ਕੈਟੇਗਰੀ

ਤੁਹਾਡੀ ਰਾਇ



ਅਮਨਪ੍ਰੀਤ ਸਿੰਘ
ਜਦੋਂ ਅਸੀਂ 550ਵੀਂ ਪ੍ਰਕਾਸ਼ ਸ਼ਤਾਬਦੀ ਵੀ ਧਨ, ਧੂੜ ਤੇ ਧੱਕਿਆਂ ਵਿੱਚ ਰੋਲ ਦਿੱਤੀ
ਜਦੋਂ ਅਸੀਂ 550ਵੀਂ ਪ੍ਰਕਾਸ਼ ਸ਼ਤਾਬਦੀ ਵੀ ਧਨ, ਧੂੜ ਤੇ ਧੱਕਿਆਂ ਵਿੱਚ ਰੋਲ ਦਿੱਤੀ
Page Visitors: 2509

ਜਦੋਂ ਅਸੀਂ 550ਵੀਂ ਪ੍ਰਕਾਸ਼ ਸ਼ਤਾਬਦੀ ਵੀ ਧਨ, ਧੂੜ ਤੇ ਧੱਕਿਆਂ ਵਿੱਚ ਰੋਲ ਦਿੱਤੀ
 ਅਮਨਪ੍ਰੀਤ ਸਿੰਘ
ਗੁਰਸਿੱਖ ਫ਼ੈਮਲੀ ਕਲੱਬ (ਰਜਿ.), ਲੁਧਿਆਣਾ
   ਸਿੱਖ ਨੇ ਆਪਣੇ ਅਮੀਰ ਤੇ ਬਹੁਮੁੱਲੇ ਵਿਰਸੇ ਨੂੰ ਸੰਭਾਲਣ ਲਈ ਜਿਥੇ ਸਦਾ ਯਤਨਸ਼ੀਲ ਰਹਿਣਾ ਹੈ ਉਥੇ ਇਹਨਾਂ ਸਾਕਿਆਂ, ਜਨਮ ਦਿਹਾੜੇ, ਸ਼ਹੀਦੀ ਦਿਵਸ ਤੇ ਸ਼ਤਾਬਦੀਆਂ ਨੂੰ ਵੀ ਮਨਾਉਣ ਦਾ ਉਦਮ ਨਿਰੰਤਰ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਆਪਣੇ ਪੁਰਖਿਆਂ ਨੂੰ ਯਾਦ ਕਰਨ ਨਾਲ ਉਹਨਾਂ ਦੇ ਉਪਦੇਸ਼ਾਂ ਅਤੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਬੱਲ, ਤਾਕਤ ਤੇ ਉਦਮ ਮਿਲਦਾ ਹੈ । ਗੁਰਬਾਣੀ ਫੁਰਮਾਨ ਹੈ :
ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ
  ਸਾਡੇ ਸਿੱਖਾਂ ਵਿੱਚ ਗੁਰੂ ਦੇ ਪ੍ਰਤੀ ਪਿਆਰ ਤੇ ਉਤਸ਼ਾਹ ਜਿਥੇ ਕੁੱਟ ਕੁੱਟ ਭਰਿਆ ਪਿਆ ਹੈ ਉਥੇ ਸ਼ਰਧਾ ਤੇ ਸੇਵਾ ਦੀ ਵੀ ਕਿਸੇ ਪਾਸਿਓਂ ਕਮੀਂ ਨਜ਼ਰੀ ਨਹੀਂ ਪੈਂਦੀ । ਭੁੱਖਿਆਂ ਨੂੰ ਲੰਗਰ ਤੇ ਅਨਾਜ ਤੋਂ ਲੈ ਕੇ ਆਪਣਾ ਆਪ ਨਿਛਾਵਰ ਕਰਨ ਤੋਂ ਵੀ ਇਸ ਕੌਮ ਦੇ ਸੂਰਮੇ ਪਿਛੇ ਨਹੀਂ ਹਟੇ । ਭਾਈ ਤਾਰੂ ਸਿੰਘ ਜੀ ਦੀ ਜੀਵਣੀ ਸਾਡੇ ਸਾਹਮਣੇ ਪ੍ਰਤੱਖ ਮਿਸਾਲ ਹੈ । ਅਜੌਕੇ ਸਮੇਂ ਵਿੱਚ ਭਾਰਤ ਦੇ ਵੱਖ ਵੱਖ ਸੂਬਿਆ ਚ' ਆਈਆਂ ਮੂਸੀਬਤਾਂ ਦੌਰਾਨ ਪੀੜਤਾਂ ਨੂੰ ਹਰ ਪੱਖੋਂ ਮਦਦ ਕਰਦੇ ਕੌਮੀ ਪ੍ਰਵਾਣੇ ਬਿਨ੍ਹਾਂ ਕਿਸੇ ਜਾਤੀ/ਧਰਮ ਦੇ ਭਿੰਨ-ਭੇਦ ਤੋਂ ਸੇਵਾ ਕਰਦੇ ਦੁਨੀਆ ਨੇ ਪ੍ਰਤੱਖ ਦੇਖੇ।
  ਗੁਰੂ ਸਾਹਿਬਾਨ ਨੇ ਸਾਨੂੰ ਸਮਾਜ ਦੀ ਭਲਾਈ ਲਈ ਸੇਵਾ, ਉਤਸ਼ਾਹ ਤੇ ਆਪਾ ਵਾਰਣ ਤੋਂ ਇਲਾਵਾ ਗਿਆਨ ਦੀ ਵਰਤੋਂ ਕਰਨ ਦੀ ਵੀ ਸੋਝੀ ਬਖਸ਼ੀ ਹੈ । ਬਿਨ੍ਹਾਂ ਗਿਆਨ ਤੇ ਅਕਲ ਦੀ ਵਰਤੋਂ ਤੋਂ ਬਿਨ੍ਹਾਂ ਨਿਰੀ-ਪੁਰੀ ਸ਼ਰਧਾ ਤੇ ਉਤਸ਼ਾਹ ਕੇਵਲ ਕਰਮਕਾਂਡ ਬਣ ਕੇ ਰਹਿ ਜਾਂਦੀ ਹੈ । ਗੁਰਬਾਣੀ ਫੁਰਮਾਣ ਹੈ
'ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥ ਅਕਲੀ ਪੜਿ ਕੂ ਬੁਝੀਐ ਅਕਲੀ ਕੀਚੈ ਦਾਨੁ ॥'
  ਇਨ੍ਹਾਂ ਦਿਨਾਂ ਵਿੱਚ ਚੱਲ ਰਹੀ ਗੁਰੂ ਨਾਨਕ ਸਾਹਿਬ ਜੀ ਦੇ 550ਵੀਂ ਪ੍ਰਕਾਸ਼ ਸ਼ਤਾਬਦੀ ਮਨਾਉਣ ਦੇ ਢੰਗ-ਤਰੀਕੇ ਦੇਖ ਕੇ ਇਹ ਸਹਿਜੇ ਹੀ ਅਨੁਮਾਨ ਲੱਗ ਗਿਆ ਹੈ ਕਿ ਅਸੀਂ ਇਹ ਸ਼ਤਾਬਦੀ ਵੀ ਪਿਛਲੇ ਸਮਿਆਂ ਵਿੱਚ ਮਨਾਈਆਂ ਗਈਆਂ ਸ਼ਤਾਬਦੀਆਂ ਦੀ ਤਰ੍ਹਾਂ ਧਨ, ਧੂੜ ਤੇ ਧੱਕਿਆਂ ਵਿੱਚ ਰੋਲ ਕੇ ਰੱਖ ਦੇਵਾਂਗੇ , ਬਿਨ੍ਹਾਂ ਕੋਈ ਸੁਚਾਰੂ ਪ੍ਰੋਗਰਾਮ ਤੇ ਨਿਸ਼ਾਨਾ ਮਿਥਿਆਂ ਸਿੱਖ ਸੰਗਤਾਂ ਆਪਣਾ ਉਤਸ਼ਾਹ ਧਨ ਤੇ ਸ਼ਰਧਾਂ ਨੂੰ ਲੰਗਰਾਂ, ਫੇਰੀਆਂ ਤੇ ਯਾਤਰਾਵਾਂ ਵਿੱਚ ਵਿਅਰਥ ਗਵਾ ਦੇਣਗੀਆਂ ।    
