ਤੱਤ-ਗੁਰਮਤਿ ਦੇ ਨਾਂ ‘ਤੇ ਅਧੁਨਿਕਤਾ ਜਾਂ ਮਨ-ਮਰਜ਼ੀ (Bwg pMjvW) ਅਧੁਨਿਕਤਾ ਅਤੇ ਪੁਰਾਤਨਤਾ ਬਾਰੇ
ਘੱਘਾ ਜੀ ਨੇ ਆਪਣੇ ਲੇਖ ਵਿੱਚ ਅਧੁਨਿਕਤਾ ਅਤੇ ਪੁਰਾਤਨਤਾ ਬਾਰੇ ਲਿਖਿਆ ਹੈ ਕਿ ਅਧੁਨਿਕਤਾ ਸਵਿਕਾਰ ਕਰ ਲੈਣੀ ਚਾਹੀਦੀ ਹੈ। ਤੁਸੀ ਕਹਿਣਾ ਕੀ ਚਾਹੁੰਦੇ ਹੋ? ਕੀ ਅਧੁਨਿਕਤਾ ਦੇ ਨਾਂ ਤੇ ਸਭ ਕੁੱਝ ਪ੍ਰਵਾਨ ਕਰ ਲੈਣਾ ਚਾਹੀਦਾ ਹੈ, ਜਿਵੇਂ ਕਿ
1. ਕੀ ਬਿਊਟੀ ਪਾਰਲਰ ਤੇ ਜਾਣਾ ਅਧੁਨਿਕਤਾ ਨਹੀਂ?
2. ਕੀ ਬੀਬੀਆਂ ਦੁਆਰਾ ਇੱਕ ਮੀਟਰ ਕਪੜੇ ਨਾਲ ਤਿਆਰ ਕੀਤੇ ਕਪੜੇ ਪਾ ਕੇ ਆਪਣੇ ਸਰੀਰ ਦੀ ਨੁਮਾਇਸ਼ ਅਧੁਨਿਕਤਾ ਨਹੀਂ?
3. ਕੀ ਸਾਡੀ ਨੌਜਵਾਨ ਪੀੜ੍ਹੀ ਦੁਆਰਾ ਕੇਸ ਕਤਲ ਕਰਵਾ ਕੇ ਕੰਨਾਂ ਵਿੱਚ ਮੁੰਦਰਾਂ ਪਾਉਣਾ ਅਧੁਨਿਕਤਾ ਨਹੀਂ ?
4. ਕੀ ਅਜੋਕੇ ਵਿਆਹਾਂ ਅੰਦਰ ਖੁਸ਼ੀ ਦੇ ਨਾਂ ਤੇ ਕੀਤੇ ਜਾ ਰਹੇ ਐਕਸਟਰਾ ਡਾਂਸ ਅਤੇ ਡੀ. ਜੇ. ਪਾਰਟੀਆਂ ਆਦਿ ਅਧੁਨਿਕਤਾ ਨਹੀਂ?
5. ਕੀ ਅਧੁਨਿਕ ਨਸ਼ਿਆਂ ਦਾ ਸੇਵਨ ਕਰਨਾ ਅਧੁਨਿਕਤਾ ਨਹੀਂ?
