ਕੈਟੇਗਰੀ

ਤੁਹਾਡੀ ਰਾਇ



ਆਤਮਜੀਤ ਸਿੰਘ ਕਾਨਪੁਰ
ਕਦੋਂ ਛੱਡੋਗੇ ਇਸ "ਭਗੌਤੀ" {ਦੁਰਗਾ ਦੇਵੀ} ਦਾ ਖਹਿੜਾ ???
ਕਦੋਂ ਛੱਡੋਗੇ ਇਸ "ਭਗੌਤੀ" {ਦੁਰਗਾ ਦੇਵੀ} ਦਾ ਖਹਿੜਾ ???
Page Visitors: 2510

ਕਦੋਂ ਛੱਡੋਗੇ ਇਸ "ਭਗੌਤੀ" {ਦੁਰਗਾ ਦੇਵੀ} ਦਾ ਖਹਿੜਾ ???
ਆਤਮਜੀਤ ਸਿੰਘ, ਕਾਨਪੁਰ
   ਨਿੱਤ ਅਰਦਾਸ ਵਿੱਚ ਗੁਰੂ ਸਾਹਿਬਾਨਾਂ ਤੋਂ ਪਹਿਲਾਂ ਭਗੌਤੀ {ਦੁਰਗਾ} ਨੂੰ ਸਿਮਰਣ ਵਾਲੇ ਇਸ ਭਗੌਤੀ ਨੂੰ ਅਕਾਲ ਪੁਰਖ ਸਮਝੀ ਬੈਠੇ ਹਨ, ਜਦ ਕੀ ਅਖੌਤੀ ਦਸਮ ਗ੍ਰੰਥ ਆਪ ਕਬੂਲਦਾ ਹੈ ਇਹ ਭਗੌਤੀ ਹੋਰ ਕੋਈ ਨਹੀਂ ਦੁਰਗਾ ਦੇਵੀ ਹੈ, ਪਰ ਫਿਰ ਵੀ ਅਪਣੀ ਅਕਲ 'ਤੇ ਪੱਥਰ ਰਖੀ ਬੈਠੇ "ਮੈਂ ਨਾ ਮਾਨੂੰ" ਦੀ ਰੱਟ ਲਾ ਕੇ ਬੈਠੇ ਹਨ ਇਹ ਭਗੌਤੀ ਹੋਰ ਕੋਈ ਹੈ, ਸਿਰਫ਼ ਇੰਨਾ ਹੀ ਨਹੀਂ ਕਈ ਤਾਂ ਇਥੇ ਤਕ ਕਹਿੰਦੇ ਹਨ ਕੀ ਭਗੌਤੀ ਦੇ ਅਰਥ ਮਹਾਨ ਕੋਸ਼ ਵਿੱਚ ਪੜ੍ਹ ਲਓ .... ਚਲੋ ਅੱਜ ਤੁਹਾਡਾ ਇਹ ਵੀ ਭੁਲੇਖਾ ਦੂਰ ਕਰ ਦਿੰਦੇ ਹਾਂ...
ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਸਪਸ਼ਟ ਤੌਰ 'ਤੇ "ਗੁਰੂ ਗ੍ਰੰਥ ਸਾਹਿਬ" ਅਤੇ "ਅਖੌਤੀ ਦਸਮ ਗ੍ਰੰਥ" ਵਿਚ ਆਈ ਭਗੌਤੀ ਦਾ ਜ਼ਿਕਰ ਕੀਤਾ ਹੈ, ਅੱਖਾਂ ਖੋਲ੍ਹ ਕੇ ਪੜ੍ਹ ਲਓ ਕਿਤੇ ਸ਼ੰਕਾ ਨਾ ਰਹਿ ਜਾਵੇ ....
ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਗੁਰੂ ਗ੍ਰੰਥ ਸਾਹਿਬ ਵਿਚ ਆਏ ਭਗਉਤੀ ਸ਼ਬਦ ਦੇ ਅਰਥ ....
ਭਗਉਤੀ - ਭਗਵਤ- ਭਕ੍ਤ ਕਰਤਾਰ ਦਾ ਉਪਸਾਕ
"
ਸੋ ਭਗਉਤੀ ਜੋ ਭਗਵੰਤੈ ਜਾਣੈ ॥
ਗੁਰਪਰਸਾਦੀ ਆਪੁ ਪਛਾਣੈ॥
ਧਾਵਤੁ ਰਾਖੈ ਇਕਤੁ ਘਰਿ ਆਣੈ ॥
ਜੀਵਤੁ ਮਰੈ ਹਰਿਨਾਮੁ ਵਖਾਣੈ ॥
