“ਵਿਕਾਸ ਦੇ ਭਾਈਆਂ ਦੀ ਕਾਮਨ ਸੇਂਸ ਦਾ ਇਕ ਨਮੂਨਾ”
ਮੈਂ ਇਕ ਲੇਖ ਵਿਚ ਲਿਖਿਆ ਸੀ ਕਿ ਔਰਤ ਸਰੀਰਕ ਸ਼ਕਤੀ ਦੇ ਪੱਖੋਂ ਮਰਦ ਨਾਲੋ ਕਮਜ਼ੋਰ ਹੋਣ ਕਾਰਣ ਬਾਕਸਿੰਗ, ਰੇਸ, ਕੁਸ਼ਤੀ ਅਦਿ ਖੇਡ ਮੁਕਾਬਲੇਆਂ ਵਿਚ ਮਰਦ ਦੇ ਬਰਾਬਰ ਨਾ ਉਤਰ ਸਕਦੀ ਤੇ ਨਾ ਹੀ ਉਤਾਰੀ ਜਾਂਦੀ ਹੈ।
ਸਭ ਨੂੰ ਪਤਾ ਹੈ ਕਿ ਅੋਰਤਾਂ ਅਤੇ ਮਰਦਾਂ ਦੇ ਖੇਡ ਮੁਕਾਬਲੇ ਵੱਖੋ-ਵੱਖ ਹੁੰਦੇ ਹਨ। ਇਹ ਬਹੁਤ ਹੀ ਅਸਾਨ ਜਿਹੀ ਗਲ ਹੈ ਜਿਸ ਨੂੰ ਕੋਈ ਵੀ ਅਸਾਨੀ ਨਾਲ ਸਮਝ ਸਕਦਾ ਹੈ।
ਪਰ ਵਿਕਾਸ ਦੇ ਭਾਈਆਂ ਦੇ ਵਿਦਵਾਨਾਂ ਦੀ ਮਤ ਅਤੇ ਤੱਪਸਰੇ ਵੇਖੋ !
ਕਹਿੰਦੇ ਕਿ; ‘ਹਰਦੇਵ ਸਿੰਘ ਜੰਮੂ ਦਾ ਕਹਿਣਾ ਹੈ ਕਿ ਔਰਤਾਂ ਖੇਡ ਮੁਕਾਬਲਿਆਂ ਵਿਚ ਹਿੱਸਾ ਨਹੀਂ ਲੇਂਦੀਆਂ !' ਵਿਕਾਸ ਦੇ ਭਾਈਆਂ ਦੇ ਵਿਦਵਾਨ ਨੇ ਆਪਣੇ ਵਲੋਂ ਤਰਕ ਪੁਰਣ (ਪਰੰਤੂ ਬੇਅਕਲ) ਸਵਾਲ ਚੁੱਕਿਆ ਕਿ ਕੀ ਪੀ.ਟੀ ਉਸ਼ਾ ਨਹੀਂ ਸੀ ਖੇਡਦੀ ?
ਇਸ ਵਿਸ਼ੇ ਤੇ ਸੇਂਸਲੇਸ ਭਾਈਆਂ ਦੇ ਵਿਦਵਾਨਾਂ ਨੂੰ ਕੋਈ ਪੁੱਛੇ ਕਿ ਕੀ ਪੀ.ਟੀ. ਉਸ਼ਾ ਨੂੰ 'ਮਰਦ ਦੌੜਾਕਾਂ' ਨਾਲ ਦੋੜਾਇਆ ਜਾਂਦਾ ਸੀ ਜਾਂ' ਔਰਤ ਦੌੜਾਕਾਂ' ਨਾਲ ?
ਕੀ ਪੀ. ਟੀ ਉਸ਼ਾ ਕਦੇ ਰੇਸ ਮੁਕਾਬਲੇ ਵਿਚ ਕਾਰਲ ਲੂਈਸ ਨਾਲ ਦੋੜਾਈ ਗਈ ?
ਕੀ ਕਦੇ ਕੋਈ ਔਰਤ ਬਾਕਸਰ , ਮੁਹੰਮਦ ਅਲੀ, ਜ਼ੋ ਫ਼ੇਰੇਜੀਅਰ, ਮਾਈਕ ਟਾਈਸਨ, ਜੋਰਜ ਫ਼ੋਰਮੇਨ ਆਦਿ ਮਰਦ ਬਾਕਸਰਾਂ ਨਾਲ ਮੁਕਾਬਲੇ ਵਿਚ ਉਤਾਰੀ ਗਈ ?
ਕੀ ਅਲੋਂਪਿਕ ਖੇਡਾਂ ਵਿਚ ਤੈਰਾਕੀ, ਹਾਈ ਜੰਪ, ਲੌਂਗ ਜੰਪ ਆਦਿ ਵਿਚ ਔਰਤਾਂ ਦਾ ਮੁਕਾਬਲਾ ਮਰਦਾਂ ਨਾਲ ਕਰਵਾਇਆ ਜਾਂਦਾ ਹੈ ?
ਉੱਤਰ ਹੈ ਨਹੀਂ !
ਔਰਤਾਂ ਦਾ ਮੁਕਾਬਲਾ ਔਰਤਾਂ ਨਾਲ ਅਤੇ ਮਰਦਾ ਦਾ ਮੁਕਾਬਲਾ ਮਰਦ ਖਿਡਾਰੀਆਂ ਨਾਲ ਹੁੰਦਾ ਹੈ। ਜਿਵੇਂ ਕਿ ਚਿਤ੍ਰਾਂ ਤੋਂ ਸਪਸ਼ਟ ਹੈ !
ਹੁਣ ਸੋਚਣ ਵਾਲੀ ਗਲ ਹੈ ਕਿ ਕੀ ਵਿਕਾਸ ਦੇ ਭਾਈਆਂ ਦੇ "ਵਿਦਵਾਨ" ਮੇਰੀ ਲਿਖੀ ਇਤਨੀ ਗਲ ਨੂੰ ਸਮਝਣ ਦੀ ਵੀ Common Sense ਨਹੀਂ ਰੱਖਦੇ ?
ਹਰਦੇਵ ਸਿੰਘ-੨੦.੧੨.੨੦੧੯(ਜੰਮੂ)
2 Attachments