ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਜੀ ਵੱਲ ਬੇਨਤੀ ਪੱਤਰ (9th Reminder )
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।
ਆਪ ਜੀ ਵੱਲ ਇਹ ਮੇਰਾ ਲੱਗਭਗ ਨੋਵਾਂ ਬੇਨਤੀ ਪੱਤਰ ਹੈ। ਮੈ ਆਪ ਜੀ ਦੇ ਰੱਬ (ਕੁਦਰਤ ਦੇ ਨਿਯਮਾਂ) ਬਾਰੇ ਆਪ ਜੀ ਨਾਲ ਗਲਬਾਤ ਕਰਨਾ ਚਾਹੁੰਦਾ ਹਾਂ। ਇਸ ਦੀ ਪ੍ਰੇਰਨਾ ਮੈਨੂੰ ਆਪ ਜੀ ਦੇ ਅਜਿਹੇ ਕਥਨਾਂ ਤੋਂ ਵੀ ਪ੍ਰਾਪਤ ਹੁੰਦੀ ਰਹਿੰਦੀ ਹੈ ਜਿਨ੍ਹਾਂ ਦੇ ਚਲਦੇ ਆਪ ਜੀ ਸਾਰੇਆਂ ਨੂੰ ਕਹਿੰਦੇ ਰਹਿੰਦੇ ਹੋ ਕਿ, ‘ਸਾਨੂੰ ਸਵਾਲ ਕਰਨੇ ਚਾਹੀਦੇ ਹਨ ਅਤੇ ਜਵਾਬਦੇਹੀ ਤੋਂ ਵੀ ਭੱਜਣਾ ਨਹੀਂ ਚਾਹੀਦਾ’
ਆਸ ਹੈ ਕਿ ਆਪ ਜੀ ਜਵਾਬਦੇਹੀ ਬਾਰੇ, ਆਪਣੀ ਜ਼ੁਬਾਨ ਅਨੁਸਾਰ , ਇਸ ਵਾਰ ਬੇਨਤੀ ਪਰਵਾਨ ਕਰਦੇ ਹੋਏ ਮੈਂਨੂੰ ਸਮਾਂ ਦੇਉਗੇ !
ਮੇਰੇ ਲਈ ਇਹ ਕੋਈ ਹਾਰ ਹਾਂ ਜਿੱਤ ਦਾ ਮਾਮਲਾ ਨਹੀਂ। ਬਾਣੀ ਅਤੇ ਦਲੀਲ ਅਨੁਸਾਰ, ਇਸ ਬਾਬਤ, ਅਗਰ ਆਪ ਜੀ ਦੇ ਵਿਚਾਰ ਸਹੀ ਹੋਏ ਤਾਂ ਉਨ੍ਹਾਂ ਨੂੰ ਸਵੀਕਾਰ ਕਰਨ ਵਿਚ ਵੀ ਮੈਂਨੂੰ ਕੋਈ ਹਿੱਚਕ ਨਹੀਂ ਹੋਵੇਗੀ।
ਆਸ ਹੈ ਕਿ ਆਪ ਜੀ ਆਪਣੇ ਕਥਨ ਅਨੁਸਾਰ, ਇਸ ਵਾਰ ਬੇਨਤੀ ਪਰਵਾਨ ਕਰਦੇ ਹੋਏ ਮੈਂਨੂੰ ਰੂ-ਬਾ-ਰੂ ਕੁੱਝ ਕੁ ਸਵਾਲ ਅਤੇ ਵਿਚਾਰ ਕਰਨ ਦਾ ਸਮਾਂ ਦੇਉਗੇ! ਇਸ ਲਈ ਮੈਂ ਆਪ ਜੀ ਤੇ ਮੁਕਾਮ ਤੇ ਹੀ ਹਾਜ਼ਰ ਹੋ ਜਾਵਾਂਗਾ !
ਹਰਦੇਵ ਸਿੰਘ-੦੯.੧੧.੨੦੧੯(ਜੰਮੂ)
ਨੋਟ:- ਟ੍ਰਾਲਰ ਵੀਰਾਂ ਗੁੰਡੇ ਕਿਸਮ ਦੇ ਸਮਰਥਕਾਂ ਨੂੰ ਬੇਨਤੀ ਹੈ ਕਿ ਉਹ ਗਾਲੀ ਗ਼ਲੋਚ ਜਾਂ ਉਲ ਜਲੂਲ ਕੁਮੇਂਟਸ ਕਰਕੇ ਇਕ ਸਾਰਥਾਕ ਸੰਵਾਦ ਲਈ ਕੀਤੀ ਜਾ ਰਹੀ ਇਸ ਬੇਨਤੀ ਦੀ ਦਿਸ਼ਾ ਅਤੇ ਨੁੱਕਤਾ ਬਦਲਣ ਦਾ ਜਤਨ ਨਾ ਕਰਨ !
Attachments area