ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
“ਇਕੋ” ਜਾਂ “ਇਕ ਓਅੰਕਾਰ”? (ਭਾਗ- 1)
“ਇਕੋ” ਜਾਂ “ਇਕ ਓਅੰਕਾਰ”? (ਭਾਗ- 1)
Page Visitors: 2902

ਇਕੋਜਾਂ ਇਕ ਓਅੰਕਾਰ”? (ਭਾਗ- 1)
ਕਈ ਲੋਕਾਂ ਨੇ ਜਿਵੇਂ ਗੁਰਮਤਿ/ ਗੁਰਬਾਣੀ ਨਾਲ ਸੰਬੰਧਤ ਹਰ ਗੱਲ ਵਿਗਾੜਨ ਦਾ ਹੀ ਟੀਚਾ ਮਿਥਿਆ ਹੋਇਆ ਹੈਸਿੱਖਾਂ ਵਿੱਚ ਕੋਈ ਨਾ ਕੋਈ ਮਸਲਾ ਖੜਾ ਕਰੀ ਰੱਖਣਾ ਹੀ ਜਿਨ੍ਹਾਂ ਦਾ ਮਕਸਦ ਹੈਇਸੇ ਮਕਸਦ ਨਾਲ ਅਜੋਕੇ ਇਕ ਵਿਦਵਾਨ ਜੀ ਦਾ ਉਚਾਰਣ ਇਕੋਦੱਸਦੇ ਹਨ
ਕਈ ਸਾਲ ਪਹਿਲਾਂ ਵੀ ਇਸੇ ਤਰ੍ਹਾਂ ਦੇ ਇਕ ਵਿਦਵਾਨ ਜੀ ਨੇ ਬੜੀ ਲੰਬੀ ਚੌੜੀ ਲਿਖਤ ਦੇ ਜਰੀਏ ਨੂੰ ਇਕੋਦੱਸਣ ਦੀ ਕੋਸ਼ਿਸ਼ ਕੀਤੀ ਸੀਉਸ ਸੰਬੰਧ ਵਿੱਚ ਮੈਂ ਆਪਣੇ ਕੁਝ ਵਿਚਾਰ ਦਿੱਤੇ ਸਨਪੇਸ਼ ਹਨ ਮੇਰੇ ਵਿਚਾਰ:-
.. ਸਿੰਘ ਜੀ ਨੇ ਲਿਖਿਆ ਹੈ ਕਿ ਦਾ ਉਚਾਰਣ ਇਕ ਓਅੰਕਾਰਗ਼ਲਤ ਹੈਇਸ ਦਾ ਸਹੀ ਉਚਾਰਣ ਇਕ ਓਓਓ… ∞, ਇਕੋ ੋ ੋ..∞ ,” ਜਾਂ ਇਕੋਹੈਦਾ ਉਚਾਰਣ ਇਕ ਓਅੰਕਾਰਕਿਸ ਤਰ੍ਹਾਂ ਹੋ ਗਿਆ ਜਦ ਕਿ ਇਸ ਨਾਲ ਇਤਨੇ ਅਖੱਰ ਲਿਖੇ ਹੋਏ ਨਹੀਂ ਜੋ ਅਸੀਂ ਉਚਾਰਣ ਵਿੱਚ ਲਿਆਉਂਦੇ ਹਾਂ…..ਅਸੀਂ ਉਚਾਰਣ ਵਿੱਚ ਓਅੰਕਾਰਸ਼ਬਦ ਫ਼ਾਲਤੂ ਜੋੜਦੇ ਹਾਂ…. “ਦਾ ਉਚਾਰਣ ਬਣਦਾ ਹੈ ਇਕ ਓ ੋ ੋ ੋ….∞ ,ਇਕੋ ੋ ੋ.. ∞” ਜਾਂ ਇਕੋ। 
ਇਕਅੱਖਰ ਉਪਰ ਜੋ ਹੋੜੇ ਦੀ ਮਾਤ੍ਰਾ ਦੀ ਆਵਾਜ ਹੈ ਉਸ ਨੂੰ  ਲੰਬਿਆਂ ਹੀ ਲੰਬਿਆਂ  ਕਰਕੇ ਪੜ੍ਹਨਾ ਹੈਹੋੜੇ (  ੋ ) ਦੀ ਆਵਾਜ਼ ਨੂੰ  ਲਮਕਾ ਲਮਕਾ ਕੇ ਪੜ੍ਹਨਾ ਹੈ….ਊੜੇ ਦਾ ਮੂੰਹ ਖੁਲ੍ਹਾ ਹੋਵੇ ਤਾਂ ਇਹ ਹੈ ਇਸ ਦੇ ਉਪਰ ‘> ’ ਇਹ ਅਨੰਤੀ ਚਿਨੰ੍ਹ {ੀਨਡਨਿਟਿੇ ਸਗਿਨ} ਹੈ…. ਮਿਠੀ ਰੱਹਸਮਈ ਧਨਿ ਨਾਲ ਪੜ੍ਹਿਆਂ ਦਾ ਉਚਾਰਣ ਬਣਦਾ ਹੈ ਇਕੋ ੋ ੋ ੋ.. ∞ “…. ਸੰਖੇਪ ਰੂਪ ਵਿੱਚ ਪੜ੍ਹਿਆਂ ਦਾ ਉਚਾਰਣ ਇਕੋ ੋ ੋ..ਤੋਂ” “ਇਕੋਰਹਿ ਜਾਂਦਾ ਹੈ
 ਵਿਚਾਰ:- ਕਿਸੇ ਵੀ ਸਿੰਬਲ ਵਿੱਚ ਵਰਣਮਾਲਾ ਦੇ ਅੱਖਰ ਲਿਖੇ ਹੋਣ, ਕੋਈ ਜਰੂਰੀ ਨਹੀਂਮਿਸਾਲ ਦੇ ਤੌਰ ਤੇ ‘∞’ ਇਹ ਅਨੰਤਤਾ ਦਾ ਸਿੰਬਲ ਹੈ ਲਿਖਣ ਵਿਚ ‘∞’ ਹੈ ਅਤੇ ਉਚਾਰਣ ਵਿਚ ਇਨਫਿਨਿਟੀ/ ੀਂਢੀਂੀਠੈ’, ਪਰ ਇਸ ਨਾਲ ਵਰਣਮਾਲਾ ਦਾ ਇਕ ਵੀ ਅੱਖਰ ਨਹੀਂ ਲਿਖਿਆ ਹੋਇਆਜਿਸ ਤਰ੍ਹਾਂ ਨਾਲ ਇਤਨੇ ਅੱਖਰ ਤਾਂ ਲਿਖੇ ਨਹੀਂ ਹੋਏ ਫ਼ਿਰ ਵੀ ਇਸ ਦਾ ਉਚਾਰਨ ਅਨੰਤਤਾ/ ਇਨਫਿਨਿਟੀਹੈਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਆ ਹੋਇਆ ਇਕ ਚਿੰਨ੍ਹਹੈਇਸ ਲਈ ਜਰੂਰੀ ਨਹੀਂ ਕਿ ਇਸ ਨਾਲ (ਓਅੰਕਾਰ) ਇਤਨੇ ਅੱਖਰ ਵੀ ਲਿਖੇ ਹੋਣਦੂਸਰਾ ਇਹ ਅਨੰਤਤਾ ਦਾ ਚਿਨੰ੍ਹ ‘∞’ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਵੀ 155 ਸਾਲ ਮਗ਼ਰੋਂ ਹੋਂਦ ਵਿੱਚ ਆਇਆ ਸੀਇਸ ਲਈ ਗੁਰੂ ਸਾਹਿਬ ਇਸ ‘∞’ ਇਨਫਿਨਿਟੀ ਦੇ ਚਿੰਨ੍ਹ ਨੂੰ ਅਨੰਤਤਾ ਲਈ ਨਹੀਂ ਸੀ ਵਰਤ ਸਕਦੇ
..ਸਿੰਘ ਜੀ ਨੇ ਦਾ ਉਚਾਰਣ ਇਕਓਓਓ…∞,  ਇਕੋ ੋ ੋ ੋ∞, ਜਾਂ ਇਕੋਦੱਸਿਆ ਹੈ
ਉਨ੍ਹਾਂ ਨੇ ਦੇ ਹੋੜੇ ਨੂੰ ਦੇ ਉਪਰ ਪੁਚਾ ਕੇ ਵਿੱਚੋਂ ਨੂੰ ਅਲੋਪ ਹੀ ਕਰ ਦਿੱਤਾ ਹੈ, ਧੁਨਿ ਮਈ ਆਵਾਜ਼ ਵਿੱਚ ਇਕੋ ੋ ੋ ੋ..  ਅਤੇ ਸੰਖੇਪ ਵਿਚ ਇਕੋਉਚਾਰਣ ਦੱਸਦੇ ਹਨਜਦ ਕਿ ਦਾ ਸਰੂਪ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਵੱਖਰਾ ਵੱਖਰਾ ਕਿਤੇ ਨਹੀਂ ਹੈਫ਼ੇਰ ਇਸ ਨੂੰ ਲੰਬਿਆਂ ਕਰਕੇ ਜਾਂ ਸੰਖੇਪ ਰੂਪ ਵਿੱਚ ਦੋ ਵੱਖ ਵੱਖ ਉਚਾਰਣਾਂ ਦਾ ਕੀ ਮਤਲਬ ਹੈ? ਗੁਰੂ ਗ੍ਰੰਥ ਸਾਹਿਬ ਵਿਚ ਸਭ ਜਗ੍ਹਾ ‘> ’ (ਜਿਸ ਨੂੰ ਕਿ ਸਿੰਘ ਜੀ ‘∞’ ਦੱਸਦੇ ਹਨ) ਨਾਲ ਹੀ ਲਿਖਿਆ ਹੈ, ਫ਼ੇਰ ਸੰਖੇਪ ਦਾ ਕੀ ਮਤਲਬ ਹੋਇਆ? ਜੇ ਕਿਸੇ ਜਗ੍ਹਾ ਇਸ ਨੂੰ ਸੰਖੇਪ ਉਚਾਰਣ ਕਰਨ ਦੀ ਹਦਾਇਤ ਹੁੰਦੀ ਤਾਂ ਉੱਥੇ ਇਸ ਦਾ ਸਰੂਪ “1ਹੋਣਾ ਚਾਹੀਦਾ ਸੀ‘> ’ ਲੱਗਣ ਨਾਲ ਸਿੰਘ ਜੀ ਮੁਤਾਬਕ ਵੀ ਇਹ ਸੰਖੇਪ ਨਹੀਂ ਰਹਿ ਜਾਂਦਾਲੰਮੀ ਧੁਨ ਮਈ ਅਵਾਜ਼ ਵਿੱਚ ਅਤੇ ਸੰਖੇਪ ਅਵਾਜ਼ ਵਿੱਚ ਉਚਾਰਣ ਨਾਲ ਅਰਥਾਂ ਦਾ ਵੀ ਫ਼ਰਕ ਪੈ ਜਾਂਦਾ ਹੈਕਿਉਂ ਕਿ ਲੰਮੀ ਆਵਾਜ਼ ਵਿੱਚ ਉਚਾਰਣ ਨਾਲ ਉਸ ਪਰਮਾਤਮਾ ਦੇ ਅਨੰਤਤਾ ਵਾਲੇ ਗੁਣ ਦਾ ਬੋਧ ਹੁੰਦਾ ਹੈਤਾਂ ਫ਼ੇਰ ਸੰਖੇਪ ਵਿੱਚ ਉਚਾਰਣ ਨਾਲ ਉਸ ਦਾ ਅਨੰਤਤਾ ਵਾਲਾ ਗੁਣ ਅਲੋਪ ਹੋ ਜਾਂਦਾ ਹੈ
