“ਇੰਦਰ ਸਿੰਘ ਘੱਗਾ ਜੀ ਦੇ ਪੱਤਰ ਦਾ ਜਵਾਬ ਅਤੇ ਸਵਾਲ”
Letter of Inder Singh Gagga Ji.
"ਤਲੀਆਂ ਤੇ ਸੀਸ ਟਿਕਾਉਣ ਵਾਲੇ !
===================
ਮੈਂ ਇਕ ਪੋਸਟ ਪਾਈ ਸੀ, ਜੋ ਬਹੁਤ ਸਾਰੇ ਭਾਈਆਂ ਨੂੰ ਸਮਝ ਨਹੀਂ ਆਈ ।ਕਮ ਅਕਲ ਪ੍ਰਚਾਰਕਾਂ ਨੇ ਲੋਕਾਂ ਦਾ ਦਿਮਾਗ ਸੁੰਨ ਕਰ ਦਿੱਤਾ ਹੈ ।ਬਹੁਤਿਆਂ ਨੂੰ ਸ਼ਹੀਦੀ ਜਾਂ ਮਰਨਾ ਹੀ ਚੰਗਾ ਲੱਗਦਾ ਹੈ । ਮੈਂ ਤੁਹਾਡੇ ਸਨਮੁਖ ਕੁੱਝ ਸਵਾਲ ਰੱਖਣ ਲੱਗਾ ਹਾਂ, ਸੋਚ ਵਿਚਾਰ ਕੇ ਟਿਪਣੀ ਕਰਨੀ ।
ਕਬੀਰ ਸਾਹਿਬ ਜੀ, ਰਵਿਦਾਸ ਜੀ, ਨਾਮਦੇਵ ਜੀ ਆਦਿ ਸਾਰੇ ਭਗਤਾਂ ਵਿਚੋਂ ਕੋਈ ਸਹੀਦ ਨਹੀਂ ਹੋਇਆ । ਕੀ ਉਹਨਾਂ ਸਾਰਿਆਂ ਦਾ ਸਾਡੇ ਮਨਾਂ ਵਿਚ ਸਤਿਕਾਰ ਨਹੀਂ ਹੈ? ਜੇ ਉਹ ਚੜਦੀ ਉਮਰ ਵਿਚ ਸਹੀਦ ਹੋ ਜਾਂਦੇ ਫੇਰ ਬਾਣੀ ਲਿਖਕੇ ਸਾਡੇ ਤਕ ਪੁਚਾ ਸਕਦੇ ਸਨ?
ਗੁਰੂ ਨਾਨਕ ਜੀ ਨੇ ਬਾਬਰ ਨਾਲ ਜੰਗ ਨਹੀਂ ਲੜੀ ਸਹੀਦੀ ਨਹੀਂ ਪਾਈ । ਕੀ ਗੁਰੂ ਨਾਨਕ ਜੀ ਦਾ ਸਤਿਕਾਰ ਘਟ ਹੋ ਗਿਆ ਹੈ?
ਗੁਰੂ ਅੰਗਦ ਸਾਹਿਬ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਸਹੀਦ ਨਹੀਂ ਹੋਏ, ਕੀ ਉਹਨਾਂ ਦਾ ਸਤਿਕਾਰ ਸਾਡੇ ਮਨਾਂ ਵਿਚੋਂ ਘਟ ਹੋ ਗਿਆ ਹੈ?
