ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
ਅੱਜ ਦਾ ਵਿਚਾਰ ? (੨)
ਅੱਜ ਦਾ ਵਿਚਾਰ ? (੨)
Page Visitors: 2469

ਅੱਜ ਵਿਚਾਰਿਆ ਅਤੇ ਫੈਸਲਾ ਕੀਤਾ ਕਿ, (2)
          ਮੈਂ ਅੱਜ ਤੋਂ ਕਿਸੇ ਭਗਉਤੀ ਦਾ ਸਿਮਰਨ ਨਹੀਂ ਕਰਾਂਗਾ, ਗੁਰਬਾਣੀ ਵਿਚ ਭਗਉਤੀ, ਵਿਸ਼ਨੂ ਦੇ ਭਗਤ ਲਈ ਆਇਆ ਹੈ, ਮੇਰਾ ਵਿਸ਼ਨੂ ਨਾਲ ਕੋਈ ਵਾਸਤਾ ਨਹੀਂ ਤਾਂ ਉਸ ਦੇ ਭਗਤ ਨਾਲ ਕੀ ਮਤਲਬ ਹੋਰ ਗ੍ਰੰਥਾਂ ਅਨੁਸਾਰ ਭਗਉਤੀ “ਦੁਰਗਾ ਦੇਵੀ” ਲਈ ਆਇਆ ਹੈ। ਉਸ ਨਾਲ ਵੀ ਮੇਰੀ ਕੋਈ ਜਾਣ-ਪਛਾਣ ਨਹੀਂ ਹੈ । ਫਿਰ ਪਤਾ ਨਹੀਂ ਕਿਉਂ ਗੁਰਦਵਾਰੇ ਵਿਚ ਹਰ ਰੋਜ਼ ਦਰਜਣਾਂ ਵਾਰੀ ਭਗਉਤੀ ਨੂੰ ਸਿਮਰਿਆ ਜਾਂਦਾ ਹੈ ? ਜੋ ਵੀ ਕੁਝ ਹੈ, ਉਹ ਗਲਤ ਹੈ ।
    ਮੈਂ ਕਿਸੇ ਅਸਧੁਜ, ਕਿਸੇ ਅਸਕੇਤ, ਕਿਸੇ ਸ਼੍ਰੀ ਅਸਪਾਨ, ਨੂੰ ਵੀ ਨਹੀਂ ਜਾਣਦਾ।  ਮੈਂ ਕਿਸੇ ਸ਼ਿਵਾ ਕੋਲੋਂ ਵੀ ਕੋਈ ਵਰ ਨਹੀਂ ਚਾਹੁੰਦਾ,   ਮੈਂ ਸਿਰਫ ਰੱਬ, ਵਾਹਿਗੁਰੂ, ਪਰਮਾਤਮਾ, ਹਰੀ, ਰਾਮੁ, ਪ੍ਰਭੂ ਨੂੰ ਅਤੇ ਰੱਬ ਦੇ ਬਹੁਤ ਸਾਰੇ ਹੋਰ ਨਾਵਾਂ ਬਾਰੇ ਜਾਣਦਾ ਹਾਂ, ਜਿਨ੍ਹਾਂ ਬਾਰੇ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਸਮਝਾਇਆ ਹੈ । ਮੈਂ ਸਿਰਫ ਅਕਾਲ-ਪੁਰਖ ਨੂੰ ਹੀ ਸਿਮਰਾਂਗਾ।
  ਮੈਂ ਜੀਵਨ ਸਫਰ ਵਿਚ ਸਿਰਫ ਉਨ੍ਹਾਂ ਨਾਲ ਸੰਪਰਕ ਕਰ ਕੇ ਖੁਸ਼ ਹੋਵਾਂਗਾ, ਜੋ ਇਸ ਅਨੁਸਾਰ ਹੀ ਜੀਵਨ ਢਾਲ ਕੇ ਖੁਸ਼ ਹੋਣ।
 ਵੈਸੇ ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੋਈ, ਕਿਸ ਨੂੰ ਸਿਮਰਦਾ ਹੈ, ਕਿਉਂਕਿ ਉਹ ਵੀ ਰੱਬ ਦੇ ਪੁਤ੍ਰ ਹੋਣ ਕਾਰਨ ਸਾਡੇ ਭਰਾ ਹੀ ਹੇਨ, ਮੈਂ ਪਰਮਾਤਮਾ ਅੱਗੇ ਅਰਦਾਸ ਕਰਾਂਗਾ ਕਿ ਉਹ ਉਨ੍ਹਾਂ ਨੂੰ ਵੀ ਆਪਣੇ ਨਾਲ ਹੀ ਜੋੜੇ।
                                     ਅਮਰ ਜੀਤ ਸਿੰਘ ਚੰਦੀ  
                                         02-01-2020               
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.