   ਰਹੀ ਗੱਲ, ਇਸ ਨੂੰ ਲੰਮਿਆਂ ਕਰਕੇ ਉਚਾਰਨ ਦੀ, ਹਿੰਦੋਸਤਾਨ ਵਿਚ ਇਹ ਪ੍ਰਚੱਲਤ ਸੀ ਕਿ ਜੇ ਕਿਸੇ ਲਫ਼ਜ਼ ਨੂੰ ਲੰਮਿਆਂ ਕਰਕੇ ਉਚਾਰਨਾ ਹੁੰਦਾ ਸੀ ਤਾਂ ਜਿੰਨੀਂ ਲੰਮੀ ਆਵਾਜ਼ ਵਿੱਚ ਕੋਈ ਲਫ਼ਜ਼ ਉਚਾਰਨਾ ਹੁੰਦਾ ਸੀ ਉਤਨਾ ਅੰਕ ਉਸ ਦੇ ਨਾਲ ਲਿਖ ਦਿੱਤਾ ਜਾਂਦਾ ਸੀਮਿਸਾਲ ਦੇ ਤੌਰ ਤੇ ਓਮਨੂੰ ਲੰਮੀ ਆਵਾਜ਼ ਵਿੱਚ ਉਚਾਰਣ ਲਈ 3ਲਿਖਿਆ ਜਾਂਦਾ ਸੀ ਅਰਥਾਤ ਨੂੰ ਆਮ ਉਚਾਰਣ ਨਾਲੋਂ ਤਿੰਨ ਗੁਣਾ ਲੰਮੀ ਆਵਾਜ਼ ਵਿੱਚ ਉਚਾਰਨਾ ਹੈਇਹ ਹਿੰਦੂ ਫ਼ਲੌਸਫ਼ੀ ਹੋ ਸਕਦੀ ਹੈ ਕਿ ਕਿਸੇ ਲਫ਼ਜ਼ ਨੂੰ ਮੰਤ੍ਰ ਦੀ ਤਰ੍ਹਾਂ ਕਿਸੇ ਖਾਸ ਧੁਨ ਵਿਚ ਉਚਾਰਨ ਨਾਲ ਕੋਈ ਅਧਿਆਤਮਕ ਲਾਭ ਹੁੰਦਾ ਹੈਗੁਰਮਤਿ ਅਨੁਸਾਰ ਕੋਈ ਕਿਸੇ ਲਫ਼ਜ਼ ਨੂੰ ਕਿਨ੍ਹਾਂ ਅਰਥਾਂ ਜਾਂ ਭਾਵਾਂ ਵਿੱਚ ਸਵਿਕਾਰ ਕੇ ਉਸ ਨੂੰ ਮਨ ਵਿੱਚ ਵਸਾਂਦਾ ਹੈ ਉਸ ਗੱਲ ਤੇ ਨਿਰਭਰ ਕਰਦਾ ਹੈਲੰਮਿਆਂ ਜਾਂ ਸੰਖੇਪ ਵਿੱਚ ਉਚਾਰਨ ਨਾਲ ਕੋਈ ਫ਼ਰਕ ਨਹੀਂ ਹੈ
ਇਥੇ ਵਿੱਚ ‘> ’ (ਕਾਰ) ਪ੍ਰਭੂ ਦੇ ਇਕ ਰਸ ਵਿਆਪਕ ਹੋਣਾ ਦੱਸਣ ਬਾਰੇ ਹੈ ਨਾ ਕਿ ਉਸ ਨੂੰ ਲੰਮੇਰੀ ਆਵਾਜ਼ ਨਾਲ ਸੰਬੋਧਨ ਕਰਨ ਲਈਮੂਲ ਮੰਤ੍ਰ ਵਿੱਚ ਪ੍ਰਭੂ ਦੇ ਗੁਣਾਂ ਦਾ ਵਰਣਨ ਕੀਤਾ ਗਿਆ ਹੈਵਿੱਚ ਵੀ ‘> ’ (ਕਾਰ) ਪ੍ਰਭੂ ਦਾ ਇਹ ਗੁਣ ਦੱਸਣ ਲਈ ਹੈ ਕਿ ਪ੍ਰਭੂ ਸਭ ਜਗ੍ਹਾ ਬਿਨਾ ਕਿਸੇ ਅੰਤ੍ਰਾਲ ਦੇ ਵਿਆਪਕ ਹੈਦਾ ਅਰਥ ਹੈ, ਪ੍ਰਭੂ ਇਕ ਹੈ, ਉਹ ਹਰ ਜਗ੍ਹਾ ਵਿਆਪਕ ਹੈ
ਸਿੰਘ ਜੀ ਲਿਖਦੇ ਹਨ ਪ੍ਰੋ: ਸਾਹਿਬ ਸਿੰਘ ਦੇ ਕਥਨ ਅਨੁਸਾਰ ਦਾ ਉਚਾਰਣ ਓਅੰਕਾਰ ਭੀ ਹੈ ਅਤੇ ਏਕੰਕਾਰ ਭੀ, ਇਸ ਤੋਂ ਇਲਾਵਾ ਦਾ ਉਚਾਰਣ ਇਕ (ਏਕ) ਓਅੰਕਾਰ ਭੀ ਆਪ ਦਰਸਾ ਰਹੇ ਹਨ (ਪੋਥੀ ਪਹਿਲੀ ਪੰਨਾ 46)ਸੋ ਕਸਵਟੀ ਇਕ ਨਾ ਰਹੀਗੱਲ ਇਸ ਲਈ ਸੱਪਸ਼ਟ ਨਹੀਂ  ਹੋ ਰਹੀ ਕਿਓਂ ਕਿ ਕਸਵਟੀ ਉਪਨਿਸ਼ਦਾਂ ਦੀ ਵਰਤੀ ਜਾ ਰਹੀ ਹੈ
 ਵਿਚਾਰ-  ਸਿੰਘ ਜੀ ਨੂੰ ਪ੍ਰੋ: ਸਾਹਿਬ ਸਿੰਘ ਦੁਆਰਾ ਦੱਸਿਆ ਗਿਆ ਉਚਾਰਣ ਇਕ ਵਾਰੀਂ ਫ਼ੇਰ ਤੋਂ ਪੜ੍ਹਣ ਦੀ ਜਰੂਰਤ ਹੈਪ੍ਰੋ: ਸਾਹਿਬ ਸਿੰਘ ਨੇ ਪੋਥੀ ਪਹਿਲੀ ਪੰਨਾ 46 ਤੇ ਜੋ ਲਿਖਿਆ ਹੈ ਉਹ ਇਸ ਪ੍ਰਕਾਰ ਹੈ--ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਚੋਂ ਇਕ ਉਦਾਹਰਣ ਪੇਸ਼ ਕੀਤੀ ਹੈ:- 
ਮਨੁ ਮਨੈ ਹਰਿ ਏਕੰਕਾਰੁ” (ਗਉੜੀ ਮ:..1.)
