ਸਿਖ ਹੋਣ ