ਗੁਰਬਾਣੀ ਅਨੁਸਾਰ "ਦਿਗੰਬਰ" ਕੋਈ ਅਵਸਥਾ ਨਹੀਂ
ਆਤਮਜੀਤ ਸਿੰਘ ਕਾਨੁਪੁਰ
ਆਓ ਪਹਿਲਾਂ ਜਾਣੀਏ "ਦਿਗੰਬਰ" ਕੀ ਹੈ ..?
ਦਿਗੰਬਰ ਜੈਨ ਧਰਮ ਦੀਆਂ ਦੋ ਸੰਪ੍ਰਦਾਵਾਂ ਵਿੱਚੋਂ ਇੱਕ ਹੈ। ਦੂਜਾ ਸੰਪ੍ਰਦਾਏ ਹੈ - ਸ਼ਵੇਤਾਂਬਰ। ਦਿਗੰਬਰ : ਦਿਸ਼ਾ + ਅੰਬਰ ਅਰਥਾਤ ਦਿਸ਼ਾਵਾਂ ਹੀ ਜਿਨ੍ਹਾਂ ਦੇ ਬਸਤਰ ਹਨ। ਦਿਗੰਬਰ ਮੁਨੀ ਨਿਰਵਸਤਰ ਹੁੰਦੇ ਹਨ, ਪਡਗਾਹਨ ਕਰਨ ਉੱਤੇ ਇੱਕ ਵਾਰ ਖੜੇ ਹੋਕੇ ਹੱਥ ਵਿੱਚ ਹੀ ਖਾਣਾ ਲੈਂਦੇ ਹਨ, ਸਿਰਫ ਪਿਛੀ ਕਮੰਡਲੁ ਰੱਖਦੇ ਹਨ, ਪੈਦਲ ਚਲਦੇ ਹਨ।
ਮਹਾਨ ਕੋਸ਼ ਅਨੁਸਾਰ "ਦਿਗੰਬਰ" ਜੈਨੀ ਸਾਧੂਆਂ ਦੀ ਇਕ ਸ਼੍ਰੇਣੀ, ਜੋ ਵਸਤਰ ਧਾਰਨ ਨਹੀਂ ਕਰਦੀ .... ਪਰ ਅਜੋਕੇ ਅਗਿਆਨੀ ਲਾਣੇ ਨੇ ਦਿਗੰਬਰ ਨੂੰ ਇਕ ਅਵਸਥਾ ਬਣਾ ਦਿੱਤਾ ਹੈ, ਹੈਰਾਨਗੀ ਹੁੰਦੀ ਹੈ ਇੰਨਾ ਦੀ ਮਤ ਤੇ ਪਤਾ ਨਹੀਂ ਕਿਹੜੇ ਕੋਸ਼ ਵਿਚੋਂ ਇਹ ਅਰਥ ਕਰਦੇ ਹਨ .. ਅਤੇ ਜੇਹੜੇ ਅਗਿਆਨੀ ਮਾਈ ਭਾਗ ਕੌਰ ਵਾਰੇ ਦਿਗੰਬਰ ਰਹਿਣ ਸਹਿਣ ਦਾ ਪ੍ਰਚਾਰ ਕਰ ਰਹੇ ਨੇ, ਪਤਾ ਨਹੀਂ ਇਹ ਅਗਿਆਨੀ ਸਾਬਤ ਕੀ ਕਰਨਾਂ ਚਾਹੁੰਦੇ ਨੇ ..?
ਸੋਚਣ ਵਾਲੀ ਗੱਲ ਹੈ, ਦਿਗੰਬਰ ਜੈਨ ਮੱਤ ਦਾ ਸਿਧਾਂਤ ਹੈ, ਜੋ ਜੀਵ ਹੱਤਿਆ ਕਰ ਹੀ ਨਹੀਂ ਸਕਦੇ ..?
ਕੀ ਮਾਈ ਭਾਗੋ ਅਜਿਹੀ ਸੀ ..?
ਕੀ ਮਾਈ ਭਾਗੋ ਜਿਸ ਸਿੱਖੀ ਸਿਧਾਂਤਾਂ ਤੇ ਪਹਿਰਾ ਦੇਂਦੀ ਸੀ ਉਸ ਵਿਚ ਦਿਗੰਬਰ ਮੱਤ ਨੂੰ ਸਹੀ ਠਹਿਰਾਇਆ ਗਇਆ ਸੀ ..?
ਬਿਲਕੁੱਲ ਵੀ ਨਹੀਂ ...
ਫਿਰ ਕਵੀ ਸੰਤੋਖ ਸਿੰਘ ਦੁਆਰਾ ਮਾਈ ਭਾਗ ਕੌਰ ਵਾਰੇ ਅਜਿਹਾ ਲਿਖਣ ਨੂੰ ਕਿਵੇਂ ਸਹੀ ਮੰਨਿਆ ਜਾ ਸਕਦਾ ਹੈ, ਜਦ ਕੀ ਟਕਸਾਲ ਦਾ ਮੁਖੀ ਧੁੰਮਾ ਆਪ ਮੰਨਦਾ ਹੈ ਸੂਰਜ ਪ੍ਰਕਾਸ਼ ਗ੍ਰੰਥ ਵਿਚ ਰਲ਼ਾ ਹੋਇਆ ਹੈ ਅੰਗ੍ਰੇਜਾਂ ਨੇ ਮਿਲਾਵਟ ਕੀਤੀ ਹੈ .., ਅਤੇ ਇਕ ਗੱਲ ਇਹ ਵੀ ਸੋਚਣ ਵਾਲੀ ਹੈ ਮਾਈ ਭਾਗ ਕੌਰ ਕਿਸ ਤੋਂ ਪਰਭਾਵਤ ਹੋ ਕੇ ਦਿਗੰਬਰ ਹੋਈ ..?