  ਏਕੰਕਾਰ = ਏਕ,(ਓਅੰਕਾਰ),ਉਹ ਇਕ ਓਅੰ ਜੋ ਇਕ ਰਸ ਹੈ, ਜੋ ਹਰ ਥਾਂ ਵਿਆਪਕ ਹੈ। 
ਨੋਟ: ਇਥੋਂ ਤੱਕ ਗੁਰੂ ਗ੍ਰੰਥ ਸਾਹਿਬ ਵਿਚ ਆਏ ਸ਼ਬਦ ਏਕੰਕਾਰਦੀ ਉਦਾਹਰਣ ਦੇ ਕੇ ਦੇ ਅਰਥ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ; “ਦਾ ਉਚਾਰਣ ਏਕੰਕਾਰ ਨਹੀਂ ਦੱਸਿਆਕਿਉਂਕਿ ਅਰਥ ਪੱਖੋਂ ਜੋ ਅਰਥ ਓਅੰਕਾਰਦੇ ਹਨ ਉਹੀ ਏੇਕੰਕਾਰਦੇ ਹਨਅਗੇ ਉਨ੍ਹਾਂ ਨੇ ਲਿਖਿਆ ਹੈ ਸੋ ਦਾ ਉਚਾਰਣ ਹੈ ਇਕ (ਏਕ) ਓਅੰਕਾਰ ਅਤੇ ਇਸ ਦਾ ਅਰਥ ਹੈ ਇਕ ਅਕਾਲ ਪੁਰਖ ਜੋ ਇਕ ਰਸ ਵਿਆਪਕ ਹੈਸਿੰਘ ਜੀ ਨੂੰ ਇਕਅਤੇ ਏਕ’ (ਓਅੰਕਾਰ) ਦੋ ਵਖ-ਵਖ ਉਚਾਰਣ ਲਗ ਰਹੇ ਹਨਪਰ ਆਪਣੀ ਲਿਖਤ ਵਿੱਚ ਲਿਖਦੇ ਹਨ:-ਸਤਿਗੁਰਾਂ ਇਸ ਰਮਜ਼ੀ ਬੋਲੀ ਵਿਚ å ” ਦੇ ਪਹਿਲਾਂ “1” ਲਿਖ ਕੇ ਵਾਹਿਗੁਰੂ ” (ਇਕੋ) ਸਰੂਪ ਸਾਨੂੰ ਸਮਝਾਇਆ ਹੈ:-
  “ਏਕੋ ਜਪਿ ਏਕੋ ਸਾਲਾਹਿਏਕ ਸਿਮਰ ਏਕੋ ਮਨ ਆਹਿ
  ਏਕਸ ਕੇ ਗੁਨ ਗਾਉ ਅਨੰਤਮਨਿ ਤਨਿ ਜਾਪ ਏਕ ਭਗਵੰਤ” (ਪੰਨਾ 289)
  “ਸਾਹਿਬੁ ਮੇਰਾ ਏਕੋ ਹੈਏਕੋ ਹੈ ਭਈ ਏਕੋ ਹੈ” (ਪੰਨਾ 350)
  “ਏਕੋ ਏਕੁ ਬਖਾਨੀਐ ਬਿਰਲਾ ਜਾਨੇ ਸਵਾਦੁ ” (ਪੰਨਾ 299)
  “ਏਕ ਅਨੇਕ ਹੋਇ ਰਹਿਓ ਸਗਲ ਮਹਿ, ਅਬ ਕੈਸੇ ਭਰਮਾਵਹੁ” (ਪੰਨਾ 1104)
  “ਏਕ ਅਨੇਕ ਬਿਆਪਕ ਪੂਰਕ, ਜਤ ਦੇਖਉ ਤਤ ਸੋਈ” (ਪੰਨਾ 485)
 …ਸਿੰਘ ਦੁਆਰਾ ਪ੍ਰਸਤੁਤ ਕੀਤੀਆਂ ਇਨ੍ਹਾਂ ਸਾਰੀਆਂ ਤੁਕਾਂ ਵਿਚ ਏਕ ਜਾਂ  ਏਕੋਸ਼ਬਦ ਆਇਆ ਹੈ  ਇਕੋਕਿਤੇ ਵੀ ਨਹੀਂਅਤੇ ਇਹ ਉੱਪਰਲੀਆਂ ਉਦਾਹਰਣਾਂ ਸਿੰਘ ਜੀ ਦੁਆਰਾ ” (ਇਕੋ) ਸਰੂਪ ਦੱਸ ਕੇ ਉਚਾਰਣ ਇਕੋਦੱਸਣ ਲਈ ਪੇਸ਼ ਕੀਤੀਆਂ ਗਈਆਂ ਹਨਜਦ ਕਿ ਪ੍ਰੋ: ਸਾਹਿਬ ਸਿੰਘ ਜੀ ਦੇ ਦੱਸੇ ਹੋਏ ਇਕ (ਏਕ) ਓਅੰਕਾਰਨੂੰ ਵਖ-ਵਖ ਉਚਾਰਣ ਦੱਸਦੇ ਹਨ ਅਤੇ ਉਪਨਿਸ਼ਦਾਂ ਦੀ ਕਸਵੱਟੀ ਵਰਤੀ ਹੋਈ ਦੱਸ ਰਹੇ ਹਨਜੇ ਇਕੋਅਤੇ ਏਕੋਦੋ ਵੱਖ ਵੱਖ ਗੱਲਾਂ ਹਨ ਤਾਂ ਸਿੰਘ ਜੀ ਉਚਾਰਣ ਇਕੋਦੱਸ ਕੇ ਉਦਾਹਰਣਾਂ ਏਕੋਦੀਆਂ ਕਿਸ ਤਰ੍ਹਾਂ ਦੇ ਰਹੇ ਹਨ?
 …ਸਿੰਘ ਜੀ ਲਿਖਦੇ ਹਨ:-ਹੇ ਸਰਬ ਨਾਮ! ਓ ਅਨੰਤੀ ਨਾਮ! ਤੂੰ ਜਦ ਵੀ ਉਸ ਧੁਰ ਦਰਗਾਹ ਵਿਚ ਜਾਨਾਂ ਏਂ ਤਦ ਨਿਰੰਕਾਰ, ਜੋ ਅਨੰਤਕੀ-ਏਕਾ ਏ, ਦੇ ਢਿਡ ਵਿਚ ਅਲੋਪ ਹੋ ਜਾਂਦਾ ਵੇਂਇਸੇ ਲਈ ਤਾਂ ਊੜੇ ਦਾ ਮੂੰਹ ਖੁਲ੍ਹਾ ਅਤੇ ਅਨੰਤਕੀ ਮਾਤਰਾ ਵਾਲਾ ਹੈ ਏਕੇ ਨਾਲ ਜੁੜ ਕੇ ਤੂੰ ਬਣ ਬੈਠਦਾ ਏਂ ”(ਇਕੋ)! ਕੇਵਲ ਇਕੋ!! ਹਾਂ ਹਾਂ ਇਕੋ ਇਕ ਵਾਹਿਗੁਰੂ !!!