6. ਅਧੁਨਿਕ ਸਮੇਂ ਅੰਦਰ ਤਾਂ ਲੋਕ ਇਥੋਂ ਤਕ ਗਰਕ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਆਪਣੇ ਪਰਾਏ ਦੀ ਪਹਿਚਾਣ ਹੀ ਭੁੱਲ ਚੁੱਕੀ ਹੈ। ਅਧੁਨਿਕ ਜ਼ਮਾਨੇ ਵਿੱਚ ਕੇਵਲ 10 ਰੁਪਏ ਪਿੱਛੇ ਬੰਦਾ ਬੰਦੇ ਦਾ ਕਤਲ ਕਰ ਦਿੰਦਾ ਹੈ। ਸਿੱਖ ਆਪਣੇ ਸਭਿਆਚਾਰ ਨੂੰ ਛੱਡ ਕੇ ਅਧੁਨਿਕ ਸਭਿਆਚਾਰ ਨੂੰ ਅਪਨਾਈ ਬੈਠੇ ਹਨ।ਜਿਸ ਕਾਰਣ ਸਮਾਜ ਵਿੱਚ ਸ਼ਰਮ, ਹਯਾ, ਇੱਜ਼ਤ, ਸਤਿਕਾਰ, ਅਦਬ ਵਾਲੇ ਗੁਣ ਅਲੋਪ ਹੁੰਦੇ ਜਾ ਰਹੇ ਹਨ। ਅਧੁਨਿਕ ਸਭਿਆਚਾਰ ਕਾਰਣ ਹੀ ਸਰੀਰ ਉਤੇ ਜਿੰਨੇ ਵੀ ਛੋਟੇ ਤੋਂ ਛੋਟੇ ਕੱਪੜੇ ਪਹਿਨੇ ਜਾ ਸਕਦੇ ਸਨ, ਉਹ ਅੱਜ ਦੇ ਯੁੱਗ ਵਿੱਚ ਪਹਿਨ ਲਏ ਹਨ। ਨੰਗੇਜ਼ ਦਾ ਪ੍ਰਦਰਸ਼ਨ ਸ਼ਰੇਆਮ ਹੋ ਰਿਹਾ ਹੈ।ਨੰਗੇਜ਼ ਅੱਜ ਪ੍ਰਵਾਰਾਂ ਵਿੱਚ ਮਾਤਾ-ਪਿਤਾ ਦੇ ਸਾਹਮਣੇ ਬੜੀ ਬੇਸ਼ਰਮੀ ਨਾਲ ਆਪਣਾ ਨਾਚ ਦਿਖਾ ਰਿਹਾ ਹੈ। ਕੀ ਤੱਤ-ਗੁਰਮਤਿ ਪ੍ਰਵਾਰ ਅਧੁਨਿਕਤਾ ਦੀ ਇਸ ਬੇਸ਼ਰਮੀ ਨੂੰ ਪ੍ਰਵਾਨ ਕਰਦਾ ਹੈ?
7. ਨਵੀਨ ਅਧੁਨਿਕ ਸਭਿਆਚਾਰ ਦੇ ਅਸਰ ਹੇਠ ਆ ਕੇ ਨੌਜਵਾਨ ਪੀੜ੍ਹੀ ਧੜਾ-ਧੜ ਕੇਸ ਕਟਾ ਕੇ ਆਪਣਾ ਸਿੱਖੀ ਸਰੂਪ ਗੁਆ ਬੈਠੀ ਹੈ। ਬਲਾਤਕਾਰ ਅਤੇ ਜ਼ੁਲਮ ਵਰਗੀਆਂ ਘਿਨਾਉਣੀਆਂ ਕਾਰਵਾਈਆਂ ਨਿੱਤ ਸਮਾਜ ਵਿੱਚ ਵਾਪਰ ਰਹੀਆਂ ਹਨ ਅਤੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਟੱਪ ਗਈ ਹੈ। ਅੱਜ ਨੌਜਵਾਨ ਪੀੜ੍ਹੀ ਨਸ਼ੇ, ਨੰਗੇਜ਼ ਅਤੇ ਬੇਸ਼ਰਮੀ ਦੀ ਆਜ਼ਾਦੀ ਪਸੰਦ ਕਰਦੀ ਹੈ, ਉਹ ਕਿਸੇ ਬੰਧਨ ਵਿੱਚ ਨਹੀਂ ਪੈਣਾ ਚਾਹੁੰਦੀ। ਕੀ ਤੱਤ-ਗੁਰਮਤਿ ਪ੍ਰਵਾਰ ਇਸ ਨਵੇਂ ਯੁੱਗ ਦੇ ਸਭਿਆਚਾਰ ਤੋਂ ਨੌਜਵਾਨ ਪੀੜ੍ਹੀ ਨੂੰ ਆਜ਼ਾਦ ਰੱਖਣਾ ਚਾਹੁੰਦਾ ਹੈ?
