ਸਿੱਖ ਮਸਲੇ
ਗੁਰੂ ਸਾਹਿਬਾਨ ਦੇ ਖਿਲਾਫ ਗਲਤ ਸ਼ਬਦਾਵਲੀ ਵਰਤਣ ਵਾਲੇ
Page Visitors: 2524
ਗੁਰੂ ਸਾਹਿਬਾਨ ਦੇ ਖਿਲਾਫ ਗਲਤ ਸ਼ਬਦਾਵਲੀ ਵਰਤਣ ਵਾਲੇ ਹਿੰਦੂ ਅੱਤਵਾਦੀਆਂ ਨੂੰ ਹਿੰਦੂ ਭਾਈਚਾਰਾ ਆਪ ਨੱਥ ਪਾਵੇ-ਪ੍ਰਿੰ:ਸੁਰਿੰਦਰ ਸਿੰਘ
ਅਨੰਦਪੁਰ ਸਾਹਿਬ, 30 ਜੂਨ (ਸੁਰਿੰਦਰ ਸਿੰਘ ਸੋਨੀ) :ਪਿਛਲੇ ਕਈ ਦਿਨਾਂ ਤੋ ਸ਼ੋਸ਼ਲ ਸਾਈਟ ਫੇਸਬੁੱਕ ਤੇ ਅਕ੍ਰਿਤਘਣ ਹਿੰਦੂ ਅੱਤਵਾਦੀਆਂ ਵਲੋਂ ਗੁਰੂ ਸਾਹਿਬਾਨ ਦੇ ਖਿਲਾਫ ਜੋ ਅਪਮਾਨਜਨਕ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਉਹ ਪੰਜਾਬ ਦੇ ਸ਼ਾਂਤ ਮਾਹੋਲ ਨੂੰ ਅੱਗ ਲਾਉਣ ਦੀ ਡੂੰਘੀ ਸਾਜਿਸ਼ ਹੈ। ਜਦੋ ਕਿ ਪੰਜਾਬ ਵਿਚ ਅਕਾਲੀ ਭਾਜਪਾ ਗਠਜੋੜ ਸਰਕਾਰ ਦਾ ਸਦਕਾ ਸਾਰੇ ਫਿਰਕਿਆਂ ਵਿਚ ਆਪਸੀ ਭਾਈਚਾਰਕ ਸਾਂਝ ਦਾ ਮਾਹੋਲ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਹਲਕਾ ਮੈਂਬਰ ਪ੍ਰਿੰ:ਸੁਰਿੰਦਰ ਸਿੰਘ ਨੇ ਕੀਤਾ। ਉਨਾਂ ਕਿਹਾ ਕਿ ਪੰਜਾਬ ਤੇ ਦੇਸ਼ ਵਿਚ ਪਿਛਲੇ 10 -12 ਸਾਲਾਂ ਤੋ ਬੜੀ ਮੁਸ਼ਕਿਲ ਨਾਲ ਸ਼ਾਂਤੀ ਬਹਾਲ ਹੋਈ ਸੀ ਪਰ ਕੁੱਝ ਫਿਰਕੂ ਤੇ ਅਕ੍ਰਿਤਘਣ ਹਿੰਦੂ ਅੱਤਵਾਦੀ ਇਸ ਸ਼ਾਂਤ ਵਾਤਾਵਰਣ ਨੂੰ ਬਦਲ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਣਾ ਚਾਹੁੰਦੇ ਹਨ। ਉਨਾਂ ਕਿਹਾ ਕਿ ਇਨਾਂ ਦਾ ਮੁੱਖ ਨਿਸ਼ਾਨਾ ਪੰਜਾਬ ਵਿਚ ਅਕਾਲੀ ਭਾਜਪਾ ਗੱਠਜੋੜ ਸਰਕਾਰ ਨੂੰ ਤਾਰ ਤਾਰ ਕਰਨਾ ਹੈ, ਇਸ ਲਈ ਸਰਕਾਰੀ ਧਿਰ ਖਾਸ ਤੋਰ ਤੇ ਭਾਜਪਾ ਨੂੰ ਇਸ ਸਬੰਧੀ ਸੁਚੇਤ ਹੋਣ ਦੀ ਲੋੜ ਹੈ।

ਉਨਾਂ ਕਿਹਾ ਕਿ ਜੇ ਗੁਰੂ ਸਾਹਿਬਾਨ ਇਸ ਦੇਸ਼ ਲਈ ਆਪਣੀ ਤੇ ਆਪਣੇ ਪਰਿਵਾਰ ਦੀ ਕੁਰਬਾਨੀ ਨਾ ਦਿੰਦੇ ਤਾਂ ਅੱਜ ਹਿੰਦੁਸਤਾਨ ਦਾ ਨਾਮ ਕੁੱਛ ਹੋਰ ਹੀ ਹੋਣਾ ਸੀ। ਇਥੇ ਕਿਸੇ ਹੋਰ ਹੀ ਧਰਮ ਦੇ ਝੰਡੇ ਝੁਲਣੇ ਸਨ। ਪ੍ਰਿੰ:ਸੁਰਿੰਦਰ ਸਿੰਘ ਨੇ ਕਿਹਾ ਕਿ ਖਾਸ ਤੋਰ ਤੇ ਭਾਜਪਾ ਤੇ ਹਿੰਦੂ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਉਹ ਵਿਸ਼ੇਸ਼ ਉਦੱਮ ਕਰਕੇ ਇਨਾਂ ਦੇਸ਼ ਤੇ ਮਾਨਵਤਾ ਵਿਰੋਧੀਆਂ ਨੂੰ ਨੱਥ ਪਾਉਣ ਲਈ ਆਪ ਹੀ ਉਦੱਮ ਕਰੇ। ਉਨਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਵੀ ਅਪੀਲ ਕੀਤੀ ਕਿ ਜਿਸ ਤਰਾਂ ਕਾਹਨ ਸਿੰਘ ਪੰਨੂ ਤੇ ਹੋਏ ਹਮਲੇ ਨੂੰ ਸਰਕਾਰ ਤੇ ਹੋਇਆ ਹਮਲਾ ਗਰਦਾਨਿਆ ਗਿਆ ਹੈ ਉਸੇ ਤਰਾਂ ਗੁਰੂ ਸਾਹਿਬਾਨ ਤੇ ਕੀਤੇ ਗਏ ਇਸ ਹਮਲੇ ਨੂੰ ਵੀ ਮਾਨਵਤਾ ਦੀ ਮੁਦੱਈ ਪੰਜਾਬ ਸਰਕਾਰ ਤੇ ਹੋਇਆ ਹਮਲਾ ਕਰਾਰ ਦੇ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।