ਕੋਈ ਜੁਵਾਬ ਹੈ ਇਸ ਗੱਲ ਦਾ ਅਗਿਆਨੀ ਲਾਣੇ ਕੋਲ ..?
ਕਵੀ ਸੰਤੋਖ ਸਿੰਘ ਅਤੇ ਅਗਿਆਨੀ ਲਾਣੇ ਵਲੋਂ ਸਿੱਖ ਇਤਿਹਾਸ ਦੀਆਂ ਮਹਾਨ ਤੇ ਬਹਾਦਰ ਬੀਬੀਆਂ ਦੇ ਵਾਰੇ ਅਜਿਹਾ ਪ੍ਰਚਾਰ ਕਰਨਾ ਇਤਿਹਾਸ ਨੂੰ ਕਲੰਕਤ ਕਰਨਾ ਹੈ .... ਜਦ ਕੀ ਗੁਰਮਤਿ ਵਿਚ "ਦਿਗੰਬਰ" ਕੋਈ ਅਵਸਥਾ ਨਹੀਂ ਸਗੋਂ ਗੁਰੂ ਨੇ ਦਿਗੰਬਰਾਂ ਨੂੰ ਸਮਝਾਇਆ ਕਿ ਇਸ ਨਾਲ ਰਬ ਨਹੀਂ ਮਿਲਦਾ .... ਗੁਰਬਾਣੀ ਫੁਰਮਾਣ ..
ਉਪਜੀ ਤਰਕ ਦਿਗੰਬਰੁ ਹੋਆ ਮਨੁ ਦਹ ਦਿਸ ਚਲਿ ਚਲਿ ਗਵਨੁ ਕਰਈਆ ॥
ਪ੍ਰਭਵਨੁ ਕਰੈ ਬੂਝੈ ਨਹੀ ਤ੍ਰਿਸਨਾ ਮਿਲਿ ਸੰਗਿ ਸਾਧ ਦਇਆ ਘਰੁ ਲਹੀਆ ॥੪॥
{ਅਰਥ ਪ੍ਰੋ. ਸਾਹਿਬ ਸਿੰਘ} ਹੇ ਭਾਈ! ਕੋਈ ਮਨੁੱਖ ਅਜਿਹਾ ਹੈ ਜਿਸ ਦੇ ਮਨ ਵਿਚ ਦੁਨੀਆ ਵਲੋਂ ਨਫ਼ਰਤ ਪੈਦਾ ਹੁੰਦੀ ਹੈ, ਉਹ ਨਾਂਗਾ ਸਾਧੂ ਦਿਗੰਬਰ ਬਣ ਜਾਂਦਾ ਹੈ, (ਫਿਰ ਭੀ ਉਸ ਦਾ) ਮਨ ਦਸੀਂ ਪਾਸੀਂ ਦੌੜ ਦੌੜ ਕੇ ਭਟਕਦਾ ਫਿਰਦਾ ਹੈ, ਧਰਤੀ ਉੱਤੇ ਰਟਨ ਕਰਦਾ ਫਿਰਦਾ ਹੈ, (ਉਸ ਦੀ ਮਾਇਆ ਦੀ) ਤ੍ਰਿਸ਼ਨਾ (ਫਿਰ ਭੀ) ਨਹੀਂ ਮਿਟਦੀ । ਹਾਂ, ਗੁਰੂ ਦੀ ਸੰਗਤਿ ਵਿਚ ਮਿਲ ਕੇ ਮਨੁੱਖ ਦਇਆ ਦੇ ਸੋਮੇ ਰਬ ਨੂੰ ਲੱਭ ਲੈਂਦਾ ਹੈ ।
ਗੁਰੂ ਸਾਹਿਬ ਫੁਰਮਾਉਂਦੇ ਹਨ ..ਦਇਆ ਦਿਗੰਬਰੁ ਦੇਹ ਬੀਚਾਰੀ ॥ ਆਪਿ ਮਰੈ ਅਵਰਾ ਨਹ ਮਾਰੀ ॥੩॥
{ਅਰਥ ਪ੍ਰੋ. ਸਾਹਿਬ ਸਿੰਘ} ਜੇ (ਹਿਰਦੇ ਵਿਚ) ਦਇਆ ਹੈ, ਜੇ ਸਰੀਰ ਨੂੰ (ਵਿਕਾਰਾਂ ਵਲੋਂ ਪਵਿੱਤ੍ਰ ਰੱਖਣ ਦੀ) ਵਿਚਾਰ ਵਾਲਾ ਭੀ ਹੈ, ਤਾਂ ਉਹ ਅਸਲ ਦਿਗੰਬਰ ਹੈ। ਸਰੀਰ ਤੋਂ ਵਸਤਰ ਉਤਾਰਕੇ ਨੰਗਾ ਰਹਿਣ ਵਾਲਾ ਨਹੀਂ। ਜੋ ਮਨੁੱਖ ਆਪ ਵਿਕਾਰਾਂ ਵਲੋਂ ਮਰਿਆ ਹੋਇਆ ਹੈ ਉਹੀ ਹੈ ਅਸਲ ਅਹਿੰਸਾ ਵਾਦੀ ਜੋ ਹੋਰਨਾਂ ਨੂੰ ਨਹੀਂ ਮਾਰਦਾ ।