8. ਇੱਕੀਵੀਂ ਸਦੀ ਦਾ ਨੰਗਾ ਨਾਚ ਦੇਖ ਕੇ ਅੱਜ ਵੀ ਸਿਆਣੇ ਲੋਕ ਸਦੀਆਂ ਪੁਰਾਣੇ ਸਭਿਆਚਾਰ ਨੂੰ ਸਮਾਜ ਵਿੱਚ ਲਾਗੂ ਕਰਨ ਦੀ ਮੰਗ ਕਰ ਰਹੇ ਹਨ, ਅਜਿਹਾ ਕਿਉਂ?
9. ਔਰਤ ਅਤੇ ਮਰਦ ਅਜ ਵੀ ਵਿਆਹ ਹੋ ਰਹੇ ਹਨ ਜਿਵੇਂ ਸਦੀਆਂ ਪਹਿਲਾਂ ਹੁੰਦੇ ਸਨ। ਕੀ ਹੁਣ ਨਵੇਂ ਅਧੁਨਿਕ ਸਭਿਆਚਾਰ ਅਨੁਸਾਰ ਸਮਲਿੰਗੀ ਵਿਆਹ ਹੋਣੇ ਚਾਹੀਦੇ ਹਨ?
ਗੁਰਬਾਣੀ ਅਨੁਸਾਰ ਕਿਹੜੇ ਮਨੁੱਖ ਦਾ ਜੀਵਨ ਪ੍ਰਵਾਨ ਹੈ?
ਗੁਰਬਾਣੀ ਦਾ ਫ਼ੁਰਮਾਨ ਹੈ:
ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ।।
ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀਂ ਭਗਵੰਤ।। (ਪੰਨਾ-253)
ਅਰਥ: ਜਿਹੜੇ ਬਹੁਤ ਸੋਹਣੇ, ਚੰਗੀ ਕੁਲ, ਬਹੁਤ ਸਿਆਣੇ, ਬਹੁਤ ਵੱਡੇ ਗਿਆਨਵਾਨ ਅਤੇ ਧੰਨਵਾਨ ਬੰਦੇ ਵੀ ਹੋਣ ਪਰ ਹੇ ਨਾਨਕ! ਜਿਨ੍ਹਾਂ ਦੇ ਅੰਦਰ ਪ੍ਰਭੂ-ਪੀਤ ਨਹੀਂ ਹੈ, ਉਹ ਮੁਰਦਾ (ਵਿਕਾਰਾਂ ਵਿੱਚ ਮਰੀ ਹੋਈ ਆਤਮਾ ਵਾਲੇ) ਹੀ ਆਖੇ ਜਾਂਦੇ ਹਨ।
ਗੁਰਬਾਣੀ ਦਾ ਦੂਜਾ ਫ਼ੁਰਮਾਨ ਹੈ:
ਜੇ ਸਉ ਕੂੜੀਆ ਕੂੜੁ ਕਬਾੜੁ।। ਭਾਵੈ ਸਭੁ ਆਖਉ ਸੰਸਾਰ।।
ਤੁਧ ਭਾਵੈ ਅਧੀ ਪਰਵਾਣ।। ਨਾਨਕ ਜਾਣੇ ਜਾਣ ਸੁਜਾਣ।। (ਪੰਨਾ-623)
