ਕੈਟੇਗਰੀ

ਤੁਹਾਡੀ ਰਾਇ

New Directory Entries


ਹਰਦੇਵ ਸਿੰਘ ਜਮੂੰ
“ਗੁਰੂ ਸਾਹਿਬਾਨ ਤੇ ਗੁਰੂ ਗ੍ਰੰਥ ਸਾਹਿਬ ਨਾਲੋਂ ਸਿੱਖਾਂ ਨੂੰ ਤੋੜਨ ਦਾ ਨਜ਼ਰੀਆ”
“ਗੁਰੂ ਸਾਹਿਬਾਨ ਤੇ ਗੁਰੂ ਗ੍ਰੰਥ ਸਾਹਿਬ ਨਾਲੋਂ ਸਿੱਖਾਂ ਨੂੰ ਤੋੜਨ ਦਾ ਨਜ਼ਰੀਆ”
Page Visitors: 2524

“ਗੁਰੂ ਸਾਹਿਬਾਨ ਤੇ ਗੁਰੂ ਗ੍ਰੰਥ ਸਾਹਿਬ ਨਾਲੋਂ ਸਿੱਖਾਂ ਨੂੰ ਤੋੜਨ ਦਾ ਨਜ਼ਰੀਆ”
ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ ਅਤੇ ਦਰਬਾਰ ਸਾਹਿਬ ਨਾਲੋਂ ਸਿੱਖਾਂ ਨੂੰ ਤੋੜਨ ਦੇ ਨਜ਼ਰੀਏ ਪੁਰਾਣੇ ਹਨ।ਮਸਲਨ:-
(੧)    ਲੱਖਪਤ ਰਾਏ ਵਲੋਂ ਗੁਰੂ ਸਾਹਿਬਾਨ ਨੂੰ ਗੁਰੂ ਕਹਿਣ ਤੇ ਲਾਈ ਸਰਕਾਰੀ ਪਾਬੰਧੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਸਾੜ-ਫੁੰਕ ਤੇ ਖੁਹਾਂ ਵਿਚ ਸੁੱਟਣਾ! ਉਸਦਾ ਨਜ਼ਰੀਆ ਸੀ ਕਿ ਸਿੱਖਾਂ ਨੂੰ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜੇ ਬਿਨ੍ਹਾਂ ਸਿੱਖਾਂ ਦਾ ਖ਼ਾਤਮਾ ਸੰਭਵ ਨਹੀਂ ਸੀ! ਗੁਰੂ ਸਾਹਿਬਾਨ ਨੂੰ ਗੁਰੂ ਕਹਿਣ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲੇ ਹਜ਼ਾਰਾਂ ਦੇ ਹਜ਼ਾਰਾਂ ਸਿੱਖ ਕਤਲ ਕੀਤੇ ਗਏ! ਦਰਬਾਰ ਸਾਹਿਬ ਢਾਹ-ਢੇਰੀ ਕੀਤਾ ਗਿਆ।
(੨)    ਤਰਕਵਾਦੀ ਆਰੀਆਂ ਸਮਾਜੀਆਂ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਮੂਰਤੀ-ਪੂਜਾ ਕਹਿਣਾ!ਉਨ੍ਹਾਂ ਦਾ ਨਜ਼ਰੀਆ ਸੀ ਕਿ ਸਿੱਖ ਅਜਿਹੇ ਤਾਣੇ-ਮਹਿਣੇਆ ਅਤੇ ਮੀਣੇ ਤਰਕਾਂ ਦੇ ਚੱਕਰ ਵਿਚ ਵਰਗਲਾਏ, ਆਪ ਹੀ ਵਿਦਵਾਨ ਬਣ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਹਿਣਾ ਛੱਡਣ ਦਾ ਰੋਲਾ ਪਾਉਂਦੇ ਸਾਡਾ ਕੰਮ ਕਰੀ ਜਾਣਗੇ !
ਪਰ ਅਜਿਹੇ ਸਰਕਾਰੀ ਜ਼ਾਲਮਾਂ ਅਤੇ ਵਿਵਾਦੀਆਂ ਨੂੰ ਸਿੱਖਾਂ ਨੇ ਹਮੇਸ਼ਾ ਮਾਕੂਲ ਜਵਾਬ ਦਿੱਤੇ।ਮਸਲਨ ਭਾਈ ਕਾ੍ਹਨ ਸਿੰਘ ਨਾਭਾ ਜੀ ਵਲੋਂ ਬੜੀ ਸਾਦਗ਼ੀ ਨਾਲ ੮੦-੮੫ ਕੁ ਸਾਲ ਪਹਿਲਾਂ ਲਗਾਈ ਗਈ ਇਕ ਵਿਚਾਰਕ ਚਪੇੜ ਇਸ ਪ੍ਰਕਾਰ ਸੀ:-
“ਜੋ ਤਰਕਵਾਦੀ ਅਗਯਾਨੀ ਲੋਕ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਨੂੰ ਮੂਰਤਿ-ਪੂਜਾ ਕਲਪਦੇ ਹਨ,ਉਹ ਵਿਚਾਰਵਾਨ ਨਹੀਂ ਹਨ” (ਭਾਈ ਕਾ੍ਹਨ ਸਿੰਘ ਨਾਭਾ)
ਆਰੀਆ ਸਮਾਜੀ ਆਗੂ ਤੇ ਬੇਤੁੱਕੇ ਤਰਕਵਾਦੀਆਂ ਨੂੰ ਅਜਿਹੀਆਂ ਵਿਚਾਰਕ ਚਪੇੜਾਂ, ੧੦੦ ਕੁ ਸਾਲ  ਤੋਂ ਵੱਧ ਸਮਾਂ ਪਹਿਲਾਂ, 'ਪ੍ਰੋ. ਗੁਰਮੁਖ ਸਿੰਘ' ਅਤੇ ' ਗਿਆਨੀ ਦਿੱਤ ਸਿੰਘ' ਜੀ ਵੀ ਲਾ ਚੁੱਕੇ ਸੀ ਜਿਸਦਾ ਬਿਯੂਰਾ ਪਾਠਕਾਂ ਨਾਲ ਫਿਰ ਕਦੇ ਸਾਂਝਾ ਕਰਾਂਗਾ।
ਗੁਰੂ ਸਾਹਿਬਾਨ ਤੇ ਗੁਰੂ ਗ੍ਰੰਥ ਸਾਹਿਬ ਨਾਲੋਂ ਸਿੱਖਾਂ ਨੂੰ ਤੋੜਨ ਦੇ ' ਨਜ਼ਰੀਏ ' ਪੁਰਾਣੇ ਹਨ ਜੋ ਬਦਲੇ ਨਹੀਂ ਸਿਰਫ਼ ਉਸਦੇ ਪਾਤਰ ਬਦਲਦੇ ਰਹੇ ਹਨ।ਕਲ ਹੋਰ ਅੱਜ ਹੋਰ !
ਹਰਦੇਵ ਸਿੰਘ-੧੫.੧੧.੨੦੧੯ (ਜੰਮੂ)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.