰੂਪੀ ਗਊ।ਕਹਾਣੀਆਂ ਘੜਨ’ਚ ਮਾਹਰ ਸਾਡੇ ਇਨ੍ਹਾਂ ਗੁਰਬਾਣੀ ਵਿਆਖਿਆਕਾਰ ਜੀ ਨੇ ਇੱਥੇ ਗਊ ਦੇ ਦੋ ਆਪਾ ਵਿਰੋਧੀ ਅਰਥ ਘੜ ਲਏ ਹਨ।1- ਗਊ- ਗੁਰਮਤਿ ਦੀ ਗਊ ਕਾਮਧੇਨ ‘ਨਾਮ’ ਰੂਪੀ ਹੈ / ‘ਖਿਮਾ, ਧੀਰਜ’,
ਅਤੇ 2- ਕਰਮਕਾਂਡੀ ਵੀਚਾਰਧਾਰਾ ਰੂਪੀ ਗਊ ਅਪਣੇ ਆਪ ਹੀ ਅਗੇ ਹੋਰ ਅਰਥ ਜੋੜ ਦਿੱਤੇ ਹਨ- ‘ਨਹੀਂ ਤਾਂ ਕਰਮਕਾਂਡੀ ਵੀਚਾਰਧਾਰਾ ਰੂਪੀ ਗਊ’ ਆਤਮਕ ਤੌਰਤੇ ਖ਼ਤਮ ਕਰ ਦੇਵੇਗੀ”।ਵਿਚਾਰਨ ਵਾਲੀ ਗੱਲ ਹੈ ਕਿ ‘ਗਊ’ ਲਫਜ਼ ਤਾਂ ਇਨ੍ਹਾਂ ਤੁਕਾਂ ਵਿੱਚ ਇਕ ਵਾਰੀਂ ਆਇਆ ਹੈ।ਤਾਂ ਫੇਰ ਇਸਦੇ ਅਰਥ- ਕਾਮਧੇਨ ‘ਨਾਮ’ ਰੂਪੀ/ਖਿਮਾ ਧੀਰਜ ਅਤੇ ਕਰਮਕਾਂਡੀ ਵੀਚਾਰਧਾਰਾ ਰੂਪੀ ਗਊ, ਦੋ ਵੱਖ ਵੱਖ ਅਰਥ ਕਿਵੇਂ ਹੋ ਗਏ?
‘ਕਰਮਕਾਂਡੀ ਵੀਚਾਰਧਾਰਾ ਰੂਪੀ ਗਊ ਆਤਮਕ ਤੌਰ ਤੇ ਖ਼ਤਮ ਕਰ ਦੇਵੇਗੀ’ ਇਹ ਗੱਲ ਕੌਣ ਕਹਿ ਰਿਹਾ ਹੈ? ਇਕ ਕਰਮਕਾਂਡੀ ਵਿਅਕਤੀ? ਉਸ ਨੂੰ ਇਹ ਤਾਂ ਸੋਝੀ ਹੈ ਕਿ ਕਰਮਕਾਂਡੀ ਵਿਚਾਰਧਾਰਾ ਉਸ ਨੂੰ ਆਤਮਕ ਤੌਰ ਤੇ ਖ਼ਤਮ ਕਰ ਦੇਵੇਗੀ, ਪਰ ਇਨ੍ਹਾਂ ਕਰਮਕਾਂਡਾਂ ਤੋਂ ਹਟਣ ਲਈ ਸ਼ਾਇਦ ਵਾਹਿਗੁਰੂ ਵੱਲੋਂ ਕਿਸੇ ਕ੍ਰਿਸ਼ਮੇ ਦੀ ਉਡੀਕ ਵਿੱਚ ਹੈ।ਇਹ ਗੱਲ ਵੱਖਰੀ ਹੈ ਕਿ ਬੰਦੇ ਨੂੰ ਮਹਿਸੂਸ ਹੀ ਨਾ ਹੋਵੇ ਕਿ ਉਹ ਕਰਮਕਾਂਡ ਕਰ ਰਿਹਾ ਹੈ, ਪਰ ਬੰਦੇ ਨੂੰ ਜਿਸ ਪਲ ਸੋਝੀ ਆ ਗਈ ਕਿ ਉਹ ਜੋ ਕਰ ਰਿਹਾ ਹੈ ਕਰਮਕਾਂਡ ਹੈ ਤਾਂ ਉਹ ਉਸੇ ਪਲ ਤੋਂ ਹੀ ਕਰਮਕਾਂਡ ਛੱਡ ਦੇਵੇਗਾ।
3- “ਬਾਦਿਸ਼ਾਹੁ ਚੜ੍ਹਿਓ ਅਹੰਕਾਰਿ॥ਗਜ ਹਸਤੀ ਦੀਨੋਂ ਚਮਕਾਰਿ॥5॥”
