ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
" ਏਕੋ " ਜਾਂ " ੧ਓਅੰਕਾਰ "
" ਏਕੋ " ਜਾਂ " ੧ਓਅੰਕਾਰ "
Page Visitors: 2685

                   ੴਸਤਿ ਗੁਰ ਪ੍ਰਸਾਦਿ॥ 
                                  
ਮੈਂ ਇਹ ਮੰਨ ਕੇ ਚਲਦਾ ਹਾਂ ਕਿ ਬੰਦਾ ਪੂਰਨ ਨਹੀਂ ਹੈ, ਇਸ ਲਈ ਉਹ ਸੁਭਾਵਕ ਗਲਤੀਆਂ ਕਰਦਾ ਹੈਮੈਂ ਵੀ ਅਨੇਕਾਂ ਗਲਤੀਆਂ ਕੀਤੀਆਂ ਹੋਣਗੀਆਂ, ਅਤੇ ਭਵਿੱਖ ਵਿੱਚ ਵੀ ਅਨੇਕਾਂ ਗਲਤੀਆਂ ਕਰਾਂਗਾਪਰ ਗੁਰਬਾਣੀ ਦੇ ਮੁਆਮਲੇ ਵਿਚ, ਬੰਦੇ ਦਾ ਇਹ ਫਰਜ਼ ਜ਼ਰੂਰ ਬਣਦਾ ਹੈ ਕਿ ਉਹ ਗੁਰਬਾਣੀ ਬਾਰੇ ਜੋ ਵੀ ਵਿਚਾਰ ਬਣਾਏ, ਉਸ ਤੇ, ਸੈਂਕੜੇ ਵਾਰ ਨਾ ਸਹੀ, ਦਰਜਣਾ ਵਾਰੀ ਤਾਂ ਜ਼ਰੂਰ ਵਿਚਾਰ ਕਰ ਲਵੇ, ਤਾਂ ਜੋ ਜਿਸ ਵਿਸ਼ੇ ਤੇ ਉਹ ਦੂਸਰਿਆਂ ਨੂੰ ਸੇਧ ਦੇਣਾ ਚਾਹੁੰਦਾ ਹੈ, ਉਸ ਬਾਰੇ ਆਪ ਜ਼ਰੂਰ ਸਪੱਸ਼ਟ ਹੋ ਜਾਵੇ, (ਬਚਿੱਤ੍ਰ ਨਾਟਕ ਵਾਙ ਹਰ ਥਾਂ ਇਹ ਲਿਖਣ ਦੀ ਲੋੜ ਨਾ ਪਵੇ, ਚੂਕ ਹੋਇ ਕਬਿ ਲੇਹੁ ਸੁਧਾਰੁ।) ਇਹ ਗੁਰਬਾਣੀ ਹੈ ਕੋਈ ਸਾਧਾਰਨ ਲੇਖ ਨਹੀਂ ਕਿ ਜੋ ਮਰਜ਼ੀ, ਜਿਵੇਂ ਮਰਜ਼ੀ ਲਿਖ ਦਿੱਤਾ
ਗੁਰਬਾਣੀ ਬਾਰੇ ਧਿਆਨ ਰੱਖਣ ਦੀ ਲੋੜ ਹੈ ਕਿ ਇਹ ਉਹ ਗਿਆਨ ਹੈ ਜੋ ਦੂਸਰੇ ਧਰਮਾਂ ਨਾਲੋਂ ੯੦ % ਤੋਂ ਵੱਧ ਵੱਖਰਾ ਹੈਇਸ ਲਈ ਇਸ ਨੂੰ ਸਮਝਣ ਲਈ, ਗੁਰਬਾਣੀ ਦਾ ਹੀ ਆਸਰਾ ਲੈਣਾ ਪੈਂਦਾ ਹੈ, ਦੂਸਰੇ ਧਰਮ ਗ੍ਰੰਥਾਂ ਦਾ ਨਹੀਂਮੈਂ ਨਹੀਂ ਚਾਹੁੰਦਾ ਕਿ ਕਿਸੇ ਵਿਦਵਾਨ ਵੀਰ ਤੇ ਕਿੰਤੂ ਕਰਾਂ, ਪਰ ਜਦ ਗੱਲ ਗੁਰਬਾਣੀ ਸਿਧਾਂਤ ਨਾਲ ਖਿਲਵਾੜ ਦੀ ਹੋਵੇ ਤਾਂ ਚੁੱਪ ਰਹਿਣਾ, ਮਾਰੂ ਹੋ ਨਿਬੜਦਾ ਹੈਉਸ ਬਾਰੇ ਗੁਰਬਾਣੀ ਸੇਧ ਵਿੱਚ ਵਿਚਾਰ ਦੇਣੇ ਮਜਬੂਰੀ ਹੋ ਜਾਂਦੀ ਹੈਵੈਸੇ ਮੈਂ ਇਸ ਵਿਸ਼ੇ ਤੇ ਹੋਰ ਘੋਖ ਕਰਨ ਦੇ ਹੱਕ ਵਿੱਚ ਸੀ
ਵੱਡੈ ਵੀਰ ਨੇ ਇਹ ਤਾਂ ਸਹੀ ਲਿਖਿਆ ਹੈ ਕਿ ਜਿਸ ਦਿਨ ਸਿੱਖ ਓ ਨੂੰ ਸਮਝ ਗਏ ਉਸ ਦਿਨ ਗਿਆਨ ਦੀ ਹਨੇਰੀ ਵਗ ਪਵੇਗੀ, ਪਰ ਓ ਨੂੰ ਗਲਤ ਪਾਸੇ ਤੋਰਨਾ ਤਾਂ ਗਿਆਨ ਦੀ ਹਨੇਰੀ ਦੇ ਅੱਗੇ ਡੱਕਾ ਲਾਉਣ ਸਮਾਨ ਹੈਅੱਗੇ ਹੀ ਗੁਰਬਾਣੀ ਦੇ ਅਰਥਾਂ ਦੀ ਆੜ ਵਿੱਚ ਅਨੱਰਥ ਕਰ ਕੇ, ਬਾਬੇ ਨਾਨਕ ਦੇ ਇਸ ਗਿਆਨ ਰੂਪੀ ਸੂਰਜ ਨੂੰ, ਅਗਿਆਨਤਾ ਦੇ ਹਨੇਰੇ ਵਿੱਚ ਬਦਲਣ ਲਈ ਪੂਰਾ ਟਿੱਲ ਲੱਗ ਰਿਹਾ ਹੈਇਸ ਵਿੱਚ ਅਪਣੀ ਮਨਮਤ ਮੁਤਾਬਕ ਸਹਾਈ ਹੋਣਾ, ਮੰਦ ਭਾਗਾ ਹੀ ਹੋਵੇਗਾ
ਭਗਤ ਨਾਮਦੇਉ ਜੀ ਨੇ ਹਿੰਦੂ ਧਰਮ ਅਤੇ ਇਸਲਾਮ ਦੇ ਵਿਸਲੇਸ਼ਨ ਸਰੂਪ ਇੱਕ ਤੁਕ ਲਿਖੀ ਹੈ,
ਹਿੰਦੂ ਅੰਨਾੑ ਤੁਰਕੂ ਕਾਣਾਦੁਹਾਂ ਤੇ ਗਿਆਨੀ ਸਿਆਣਾ (੮੭੫)
ਹਿੰਦੂ ਅਪਣੀਆਂ ਦੋਵੇਂ ਅੱਖਾਂ ਗਵਾ ਕੇ ਅੰਨ੍ਹਾ ਹੋ ਚੁੱਕਾ ਹੈ, ਇੱਕ ਅੱਖ ਤਾਂ ਉਸ ਨੇ ਪਹਿਲਾਂ ਹੀ ਗਵਾ ਲਈ ਸੀ ਜਦ ਉਹ ਇੱਕ ਰੱਬ ਨੂੰ ਛੱਡ ਕੇ ਬਹੁ ਦੇਵ ਪੂਜਾ ਵਿੱਚ ਲੱਗ ਗਿਆ ਸੀਦੂਸਰੀ ਉਸ ਨੇ ਤਦ ਗਵਾ ਲਈ ਜਦ ਉਹ ਅਪਣੇ ਇਸ਼ਟ, ਦੇਵਤਿਆਂ ਬਾਰੇ, ਸ਼ਰਧਾਂ ਹੀਣ ਕਹਾਣੀਆਂ ਘੜਨ ਲੱਗ ਪਿਆਮੁਸਲਮਾਨਾਂ ਦੀ ਇੱਕ ਅੱਖ ਤਾਂ ਸਲਾਮਤ ਹੈ, ਜਿਸ ਆਸਰੇ ਉਹ ਅਲ੍ਹਾ ਦੀ ਗੱਲ ਕਰਦਾ ਹੈ, ਪਰ ਉਸ ਦੀ ਦੂਸਰੀ ਅੱਖ ਕੰਮ ਨਹੀਂ ਕਰਦੀ ਜਿਸ ਕਾਰਨ ਉਹ ਮੁਹੰਮਦ ਸਾਹਿਬ ਤੋਂ ਅੱਗੇ ਕੁੱਝ ਨਹੀਂ ਦੇਖ ਪਾਉਂਦਾ
ਗੁਰੂ ਨਾਨਕ ਸਾਹਿਬ ਦਾ ਸਿਧਾਂਤ ਪੂਰਨ ਸਜਾਖਾ ਹੈਉਸ ਵਿੱਚ ਕੇਵਲ ਇੱਕ ਪਰਮਾਤਮਾ ਦੀ ਗੱਲ ਵੀ ਹੈ, ਅਤੇ ਉਸ ਦੀ ਪੂਰਨ ਪਛਾਣ ਵੀ ਹੈਏਸੇ ਦਾ ਪਰਤੀਕ ਹੇ ਓ੧ ਉਸ ਦਾ ਉਹ ਰੂਪ ਹੈ, ਜਿਸ ਨੂੰ ਦੂਸਰੇ ਧਰਮਾਂ ਦੀ ਬੋਲੀ ਵਿੱਚ ਨਿਰਗੁਣ ਕਿਹਾ ਜਾਂਦਾ ਹੈਇਹ ਉਸ ਦਾ ਉਹ ਰੂਪ ਹੈ, ਜੋ ਸ੍ਰਿਸ਼ਟੀ ਰਚਨਾ ਤੋਂ ਪਹਿਲਾਂ ਵੀ ਸੀ, ਅੱਜ ਵੀ ਹੈ ਅਤੇ ਸ੍ਰਿਸ਼ਟੀ ਰਚਨਾ ਦੇ ਖਤਮ ਹੋ ਜਾਣ ਮਗਰੋਂ ਵੀ ਹੋਵੇਗਾ
ਓ ਉਸ ਦਾ ਉਹ ਰੂਪ ਹੈ ਜੋ ਸ੍ਰਿਸ਼ਟੀ ਰਚਨਾ ਦੇ ਨਾਲ ਹੀ ਹੋਂਦ ਵਿੱਚ ਆਇਆ ਅਤੇ ਸ੍ਰਿਸ਼ਟੀ ਰਚਨਾ ਦੀ ਸਮਾਪਤੀ ਦੇ ਨਾਲ ਹੀ ਖਤਮ ਹੋ ਜਾਵੇਗਾਇਹੀ ਉਸ ਦਾ ਉਹ ਰੂਪ ਹੈ, ਜਿਸ ਵਿਚੋਂ ਉਸ ਨੂੰ ਸਾਕਸ਼ਾਤ ਮਹਿਸੂਸ ਕੀਤਾ ਜਾ ਸਕਦਾ ਹੈਇਸ ਰੂਪ ਨੂੰ ਹੀ ਗੁਰਬਾਣੀ, ਸੈਭੰ ਆਖਦੀ ਹੈਗੁਰੂ ਨਾਨਕ ਸਾਹਿਬ ਨੇ ਓ (ਓਅੰਕਾਰੁ) ਦੇ ਨਾਲ ੧ (ਇਕ) ਨਹੀਂ ਲਗਾਇਆ ਕਿਉਂਕਿ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਓਅੰਕਾਰ ਲਫਜ਼ ਹੈ ਹੀ ਨਹੀਂ ਸੀਜਦ ਗੁਰੂ ਸਾਹਿਬ ਨਰਬਦਾ ਦਰਿਆ ਦੇ ਕੰਢੇ, ਮਾਂਧਾਤਾ ਟਾਪੂ ਵਿੱਚ ਬਣੇ ਤ੍ਰਿਮੂਰਤੀ ਦੇ ਮੰਦਰ ਗਏ ਤਾਂ ਉਸ ਮੂਰਤੀ ਲਈ ਲਫਜ਼ ਓਅੰ ਵਰਤਿਆ ਜਾਂਦਾ ਸੀਜਦ ਪਾਂਡੇ, ਮੁੰਡਿਆਂ ਨੂੰ ਓਅੰ ਦੀ ਭਗਤੀ ਦੀ ਸਿਖਿਆ ਦੇਂਦੇ ਸਨ ਤਾਂ ਉਨ੍ਹਾਂ ਦੀਆਂ ਫੱਟੀਆਂ ਤੇ ਲਿਖ ਕੇ ਦੇਂਦੇ ਸਨ, ਓਨਮ, ਜੋ ਓਅੰ-ਨਮਹ, ਜਿਸ ਦਾ ਅਰਥ ਹੈ, ਓਅੰ ਨੂੰ ਨਮਸਕਾਰ ਹੈ, ਦਾ ਸੰਖੇਪ ਹੈ। (ਲੰਡੇ ਪੜ੍ਹਨ ਪੜ੍ਹਾਉਨ ਵਾਲੇ ਇਸ ਦਾ ਉਚਾਰਨ ਓਨਾ ਮਾਸੀ ਧੋਂ ਕਰਦੇ ਹਨ।) ਹਿੰਦੂ ਓਅੰ (ਤ੍ਰਿਮੂਰਤੀ) ਤੋਂ ਹੀ ਸ੍ਰਿਸ਼ਟੀ ਦੀ ਰਚਨਾ ਦੀ ਕਲਪਨਾ ਕਰ ਕੇ ਉਸ ਦੀ ਪੂਜਾ ਕਰਦੇ ਹਨਇਹ ਗੱਲ ਓਅੰਕਾਰੁ ਬਾਣੀ ਵਿਚੋਂ ਸਪੱਸ਼ਟ ਹੁੰਦੀ ਹੈ
ਗੁਰੂ ਸਾਹਿਬ ਨੇ ਪਹਿਲਾਂ ੧ ਰੱਖਿਆ ਹੈ ਜੋ ਸਾਰੀ ਸ੍ਰਿਸ਼ਟੀ ਦਾ ਮੂਲ਼ ਹੈ, ਫਿਰ ਓ ਰੱਖਿਆ ਹੈ, ਜੋ ਉਸ ਨਿਰਾਕਾਰ ਦੀ ਪਛਾਣ ਦਾ, ਉਸ ਨੂੰ ਮਹਿਸੂਸ ਕਰਨ ਦਾ ਇਕੋ ਇੱਕ ਸਾਧਨ ਹੈਕਰਤਾਰ ਨੂੰ ਕਿਸੇ ਸਾਕਾਰ ਰੂਪ ਵਿੱਚ ਨਹੀਂ ਦੇਖਿਆ ਜਾ ਸਕਦਾ, ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈਹਰ ਚੀਜ਼ ਵਿੱਚ ਕਰਤਾਪੁਰਖ ਆਪ ਹੈ, ਇਸ ਲਈ ਉਸ ਨੂੰ ਹਰ ਚੀਜ਼ ਵਿਚੋਂ ਮਹਿਸੂਸ ਕੀਤਾ ਜਾ ਸਕਦਾ ਹੈਇਹੀ ਉਸ ਦਾ ਓਅੰਕਾਰ ਰੂਪ ਹੈ, ਹਰ ਚੀਜ਼ ਪਰਮਾਤਮਾ ਵਿਚੋਂ ਨਿਕਲੀ ਹੋਣ ਕਾਰਨ, ਉਸ ਦਾ ਅਪਣਾ ਹੀ ਰੂਪ ਹੈ, ਆਕਾਰ ਹੈਇਸ ਬਾਰੇ ਸੁਖਮਨੀ ਬਾਣੀ ਵਿੱਚ ਗੁਰੂ ਸਾਹਿਬ ਨੇ ਇਵੇਂ ਸੇਧ ਦਿੱਤੀ ਹੈ,
ਬ੍ਰਹਮ ਗਿਆਨੀ ਕਾ ਸਗਲ ਆਕਾਰੁਬ੍ਰਹਮ ਗਿਆਨੀ ਆਪਿ ਨਿਰੰਕਾਰੁ (੨੭੪)
ਬ੍ਰਹਮ ਗਿਆਨੀ ਹੋਰ ਕੋਈ ਨਹੀਂ, ਆਪ ਨਿਰੰਕਾਰ ਹੀ ਬ੍ਰਹਮ ਗਿਆਨੀ ਹੈਇਹ ਸਾਰਾ ਦਿਸਦਾ ਸੰਸਾਰ ਬ੍ਰਹਮ ਗਿਆਨੀ (ਨਿਰੰਕਾਰ) ਦਾ ਅਪਣਾ ਆਕਾਰ ਹੀ ਹੈਇਸ ਨੂੰ ਹੀ ਗੁਰੂ ਸਾਹਿਬ ਨੇ ੫੦੦ ਤੋਂ ਵੱਧ ਵਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਓ ਦੇ ਰੂਪ ਵਿੱਚ ਲਿਖ ਕੇ ਸੇਧ ਦਿੱਤੀ ਹੈ ਕਿ ਪਰਮਾਤਮਾ ਨੂੰ ਕਿਸੇ ਖਾਸ ਥਾਂ ਲੱਭਣ ਦੀ ਲੋੜ ਨਹੀਂ, ਬਲਕਿ ਉਹ ਸ੍ਰਿਸ਼ਟੀ ਦੇ ਕਣ ਕਣ ਵਿੱਚ ਸਮਾਇਆ ਹੋਇਆ ਹੈ, ਉਸ ਵਿਚੋਂ ਹੀ ਉਸ ਨੂੰ ਲੱਭਣ ਦੀ ਲੋੜ ਹੈਉਸ ਨੂੰ ਅੰਦਰੋਂ ਲੱਭਣਾ ਹੀ ਜੀਵਨ ਮੁਕਤੀ ਹੈ, ਇਹ ਸਿਧਾਂਤ ਦੁਨੀਆਂ ਦੇ ਕਿਸੇ ਹੋਰ ਧਰਮ ਵਿੱਚ ਨਹੀਂ ਹੈ, ਸਾਰੇ ਮਰਨ ਪਿਛੋਂ ਮੁਕਤੀ ਦੀ ਕਾਮਨਾ ਕਰਦੇ ਹਨ, ਅਜਿਹੇ ਪ੍ਰਭਾਵੀ ਸ਼ਬਦ ਨੂੰ ਜੇ ਕੋਈ ਦੂਸਰੀਆਂ ਧਰਮ ਪੁਸਤਕਾਂ ਵਚ ਲੱਭੇਗਾ ਤਾਂ ਯਕੀਨਨ ਉਸ ਨੂੰ ਇਹ ਸ਼ਬਦ ਵੀ ਬੇਕਾਰ, ਨਿਰਾਰਥਕ, ਫਜ਼ੂਲ ਜਾਪੇਗਾ    ਇਸ ਬਾਰੇ ਹੀ ਗੁਰ ਫੁਰਮਾਨ ਹੈ ,
ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ 8     (੧੪੧ )
     ਆਉ ਓਅੰਕਾਰ ਦੀ ਗੁਰਬਾਣੀ ਵਿਚੋਂ ਹੋਰ ਭਾਲ ਕਰੀਏ,
ਓਅੰਕਾਰ ਦੇ ਗੁਰਬਾਣੀ ਵਿੱਚ ਤਿੰਨ ਰੂਪ ਹਨ,
੧. ਓਅੰਕਾਰ. ਅਰਥ ਹੈ ਉਸ ਪ੍ਰਭੂ ਦਾ ਅਪਣਾ ਆਕਾਰ, ਇਹ ਲਫਜ਼ ੧ ਦੇ ਨਾਲ ਓ ਦੈ ਰੂਪ ਵਿੱਚ ਵਰਤਿਆ ਗਿਆ ਹੈ
੨. ਓਅੰਕਾਰੁ. ਅਰਥ ਹੈ, ਜਿਸ ਇੱਕ ਦਾ ਇਹ ਸਾਰਾ ਆਕਾਰ ਹੈ, ਜਿਸ ਨੂੰ ਪਰਮਾਤਮਾ, ਵਾਹਿਗੁਰੂ, ਰਾਮ, ਹਰੀ, ਭਗਵਾਨ, ਅਕਾਲਪੁਰਖ, ਨਿਰੰਕਾਰ, ਗੌਡ, ਅਲ੍ਹਾ, ਰੱਬ ਕੁੱਝ ਵੀ ਕਿਹਾ ਜਾ ਸਕਦਾ ਹੇ
੩. ਓਅੰਕਾਰਿ. ਅਰਥ ਹੈ, ਉਸ ਦੇ ਅਪਣੇ ਆਕਾਰ ਵਿਚੋਂ, ਆਕਾਰ ਤੋਂ, ਆਕਾਰ ਵਿਚ
ਆਉ ਪਹਿਲਾਂ ਓਅੰਕਾਰ ਨੂੰ ਵਿਚਾਰਦੇ ਹਾਂ,
ਓਅੰਕਾਰ ਆਦਿ ਮੈ ਜਾਨਾਲਿਖਿ ਅਰੁ ਮੇਟੈ ਤਾਹਿ ਨ ਮਾਨਾ
ਓਅੰਕਾਰ ਲਖੈ ਜਉ ਕੋਈਸੋਈ ਲਖਿ ਮੇਟਣਾ ਨ ਹੋਈ
॥ (੩੪੦)
ਮੈਂ ਇਸ ਸੰਸਾਰ (ਜੋ ਉਸ ਪ੍ਰਭੂ ਦਾ ਅਪਣਾ ਆਕਾਰ ਹੀ ਹੈ) ਦੇ ਆਦਿ, ਉਸ ਦੇ ਰਚਣਹਾਰ ਨੂੰ ਹੀ ਜਾਣਦਾ ਹਾਂ, ਮੰਨਦਾ ਹਾਂ, ਉਸ ਨੂੰ ਹੀ ਸਿਮਰਦਾ ਹਾਂਜਿਸ ਚੀਜ਼ ਨੂੰ ਪੈਦਾ ਕਰ ਕੇ ਪ੍ਰਭੂ ਮੇਟ ਦਿੰਦਾ ਹੈ, ਖਤਮ ਕਰ ਦਿੰਦਾ ਹੈ, ਮੈਂ ਉਸ ਨੂੰ ਨਹੀਂ ਮੰਨਦਾ, ਨਹੀਂ ਸਿਮਰਦਾਜੇ ਕੋਈ ਬੰਦਾ ਉਸ ਪ੍ਰਭੂ ਦੀ ਸਰਬਵਿਆਪਕਤਾ ਵਿਚੋਂ, ਉਸ ਦੀ ਕੁਦਰਤ ਵਿਚੋਂ, ਉਸ ਨੂੰ ਜਾਣ ਲਵੇ, ਤਾਂ ਫਿਰ ਉਹ ਜਾਣਿਆ ਹੋਇਆ ਉਸ ਦੇ ਮਨ ਤੋਂ ਮਿਟ ਨਹੀਂ ਸਕਦਾਅਗਲੇ ਸ਼ਬਦ ਵਿੱਚ ਓਅੰਕਾਰਿ ਅਤੇ ਓਅੰਕਾਰੁ ਦੋਵੇਂ ਅੱਖਰ ਵਰਤੇ ਗਏ ਹਨ,
ਓਅੰਕਾਰਿ ਬ੍ਰਹਮਾ ਉਤਪਤਿਓਅੰਕਾਰੁ ਕੀਆਂ ਜਿਨਿ ਚਿਤਿ