ਅਰਥ: ਜੇਕਰ ਕੋਈ ਲੋਕਾਂ ਤੇ ਆਪਣਾ ਇਤਬਾਰ ਜਮਾਣ ਲਈ ਚਲਾਕ ਬਣ ਕੇ ਭਾਵੇਂ ਸਾਰੇ ਸੰਸਾਰ ਨੂੰ ਝੂਠੀਆਂ ਗੱਲਾਂ ਅਤੇ ਗੱਪਾਂ ਆਖੀ ਜਾਏ ਤਾਂ ਅਜਿਹਾ ਕਰਨ ਨਾਲ ਉਹ ਪ੍ਰਮਾਤਮਾ ਨੂੰ ਧੋਖਾ ਨਹੀਂ ਦੇ ਸਕਦਾ। ਜੇਕਰ ਕੋਈ ਮਨ ਦਾ ਸਾਫ ਸਿੱਧੜ ਜਿਹਾ ਮਨੁੱਖ ਹੋਵੇ ਤਾਂ ਉਹ ਵੀ ਤੇਰੇ ਦਰ ਤੇ ਕਬੂਲ ਹੋ ਜਾਂਦਾ ਹੈ।
ਪ੍ਰੋਗਰਾਮ ਸਬੰਧੀ ਸ. ਦਵਿੰਦਰ ਸਿੰਘ, ਆਰਟਿਸਟ ਦੇ ਆਪਣੇ ਵਿਚਾਰ
ਤੱਤ-ਗੁਰਮਤਿ ਪ੍ਰਵਾਰ ਵਲੋਂ ਆਪਣੀ ਪੁਸਤਕ ਗੁਰਮਤਿ ਜੀਵਨ ਸੇਧਾਂ ਰਲੀਜ਼ ਕਰਨ ਲਈ ਮੇਰੇ ਘਰ ਮਿਤੀ 14-04-2013 ਨੂੰ ਪ੍ਰੋਗਰਾਮ ਕੀਤਾ ਗਿਆ ਸੀ। ਅਸਲ ਵਿੱਚ ਉਸ ਦਿਨ ਮੇਰੀ ਲੜਕੀ ਦਾ ਅਨੰਦ ਕਾਰਜ ਸੀ। ਇਸ ਪ੍ਰੋਗਰਾਮ ਸਬੰਧੀ ਮਿਤੀ 17-04-2013 ਨੂੰ ਰੋਜ਼ਾਨਾ ਸਪੋਕਸਮੈਨ ਵਿੱਚ ਖਬਰ ਵੀ ਲੱਗੀ ਸੀ, ਜਿਸ ਨੂੰ ਪੜ੍ਹ ਕੇ ਕਈਆਂ ਦੇ ਮਨ ਵਿੱਚ ਕਈ ਪ੍ਰਕਾਰ ਦੇ ਸ਼ੰਕੇ ਵੀ ਪੈਦਾ ਹੋਏ ਹੋਣਗੇ ਕਿਉਂਕਿ ਮੈਂਨੂੰ ਬਹੁਤ ਸਾਰੇ ਸਿੱਖ ਚੰਗੀ ਤਰ੍ਹਾਂ ਜਾਣਦੇ ਹਨ। ਇਸ ਲਈ ਉਨ੍ਹਾਂ ਦੇ ਮਨ ਵਿੱਚ ਮੇਰੇ ਪ੍ਰਤੀ ਸ਼ੰਕੇ ਪੈਦਾ ਹੋਣੇ ਸੁਭਾਵਿਕ ਗੱਲ ਸੀ।
ਇਹ ਪ੍ਰੋਗਰਾਮ ਮੇਰੇ ਘਰ ਕਿਵੇਂ ਹੋ ਗਿਆ? ਅਸਲ ਵਿੱਚ ਤੱਤ-ਗੁਰਮਤਿ ਪ੍ਰਵਾਰ ਵਿੱਚ ਮੇਰੇ ਕੁੱਝ ਜਾਣਕਾਰ ਮਿੱਤਰ ਹਨ, ਜਿਨ੍ਹਾਂ ਤੇ ਮੈਂ ਭਰੋਸਾ ਕਰ ਲਿਆ ਕਿ ਜੋ ਕੁੱਝ ਉਹ ਕਰਨਗੇ ਠੀਕ ਹੀ ਕਰਨਗੇ।
