ਹਰਦੇਵ ਸਿੰਘ ਜਮੂੰ
“ਕੀ ਇਸ ‘ਸਾੜੇ’ ਦਾ ਕੋਈ ਇਲਾਜ ਨਹੀਂ?”
Page Visitors: 2502
" ਕੀ ਇਸ 'ਸਾੜੇ' ਦਾ ਕੋਈ ਇਲਾਜ਼ ਨਹੀਂ ? "
ਆਸਟ੍ਰੇਲਿਆ ਦੇ Hornsby Rural Fire Brigade ਨੇ ‘ਗੁਰੂ ਨਾਨਕ ਗੁਰੂਦੁਆਰਾ ਟੁਰਾਮੁਰਾ’ ਨਾਲ ਜੁੜੇ ਸਿੱਖਾਂ ਦਾ ਧਨਵਾਦ ਕੀਤਾ ਜਿਨ੍ਹਾਂ ਨੇ , ਕਈ ਦਿਨ ਜੰਗਲ ਵਿਚ ਲੱਗੀ ਅੱਗ ਬੁਝਾਉਣ ਵਿੱਚ ਜੁੱਟੇ , ਫ਼ਾਅਰ ਬ੍ਰਿਗੇਡ ਦੇ ਅਮਲੇ ਦੀ ਲੰਗਰ ਰਾਹੀਂ ਸੇਵਾ ਕੀਤੀ।
ਬ੍ਰਿਗੇਡ ਕਪਤਾਨ 'ਕਲਿਚ ' ਅਨੁਸਾਰ ‘ਨਿਯੂ ਸਾਉਥ ਵੇਲਸ’ ਦੇ ਟੁਰਾਮੁਰਾ ਇਲਾਕੇ ਵਿਚ ਅੱਗ, ਕੰਟ੍ਰੋਲ ਤੋਂ ਬਾਹਰ ਹੋ ਕੇ ਭਿਆਨਕ ਰੂਪ ਧਾਰਨ ਕਰ ਚੁੱਕੀ ਸੀ। ਕਪਤਾਨ ਕਲਿਚ ਨੇ ਸਿੱਖ ਬਰਾਦਰੀ ਦਾ ਧਨਵਾਦ ਕੀਤਾ ਅਤੇ ਇਹ ਸੂਚਨਾ ਲੱਖਾਂ ਗੋਰੇਆਂ ਤਕ ਪਹੁੰਚੀ !
ਉਹ ਅੱਗ ਤਾਂ ਬੁੱਝ ਗਈ ਪਰ ਗੁਰੂ ਨਾਨਕ ਘਰ ਦੇ ‘ਘਾਲ ਖਾਇ ਕਿਛੁ ਹਥਹੁ ਦੇਇ’ ਦੇ ਸਿਧਾਂਤ/ਸਿੱਖਿਆ ਨੇ , ਕੁੱਝ "ਵਿਕਾਸ ਦੇ ਭਾਈਆਂ" ਦੇ ਕਲੇਜੇਆਂ ਵਿਚ ਸੁਲਗਦੀ ਅੱਗ ਨੂੰ ਭਾਂਬੜ ਜ਼ਰੂਰ ਲਾਏ ਹੋਣਗੇ।
ਉਨ੍ਹਾਂ ਦੇ ਕਲੇਜੇਆਂ ਵਿਚ ਤਾਂ ਪੰਜਾਬ ਦੇ ਹੜ੍ਹਾਂ ਦੋਰਾਨ ਹੀ ਅੱਗ ਲੱਗੀ ਹੋਈ ਸੀ ਜਿਸ ਨੂੰ ' ਖ਼ਾਲਸਾ ਏਡ ' ਵਾਲੇਆਂ ਦੇ ਸੇਵਾ ਜਜ਼ਬੇ ਨੇ ਤੀਲੀ ਲਾਈ ਸੀ।
ਕੀ ਇਸ ਸਾੜੇ ਦਾ ਕੋਈ ਇਲਾਜ ਨਹੀਂ ?
ਇਸ ਸਾੜੇ ਦਾ ਇਲਾਜ ਗੁਰੂ ਨਾਨਕ ਦੇ ਘਰ ਵਿਚ ਹੀ ਹੈ ਪਰ ਜੇ ਕੋਈ ਅਕਲ ਕਰੇ ਤੇ ਤਾਂ !
ਹਰਦੇਵ ਸਿੰਘ-੧੭.੧੧.੨੦੧੯ (ਜੰਮੂ)

Attachments area