  ਸਾਡੇ ਲੀਡਰ ਤੇ ਜਥੇਦਾਰ ਅੱਧੀ ਅੱਧੀ ਰਾਤ ਤੱਕ ਸੰਗਤਾਂ ਨੂੰ ਜਗਾ ਕੇ ਉਹਨਾਂ ਦੇ ਅਰਾਮ ਤੇ ਨੀਂਦ ਦਾ ਮੁੱਲ ਸਿਰਫ ਚਾਹ, ਪਕੋੜੇ ਤੇ ਜਲੇਬੀਆਂ ਪਾਉਣਗੇ । ਕੌਮ ਦੀਆਂ ਸਿਰਮੌਰ ਜਥੇਬੰਦੀਆਂ ਤੇ ਜਥੇਦਾਰਾਂ ਨੂੰ ਚਾਹੀਦਾ ਤਾਂ ਇਹ ਸੀ ਕਿ ਕੋਈ ਸੁਚਾਰੂ ਸੇਧ ਦੇ ਕੇ ਕੌਮੀ ਟੀਚਾ ਦਿੰਦੇ ਪਰ ਸ਼ਾਇਦ ਉਥੇ ਕਾਬਜ਼ ਲੋਕਾਂ ਦੀ ਕਾਬਲੀਅਤ ਇਸ ਪੱਧਰ ਦੀ ਨਾਂ ਹੋਵੇ ਜਾਂ ਸ਼ਾਇਦ ਉਹਨਾਂ ਦਾ ਮੁੱਖ ਟੀਚਾ ਹੀ ਸੰਗਤ ਨੂੰ ਰੰਗ-ਤਮਾਸ਼ਿਆਂ ਚ' ਉਲਝਾ ਕੇ ਗੋਲਕਾਂ ਨੂੰ ਨੱਕੋ ਨੱਕ ਭਰਨਾਂ ਹੋਵੇ ।
ਆਓ ! ਪਿਛਲੇ ਸਮੇਂ ਦੌਰਾਨ ਮਨਾਏ ਗਏ ਪੁਰਬਾਂ, ਦਿਹਾੜੇ ਤੇ ਸ਼ਤਾਬਦੀਆਂ ਦੀ ਫਾਇਦੇ-ਨੁਕਸਾਨ ਵੱਲ ਝਾਤ ਮਾਰਦਿਆਂ ਆਪ ਹੀ ਇਸਦਾ ਮੰਥਨ ਕਰੀਏ ਤਾਂ ਜੋ ਆਪਣੇ ਕੀਮਤੀ ਸਮੇਂ ਤੇ ਧਨ ਦੀ ਵਰਤੋਂ ਦਾ ਸਦਉਪਯੋਗ ਹੋ ਸਕੇ । ਆਪਣੀ ਸ਼ਰਧਾ ਨੂੰ ਗੁਰਬਾਣੀ ਗਿਆਨ ਅਧੀਨ ਕਰਕੇ ਪ੍ਰਕਾਸ਼, ਸ਼ਹੀਦੀ ਦਿਹਾੜੇ ਤੇ ਸ਼ਤਾਬਦੀਆਂ ਮਨਾਈਏ ਤਾਂ ਜੋ ਆਪਣੀ ਨੇਕ ਕਿਰਤ ਕਮਾਈ ਚੋਂ ਯਥਾਸ਼ਕਤ ਧਨ ਤੇ ਸਮੇਂ ਦੀ ਸੁਚੱਜੀ ਵਰਤੋਂ ਕੀਤੀ ਜਾ ਸਕੇ ।
ਕਬੀਰਾ ਜਹਾ ਗਿਆਨ ਤਹ ਧਰਮ ਹੈ ਜਹਾ ਝੂਠੁ ਤਹ ਪਾਪ ॥
ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.