"ਰਣਜੀਤ ਸਿੰਘ ਜੀ ਦੀ ਗੱਪ ਦੇ ਕਮਅਕਲ ਅਤੇ ਮੌਕਾਪਰਸਤ ਸਮਰਥਕ"
ਢੱਡਰੀਆਂਵਾਲੇ ਜੀ ਨੇ ਬਾਜ਼ ਪ੍ਰਜਾਤੀ ਬਾਰੇ ਇਕ ਗੱਪ ਸਟੇਜ ਤੋਂ ਸੁਣਾਈ।
ਬੜੀ ਹੀ ਹਾਸੋਹੀਣੀ ਸਥਿਤੀ ਬਣੀ ਤਾਂ ਕੁੱਝ ਅੰਨੇ ਭਗਤ ਅਤੇ ਕਮਅਕਲ/ਮੋਕਾ ਪਰਸਤ ਵਿਦਵਾਨ, ਭਾਈ ਰਣਜੀਤ ਸਿੰਘ ਜੀ ਵਲੋਂ ਸੁਣਾਈ ਗੱਪ ਦੇ ਹੱਕ ਵਿਚ ਬੇਸ਼ਰਮੀ ਨਾਲ ਉਤਰੇ । ਉਹ ਕਿਵੇ ?
ਆਉ ਵਿਚਾਰ ਕਰੀਏ ! ਬਚਪਨ ਵਿਚ ਅਸੀਂ ‘ਪਿਆਸਾ ਕਉਆ’ ਨਾਮਕ ਕਹਾਣੀ ਸੁਣੀ ਹੋਈ ਹੈ। ਉਸ ਕਹਾਣੀ ਵਿਚ ਇਕ ਕਉਆ, ਥੇੜੇ ਪਾਣੀ ਨਾਲ ਭਰੇ ਜੱਗ ਵਿਚ ਕੁੱਝ ਕੰਕਰ ਸੁੱਟਦਾ ਹੈ ਜਿਸ ਨਾਲ ਪਾਣੀ ਉਪੱਰ ਆ ਜਾਂਦਾ ਹੈ ਅਤੇ ਪਿਆਸਾ ਕਉਆ ਆਪਣੀ ਪਿਆਸ ਬੁੱਝਾ ਲੇਂਦਾ ਹੈ।
ਇਹ ਹੋ ਗਿਆ ਇਹ ਕਹਾਣੀ ਦਾ ਕਥਾਨਕ ਜਿਸ ਵਿਚ ਪਤਾਰ 'ਇਕ ਕਉਆ' ਹੈ ਨਾ ਕਿ ਕਉਆ ਪ੍ਰਜਾਤੀ ! ਇਸ ਕਹਾਣੀ ਵਿਚ ਐਸਾ ਕਿੱਧਰੇ ਨਹੀਂ ਕਿਹਾ ਜਾਂਦਾ ਕਿ ਸਾਰੇ ਕਉਏ ਇਹੀ ਕੰਮ ਕਰਦੇ ਹਨ।
ਇਹ ਹੈ ਪਹਿਲਾ ਨੁੱਕਤਾ !
ਦੂਜੇ ਪਾਸੇ ਸਟੇਜ ਤੋਂ ਭਾਈ ਰਣਜੀਤ ਸਿੰਘ ਜੀ ਨੇ ਕਿਸੇ ਇਕ ਬਾਜ ਦੀ ਕਾਲਪਨਕ ਕਹਾਣੀ ਨਹੀਂ ਸੁਣਾਈ ਬਲਕਿ, ਆਪਣੇ ਵੱਲੋ ਸਟੇਜ ਤੇ, ਬਾਜ ਪ੍ਰਜਾਤੀ ਨਾਲ ਸਬੰਧਤ ਮਨਘੜੰਤ ਤੱਥ ( Cooked Fact) ਪੇਸ਼ ਕੀਤਾ ਹੈ ਕਿ ਬਾਜ ਉਮਰ ਜ਼ਿਆਦਾ ਹੋ ਜਾਣ ਕਾਰਣ ਆਪਣੀ ਮਾਰਕ ਸ਼ਕਤੀ ਮੁੜ ਹਾਸਲ ਕਰਨ ਲਈ ਪਹਾੜਾਂ ਤੇ ਜਾ ਕੇ ਫ਼ਲਾਂ-ਫ਼ਲਾਂ ਕੰਮ ਕਰਦਾ ਹੈ ਅਤੇ ਫਿਰ ੭੦ ਸਾਲ ਤਕ ਹੋਰ ਜਿੰਦਾ ਰਹਿੰਦਾ ਹੈ।
ਪਿਆਸਾ ਕਉਆ ਕਾਲਪਨਕ ਕਹਾਣੀ ਹੋ ਸਕਦੀ ਹੈ ਜਿਸ ਨੂੰ ਕੋਈ ਗਲ ਸਮਝਾਉਣ ਲਈ ਵਰਤੇਆ ਜਾਂਦਾ ਰਿਹਾ ਹੈ ਪਰ ਭਾਈ ਰਣਜੀਤ ਸਿੰਘ ਜੀ ਨੇ ਕੋਈ ਕਹਾਣੀ ਨਹੀਂ ਸੁਣਾਈ ਬਲਕਿ ਡਿਸਕਵਰੀ ਚੈਨਲ ਵਾਂਗ ਬਾਜ ਪ੍ਰਜਾਤੀ ਨੂੰ ਲੇ ਕੇ ਤੱਥ ਪੇਸ਼ ਕੀਤਾ ਹੈ ਜੋ ਕਿ ਸਰਾਸਰ ਗੱਪ ਹੈ।
ਫਿਰ ਦੂਜੇਆਂ ਦੀਆਂ ਗੱਪਾਂ ਦਾ ਢੋਲ ਕਿਉਂ ਪਿੱਟਣਾ ?
ਨਤੀਜਤਨ ਭਾਈ ਜੀ ਨੂੰ , ਭਾਈ ਜੀ ਦੀ ਸਟੇਜ ਤੇ ਹੀ , ਬਾਜ ਅਜਿਹੀ ਮਾਤ ਦੇ ਗਏ ਕਿ ਵੱਡੀ ਫ਼ਜ਼ੀਹਤ ਹੋਈ !
ਖੈਰ ! ਭਾਈ ਰਣਜੀਤ ਸਿਘ ਜੀ ਦੀ ਇਸ ਗੱਪ ਦਾ ਪੱਖ ਪੁਰਨ ਵਾਲੇ ਅੰਧ ਭਗਤ, ਪਹਿਲਾ ‘ਕਹਾਣੀ ਪੇਸ਼ ਕਰਨ’ ਅਤੇ ‘ਤੱਥ ਪੇਸ਼ ਕਰਨ’ ਵਿਚ ਫ਼ਰਕ ਤਾਂ ਸਮਝਣ ਦੀ ਅਕਲ ਤਾਂ ਕਰ ਲੇਣ !
ਹਰਦੇਵ ਸਿੰਘ-੦੨.੧੨.੨੦੧੯ (ਜੰਮੂ)
2 Attachments