ਸਿੱਖ ਪੰਥ ਦੀ ਤ੍ਰਾਸਦੀ, ਸਿੱਖਾਂ ਦੀਆਂ ਹਜ਼ਾਰਾਂ ਸੰਸਥਾਵਾਂ ਅਤੇ ਹਰ ਸੰਸਥਾ ਪੰਥ ਤੋਂ ਉੱਪਰ !
ਸਿੱਖ ਪੰਥ ਦੀ ਤ੍ਰਾਸਦੀ, ਸਿੱਖਾਂ ਦੀਆਂ ਹਜ਼ਾਰਾਂ ਸੰਸਥਾਵਾਂ ਅਤੇ ਹਰ ਸੰਸਥਾ ਪੰਥ ਤੋਂ ਉੱਪਰ !
ਸਿੱਖ ਪੰਥ ਦੀ ਤ੍ਰਾਸਦੀ, ਸਿੱਖਾਂ ਦੀਆਂ ਹਜ਼ਾਰਾਂ ਸੰਸਥਾਵਾਂ ਅਤੇ ਹਰ ਸੰਸਥਾ ਪੰਥ ਤੋਂ ਉੱਪਰ !
ਅੱਜ ਸਿੱਖ ਪੰਥ ਵਿਚ ਹਜ਼ਾਰਾਂ ਸੰਸਥਾਵਾਂ ਹਨ, ਚਾਹੀਦਾ ਤਾਂ ਇਹ ਸੀ ਕਿ ਇਨ੍ਹਾਂ ਸੰਸਥਾਵਾਂ ਦੇ ਬਲ ਤੇ, ਪੰਥ ਹਰ ਪੱਖੋਂ ਮਜ਼ਬੂਤ ਹੋ ਕੇ ਉਭਰਦਾ, ਪਰ ਹੋ ਇਸ ਤੋਂ ਉਲਟ ਰਿਹਾ ਹੈ, ਪੰਥ ਹਰ ਪਲ ਰਸਾਤਲ ਵੱਲ ਜਾ ਰਿਹਾ ਹੈ ।
ਕਿਉਂ ?
1. ਪੰਥ ਵਿਚ ਕੋਈ ਵੀ ਅਜਿਹੀ ਸੰਸਥਾ ਨਹੀਂ ਹੈ, ਜੋ ਸਿੱਖਾਂ ਨੂੰ ਆਰਥਿਕ ਪੱਖੋਂ, ਆਤਮ ਨਿਰਭਰ ਕਰਨ ਲਈ ਯਤਨਸ਼ੀਲ ਹੋਵੇ, ਬਹੁਤ ਸਾਰੀਆਂ ਸੰਸਥਾਵਾਂ ਇਸ ਆੜ ਵਿਚ ਸਿੱਖਾਂ ਨੂੰ ਲੁੱਟਣ ਦਾ ਕੰਮ ਜ਼ਰੂਰ ਕਰ ਰਹੀਆਂ ਹਨ ।
2. ਕੋਈ ਸੰਸਥਾ ਅਜਿਹੀ ਨਹੀਂ ਹੈ, ਜੋ ਸਿੱਖਾਂ ਨੂੰ ਵਿਦਿਆ ਪੱਖੋਂ ਸਮੇ ਦਾ ਹਾਣੀ ਬਨਾਉਣ ਲਈ ਕੰਮ ਕਰ ਰਹੀ ਹੋਵੇ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ, ਅਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਅਜਿਹੀਆਂ ਹਨ (ਉਂਗਲੀਆਂ ਤੇ ਗਿਣਨ ਜੋਗੀਆਂ ਨੂੰ ਛੱਡ ਕੇ) ਜੋ ਇਸ ਆੜ ਵਿਚ ਲੁੱਟ ਦਾ ਕਾਰੋਬਾਰ ਚਲਾ ਰਹੀਆਂ ਹਨ । ਪਿਛਲੇ 50 ਸਾਲਾਂ ਵਿਚ ਇਨ੍ਹਾਂ ਸੰਸਥਾਵਾਂ ਤੋਂ ਪੜ੍ਹਿਆ ਕੋਈ ਬੱਚਾ ਅਜਿਹਾ ਨਹੀਂ ਨਿਕਲਿਆ, ਜਿਸ ਨੇ ਦੁਨੀਆ ਪੱਧਰ ਤੇ, ਜਾਂ ਦੇਸ਼ ਪੱਧਰ ਤੇ ਸਿੱਖਾਂ ਦਾ ਨਾਮ ਰੌਸ਼ਨ ਕੀਤਾ ਹੋਵੇ।