ਐਸਾ ਭਗਉਤੀ ਉਤਮੁ ਹੋਇ ॥
ਨਾਨਕ ਸਚਿ ਸਮਾਵੈ ਸੋਇ
॥" .... (ਮਃ ੩. ਵਾਰ ਸ੍ਰੀ)
"ਸਾਧ ਸੰਗਿ ਪਾਪਾਂ ਮਲੁ ਧੋਵੈ ॥ ਤਿਸ ਭਗਉਤੀ ਕੀ ਮਤਿ ਊਤਮ ਹੋਵੈ ॥"
ਅਤੇ ਅਖੌਤੀ ਦਸਮ ਗ੍ਰੰਥ ਵਿਚ ਆਏ ਭਗਉਤੀ ਸ਼ਬਦ ਦੇ ਅਰਥ ....
ਭਗੌਤੀ - ਭਗਉਤੀ - ਭਗਵਤੀ ਦੁਰਗਾ ਦੇਵੀ. "
ਵਾਰ ਸ੍ਰੀ ਭਗਉਤੀ ਜੀ ਕੀ" ..... ਮਹਾਕਾਲ. "ਪ੍ਰਿਥਮ ਭਗਉਤੀ ਸਿਮਰਕੈ..."
ਲਓ ਜੀ ਹੁਣ ਤਾਂ ਭਗੌਤੀ ਦੇ ਅਰਥ ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਵੀ ਸਪਸ਼ਟ ਕਰ ਦਿੱਤੇ, ਭਾਈ ਕਾਨ੍ਹ ਸਿੰਘ ਨਾਭਾ ਨੇ ਵੀ ਅਖੌਤੀ ਦਸਮ ਗ੍ਰੰਥ ਵਿਚ ਆਈ ਭਗੌਤੀ ਦੇ ਅਰਥ ਦੁਰਗਾ ਦੇਵੀ ਕੀਤੇ ਹਨ ਅਤੇ ਸਪਸ਼ਟ ਲਿਖਿਆ "ਵਾਰ ਸ੍ਰੀ ਭਗਉਤੀ ਜੀ ਕੀ",
ਭਾਵ "ਵਾਰ ਸ੍ਰੀ ਭਗਉਤੀ ਜੀ ਕੀ" ਵਿਚ ਆਈ ਭਗੌਤੀ ਹੋਰ ਕੋਈ ਨਹੀਂ, ਦੁਰਗਾ ਦੇਵੀ ਹੈ... ਅਤੇ ਅਖੌਤੀ ਦਸਮ ਗ੍ਰੰਥ ਲਿਖਾਰੀ ਆਪ "ਵਾਰ ਸ੍ਰੀ ਭਗਉਤੀ ਜੀ ਕੀ" ਦੇ ਅੰਤ ਵਿੱਚ ਕਬੂਲ ਰਿਹਾ ਹੈ ਇਹ ਭਗੌਤੀ ਦੁਰਗਾ ਦੇਵੀ .....
ਦੁਰਗਾ ਪਾਠ ਬਣਾਇਆ ਸਭੇ ਪਉੜੀਆਂ ॥ ਫੇਰਿ ਨ ਜੂਨੀ ਆਇਆ ਜਿਨਿ ਇਹ ਗਾਇਆ ॥੫੫॥ {ਅਖੌਤੀ ਦਸਮ ਗ੍ਰੰਥ}
ਅਖੌਤੀ ਦਸਮ ਗ੍ਰੰਥ ਦੀ "ਵਾਰ ਸ੍ਰੀ ਭਗਉਤੀ ਜੀ ਕੀ
" ਪੂਰੀ ਦੀ ਪੂਰੀ ਦੁਰਗਾ ਉਸਤਤਿ ਨਾਲ ਭਰਪੂਰ ਹੈ
....
ਹੁਣ ਤਾਂ ਖਹਿੜਾ ਛੱਡ ਦਿਓ ਇਸ ""ਭਗੌਤੀ"" {ਦੁਰਗਾ} ਦਾ .... ਜੇ ਹੁਣ ਵੀ ਇਸ ਭਗੌਤੀ ਨੂੰ ਅਕਾਲ ਪੁਰਖ ਮੰਨੀ ਬੈਠੋ ਤਾਂ ਭੁੱਲ ਤੁਹਾਡੀ ਹੈ, ਤੁਹਾਨੂੰ ਭਗੌਤੀ {ਦੁਰਗਾ ਦੇਵੀ} ਦੀ ਗੋਦ ਮੁਬਾਰਕ, ਸਿਮਰੀ ਚਲੋ .... ਗੁਰੂ ਰਾਖਾ ।
 



 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.