ਨਵਾਬ ਕਪੂਰ ਸਿੰਘ, ਸ; ਜੱਸਾ ਸਿੰਘ ਆਹਲੂਵਾਲੀਆ, ਮ: ਰਣਜੀਤ ਸਿੰਘ ਸਹੀਦ ਨਹੀਂ ਹੋਏ, ਕੀ ਉਹਨਾਂ ਦੀ ਸਮਾਜ ਨੂੰ ਕੋਈ ਦੇਣ ਨਹੀਂ?ਵਰਤਮਾਨ ਸਮੇਂ ਵਿੱਚ ਪ੍ਰਚਾਰਕ ਰਾਜਸੀ ਨੇਤਾ ਜੋਸ਼ੀਲੇ ਮੁੰਡਿਆਂ ਨੂੰ ਹਵਾ ਦੇ ਕੇ ਮਰਵਾਉਦੇ ਰਹੇ, ਆਪ ਖੁਦ ਰਾਜਸੀ ਕੁਰਸੀਆਂ ਤੇ ਬੈਠ ਕੇ ਐਸ ਕਰਦੇ ਰਹੇ ।
ਡਾ:ਅੰਬੇਦਕਰ ਜੀ ਨੇ ਬਿਨਾ ਸਹੀਦ ਹੋਏ ਅਪਣੇ ਲੋਕਾਂ ਲਈ ਬਹੁਤ ਲੈ ਕੇ ਦੇ ਦਿੱਤਾ । ਗਾਂਧੀ ਤੇ ਨਹਿਰੂ ਨੇ ਸਹੀਦੀ ਨਹੀਂ ਪਾਈ ਪਰ ਦੇਸ ਦੇ ਮਾਲਕ ਬਣ ਗਏ ।
ਸਿੱਖਾਂ ਨੇ ਅੰਗਰੇਜ਼ੀ ਸਰਕਾਰ ਦੀ ਰਾਖੀ ਕਰਦਿਆਂ 83000 ਸਿਰ ਵਾਰ ਦਿਤੇ, ਮਿਲਿਆ ਕੁੱਝ ਭੀ ਨਹੀਂ ।
ਭਾਰਤ ਦੀ ਅਜਾਦੀ ਵਾਸਤੇ 80 ਪ੍ਰਤੀਸਤ ਸਿੱਖਾਂ ਨੇ ਜਾਨਾਂ ਵਾਰੀਆਂ ।ਮਿਲਿਆ ਕੀ, ਗੁਲਾਮੀ, ਅਪਮਾਨ ===ਪਿਆਰੇਓ ਸਿਰ ਨੂੰ ਮੋਢਿਆਂ ਤੇ ਟਿਕਿਆ ਰਹਿਣ ਦਿਓ, ਸਿਰ ਦੀ ਵਰਤੋਂ ਕਰਨੀ ਸਿੱਖ ਲੳ ।
ਵਲੋਂ ÷ ਇੰਦਰ ਸਿੰਘ ਘੱਗਾ"
....................
ਇੰਦਰ ਸਿੰਘ ਘੱਗਾ ਜੀਉ ਆਪ ਜੀ ਵੱਲੇ ਲਿਖੇ ਪੱਤਰ “ਤਲੀਆਂ ਤੇ ਸੀਸ ਟਿਕਾਉਣ ਵਾਲੇ!” ਬਾਰੇ ਮੇਰੀ ਟਿੱਪਣੀ ਅਤੇ ਸਵਾਲ ਪ੍ਰਕਾਰ ਹਨ:-
ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ,ਗੁਰੂ ਰਾਮਦਾਸ ਅਤੇ ਉਨ੍ਹਾਂ ਤਮਾਮ ਭਗਤਾਂ ਭੱਟਾਂ ਦਾ ਵੱਡਾ ਸਤਿਕਾਰ ਸਾਡੇ ਮੰਨਾਂ ਵਿਚ ਹੈ ਜਿਹੜੇ ਸ਼ਹੀਦ ਨਹੀਂ ਹੋਏ।ਇਹ ਸਤਿਕਾਰ ਹਮੇਸ਼ਾ ਕਾਯਮ ਰਹੇਗਾ ਇਸ ਵਿਚ ਕੋਈ ਸ਼ੱਕ ਨਹੀਂ !
ਇਸ ਵਿਚ ਵੀ ਕੋਈ ਸ਼ੱਕ ਨਹੀਂ ਕੀ ਦਿਮਾਗ਼ ਵਰਤੋਂ ਲਈ ਹੁੰਦਾ ਹੈ ਅਤੇ ਇਹੀ ਸਿੱਖਣ ਦੀ ਪ੍ਰਕ੍ਰਿਆ ਹੈ ! ਦਿਮਾਗ਼ ਦੀ ਵਰਤੋਂ ਗੁਰਮਤਿ ਅਨੁਸਾਰ ਸਹੀ ਹੋਣੀ ਚਾਹੀਦੀ ਹੈ !
ਪਰ ਹੁਣ ਆਪ ਜੀ ਇਹ ਦਸੋ ਕਿ:-
(੧) ਕੀ ਉਨ੍ਹਾਂ ਗੁਰੂ ਸਾਹਿਬਾਨ, ਚਾਰ ਸਹਿਬਜਾਦੇਆਂ ਅਤੇ ਸ਼ਹੀਦਾਂ ਦਾ ਸਤਿਕਾਰ ਆਪ ਜੀ ਦੇ ਮਨ ਵਿਚ ਨਹੀਂ ਜਿਹੜੇ ਸਿੱਖੀ ਸਿੱਦਕ ਅਤੇ ਮਨੁੱਖੀ ਅਧਿਕਾਰਾਂ ਦੀ ਖ਼ਾਤਰ ਆਪਣਿਆਂ ਜਾਨਾਂ ਅਤੇ ਪਰਿਵਾਰ ਵਾਰ ਗਏ ?