ਓਅੰਕਾਰਿ ਸੈਲ ਜੁਗ ਭਏਓਅੰਕਾਰਿ ਬੇਦ ਨਿਰਮਏ
ਓਅੰਕਾਰਿ ਸਬਦਿ ਉਧਰੇਓਅੰਕਾਰਿ ਗੁਰਮੁਖਿ ਤਰੈ
ਓਨਮ ਅਖਰ ਸੁਣਹੁ ਬੀਚਾਰੁਓਨਮ ਅਖਰੁ ਤ੍ਰਿਭਵਣ ਸਾਰੁ
(੯੨੯)
ਉਸ ਪਰਮਾਤਮਾ ਦੇ ਅਪਣੇ ਆਕਾਰ ਤੋਂ ਹੀ ਬ੍ਰਹਮਾ ਦੀ ਉਤਪਤੀ ਹੋਈ ਹੈ, ਅਤੇ ਉਸ ਬ੍ਰਹਮਾ ਨੇ ਉਸ ਪ੍ਰਭੂ ਨੂੰ (ਜਿਸ ਦਾ ਇਹ ਸਾਰਾ ਆਕਾਰ ਹੈ) ਹੀ ਮਨ ਵਿੱਚ ਧਾਰਿਆ ਹੈ, ਉਸ ਦੀ ਹੀ ਆਰਾਧਨਾ ਕੀਤੀ ਹੈਇਹ ਸਾਰੀ ਸ੍ਰਿਸ਼ਟੀ ਅਤੇ ਸਮੇ ਦੀ ਗਿਣਤੀ ਮਿਣਤੀ ਵੀ ਪਰਮਾਤਮਾ ਦੇ ਅਪਣੇ ਆਕਾਰ ਤੋਂ ਹੀ ਬਣੇ ਹਨਦੁਨੀਆਂ ਦੇ ਸਾਰੇ ਧਰਮ ਗ੍ਰੰਥ ਵੀ ਉਸ ਦੇ ਅਪਣੇ ਆਕਾਰ ਤੋਂ ਹੀ ਬਣੇ ਹਨਸੰਸਾਰੀ ਜੀਵ ਉਸ ਕਰਤਾਰ ਦੇ ਅਪਣੇ ਆਕਾਰ ਤੋਂ ਹੀ ਬਣੇ ਸ਼ਬਦ ਦੀ ਵਿਚਾਰ ਕਰ ਕੇ ਵਿਕਾਰਾਂ ਤੋਂ ਬਚਦੇ ਹਨਉਸ ਵਾਹਿਗੁਰੂ ਦੇ ਅਪਣੇ ਆਕਾਰ ਤੋਂ ਹੀ ਬਣੇ ਸ਼ਬਦ ਗੁਰੂ ਦੀ ਸਿਖਿਆ ੳਨੁਸਾਰ ਚਲ ਕੇ ਗੁਰਮੁਖਿ (ਗੁਰੂ ਦੇ ਕਹੇ ਅਨੁਸਾਰ ਚਲਣ ਵਾਲੇ) ਲੋਕ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ
ਹੇ ਪਾਂਡੇ, ਤੁਸੀਂ ਅਪਣੇ ਚਾਟੜਿਆਂ ਦੀਆਂ ਫੱਟੀਆਂ ਤੇ ਓਅੰ ਨਮਹ’ (ਓਨਮ) ਲਿਖਦੇ ਹੋਜਿਸ ਦਾ ਅਰਥ ਤੁਸੀਂ ਕਰਦੇ ਹੋ, ਸ੍ਰਿਸ਼ਟੀ ਦੀ ਰਚਨਾ ਕਰਨ ਵਾਲੇ ਨੂੰ ਨਮਸਕਾਰ ਹੈਅਤੇ ਤੁਸੀਂ ਇਸ ਪੱਥਰ ਦੀ ਮੂਰਤੀ ਨੂੰ ਸ੍ਰਿਸ਼ਟੀ ਦਾ ਰਚਣਹਾਰ (ਓਅੰ) ਮੰਨਦੇ ਹੋਤੁਸੀਂ ਇਸ ਓਨਮ ਅੱਖਰ ਦਾ ਵਿਚਾਰ ਸੁਣੋ, ਇਹ ਅੱਖਰ, ਇਸ ਸਾਰੀ ਕਾਇਨਾਤ ਦਾ ਤੱਤ-ਸਾਰ ਹੈਇਹ ਓਸੇ ਲਈ ਵਰਤ ਹੋਣਾ ਚਾਹੀਦਾ ਹੈ ਜੋ ਇਸ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ
(ਏਥੇ ਗੁਰੂ ਸਾਹਿਬ ਨੇ ਇਹ ਵੀ ਸਮਝਾਇਆ ਹੈ ਕਿ ਕਰਤਾਪੁਰਖ ਨੇ ਇਹ ਸ੍ਰਿਸ਼ਟੀ ਬਣਾਈ ਨਹੀਂ, ਬਲਕਿ ਅਪਣੇ ਵਿਚੋਂ ਹੀ ਪੈਦਾ ਕੀਤੀ ਹੈਬਨਾਉਣ ਦਾ ਮਤਲਬ ਹੈ, ਕੋਈ ਚੀਜ਼ ਲੈ ਕੇ ਉਸ ਤੋਂ ਬਣਾ ਦੇਣੀਜਿਸ ਦੇ ਅਰਥ ਬਣਦੇ ਹਨ ਕਿ ਜਿਸ ਚੀਜ਼ ਤੋਂ ਇਹ ਸ੍ਰਿਸ਼ਟੀ ਬਣਾਈ ਗਈ, ਉਹ ਚੀਜ਼ ਪਹਿਲਾਂ ਸੀ, ਜਿਸ ਦਾ ਅਰਥ ਹੋਇਆ ਉਸ ਨੂੰ ਬਣਾਉਨ ਵਾਲਾ ਕੋਈ ਹੋਰ ਸੀਪਰ ਗੁਰਬਾਣੀ ਇੱਕ ਹਸਤੀ ਤੋਂ ਬਗੈਰ ਹੋਰ ਕਿਸੇ ਨੂੰ ਨਹੀਂ ਮੰਨਦੀਦੂਸਰੀ ਗੱਲ, ਰਚਣ ਹਾਰੇ ਦਾ, ਰਚਨਾ ਪੂਰੀ ਹੋ ਜਾਣ ਮਗਰੋਂ, ਉਸ ਨਾਲ ਕੋਈ ਸਬੰਧ ਨਹੀਂ ਰਹਿ ਜਾਂਦਾ, ਪਰ ਪਰਮਾਤਮਾ ਇਸ ਸ੍ਰਿਸ਼ਟੀ ਦੇ ਕਣ-ਕਣ ਵਿੱਚ ਵਸ ਰਿਹਾ ਹੈਗੁਰੂ ਸਾਹਿਬ ਨੇ ਇਹੀ ਸਮਝਾਇਆ ਹੈ ਕਿ ਇਹ ਸਾਰੀ ਸ੍ਰਿਸ਼ਟੀ ਉਸ ਨੇ ਅਪਣੇ ਵਿਚੋਂ ਹੀ ਪੈਦਾ ਕੀਤੀ ਹੈ, ਜਿਸ ਦਾ ਕਣ-ਕਣ ਉਸ ਦਾ ਅਪਣਾ ਰੂਪ, ਅਪਣਾ ਆਕਾਰ ਹੈ।)
ਓਅੰਕਾਰ ਦੀ ਗੁਰਬਾਣੀ ਵਿਚ, ਹੋਰ ਥਾਵਾਂ ਤੇ ਏਵੇਂ ਵੀ ਵਰਤੋਂ ਕੀਤੀ ਗਈ ਹੈ,
ਓਅੰਕਾਰਿ ਸਭ ਸ੍ਰਿਸਟਿ ਉਪਾਈਸਭ ਖੇਲੁ ਤਮਾਸਾ ਤੇਰੀ ਵਡਿਆਈ
ਆਪੇ ਵੇਕ ਕਰੇ ਸਭਿ ਸਾਚਾ ਆਪੇ ਭੰਨਿ ਘੜਾਇਦਾ
(੧੦੬੧)
ਹੇ ਭਾਈ, ਪਰਮਾਤਮਾ ਨੇ ਅਪਣੇ ਵਿਚੋਂ ਹੀ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈਹੇ ਪ੍ਰਭੂ ਸ੍ਰਿਸ਼ਟੀ ਦਾ ਇਹ ਸਾਰਾ ਖੇਲ ਤਮਾਸ਼ਾ ਤੇਰੀ ਅਪਣੀ ਵਡਿਆਈ ਹੀ ਹੈਹੇ ਭਾਈ ਪਰਮਾਤਮਾ ਆਪ ਹੀ ਸਾਰੇ ਜੀਵਾਂ ਨੂੰ ਵੱਖ-ਵੱਖ ਕਿਸਮ ਦੇ ਬਣਾਉਂਦਾ ਹੈ, ਆਪ ਹੀ ਉਨ੍ਹਾਂ ਨੂੰ ਭੰਨ ਦਿੰਦਾ ਹੈ, ਖਤਮ ਕਰ ਦਿੰਦਾ ਹੈ, ਆਪ ਹੀ ਉਨ੍ਹਾਂ ਨੂੰ ਫਿਰ ਘੜ ਦਿੰਦਾ ਹੈ, ਬਣਾ ਦਿੰਦਾ ਹੈਅਤੇ,
ਓਅੰਕਾਰਿ ਉਤਪਾਤੀਕੀਆ ਦਿਨਸੁ ਸਭ ਰਾਤੀ
ਵਣੁ ਤ੍ਰਿਣੁ ਤ੍ਰਿਭਵਣ ਪਾਣੀਚਾਰਿ ਬੇਦ ਚਾਰੇ ਖਾਣੀ
ਖੰਡ ਦੀਪ ਸਭਿ ਲੋਆਏਕ ਕਵਾਵੈ ਤੇ ਸਭਿ ਹੋਆ
(੧੦੦੩)
ਹੇ ਭਾਈ, ਉਸ ਪਰਮਾਤਮਾ ਨੇ ਅਪਣੇ ਆਕਾਰ ਵਿਚੋਂ ਹੀ ਇਸ ਜਗਤ ਦੀ ਉਤਪਤੀ ਕੀਤੀ ਹੈਉਸ ਵਿਚੋਂ ਹੀ ਦਿਨ, ਰਾਤ ਆਦਿ ਸਾਰਾ ਕੁੱਝ ਪੈਦਾ ਹੋਇਆ ਹੈਉਸ ਵਿਚੋਂ ਹੀ ਜੰਗਲ, ਜੰਗਲ ਦੀ ਸਾਰੀ ਬਨਸਪਤੀ, ਤਿੰਨੇ ਭਵਨ, ਪਾਣੀ ਆਦਿ ਤੱਤ, ਚਾਰ ਵੇਦ, ਚਾਰੇ ਹੀ ਉਤਪਤੀ ਦੇ ਸਾਧਨ, ਸ੍ਰਿਸ਼ਟੀ ਦੇ ਵੱਖ-ਵੱਖ ਹਿੱਸੇ, ਟਾਪੂ, ਸਾਰੇ ਲੋਕ ਪੈਦਾ ਹੋਏ ਹਨਇਹ ਸਾਰਾ ਕੁੱਝ ਉਸ ਦੇ ਇੱਕ ਵਿਚਾਰ ਨਾਲ ਹੀ ਹੋਇਆ ਹੈਇਹ ਹੈ ਓਅੰਕਾਰ ਬਾਰੇ ਗੁਰਬਾਣੀ ਦੀ ਸੇਧਇਸ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਲਈ ਇੱਕ ਸ਼ਬਦ ਦਾ ਆਸਰਾ ਲੈਂਦੇ ਹਾਂ,