ਇੱਥੇ ਇਹ ਵੀ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਆਪਣੇ ਆਪ ਨੂੰ ਤੱਤ-ਗੁਰਮਤਿ ਪ੍ਰਵਾਰ ਵਾਲਾ ਸਮਝ ਕੇ ਹੰਕਾਰ ਦੀ ਟਿੱਸੀ ਉੱਤੇ ਨਹੀਂ ਬੈਠਣਾ ਚਾਹੁੰਦਾ। ਮੈਂ ਕੇਵਲ ਨਿਮਾਣਾ ਜਿਹਾ ਸਿੱਖ ਬਣਨ ਵਿੱਚ ਹੀ ਖੁਸ਼ੀ ਮਹਿਸੂਸ ਕਰਦਾ ਹਾਂ। ਦੂਜੀ ਗੱਲ, ਜੇਕਰ ਉਸ ਦਿਨ ਪ੍ਰੋਗਰਾਮ ਪ੍ਰਭਾਵਸ਼ਾਲੀ ਹੁੰਦਾ ਤਾਂ ਸਭ ਤੋਂ ਪਹਿਲਾਂ ਅਖ਼ਬਾਰ ਵਿੱਚ ਮੇਰੇ ਵਲੋਂ ਕਈ ਖ਼ਬਰ ਜਾਂ ਲੇਖ ਲੱਗਾ ਹੋਣਾ ਸੀ ਜੋ ਕਿ ਨਹੀਂ ਹੈ। ਇਸ ਪ੍ਰਗੋਰਾਮ ਨੂੰ ਦੇਖ ਕੇ ਮੇਰੇ ਹੋਰ ਜਾਣਕਾਰ ਵੀਰ/ਭੈਣ ਅਤੇ ਉਨ੍ਹਾਂ ਦੇ ਪ੍ਰਵਾਰ ਵਾਲੇ ਵੀ ਹੱਕੇ-ਬੱਕੇ ਰਹਿ ਗਏ ਸਨ। ਕਈ ਤਾਂ ਉਸ ਵੇਲੇ ਹੀ ਬੋਲਣਾ ਚਾਹੁੰਦੇ ਸਨ ਪਰ ਅਨੰਦ ਕਾਰਜ ਵਿੱਚ ਕਿਸੇ ਪ੍ਰਕਾਰ ਦਾ ਵਿਘਨ ਪੈਣ ਤੋਂ ਚੁੱਪ ਰਹਿਣਾ ਠੀਕ ਸਮਝਿਆ। ਪਰ ਉਸ ਦਿਨ ਤੱਤ-ਗੁਰਮਤਿ ਪ੍ਰਵਾਰ ਵਲੋਂ ਕੀਤੇ ਗਏ ਪਹਿਲੇ ਗੁਰਮਤਿ ਇਨਕਲਾਬ ਪੁਰਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ-ਉੱਚਤਾ ਨਾਲੋਂ ਆਪਣੀ ਸਰਬਉਚਤਾ ਦਾ ਜ਼ਿਆਦਾ ਪ੍ਰਦਰਸ਼ਨ ਕੀਤਾ ਗਿਆ।
ਲੋਕਾਂ ਦੇ ਮੂੰਹੋਂ ਅਕਸਰ ਅੰਗਰੇਜ਼ੀ ਵਿੱਚ ਸੁਣਦੇ ਹਾਂ: First impression is the last impression (ਭਾਵ ਮੁਢਲਾ ਪ੍ਰਭਾਵ ਹੀ ਅੰਤਮ ਪ੍ਰਭਾਵ ਹੁੰਦਾ ਹੈ)। ਕਹਿਣ ਤੋਂ ਭਾਵ ਹੈ ਕਿ ਜਿਹੜਾ ਪ੍ਰੋਗਰਾਮ ਆਪਣੇ ਅਰੰਭ ਵਿੱਚ ਹੀ ਸਿੱਖ ਮਾਨਸਿਕਤਾ ਉਤੇ ਆਪਣਾ ਚੰਗਾ ਪ੍ਰਭਾਵ ਪਾਉਣ ਤੋਂ ਅਸਮਰਥ ਰਿਹਾ ਹੋਵੇ, ਉਹ ਪ੍ਰੋਗਰਾਮ ਭਵਿੱਖ ਵਿੱਚ ਹੋਣ ਵਾਲੀ ਆਪਣੀ ਕਾਰ-ਗੁਜ਼ਾਰੀ ਬਾਰੇ ਵੀ ਸੰਕੇਤ ਛੱਡ ਗਿਆ ਸਮਝੋ।