 ਵਿਚਾਰ- ਸਿੰਘ ਜੀ ਦੀ ਇਸ ਉਪਰਲੀ ਵਿਚਾਰ ਵਿੱਚ - 
ਧੁਰ ਦਰਗਾਹ ਵਿਚ ਕੌਣ ਜਾਂਦਾ ਹੈ? ਕੌਣ ਕਿਸ ਦੇ ਢਿਡ ਵਿਚ ਅਲੋਪ ਹੋ ਜਾਂਦਾ ਹੈ? ਧੁਰ ਦਰਗਾਹ ਕਿਥੇ ਹੈ? ਧੁਰ ਦਰਗਾਹ ਕਦੋਂ ਜਾਂਦਾ ਹੈ, (ਹਰ ਰੋਜ ਜਾਂ ਕਦੇ-ਕਦੇ )?  ਢਿਡ ਵਿਚ ਅਲੋਪ ਹੋ ਜਾਣ ਤੇ ਕੀ ਹੁੰਦਾ ਹੈ..ਆਦਿ ? ਇਹ ਮੇਰੀ ਸੋਚਣ ਸਮਝ ਦੀ ਸਮਰੱਥਾ ਤੋਂ ਬਾਹਰ ਦੀਆਂ ਗੱਲਾਂ ਹਨਇਸ ਲਈ ਇਨ੍ਹਾਂ ਬਾਰੇ ਮੈਂ ਆਪਣੇ ਕੋਈ ਵਿਚਾਰ ਨਹੀਂ ਦੇ ਸਕਦਾ
 …ਸਿੰਘ ਜੀ ਲਿਖਦੇ ਹਨ- ਜਦ ਦੇ ਅਰਥ ਅਕਾਰ, ਉਕਾਰ, ਮਕਾਰ ਕੀਤੇ ਜਾਂਦੇ ਹਨ ਤਾਂ ਸਹਿਜੇ ਹੀ ਅਸੀਂ ਵੇਦਿਕ ਵਿਚਾਰਧਾਰਾ ਨਾਲ ਜੁੜ ਜਾਂਦੇ ਹਾਂ ਵਿਚਾਰ- ਦੇ ਅਰਥ, ਅਕਾਰ, ਉਕਾਰ, ਮਕਾਰ ਸਿੰਘ ਜੀ ਨੇ ਕਿੱਥੋਂ ਪੜ੍ਹੇ ਹਨ ਇਹ ਤਾਂ ਉਨ੍ਹਾਂ ਨੂੰ ਹੀ ਪਤਾ ਹੋਵੇਗਾਹਾਂ ਹਿੰਦੀ / ਸੰਸਕ੍ਰਿਤ ਵਿੱਚ ਓਮਨੂੰ ਅ, , , ਅਰਥਾਤ ਅਕਾਰ, ਉਕਾਰ, ਮਕਾਰ ਦਾ ਜੋੜ ਦੱਸਿਆ ਹੈ
ਪਰ ੴ ਜਾਂ ਓਅੰਕਾਰ ਵਿਚ ਤਾਂ ਕਿਤੇ ਵੀ ਮ (ਮਕਾਰ) ਸ਼ਬਦ ਨਹੀਂ ਹੈਹਾਂ ਓਮ ਵਿਚ ਮ (ਮਕਾਰ) ਹੈ
ਮਹਾਨ ਕੋਸ਼ ਮੁਤਾਬਕ ਓਅੰਕਾਰ” ‘ਅਵਧਾਤੂ ਤੋਂ ਬਣਿਆ ਹੈ, ਅਵ ਦੇ ਅਰਥ ਹੁੰਦੇ ਹਨ:
ਰਖਿਆ ਕਰਨਾ, ਪ੍ਰਸੰਨ ਕਰਨਾ, ਵਿਚਰਨਾ, ਪਿਆਰਾ ਹੋਣਾ, ਤ੍ਰਿਪਤ ਕਰਨਾ, ਸਮਝਣਾ, ਪ੍ਰਵੇਸ਼ ਕਰਨਾ, ਚਾਹਣਾ, ਗ੍ਰਿਹਣ ਕਰਨਾ, ‘ਅਵਦੇ ਹੋਰ ਅਰਥ ਹਨ- ਗਤੀ (ਚਾਲ), ਸੁੰਦਰਤਾ, ਸ਼ੋਭਾ, ਚਮਕ ਆਦਿ
ਇਨ੍ਹਾਂ ਸਾਰੇ ਅਰਥਾਂ ਵਿੱਚੋਂ ਕੋਈ ਅਰਥ ਗੁਰਮਤਿ ਜਾਂ ਪਰਮਾਤਮਾ ਦੇ ਗੁਣਾ ਦੇ ਉਲਟ ਨਹੀਂ ਹੈ ਫ਼ੇਰ ਇਕ ਓਅੰਕਾਰਉਚਾਰਣ ਨਾਲ ਵੇਦਿਕ ਵਿਚਾਰਧਾਰਾ ਨਾਲ ਕਿਸ ਤਰ੍ਹਾਂ ਜੁੜ ਜਾਂਦੇ ਹਾਂ?