ਸਲੋਕੁ ਨਿਰੰਕਾਰ ਆਕਾਰ ਆਪਿ ਨਿਰਗੁਨ ਸਰਗੁਨ ਏਕ
ਏਕਹਿ ਏਕ ਬਖਾਨਨੋ ਨਾਨਕ ਏਕ ਅਨੇਕ

ਪਉੜੀ ਓਅੰ ਗੁਰਮੁਖਿ ਕੀਓ ਅਕਾਰਾਏਕਹਿ ਸੂਤਿ ਪਰੋਵਨਹਾਰਾ
ਭਿੱਨ ਭਿੱਨ ਤ੍ਰੈ ਗੁਣ ਬਿਸਥਾਰੰਨਿਰਗੁਨ ਤੇ ਸਰਗੁਨ ਦ੍ਰਿਸਟਾਰੰ
ਸਗਲ ਭਾਤਿ ਕਰਿ ਕਰਹਿ ਉਪਾਇਓਜਨਮ ਮਰਨ ਮਨ ਮੋਹੁ ਬਢਾਇਓ
ਦੁਹੂ ਭਾਤਿ ਤੇ ਆਪਿ ਨਿਰਾਰਾਨਾਨਕ ਅੰਤੁ ਨ ਪਾਰਾਵਾਰਾ

ਸਲੋਕ: ਇਹ ਸਾਰਾ ਜਗਤ, ਆਕਾਰ ਰਹਿਤ ਪਰਮਾਤਮਾ ਦਾ ਅਪਣਾ ਆਕਾਰ ਹੀ ਹੈ, ਉਹ ਆਪ ਹੀ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਹੈ, ਅਤੇ ਜਗਤ ਰਚਨਾ ਦੀ ਖੇਡ ਵੇਲੇ, ਆਪ ਹੀ ਮਾਇਆ ਦੇ ਤਿੰਨਾਂ ਗੁਣਾਂ ਵਾਲਾ ਹੈਹੇ ਨਾਨਕ, ਪ੍ਰਭੂ ਅਪਣੇ ਇੱਕ ਸਰੂਪ ਤੋਂ ਅਨੇਕਾਂ ਰੂਪ ਬਣਾ ਲੈਂਦਾ ਹੈ, ਪਰ ਇਹ ਅਨੇਕ ਰੂਪ, ਉਸ ਤੋਂ ਵੱਖਰੇ ਨਹੀਂ ਹਨਇਹੀ ਕਿਹਾ ਜਾ ਸਕਦਾ ਹੈ ਕਿ, ਉਹ ਆਪ ਹੀ ਆਪ ਹੈਪਉੜੀ: ਗੁਰਮੁਖ ਬਣਨ ਵਾਸਤੇ, ਪ੍ਰਭੂ ਨੇ ਇਹ ਸਾਰੇ, ਅਪਣੇ ਆਕਾਰ ਬਣਾਏ ਹਨਉਨ੍ਹਾਂ ਸਾਰੇ ਆਕਾਰਾਂ ਨੂੰ ਉਹ ਆਪ ਹੀ ਅਪਣੇ ਹੁਕਮ ਵਿੱਚ ਚਲਾਉਣ ਵਾਲਾ ਹੈਪ੍ਰਭੂ ਨੇ ਅਪਣੇ ਅਦ੍ਰਿਸ਼ਟ ਰੂਪ ਤੋਂ ਹੀ ਇਹ ਦਿਸਦਾ ਜਗਤ ਪੈਦਾ ਕੀਤਾ ਹੈ, ਜਿਸ ਵਿੱਚ ਮਾਇਆ ਦੇ ਤਿੰਨਾਂ ਰੂਪਾਂ ਦਾ ਪਸਾਰਾ ਕਰ ਦਿੱਤਾ ਹੈਹੇ ਪ੍ਰਭੂ, ਤੂੰ ਜਗਤ ਪੈਦਾ ਕਰ ਕੇ, ਉਸ ਵਿੱਚ ਅਨੇਕਾਂ ਕਿਸਮਾਂ ਦੇ ਜੀਵ ਬਣਾਏ ਹਨ, ਉਨ੍ਹਾਂ ਵਿੱਚ ਜਨਮ ਮਰਨ ਦਾ ਮੂਲ, ਮਨ ਦਾ ਮੋਹ ਵੀ ਤੂੰ ਹੀ ਵਧਾਇਆ ਹੈ, ਪਰ ਤੂੰ ਆਪ ਜਨਮ ਮਰਨ ਤੋਂ ਵੱਖਰਾ ਹੈਂਹੇ ਨਾਨਕ, ਆਖ, ਪ੍ਰਭੂ ਦੇ ਉਰਲੇ ਪਰਲੇ ਬੰਨੇ ਦਾ ਅੰਤ ਨਹੀਂ ਪਾਇਆ ਜਾ ਸਕਦਾ
ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਗੁਰੂ ਨਾਨਕ ਸਾਹਿਬ ਦਾ ਰਚਿਆ ਇਹ ਅੱਖਰ ਓ ਦੁਨੀਆਂ ਦੇ ਸਾਰੇ ਧਰਮਾਂ ਦੇ ਸਿਧਾਂਤਾਂ ਨਾਲੋਂ ਨਵੇਕਲਾ, ਸਾਰੀ ਸ੍ਰਿਸ਼ਟੀ ਰਚਨਾ ਦੀ ਵਿਆਖਿਆ ਕਰਨ, ਪਰਮਾਤਮਾ ਅਤੇ ਉਸ ਦੀ ਪੈਦਾ ਕੀਤੀ ਸ੍ਰਿਸ਼ਟੀ ਨੂੰ ਅਪਣੀ ਪਿਆਰ ਗਲਵੱਕੜੀ ਵਿੱਚ ਲੈਣ ਦੇ ਸਮਰੱਥ ਹੈਇਹੀ ਉਹ ਸਿਧਾਂਤ ਹੈ, ਜੋ ਸਿੱਖ ਪੰਥ (ਸਿੱਖੀ ਦੇ ਰਾਹ) ਨੂੰ ਦੂਸਰਿਆਂ ਧਰਮਾਂ ਨਾਲੋਂ ਵੱਖਰਾ ਕਰ ਕੇ ਇਸ ਨੂੰ ਸਾਰੀ ਸ੍ਰਿਸ਼ਟੀ ਦਾ ਧਰਮ ਬਣਾਉਂਦਾ ਹੈਇਹੀ ਸਿੱਖੀ ਦਾ ਮੂਲ਼ ਹੈ ਜੋ ਦੁਨੀਂਆਂ ਦੇ ਸਾਰੇ ਮਨੁਖਾਂ ਨੂੰ ਇੱਕ ਲੜੀ ਵਿੱਚ ਪਰੋ ਕੇ, ਦੁਨੀਆਂ ਨੂੰ ਬੇਗਮਪੁਰਾ ਬਨਾਉਣ ਦਾ ਮੁੱਢ ਬੰਨ੍ਹਦਾ ਹੈਇਹੀ ਉਹ ਅੱਖਰ ਹੈ, ਜਿਸ ਤੇ ਪੰਜਾਬੀ ਬੋਲੀ, ਜਿੰਨਾ ਵੀ ਮਾਣ ਕਰੇ, ਉਹ ਥੋੜ੍ਹਾ ਹੈਅਜਿਹੇ ਅੱਖਰ ਨੂੰ ਦੁਨੀਆਂ ਦੀਆਂ, ਦੂਸਰੀਆਂ ਧਰਮ ਪੁਸਤਕਾਂ ਵਿੱਚ ਲੱਭਣਾ, ਇਸ ਨੂੰ ਘੱਟੇ ਰੋਲਣ ਸਮਾਨ ਹੈ
ਜੇ ਇਹ ਅੱਖਰ ਸਾਡੀ ਸਮਝ ਵਿੱਚ ਨਹੀਂ ਆਉਦਾ ਤਾਂ ਇਸ ਵਿਚ, ਇਸ ਅੱਖਰ ਦਾ ਜਾਂ ਬਾਬੇ ਨਾਨਕ ਦਾ ਕੀ ਕਸੂਰ ਹੈ? ਇਸ ਵਿੱਚ ਸਾਡਾ ਵੀ ਕੋਈ ਕਸੂਰ ਨਹੀਂ ਗਿਣਿਆ ਜਾ ਸਕਦਾ, ਅਸੀਂ ਅਲਪ-ਬੁੱਧੀ ਜੀਵ ਹਾਂ, ਜੇ ਸਾਨੂੰ ਗੁਰਬਾਣੀ ਦੀਆਂ ਦੋ-ਚਾਰ ਗੱਲਾਂ ਦਾ ਪਤਾ ਹੋਵੇਗਾ ਤਾਂ ਅਸੀਂ ਹਜ਼ਾਰਾਂ ਗੱਲਾਂ ਵਲੋਂ ਅਣਜਾਣ ਵੀ ਹੋਵਾਂਗੇਜੇ ਬੰਦੇ ਨੂੰ ਕਿਸੇ ਚੀਜ਼ ਦੀ ਸਮਝ ਨਾ ਆਵੇ ਤਾਂ ਉਸ ਨੂੰ ਸਮਝਣ ਦਾ ਉਪਰਾਲਾ ਕਰਨਾ ਚਾਹੀਦਾ ਹੈ, ਜੇ ਫਿਰ ਵੀ ਸਮਝ ਨਾ ਆਵੇ ਤਾਂ ਮੰਨ ਲੈਣਾ ਚਾਹੀਦਾ ਹੈ ਕਿ ਮੇਰੀ ਸਮਝ ਵਿੱਚ ਨਹੀਂ ਆ ਰਿਹਾ, ਨਾ ਕਿ ਉਸ ਨੂੰ ਅਪਣੀ ਮਨਮਤ ਅਨੁਸਾਰ ਵਿਗਾੜ ਕੇ ਦੂਸਰਿਆਂ ਨੂੰ ਪਰੋਸ ਦੇਣਾ ਚਾਹੀਦਾ ਹੈ
ਬਾਬੇ ਨਾਨਕ ਨੇ ਕਿਸੇ ਅੱਖਰ ਦੇ ਅੱਗੇ ੧ ਲਗਾ ਕੇ ਉਸ ਦੀ ਹਸਤੀ ਖਤਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਜੇ ਗੁਰੂ ਸਾਹਿਬ ਨੇ ਓ ਨੂੰ ਏਕੋ ਲਿਖਣਾ ਹੁੰਦਾ ਤਾਂ, ਉਸ ਵਿੱਚ ਕੋਈ ਅੜਚਨ ਨਹੀਂ ਸੀ, ਏਕੋ ਲਫਜ਼ ਗੁਰਬਾਣੀ ਵਿੱਚ ਬਹੁਤ ਵਾਰੀ ਲਿਖਿਆ ਮਿਲਦਾ ਹੈਗੁਰਬਾਣੀ ਨਾਲ ਖਿਲਵਾੜ ਕਰਨ ਲਈ, ਸੰਤ, ਮਹਾਂਪੁਰਖ, ਬ੍ਰਹਮਗਿਆਨੀ, ਡੇਰੇਦਾਰ, ਵਿਕਾਊ ਵਿਦਵਾਨ ਬਹੁਤ ਹਨਜੋ ਅਪਣੇ ਆਪ ਨੂੰ, ਗੁਰਬਾਣੀ ਨੂੰ ਸਮੱਰਪਿਤ ਅਖਵਾਉਂਦੇ ਹਨ, ਉਨ੍ਹਾਂ ਨੂੰ ਗੁਰਬਾਣੀ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ
ਅਮਰ ਜੀਤ ਸਿੰਘ ਚੰਦੀ
ਫ਼ੋਨ , 095685 41414

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.