ਪਦ ਅਰਥ:-ਬਾਦਿਸਾਹ- ਨਾਮ ਰੂਪੀ ਬਾਦਸ਼ਾਹ। ਚੜ੍ਹਿਓ ਅਹੰਕਾਰਿ- ਚੜ੍ਹਿਆ ਹੋਇਆ ਅਹੰਕਾਰ, ਅੰਧਕਾਰ। ਗਜ- ਮਨ ਰੂਪੀ ਗਜ ਦੀ ਤ੍ਰਿਸਨਾ ਜਿਸ ਦੇ ਸਿਮਰਨ ਕਰਨ ਨਾਲ ਮਿਟਦੀ ਹੈ। ਹਸਤੀ- ਵਜੂਦ, ਮੌਜੂਦਗੀ, ਹੋਂਦ। ਦੀਨੋ- ਬੀਤਿਆ ਹੋਇਆ ਕਾਲ ਭਾਵ ਖ਼ਤਮ ਹੋ ਜਾਣਾ। ਚਮਕਾਰਿ- ਅਗਿਆਨਤਾ ਰੂਪੀ ਹਨੇਰੇ ਅੰਦਰ ਗਿਆਨ ਦਾ ਪ੍ਰਕਾਸ਼ ਹੋਣਾ।
ਅਰਥ: (ਜੋ ਮਨੁੱਖ ਉਸ ਵਾਹਿਗੁਰੂ ਦੀ ਰਜ਼ਾ ਅੰਦਰ ਆ ਜਾਂਦਾ ਹੈ) ‘ਉਸ ਨੂੰ ਵਾਹਿਗੁਰੂ ਦੇ ਗਿਆਨ ਦੀ ਹੋਂਦ ਦਾ ਪ੍ਰਕਾਸ਼ ਹੋ ਜਾਂਦਾ ਹੈ॥ਅਤੇ ਚੜ੍ਹਿਆ ਹੋਇਆ ਅਹੰਕਾਰ ਬੀਤੇ ਹੋਏ ਕਾਲ ਦੀ ਤਰ੍ਹਾਂ ਖ਼ਤਮ ਹੋ ਜਾਂਦਾ ਹੈ।
ਵਿਚਾਰ:- ਇੱਥੇ ਪਹਿਲੇ ਚਰਣ ਵਿੱਚ ਲਫ਼ਜ਼ ਆਇਆ ਹੈ ‘ਬਾਦਿਸਾਹ’ (ਜਿਸ ਦੇ ਅਰਥ ਕੀਤੇ ਗਏ ਹਨ-‘ਵਾਹਿਗੁਰੂ’) ਦੂਸਰੇ ਚਰਣ ਵਿੱਚ ਲਫ਼ਜ਼ ਹੈ ‘ਚਮਕਾਰਿ’ (ਗਿਆਨ ਦਾ ਪ੍ਰਕਾਸ਼)। ਕੁਝ ਲਫਜ਼ ਪਹਿਲੇ ਚਰਨ’ਚੋਂ ਅਤੇ ਕੁਝ ਦੂਸਰੇ’ਚੋਂ ਲੈ ਕੇ ਅਰਥ ਕਰ ਦਿੱਤੇ ਗਏ ਹਨ- ‘ਉਸ ਨੂੰ ਵਾਹਿਗੁਰੂ ਦੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ।ਹੁਣ ਪਹਿਲੇ ਬੰਦ’ਚੋਂ ‘ਚੜ੍ਹਿਓ ਅਹੰਕਾਰਿ’ ਲਫ਼ਜ਼ ਲੈ ਕੇ ਅਤੇ ਦੂਸਰੇ ਚਰਨ ਵਿੱਚੋਂ ‘ਦੀਨੋਂ’ (ਜਿਸ ਦੇ ਅਰਥ ‘ਖ਼ਤਮ ਹੋ ਜਾਂਦਾ ਹੈ’ ਕਰ ਲਏ ਗਏ ਹਨ) ਮਿਲਾ ਕੇ ਅਰਥ ਕਰ ਦਿੱਤੇ ਗਏ ਹਨ- ਚੜ੍ਹਿਆ ਹੋਇਆ ਹੰਕਾਰ ਖਤਮ ਹੋ ਜਾਂਦਾ ਹੈ।
ਪਦ ਅਰਥਾਂ ਵਿੱਚ ਗਜ ਦਾ ਅਰਥ ਕੀਤਾ ਗਿਆ ਹੈ- ‘ਮਨ’ ਰੂਪੀ ਗਜ ਦੀ ਤ੍ਰਿਸ਼ਨਾ ਜਿਸ ਦੇ ਸਿਮਰਨ ਨਾਲ ਮਿਟਦੀ ਹੈ।ਪਾਠਕ ਜ਼ਰਾ ਧਿਆਨ ਦੇਣ।ਕੀ ਕਿਸੇ ਤਰ੍ਹਾਂ ਵੀ ਇਹ ਪਦ ਅਰਥ ਬਣਦੇ ਹਨ?
ਇੱਥੇ ‘ਗਜ’ ਦੇ ਅਰਥ ਦੱਸੇ ਗਏ ਹਨ, ਜਾਂ ਜਿਸ ਦੇ ਸਿਮਰਨ ਨਾਲ ਮਨ ਰੂਪੀ ਗਜ ਦੀ ਤ੍ਰਿਸ਼ਨਾ ਮਿਟਦੀ ਹੈ ਉਸ ਹਸਤੀ ਬਾਰੇ ਦੱਸਿਆ ਗਿਆ ਹੈ?ਪਾਠਕ ਧਿਆਨ ਦੇਣ ‘ਤ੍ਰਿਸ਼ਨਾਲੂ ਮਨ’ ਅਤੇ ‘ਜਿਸ ਦੇ ਸਿਮਰਨ ਨਾਲ’ ਮਨ ਕਾਬੂ ਹੁੰਦਾ ਹੈ ਦੋ ਵੱਖ ਵੱਖ ਗੱਲਾਂ ਹਨ, ਪਰ ਵਿਆਖਿਆਕਾਰ ਜੀ ਨੇ ਆਪਣੀ ਹੀ ਸਹੂਲਤ ਅਨੁਸਾਰ ਅਰਥਾਂ ਨੂੰ ਮੋੜ ਦੇ ਦਿੱਤਾ ਹੈ।ਅਤੇ ਆਪਣੀ ਹੀ ਸਹੂਲਤ ਅਨੁਸਾਰ ਏਧਲੇ ਲਫਜ਼ ਓਧਰ ਅਤੇ ਓਧਰਲੇ ਲਫਜ਼ ਓਧਰ ਵਰਤ ਕੇ ਅਰਥ ਕਰ ਦਿੱਤੇ ਹਨ, ਪਰ ਉਨ੍ਹਾਂ ਦੁਆਰਾ ਕੀਤੇ ਗਏ ਪਦ ਅਰਥਾਂ ਨਾਲ ਅਸਲ ਵਿੱਚ ਅਰਥ ਬਣਦੇ ਹਨ- ‘ਕਰਤਾਰ ਨੂੰ ਹੰਕਾਰ (/ਅੰਧਕਾਰ) ਚੜ੍ਹਿਆ॥ਮਨ ਦੇ ਗਿਆਨ ਦੇ ਪ੍ਰਕਾਸ਼ ਦਾ ਵਜੂਦ, ਬੀਤੇ ਕਾਲ ਦੀ ਤਰ੍ਹਾਂ ਖਤਮ ਹੋ ਗਿਆ॥
‘ਗਜ’ ਦੇ ਅਰਥ ਉਦਾਹਰਣ ਦੇ ਕੇ ਸਮਝਾਏ ਗਏ ਹਨ- “ਗਜ- ‘ਗਜ ਕੋ ਤ੍ਰਾਸੁ ਮਿਟਿਓ ਜਿਹ ਸਿਮਰਤ॥’(219) ਮਨ ਰੂਪੀ ਗਜ ਦੀ ਤ੍ਰਿਸਨਾ ਜਿਸ ਦੇ ਸਿਮਰਨ ਕਰਨ ਨਾਲ ਮਿਟਦੀ ਹੈ”।
ਵਿਚਾਰ- ਵਿਆਖਿਆਕਾਰ ਜੀ ਨੂੰ ‘ਤ੍ਰਾਸ’- ਡਰ, ਭਉ, ਤ੍ਰਬਕ ਜਾਣਾ ਅਤੇ ‘ਤ੍ਰਿਸ਼ਨਾ’ -ਕਿਸੇ ਚੀਜ ਦੀ ਪ੍ਰਬਲ ਇੱਛਾ ਹੋਣੀ, ਦੇ ਫਰਕ ਦਾ ਵੀ ਪਤਾ ਨਹੀਂ, ‘ਤ੍ਰਾਸ’ ਨੂੰ ‘ਤ੍ਰਿਸ਼ਨਾ’ ਦੱਸ ਰਹੇ ਹਨ।ਆਪਣੀ ਇਸ ਵਿਦਿਆ ਦੇ ਆਧਾਰ ਤੇ ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਅਰਥਾਂ ਨੂੰ ਰੱਦ ਕਰਕੇ ਆਪਣੇ ਅਰਥ ਸਮਝਾ ਰਹੇ ਹਨ।ਗੁਰਮਤਿ ਪ੍ਰਚਾਰ ਨੂੰ ਮਜਾਕ ਬਣਾ ਕੇ ਰੱਖ ਦਿੱਤਾ ਗਿਆ ਹੈ।
ਨੋਟ- ਕੀਤੇ ਗਏ ਅਰਥਾਂ ਵਿੱਚ