3. ਇਵੇਂ ਹੀ ਕੋਈ ਸੰਸਥਾ ਅਜਿਹੀ ਨਹੀਂ, ਜੋ ਤਕਨੀਕੀ ਪੱਧਰ ਤੇ ਸਿੱਖ ਬੱਚਿਆ ਦੇ ਸਵੈ-ਨਿਰਭਰ ਹੋਣ ਲਈ ਕੋਈ ਸਕੀਮ ਚਲਾ ਰਹੀ ਹੋਵੇ, ਜਿਸ ਨਾਲ ਸਿੱਖ ਬੱਚਿਆਂ ਵਿਚੋਂ ਬੇ-ਰੁਜ਼ਗਾਰੀ ਦੀ ਸਮੱਸਿਆ ਹੱਲ ਹੋ ਸਕੇ।
4. ਖੇਡਾਂ ਦੇ ਮੈਦਾਨ ਵਿਚ ਸਿੱਖ ਬੱਚਿਆ ਨੂੰ ਦੇਸ਼ ਪੱਧਰ ਤੇ ਅਤੇ ਦੁਨੀਆ ਪੱਧਰ ਤੇ ਸਿੱਖਾਂ ਦਾ ਨਾਮ ਰੌਸ਼ਨ ਕਰਨ ਲਈ ਯੋਗ ਅਗਵਾਈ ਦੇਣ ਵਾਲੀ ਵੀ ਕੋਈ ਸੰਸਥ ਨਹੀਂ ਹੈ, ਜਿਸ ਕਾਰਨ ਯੋਗਤਾ ਹੁੰਦੇ ਹੋਏ ਵੀ ਸਿੱਖ ਬੱਚੇ ਇਸ ਖੇਤਰ ਵਿਚ ਵੀ ਪੱਛੜ ਰਹੇ ਹਨ।
5. ਕੋਈ ਸੰਸਥਾ ਅਜਿਹੀ ਨਹੀਂ ਹੈ, ਜੋ ਯੋਗ ਸਿੱਖ ਇਤਿਹਾਸਕਾਰਾਂ ਕੋਲੋਂ, ਵਿਗਾੜਿਆ ਹੋਇਆ ਸਿੱਖੀ ਦਾ ਇਤਿਹਾਸ, ਸੋਧ ਕੇ ਲਿਖਵਾਉਣ ਲਈ ਯਤਨਸ਼ੀਲ ਹੋਵੇ, ਤਾਂ ਜੋ ਸਿੱਖੀ ਦਾ ਸਹੀ ਰੂਪ ਦੁਨੀਆਂ ਸਾਮ੍ਹਣੇ ਲਿਆਂਦਾ ਜਾ ਸਕੇ। ਇਤਿਹਾਸ ਨੂੰ ਵਿਗਾੜ ਕੇ ਲਿਖਵਾਉਣ ਵਾਲੀਆਂ ਬਹੁਤ ਹਨ, ਸ਼੍ਰੋਮਣੀ ਕਮੇਟੀ ਸਮੇਤ ।
6. ਪੰਜਾਬੀ ਦੀ ਹਾਲਤ ਦਿਨ-ਬ-ਦਿਨ ਯਤੀਮਾਂ ਵਾਲੀ ਹੁੰਦੀ ਜਾ ਰਹੀ ਹੈ, ਪੰਜਾਬ ਵਿਚ, ਜਿੱਥੇ ਸਰਕਾਰੀ ਬੋਲੀ ਅਤੇ ਮਾਂ-ਬੋਲੀ ਪੰਜਾਬੀ ਹੈ, ਓਥੇ ਵੀ ਬਹੁਤ ਸਾਰੇ ਸਕੂਲ, ਪੰਜਾਬੀ ਪੜ੍ਹਾਉਣ ਤੋਂ ਆਕੀ ਹੋਏ ਬੈਠੇ ਹਨ, ਸਰਕਾਰ ਨੇ ਪਿਛਲੇ 50 ਸਾਲਾਂ ਵਿਚ ਅਜਿਹੇ