ਸਿੰਘ ਜੀ ਲਿਖਦੇ ਹਨ:- ਅਸੀਂ ਜਦੋਂ ” (ਇਕ ਓਓਓ…∞) ਦਾ ਉਚਾਰਣ ਕਰਦੇ ਹਾਂ ਤਾਂ ਸਾਡੀ ਓ ਦੀ ਆਵਾਜ਼ ਸਵਾਸ ਦੇ ਮੁਕ ਜਾਣ ਨਾਲ ਭਾਵੇਂ ਮੁਕ ਜਾਵੇ ਪਰ ਇਸ ਦੀ ਥਰਕਣ ਅਤੁਟ ਯਾਨੀ ਅਨੰਤਤਾ ਤਕ ਤੁਰੀ ਜਾਂਦੀ ਹੈ
ਵਿਚਾਰ- ਸਿੰਘ ਜੀ ਓਨਗਨਿੲੲਰ ਹੋ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ ਬੜੀ ਹੈਰਾਨੀ ਦੀ ਗੱਲ ਹੈਇਹ ਤਾਂ ਉਨ੍ਹਾਂ ਨੂੰ ਪਤਾ ਹੀ ਹੋਣਾ ਚਾਹੀਦਾ ਹੈ ਕਿ ਕਿਸੇ ਵੀ ਅਵਾਜ਼ ਦੀ ਥਰਕਣ ਦੀ ਦੂਰੀ ਦੀ ਕੋਈ ਹੱਦ ਹੁੰਦੀ ਹੈ ਕਦੇ ਵੀ ਅਨੰਤਤਾ ਤਕ ਨਹੀਂ ਜਾ ਸਕਦੀਧਰਤੀ ਤੇ ਉੱਪਰ ਜਿੱਥੇ ਹਵਾ ਦੀ ਹੱਦ ਖ਼ਤਮ ਹੁੰਦੀ ਹੈ ਉਸ ਤੋਂ ਇੱਕ ਫੁੱਟ ਵੀ ਅੱਗੇ ਕੋਈ ਵੀ ਆਵਾਜ਼ ਨਹੀਂ ਜਾ ਸਕਦੀਅਰਥਾਤ ਜੇ ਕੋਈ ਵਿਅਕਤੀ ਹਵਾ ਦੀ ਹੱਦ ਤੋਂ ਇੱਕ ਫੁੱਟ ਦੀ ਦੁਰੀ ਦੇ ਅੰਦਰ ਕੁੱਝ ਵੀ ਉਚਾਰਦਾ ਹੈ, ਉਹ ਆਵਾਜ ਹਵਾ ਦੀ ਹੱਦ ਤੋਂ ਬਾਹਰ ਨਹੀਂ ਸੁਣੀ ਜਾ ਸਕਦੀ
ਮੰਨ ਲਵੋ ਜੇ ਆਪਣੀ ਆਵਾਜ਼ ਅਨੰਤਤਾ ਤਕ ਚਲੀ ਵੀ ਜਾਵੇ ਤਾਂ ਉਸ ਤੋਂ ਕੀ ਲਾਭ ਹੋਵੇਗਾ? ਉਥੇ ਅਨੰਤਤਾ ਤੇ ਦੀ ਆਵਾਜ਼ ਕਿਸ ਨੂੰ ਸੁਨੌਣੀ ਹੈ?
ਇੱਕ ਥਾਂ ਤੇ ਲਿਖਦੇ ਹਨ:- ਇਹ ਅਖੱਰ ਜੇਹਬਾ ਦਾ (ਵਿਸ਼ਾ) ਨਹੀਂਦੂਜੇ ਪਾਸੇ ਇਸ ਨੂੰ (ਜੀਭ ਨਾਲ) ਉਚਾਰਣ ਦਾ ਤਰੀਕਾ ਦੱਸਦੇ ਹਨਕਿ ਇਸ ਦਾ ਉਚਾਰਣ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰਨਾ ਹੈ
ਸਿੰਘ ਜੀ ਲਿਖਦੇ ਹਨ:- ਇਸ (ੴ) ਦਾ **ਰਚਣਹਾਰ** ਇੱਕੋ ਇਕ ਹਸਤੀ, *ਆਪ ਅਕਾਲ ਪੁਰਖ* ਹੈ
ਵਿਚਾਰ- ਸਿੰਘ ਜੀ ਨੇ ਇਹ ਨਹੀਂ ਦੱਸਿਆ ਕਿ ਉਸ ਅਕਾਲ ਪੁਰਖ ਨੇ ਗੁਰੂ ਗ੍ਰੰਥ ਸਾਹਿਬ ਵਿਚ ਕਿਸ ਤਰ੍ਹਾਂ ਦਰਜ ਕੀਤਾ? ਅਤੇ ਸਿੰਘ ਜੀ ਨੂੰ ਕਿਸ ਤਰ੍ਹਾਂ ਪਤਾ ਲਗਾ ਕਿ ਇਸ ਨੂੰ ਅਕਾਲ ਪੁਰਖ ਨੇਂ ਆਪ ਰਚਿਆ ਹੈ?
ਸਿੰਘ ਜੀ ਲਿਖਦੇ ਹਨ:- ਜੇ ਕਰ å ” ਦਾ ਉਚਾਰਣ ਓਅੰਕਾਰ ਹੁੰਦਾ ਤਾਂ ਏਹ ਪੈਂਤੀਸ ਅਖਰਾਂ ਤੋਂ ਇਲਾਵਾ ਇਕ ਨਵਾਂ ਅੱਖਰ ਘੜਨ ਦੀ ਗੁਰੂ ਸਾਹਿਬਾਨ ਨੂੰ ਕੀ ਲੋੜ ਸੀ”?
ਵਿਚਾਰ- ਦਾ ਉਚਾਰਣ ਓਅੰਕਾਰਹੋਵੇ ਜਾਂ ਇਕੋਦੋਨਾਂ ਹੀ ਹਾਲਤਾਂ ਵਿੱਚ ਗੱਲ ਇਕੋ ਜਿੰਨੀਂ ਹੀ ਲਾਗੂ ਹੁੰਦੀ ਹੈਕਿਉਂਕਿ ਇਕੋਸ਼ਬਦ ਵੀ ਏਕੋਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਵਿਚ ਅਨੇਕਾਂ ਹੀ ਵਾਰੀਂ ਆਇਆ ਹੈਫ਼ੇਰ ਗੁਰੂ ਸਾਹਿਬ ਨੂੰ ਪੈਂਤੀ ਅੱਖਰਾਂ ਤੋਂ ਇਲਾਵਾ ਇਕ ਨਵਾਂ ਅੱਖਰ ਘੜਨ ਦੀ ਕੀ ਲੋੜ ਸੀ?
