ਭਾਰਤ ਮਾਨਸਿਕ ਰੋਗੀਆਂ ਦਾ ਦੇਸ਼ ਹੈ,
ਬੇਸ਼ੱਕ ਇੱਥੇ ਆਪਣੇ ਆਪ ਨੂੰ ਕੋਈ ਵੀ ਰੋਗੀ ਮੰਨਣ ਲਈ ਤਿਆਰ ਨਹੀਂ ਹੈ, ਪਰ ਇੱਕ ਦੂਜੇ ਨੂੰ ਸਾਰੇ ਹੀ ਰੋਗੀ ਸਿੱਧ ਕਰ ਦਿੰਦੇ ਹਨ, ਜਿਸ ਦੇ ਪੱਖ ਵਿੱਚ ਵੱਧ ਰੋਗੀ ਇਕੱਠੇ ਹੋ ਕੇ ਵੱਧ ਸ਼ੋਰ ਪਾਉਣ ਉਹ ਸਹੀ ਅਤੇ ਤੰਦਰੁਸਤ ਕਹਾਉਂਦਾ ਹੈ, ਜਿਸ ਕੋਲ ਘੱਟ ਰੋਗੀ ਅਤੇ ਘੱਟ ਸ਼ੋਰ ਹੋਵੇ ਉਹ ਗਲਤ ਅਤੇ ਬਿਮਾਰ ਕਹਾਉਂਦਾ ਹੈ, ਮਾਨਸਿਕ ਰੋਗੀਆਂ ਦਾ ਦੇਸ਼ ਹੋਣ ਕਾਰਨ ਇੱਥੇ ਦਿਮਾਗ ਦੀ ਥਾਂ ਜੋਰ ਅਤੇ ਸ਼ੋਰ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਕਾਰਨ ਘੱਟ ਜੋਰ ਵਾਲੇ, ਘੱਟ ਸ਼ੋਰ ਵਾਲੇ ਮਾੜੇ ਅਤੇ ਪਾਗਲ ਕਹਾਉਂਦੇ ਹਨ, ਵੱਧ ਜੋਰ ਵਾਲੇ, ਵੱਧ ਸ਼ੋਰ ਪਾਉਣ ਵਾਲੇ ਚੰਗੇ ਅਤੇ ਸਿਆਣੇ ਕਹਾਉਂਦੇ ਹਨ, ਇੱਥੋਂ ਦੇ ਡਾਕਟਰ (ਇਨਸਾਫ਼ ਦਾਤੇ) ਵੀ ਪਾਗਲ ਹੀ ਹਨ, ਉਹਨਾਂ ਦੇ ਦਿਮਾਗ ਵਿੱਚ ਵੀ ਇਹੀ ਗੱਲ ਹੁੰਦੀ ਹੈ ਕਿ ਪਾਗਲ ਆਪਣੇ ਆਪ ਨੂੰ ਕਦੇ ਵੀ ਪਾਗਲ ਨਹੀਂ ਮੰਨਦਾ ਹੁੰਦਾ, ਇਸ ਲਈ ਉਹ ਤਕੜੇ ਪਾਗਲ ਦੇ ਵੱਧ ਸ਼ੋਰ ਨਾਲ ਸਹਿਮਤ ਹੋ ਕੇ, ਘੱਟ ਬੋਲਣ ਵਾਲੇ ਕਮਜੋਰ ਤੰਦਰੁਸਤਾਂ ਨੂੰ ਹੀ ਦਵਾਈ (ਸਜਾ) ਦੇ ਦਿੰਦੇ ਹਨ, ਇਹੀ ਕਾਰਨ ਹੈ ਕਿ ਇੱਥੇ ਤਾਕਤਵਰ ਪਾਗਲ ਬੰਦੇ, ਕਮਜੋਰ ਤੰਦਰੁਸਤ ਬੰਦਿਆਂ ਦੇ ਵੀ ਬਿਜਲੀਆਂ ਲਵਾ ਲਿਆਉਂਦੇ ਹਨ, ਕਿਉਂਕਿ ਡਾਕਟਰ ਕੋਲ ਜਾ ਕੇ ਦੋਹੇਂ ਇੱਕ ਦੂਜੇ ਨੂੰ ਪਾਗਲ ਸਿੱਧ ਕਰ ਰਹੇ ਹੁੰਦੇ ਹਨ, ਜਿਸ ਕੋਲ ਵੱਧ ਜੋਰ ਸ਼ੋਰ ਹੁੰਦਾ ਹੈ ਉਹ ਆਪਣੇ ਤੋਂ ਕਮਜੋਰ ਦੇ ਧੱਕੇ ਨਾਲ ਬਿਜਲੀ ਲਵਾ ਦਿੰਦਾ ਹੈ, ਇੱਥੇ ਰੋਗੀਆਂ ਦੇ ਇਲਾਜ (ਇਨਸਾਫ਼) ਲਈ ਬਿਜਲੀਆਂ ਦੇ ਝਟਕੇ (ਤਸੀਹੇ) ਨੀਂਦ ਦੀਆਂ ਗੋਲੀਆਂ (ਲਾਲਚ) ਅਤੇ ਸੰਗਲ (ਜੇਲ੍ਹਾਂ) ਹਨ, ਭਾਰਤ ਵਿੱਚ ਥੋੜ੍ਹੀ ਜਿਹੀ ਵੀ ਸੋਚ ਰੱਖਣ ਵਾਲੇ ਕਮਜੋਰ ਲੋਕ ਤਾਕਤਵਰ ਪਾਗਲਾਂ ਦੇ ਧੱਕੇ ਦਾ ਸ਼ਿਕਾਰ ਹੋਏ ਬਿਜਲੀਆਂ ਦੇ ਸ਼ਾਟ ਅਤੇ ਨੀਂਦ ਦੀਆਂ ਗੋਲੀਆਂ ਖਾ ਕੇ ਸੰਗਲਾਂ ਵਿੱਚ ਜਕੜੇ ਹੋਏ ਆਪਣੇ ਤੰਦਰੁਸਤ ਹੋਣ ਦੀ ਉਡੀਕ ਵਿੱਚ ਦਿਨ ਕਟੀ ਕਰਦੇ ਹੋਏ ਸਦਾ ਲਈ ਅੱਖਾਂ ਮੀਚ ਜਾਂਦੇ ਹਨ, ਮੋਦੀ, ਅਮਿਤ ਸ਼ਾਹ ਵਰਗੇ ਸਿਰੇ ਦੇ ਮਾਨਸਿਕ ਰੋਗੀ ਪਾਗਲ ਬੰਦੇ ਜਿੰਨਾ ਨੂੰ ਬਿਜਲੀਆਂ ਦੇ ਸ਼ਾਟ, ਨੀਂਦ ਦੀਆਂ ਗੋਲੀਆਂ ਦੇ ਕੇ ਸੰਗਲਾਂ ਵਿੱਚ ਜਕੜੇ ਹੋਣਾ ਚਾਹੀਂਦਾ ਸੀ ਉਹ ਦੇਸ਼ ਨੂੰ ਚਲਾ ਰਹੇ ਹਨ,
ਹਰਲਾਜ ਸਿੰਘ ਬਹਾਦਰਪੁਰ ਮਾਨਸਾ।