(੨) ਕੀ ਸਿੱਖੀ ਸਿਦਕ ਲਈ ਸ਼ਹੀਦ ਹੋ ਜਾਣ ਨਾਲ ਸ਼ਹੀਦ ਹੋ ਜਾਣ ਵਾਲੇਆਂ ਦਾ ਸਤਿਕਾਰ ਘਟ ਗਿਆ ਜਾਂ ਘੱਟ ਜਾਣਾ ਚਾਹੀਦਾ ਹੈ?
(੩) ਕੀ ਸ਼ਹੀਦ ਹੋਣ ਵਾਲੇ ਗੁਰੂ ਸਾਹਿਬਾਨ ਚਾਰ ਸਾਹਿਬਜਾਦੇਆਂ ਅਤੇ ਸਮੁਹ ਸ਼ਹੀਦਾਂ ਦਾ ਸਿਰ ਮੋਢਿਆ ਤੇ ਨਹੀਂ ਸੀ ਟਿੱਕਿਆ ਹੋਇਆ ਜਾਂ ਫਿਰ ਉਨ੍ਹਾਂ ਨੂੰ ਮੋਢਿਆ ਤੇ ਟਿਕੇ ਹੋਏ ਆਪਣੇ ਸਿਰ ਦੀ ਵਰਤੋਂ ਕਰਨੀ ਨਹੀਂ ਸੀ ਆਉਂਦੀ ?
(੪) ਹੁਣ ਕੀ ਅਸੀਂ ਇਹ ਮੰਨ ਲਈਏ ਕਿ ਸਾਹਿਬਜ਼ਾਦੇਆਂ, ਭਾਈ ਮਤੀਦਾਸ, ਭਾਈ ਮਨੀ ਸਿੰਘ, ਬੰਦਾ ਬਹਾਦੁਰ ਆਦਿ ਨੂੰ ਮੋਢਿਆ ਤੇ ਟਿੱਕੇ ਸਿਰ ਦੀ ਵਰਤੋ ਕਰਨੀ ਨਹੀਂ ਸੀ ਆਉਂਦੀ ਪਰ ਆਪ ਜੀ ਨੂੰ ਜ਼ਿਆਦਾ ਆਉਂਦੀ ਹੈ ?
(੫) ਆਪ ਜੀ ਦੇ ਵਿਚਾਰਾਂ ਕਾਰਣ ਆਪ ਜੀ ਤੇ ਹਮਲਾ ਹੋਇਆ ਤੇ ਸੱਟਾਂ ਵੀ ਲੱਗੀਆਂ। ਸੱਟ ਖ਼ਤਰਨਾਕ ਵੀ ਹੋ ਸਕਦੀ ਸੀ ਤੇ ਜਾਨ ਵੀ ਜਾ ਸਕਦੀ ਸੀ।ਫਿਰ ਆਪ ਜੀ ਨੂੰ ਰਿਸਕ (Risk) ਲੇਣ ਦੀ ਕੀ ਲੋੜ ਪਈ ਸੀ ?
ਸਿਰ ਨੂੰ ਵਰਤ ਲੇਣਾ ਸੀ ! ਕਿ ਨਹੀਂ ?
ਉਪਰੋਕਤ ਸਵਾਲ ਮੈਂ ਇਸ ਲਈ ਪੁੱਛ ਰਿਹਾ ਹਾਂ ਕਿਉਂਕਿ ਆਪ ਜੀ ਨੇ ਆਪਣੇ ਪੱਤਰ ਵਿਚ ਸ਼ਹੀਦ ਨਾ ਹੋਣ ਵਾਲੇ ਗੁਰੂ ਸਾਹਿਬਾਨ ਅਤੇ ਭਗਤਾਂ ਨੂੰ ਵੀ ਦਲੀਲ ਬਣਾ ਕੇ ਸਵਾਲ ਕੀਤਾ ਹੈ ਜੋ ਕਿ ਅਜੀਬ ਜਿਹੀ ਅਢੁੱਕਵਾਂ ਗਲ ਜਾਪਦੀ ਹੈ !
ਹੁਣ ਵਾਰੀ ਆਪ ਜੀ ਦੀ ਹੈ ਇਸ ਲਈ ਸੋਚ ਵਿਚਾਰ ਕੇ ਉਪਰੋਕਤ ਸਵਾਲਾਂ ਦਾ ਜਵਾਬ ਦੇਣ ਦੀ ਕਿਰਪਾਲਤਾ ਕਰਨੀ ਜੀ !
ਕਿਸੇ ਹੋਈ ਭੁਲ ਚੂਕ ਲਈ ਖਿਮਾ ਦੀ ਜਾਚਨਾ ਸਹਿਤ
ਹਰਦੇਵ ਸਿੰਘ-੨੯,੧੨,੨੦੧੯ (ਜੰਮੂ)