550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ 550 ਕੀਰਤਨੀਆਂ ਦੁਆਰਾ ਕੀਰਤਨ ਕਰਨ ਦਾ ਕੀ ਸੁਮੇਲ ਹੈ...?
ਆਤਮਜੀਤ ਸਿੰਘ ਕਾਨੁਪੁਰ
550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ 550 ਕੀਰਤਨੀਆਂ ਦੁਆਰਾ ਕੀਰਤਨ ਕਰਨ ਦਾ 'ਕਿ ਸੁਮੇਲ ਹੈ...? ਇੰਝ ਕਰਕੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਲੁਕਾਈ ਨੂੰ ਕੀ ਸਿਖਿਆ ਦਿੱਤੀ ....?
ਸਭ ਤੋਂ ਵੱਡੀ ਮੁੱਖ ਗੱਲ ਇਸ ਪ੍ਰੋਗ੍ਰਾਮ ਵਿਚ "ਸ੍ਰੀ ਗੁਰੂ ਗ੍ਰੰਥ ਸਾਹਿਬ" ਦਾ ਪ੍ਰਕਾਸ਼ ਨਹੀਂ ਕੀਤਾ ਗਿਆ ਅਤੇ ਸਾਰੇ ਭਗਵੇਂ ਰੰਗ ਦੀਆਂ ਦਸਤਾਰਾਂ ਵਿਚ ਰੰਗੇ ਨਜਰ ਆਏ ਚਾਹੇ ਉਹ ਦਿੱਲੀ ਕਮੇਟੀ ਪ੍ਰਧਾਨ ਹੋਵਣ ਜਾਂ ਰਾਗੀ ਕੀਰਤਨੀ ਸਭ ਭਗਵੇਂ ਰੰਗ ਦੀ ਦਸਤਾਰਾਂ ਵਿਚ ਨਜਰ ਆ ਰਹੇ ਹਨ...
550 ਰਾਗੀ ਇਕ ਟਾਈਮ ਇਕ ਸਟੇਜ 'ਤੇ ਮਕਸਦ ਕੀ... ਸ਼ਬਦਾਂ ਦਾ ਗਾਇਨ ਇਕੋ ਰਾਗੀ ਜਥਾ ਵੀ ਕਰ ਸਕਦਾ ਸੀ... ਫਿਰ 550 ਰਾਗੀ ਕੀਰਤਨੀਆਂ ਦਾ ਇਕੋ ਸਮਯ ਸਟੇਜ 'ਤੇ ਕੀਰਤਨ ਕਰਨਾ ਕਿਸ ਨੂੰ ਖੁਸ਼ ਕਰਨਾ ਹੈ...?
ਇਸ ਪ੍ਰੋਗ੍ਰਾਮ ਦਾ ਸਭ ਤੋਂ ਵੱਡਾ ਦੁਰਭਾਗ ਇਹ ਰਿਹਾ ਹੈ 'ਕਿ ਇਸ ਵਿਚ ਸਾਬਕਾ ਐਮ ਪੀ ਤਰਲੋਚਨ ਸਿੰਘ ਦੁਆਰਾ ਆਰ.ਐਸ.ਐਸ ਦੇ ਮੁਖੀ ਮੋਹਨ ਭਾਗਵਤ ਦੇ ਸੋਹਲੇ ਗਾਉਣੇ... ਕੀ ਇਹ ਸਭ ਵੇਖ ਕੇ ਇੰਝ ਨਹੀਂ ਜਾਪਦਾ ਕੀ ਇਹ ਸਭ ਆਰ ਐਸ ਐਸ ਦੇ ਬਿਪਰਵਾਦ ਦੇ ਗੁਲਾਮ ਹਨ...
ਗੁਰੂ ਸਾਹਿਬ ਦੀ ਹਜੂਰੀ ਤੋਂ ਬਿਨਾਂ ਇਹੋ ਜਿਹੇ ਸਮਾਗਮ ਕਰਨੇ ਅਤੇ ਲੱਖਾਂ ਰੁਪਈਆ ਕੌਮ ਦਾ ਫੂਕਣਾ ਆਪਣੇ ਆਪ ਵਿਚ ਸ਼ਰਮਨਾਕ ਹੈ, ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਗੁਰੂ ਸਾਹਿਬ ਤੋਂ ਬਿਨਾਂ ਸਮਾਗਮ ਪਹਿਲੋਂ ਵੀ ਹੁੰਦੇ ਰਹੇ ਹਨ ਅਤੇ ਅੱਗੇ ਵੀ ਹੁੰਦੇ ਰਹਿਣਗੇ, ਗੁਰੂ ਨੂੰ ਮੁੱਖ ਨ ਰੱਖਣ ਅਤੇ ਸਿਰਫ ਤੇ ਸਿਰਫ ਹੁਕਮਰਾਨਾਂ ਦੀ ਚਾਕਰੀ ਕਰਨ ਕਰਕੇ ਹੁਕਮਰਾਨਾਂ ਦੇ ਗੁਲਾਮ ਬਣ ਕੇ ਰਹਿ ਗਏ ਹਨ... ਇਹ ਸਭ ਵੇਖ ਕੇ ਇੰਝ ਹੀ ਜਾਪਦਾ ਹੈ ਅਸੀਂ 550 ਸਾਲ ਗੁਰੂ ਦੇ ਨਾਲ ਨਹੀਂ ਸਗੋਂ ਬਿਪਰਵਾਦ ਦੇ ਨਾਲ ਹਾਂ ਉਸਦੇ ਗੁਲਾਮ ਬਣ ਕੇ ਰਹਿ ਗਏ ਹੈ... ਜਦ ਕੀ ਗੁਲਾਮ ਗੁਰੂ ਦਾ ਬਣਨਾ ਸੀ, ਬਾਬਾ ਕਬੀਰ ਜੀ ਦਾ ਬਚਨ ਹੈ...
ਨਾਮੁ ਤੇਰਾ ਆਧਾਰੁ ਮੇਰਾ ਜਿਉ ਫੂਲੁ ਜਈ ਹੈ ਨਾਰਿ ॥
ਕਹਿ ਕਬੀਰ ਗੁਲਾਮੁ ਘਰ ਕਾ ਜੀਆਇ ਭਾਵੈ ਮਾਰਿ ॥੨॥੧੮॥੬੯॥ {ਪੰਨਾ 338}
ਗੁਰੂ ਰਾਖਾ।
ਆਤਮਜੀਤ ਸਿੰਘ, ਕਾਨਪੁਰ
|