ਕੈਟੇਗਰੀ

ਤੁਹਾਡੀ ਰਾਇ

New Directory Entries


ਹਰਦੇਵ ਸਿੰਘ ਜਮੂੰ
" ਟੀਟੂ ਪੁੱਛਦਾ ਭਈ ਰੱਬ ਅੰਦਰ ਹੈ ਕਿ ਬਾਹਰ ? "
" ਟੀਟੂ ਪੁੱਛਦਾ ਭਈ ਰੱਬ ਅੰਦਰ ਹੈ ਕਿ ਬਾਹਰ ? "
Page Visitors: 2496

" ਟੀਟੂ ਪੁੱਛਦਾ ਭਈ ਰੱਬ ਅੰਦਰ ਹੈ ਕਿ ਬਾਹਰ ? "
ਟੀਟੂ ਵੀਚਾਰ ਕਰਨ ਦਾ ਹੋਂਕਾਂ ਦਿੰਦੇ ਪੁੱਛਣ ਲੱਗਾ, “ਭਈ ਰੱਬ ਅੰਦਰ ਹੈ ਕਿ ਬਾਹਰ ? ਬੋਲੋ ਭਈ ਜਵਾਬ ਦਿਉ ?”
ਕੁੱਝ ਦੋਸਤ ਕਿੰਹਦੇ, “ਅੰਦਰ  ਹੈ!ਟੀਟੂ ਬੜਾ ਖੁੱਸ਼ ਜਿਵੇਂ ਕਿ ਗਿਆਨ ਦਾ ਕੋਈ ਚੰਨ ਧਰਤੀ ਤੇ ਉਤਾਰ ਲਿਆ ਹੋਵੇ !
ਪਰ ਇਕ ਦੋਸਤ ਨੇ ਪੁੱਛ ਲਿਆ, “ ਟੀਟੂ ਹਵਾ ਸਾਡੇ ਅੰਦਰ ਹੈ ਤਾਂ ਕੀ ਬਾਹਰ ਨਹੀਂ? ਤੱਤ ਸਾਡੇ ਅੰਦਰ ਹਨ ਤਾਂ ਕੀ ਬਾਹਰ ਨਹੀਂ ? ਸਰੀਰ ਵਿਚ ੭੫% ਦੇ ਕਰੀਬ ਪਾਣੀ ਆ !ਹੁਣ ਪਾਣੀ ਸਾਡੇ ਅੰਦਰ ਹੈ ਤਾਂ ਕੀ ਬਾਹਰ ਨਹੀਂ ?
ਕੀ ਮਤਲਬ ਤੇਰਾ?” ਟੀਟੂ ਇਕੋ ਸਵਾਲ ਤੋਂ ਹਿਲ ਗਿਆ
ਮਤਲਬ ਇਹ ਕਿ ਸਾਡੇ ਅੰਦਰ ਜੋ ਹੈ ਉਹ ਬਾਹਰ ਵੀ ਹੈ! ਤੇ ਜੋ ਬਾਹਰ ਹੈ ਉਹੀ ਦਰਅਸਲ ਸਾਡੇ ਅੰਦਰ ਹੋਣ ਦਾ ਸੋਮਾਂ (Source) ਹੈ। ਸਾਡੇ ਅੰਦਰ ਹਵਾ ਪਾਣੀ ਰੋਸ਼ਨੀ ਇਸ ਕਰਕੇ ਹੈ ਕਿਉਂਕਿ ਉਨ੍ਹਾਂ ਦਾ ਸੋਮਾਂ ਸਾਡੇ ਤੋਂ ਬਾਹਰ ਹੈ। ਜੋ ਕਰ ਬਾਹਰ ਸੋਮਾਂ ਹੀ ਨਾ ਹੋਵੇ ਤਾਂ ਸਾਡੇ ਅੰਦਰ ਇਹ ਚੀਜ਼ਾਂ, ਇਹ ਤੱਤ ਨਹੀਂ ਆ ਸਕਦੇ ਟੀਟੂ !
 
ਦੋਸਤ ਦੀ ਗਲ ਅੱਜੇ ਪੂਰੀ ਵੀ ਨਹੀਂ ਸੀ ਹੋਈ ਕਿ ਟੀਟੂ ਬਦਹਵਾਸ ਜਿਹਾ ਹੋ ਕੇ ਵਿਚਾਰ ਕਰਨ ਤੋਂ ਦੋੜ ਗਿਆ !
ਦੂਰ ਕਿੱਥੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਬ੍ਰਹਮ ਵਿਚਾਰ ਸੁਣਾਈ ਦੇ ਰਹੇ ਸੀ:-  ' ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ'
ਹਰਦੇਵ ਸਿੰਘ-੧੨.੧੦.੨੦੧੯ (ਜੰਮੂ)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.