ਸਿੰਘ ਜੀ ਲਿਖਦੇ ਹਨ:- ਕਬੀਰ ਜੀ ਉਸ ਨਿਰੰਕਾਰ ਨੂੰ ਅੱਖਰਾਂ ਦੀ ਲਿਖਤ ਤੋਂ ਬਾਹਰ ਦੱਸਦੇ ਹਨ”-
 “ਬਾਵਨ ਅਖਰ ਜੋਰੇ ਆਨਿ, ਸਕਿਆ ਨਾ ਅਖਰ ਏਕ (ੴ ) ਪਛਾਨਿ॥  {ਪੰਨਾ 343 }”
….ਸਿੰਘ ਜੀ ਇਕ ਪਾਸੇ ਤਾਂ ਨੂੰ ਲਿਖਤ ਤੋਂ ਬਾਹਰ ਦਾ ਵਿਸ਼ਾ ਦਸਦੇ ਹਨ ਅਤੇ ਦੂਜੇ ਪਾਸੇ ਨੂੰ ਲਿਖ ਕੇ ਦਿਖਾ ਰਹੇ ਹਨ ਕਿ ਇਹ ਹੈ ਏਕ ਅਖਰ” (ੴ ) ਜੋ ਲਿਖਤ ਤੋਂ ਬਾਹਰ ਹੈਅਰਥਾਤ ਲਿਖਿਆ ਨਹੀਂ ਜਾ ਸਕਦਾਲਿਖੀ ਵੀ ਜਾ ਰਹੇ ਹਨ ਅਤੇ ਲਿਖਤ ਤੋਂ ਬਾਹਰ ਦਾ ਵਿਸ਼ਾ ਵੀ ਕਹਿ ਰਹੇ ਹਨ
   ਦੂਸਰੀ ਗੱਲ, ਕਬੀਰ ਜੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹੋਏ ਸਨ, “ਗੁਰੂ ਨਾਨਕ ਦੇਵ ਜੀ ਦੁਆਰਾ ਰਚਿਆ ਗਿਆ ਸਿੰਬਲ ਹੈ, ਸੋ ਕਬੀਰ ਜੀ ਇਸ ਅਖਰ ਦਾ ਜ਼ਿਕਰ ਨਹੀਂ ਕਰ ਸਕਦੇ ਸੀ
{ਨੋਟ:- ਇਨ੍ਹਾਂ ਉਪਰ ਦਿੱਤੀਆਂ ਤੁਕਾਂ ਵਿਚ ਅਖਰਸ਼ਬਦ ਦੋ ਵਾਰੀਂ ਆਇਆ ਹੈ, ਪਹਿਲੇ ਅਖਰਦਾ ਅਰਥ ਹੈ ਵਰਣਮਾਲਾ (ਸੰਸਕ੍ਰਿਤ) ਦੇ 52 ਅੱਖਰ, ਅਤੇ ਦੂਜੇ ਅਖਰਦਾ ਅਰਥ ਹੈ ਅ + ਖਰ = ਨਾ ਖਰਨ ਵਾਲਾ, ਨਾਸ਼ ਰਹਿਤ ਪਰਮਾਤਮਾ}
...ਸਿੰਘ ਜੀ ਲਿਖਦੇ ਹਨ:-ਭਾਈ ਗੁਰਦਾਸ ਜੀ ਨੇ (ਵਾਰ 3, ਪਉੜੀ 15 ਵਿੱਚ) ਏਕੇਦਾ ਜ਼ਿਕਰ ਕੀਤਾ ਹੈ, ਅਤੇ ਊੜੇਦਾ ਜ਼ਿਕਰ ਕੀਤਾ ਹੈ, ਭਾਵ ਉਹ ਊੜਾ ਜਿਸ ਤੋਂ ਓਅੰਕਾਰਲਿਖਿਆ ਜਾਂਦਾ ਹੈ ਨਾ ਕਿ å ” ਦਾਅਗੇ ਲਿਖਦੇ ਹਨ:- ਭਾਈ ਸਾਹਿਬ ਦੇ ਫੁਰਮਾਨ ਅਨੁਸਾਰ
“1” ‘ਏਕੰਕਾਰਦਾ ਲਿਖਾਇਕ ਹੈਊੜਾ ਜਿਸ ਤੋਂ ਓਅੰਕਾਰਬਣਦਾ ਹੈ, ਨੂੰ ਪਾਸ ਬਹਾਲਿਆ ਹੈ
 ਵਿਚਾਰ- ਪਹਿਲੀ ਗਲ ਤਾਂ ਇਹ ਹੈ ਕਿ ਸਿੰਘ ਜੀ ਮੁਤਾਬਕ ਵੀ ਤਿੰਨ ਅਖਰਾਂ ਦੇ ਜੋੜ ਤੋਂ ਬਣਿਆ ਹੈ, 1+ਓ+> (“> ” ਨੂੰ ਉਹ ਦਸਦੇ ਹਨ) ਅਤੇ ਉਨ੍ਹਾਂ ਮੁਤਾਬਕ, ਭਾਈ ਗੁਰਦਾਸ ਜੀ ਨੇਂ ‘1’ ਅਤੇ ਦਾ ਹੀ ਜ਼ਿਕਰ ਕੀਤਾ ਹੈ, ਤਾਂ ਕੀ “> ” (…ਸਿੰਘ ਮੁਤਾਬਕ ‘∞’) ਦਾ ਜ਼ਿਕਰ ਕਰਨਾ ਭਾਈ ਗੁਰਦਾਸ ਜੀ ਭੁੱਲ ਗਏ ਹੋਣਗੇ? ਦੂਸਰੀ ਗੱਲ ਸਿੰਘ ਜੀ ਮੁਤਾਬਕ ਭਾਈ ਗੁਰਦਾਸ ਜੀ ਦੱਸ ਰਹੇ ਹਨ ਕਿ ਇਹ ਉਹ ਊੜਾ ਹੈ ਜਿਸ ਨਾਲ ਓਅੰਕਾਰਆਦਿ ਲਿਖਿਆ ਜਾਂਦਾ ਹੈ, ਅਤੇ ਇਹ ਉਹ ਏਕਾ (1) ਹੈ ਜਿਸ ਨਾਲ ਏਕੰਕਾਰ (ਆਦਿ) ਲਿਖਿਆ ਜਾਂਦਾ ਹੈ
ਵਿਚਾਰ- ਪਰ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ ‘1’ ਦੀ ਵਰਤੋਂ ਨਾਲ ਏਕੰਕਾਰਲਿਖਿਆ ਨਹੀਂ ਮਿਲਦਾਬਿਹਤਰ ਹੁੰਦਾ ਜੇ ਸਿੰਘ ਜੀ ‘1’ ਦੀ ਵਰਤੋਂ ਨਾਲ ਏਕੰਕਾਰਲਿਖ ਕੇ ਦਿਖਾ ਦਿੰਦੇ ਤਾਂ ਗੱਲ ਸਮਝਣ ਵਿੱਚ ਅਸਾਨੀਂ ਹੋਣੀ ਸੀ
   ਜੇ ਇਹ ਉਹ ਹੈ ਜਿਸ ਨਾਲ ਓਅੰਕਾਰ ਲਿਖਿਆ ਜਾਂਦਾ ਹੈ, ਤਾਂ ਓਅੰਕਾਰ ਲਿਖਣ ਵਿਚ ਅਤੇ ਇਕੋ ੋ ੋ…∞” ਲਿਖਣ ਵਿਚ ਆਪਸ ਵਿਚ ਕੀ ਮੇਲ ਹੈ? ਭਾਈ ਗੁਰਦਾਸ ਜੀ ਨੂੰ ਦੀ ਵਿਆਖਿਆ (ਇਕ ੋ ੋ ੋ…∞’) ਦਾ ਜ਼ਿਕਰ ਛੱਡ ਕੇ ਇਹ ਦੱਸਣ ਦੀ ਜ਼ਰੂਰਤ ਕਿਉਂ ਪੈ ਗਈ ਕਿ ਨਾਲ ਓਅੰਕਾਰਲਿਖਿਆ ਜਾਂਦਾ ਹੈ?