ਜਿੱਥੋਂ ਤਕ ਅਨੰਦ ਕਾਰਜ ਦੀ ਗੱਲ ਹੈ, ਉਹ ਕਿਸੇ ਵੀ ਤਰੀਕੇ ਨਾਲ ਕਰ ਲਿਆ ਜਾਵੇ, ਉਸ ਨਾਲ ਕਿਸੇ ਮਨੁੱਖ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਕੋਈ ਸਿੱਖ ਇਹ ਦਾਅਵਾ ਨਹੀਂ ਕਰ ਸਕਦਾ ਕਿ ਫਲਾਣੇ ਤਰੀਕੇ ਨਾਲ ਕੀਤੇ ਗਏ ਅਨੰਦ ਕਾਰਜ ਨਾਲ ਕੋਈ ਮਨੁੱਖ ਗੁਰਮਤਿ ਦਾ ਪੱਕਾ ਧਾਰਨੀ ਬਣ ਜਾਂਦਾ ਹੈ।ਇਸ ਤੋਂ ਇਲਾਵਾ ਨਾ ਹੀ ਕੋਈ ਮਨੁੱਖ ਗੁਰਬਾਣੀ ਸਿੱਖਿਆਵਾਂ ਦੀਆਂ ਜ਼ਬਾਨੀ-ਕਲਾਮੀ ਗੱਲਾਂ ਕਰਕੇ ਵਧੀਆ/ਉੱਤਮ ਸਿੱਖ ਬਣ ਜਾਂਦਾ ਹੈ। ਸਿੱਖ ਬਣਨ ਲਈ ਹਰ ਇੱਕ ਮਨੁੱਖ ਨੂੰ ਗੁਰਬਾਣੀ ਸਿੱਖਿਆ ਅਨੁਸਾਰ ਜੀਵਨ ਬਤੀਤ ਕਰਨਾ ਪਵੇਗਾ।
ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਫ਼ੁਰਮਾਨ:
ਬੋਲੀਐ ਸਚ ਧਰਮ ਝੂਠ ਨ ਬੋਲੀਐ।। (ਪੰਨਾ-488)
ਦੀਆਂ ਕੇਵਲ ਗੱਲਾਂ ਕਰਨ ਨਾਲ ਕੋਈ ਮਨੁੱਖ ਸਚਿਆਰ ਨਹੀਂ ਬਣ ਜਾਂਦਾ ਅਤੇ ਨਾ ਹੀ ਤੱਤ-ਗੁਰਮਤਿ ਪ੍ਰਵਾਰ ਵਾਲਾ ਬਣ ਜਾਂਦਾ ਹੈ। ਸਿਧਾਂਤਕ ਸੱਚ ਦੀ ਵਿਚਾਰ ਨਾਲੋਂ ਸੱਚਾ ਜੀਵਨ ਬਤੀਤ ਕਰਨਾ ਜ਼ਿਆਦਾ ਮਹੱਤਵਪੂਰਨ ਗੱਲ ਹੁੰਦੀ ਹੈ। ਸੱਚੇ ਜੀਵਨ ਤੋਂ ਬਿਨਾਂ ਗੁਰਬਾਣੀ ਦਾ ਕੇਵਲ ਚੁੰਚ-ਗਿਆਨ ਅਤੇ ਵਿਦਵਤਾ ਮਨੁੱਖ ਦਾ ਕੁੱਝ ਨਹੀਂ ਸੰਵਾਰ ਸਕਦੀ। ਗੁਰਬਾਣੀ ਦਾ ਫ਼ੁਰਮਾਨ ਹੈ:
ਸਚਹੁ ਓਰੈ ਸਭ ਕੋ ਉਪਰ ਸਚ ਆਚਾਰ।। (ਪੰਨਾ- 62)।
ਦਵਿੰਦਰ ਸਿੰਘ, ਆਰਟਿਸਟ, ਖਰੜ
ਮੁਬਾਇਲ ਨੰ: 97815-09768
ਇਸ ਤੋਂ ਬਾਅਦ ਤੱਤ-ਗੁਰਮਤਿ ਪ੍ਰਵਾਰ ਵਲੋਂ ਛਪੀ ਕਿਤਾਬ ਗੁਰਮਤਿ ਜੀਵਨ ਸੇਧਾਂ ਬਾਰੇ ਅਲੱਗ ਤੋਂ ਪੰਨਾਵਾਰ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਪਤਾ ਲੱਗ ਸਕੇ ਕਿ ਸੰਸਾਰ ਵਿੱਚ ਗੁਰੂ ਨਾਨਕ ਸਾਹਿਬ ਦੇ ਕ੍ਰਾਂਤੀਕਾਰੀ ਇਨਕਲਾਬ ਤੋਂ ਬਾਅਦ ਹੋਰ ਕਿਹੜਾ ਨਵਾਂ ਇਨਕਲਾਬ ਆ ਰਿਹਾ ਹੈ,ਜਿਹੜਾ ਸਾਰੇ ਸੰਸਾਰ ਨੂੰ ਸਿੱਖ ਬਣਾ ਦੇਵੇਗਾ ਜਾਂ ਸਿੱਖਾਂ ਨੂੰ ਹੀ ਸੰਸਾਰ ਵਰਗਾ ਬਣਾ ਦੇਵੇਗਾ।
ਜਸਵੀਰ ਕੌਰ ਪਤਨੀ ਸ. ਕੇਹਰ ਸਿੰਘ,
ਮੁੱਖ ਸੇਵਾਦਾਰ ਗੁਰ ਗਿਆਨ ਪ੍ਰਸਾਰ ਚੈਰੀਟੇਬਲ ਟ੍ਰਸਟ,
ਪਿੰਡ ਤੇ ਡਾਕਖਾਨਾ ਝੱਜ, ਤਹਿਸੀਲ ਅਨੰਦਪੁਰ ਸਾਹਿਬ,
ਜ਼ਿਲ੍ਹਾ ਰੋਪੜ, ਪੰਜਾਬ।
ਪੱਤਰ ਵਿਹਾਰ ਲਈ ਪਤਾ:
ਮਕਾਨ ਨੰ: 2059, ਸੈਕਟਰ-41 ਸੀ, ਚੰਡੀਗੜ੍ਹ-160036,
ਫ਼ੋਨ ਨੰ: 0172-2626213,
ਮੋਬਾਇਲ ਨੰ: 98159-06213 ਅਤੇ 95010-06213
ਜਸਵੀਰ ਕੌਰ (ਚੰਡੀਗੜ੍ਹ)
ਤੱਤ-ਗੁਰਮਤਿ ਦੇ ਨਾਂ ‘ਤੇ ਅਧੁਨਿਕਤਾ ਜਾਂ ਮਨ-ਮਰਜ਼ੀ (ਭਾਗ ਪੰਜਵਾਂ)
Page Visitors: 2931