ਸਿੰਘ ਜੀ ਲਿਖਦੇ ਹਨ:- ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਵਿਚ ਪੰਚ ਅਖਰਦਾ ਅਨੁਵਾਦ ੴ ਸਤਿਨਾਮਦਿੰਦੇ ਹਨ ਅਤੇ ਫੁਟ ਨੋਟ ਵਿਚ ਲਿਖਦੇ ਹਨ ੴ ਦੋ ਅਖਰ ਨਹੀਂ, ਜਿਵੇਂ ਵੇਦਾਂ ਵਿਚ ਓਮ ਇਕ ਅਖਰ ਹੈ ਤਿਵੇਂ ਗੁਰਮਤ ਵਿਚ ੴ ਇਕ ਅਖਰ ਹੈਹੁਣ ਭਾਵ ਇਹ ਨਿਕਲਿਆ ਕਿ ਨੂੰ ਪੜ੍ਹਿਆ ਭਾਵੇਂ *ਇਕ ਓਅੰਕਾਰ ਹੀ ਜਾਂਦਾ ਹੋਵੇਗਾ*  ਪਰ ਇਹ ਖਿਆਲ ਕਿ ਇਕੋ ਅਖਰ ਹੈ ਹਿਰਦਿਆਂ ਦੀ ਤਹਿ ਵਿਚ ਲੁਕਿਆ ਪਿਆ ਸੀ
ਵਿਚਾਰ- ਕਿੰਨੀ ਅਜੀਬ ਗਲ ਹੈ, ਗੁਰਮਤਿ ਦੇ ਮਹਾਨ ਖੋਜੀ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਜੀ ਨੂੰ ਪੰਜ ਅੱਖਰ {ੴ+ ਸ+ਤਿ+ਨਾ+ਮ} ਦੱਸ ਰਹੇ ਹਨ ਅਤੇ ਕਿਸੇ ਕਿਸਮ ਦਾ ਭੁਲੇਖਾ ਨਾ ਰਹਿ ਜਾਏ, ਫੁੱਟ ਨੋਟ ਵਿਚ ਗੱਲ ਨੂੰ ਸਾਫ ਵੀ ਕਰ ਰਹੇ ਹਨ ਕਿ ਇਕ ਅੱਖਰ ਹੈ (ਲਿਖਣ ਅਤੇ ਪੜ੍ਹਨ ਨੂੰ ਦੋ ਅਖਰ ਲਗ ਰਹੇ ਹਨ)ਸਿੰਘ ਜੀ ਨੂੰ ਲਗ ਰਿਹਾ ਹੈ ਕਿ ਇਹ ਖਿਆਲ ਭਾਈ ਸਾਹਿਬ ਦੇ ਹਿਰਦੇ  ਦੀ ਤਹਿ ਅੰਦਰ ਲੁਕਿਆ ਹੀ ਪਿਆ ਰਹਿ ਗਿਆ ਕਿ ਲੱਗ ਤਾਂ ਦੋ ਅਖਰ ਰਹੇ ਹਨ ਫੇਰ ਇਹ ਇਕ ਅਖਰ ਕਿਸ ਤਰ੍ਹਾਂ ਹੋਇਆ?
ਵਿਚਾਰ- ਅਸਲ ਵਿੱਚ ਲਿਖਣ ਅਤੇ ਉਚਾਰਣ ਵਿਚ ਦੋ ਅਖਰ ਹੀ ਹਨ ਪਰ ਅਰਥ ਅਤੇ ਭਾਵ ਅਰਥ ਵਿੱਚ
ਇਹ ਇਕੋ ਹੀ ਅੱਖਰ ਹੈਗੁਰੂ ਗ੍ਰੰਥ ਸਾਹਿਬ ਵਿਚ ਵੀ ਅਤੇ ਹੁਕਮਨਾਮਿਆਂ ਵਿੱਚ (ਜਿਨ੍ਹਾਂ ਦਾ ਜ਼ਿਕਰ ਸਿੰਘ ਜੀ ਨੇ ਕੀਤਾ ਹੈ) ਵੀ ਦੇਖਿਆ ਜਾ ਸਕਦਾ ਹੈ “1” ਅਤੇ å ” ਆਪਸ ਵਿਚ ਜੁੜੇ ਹੋਏ ਨਹੀਂਤਾਂ ਫ਼ੇਰ ਇਹ ਇਕ ਅਖਰ ਕਿਸ ਤਰ੍ਹਾਂ ਹੈ, ਇਸ ਸੰਬੰਧ ਵਿੱਚ ਕੁਝ ਉਦਾਹਰਣਾ ਪੇਸ਼ ਕਰ ਰਿਹਾ ਹਾਂਹੇਠਾਂ ਕੁਝ ਸ਼ਬਦ ਲਿਖੇ ਹਨ ਜੋ ਦੋ ਸ਼ਬਦਾਂ ਦੇ ਮੇਲ ਤੋਂ ਬਣੇ ਹਨ ਪਰ ਗਿਣੇ ਇਕੋ ਅਖਰ ਹੀ ਜਾਂਦੇ ਹਨ:
ਨਉਨਿਧਿ = 9 + ਖਜਾਨੇ (ਵੇਦਾਂ ਦੇ ਮਿਥੇ ਹੋਏ ਨੌਂ ਖਜਾਨੇ )
 ਤ੍ਰਿਫਲਾ  = 3 + ਫਲ (ਆਉਲਾ, ਹਰੜ ਅਤੇ ਬਹੇੜਾ )
 ਤ੍ਰਿਬੇਣੀ  = 3 + ਜਲ ਪ੍ਰਵਾਹ (ਗੰਗਾ, ਜਮੁਨਾ, ਸਰਸਵਤੀ )
 ਪੰਜਾਬ  = 5 + ਆਬ ( ਪੰਜ ਜਲ ਧਾਰਾ ਜਿਥੇ ਵਹਿੰਦੀਆਂ ਹਨ ) ਆਦਿ
                                      ਚੱਲਦਾ
ਜਸਬੀਰ ਸਿੰਘ ਵਿਰਦੀ

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.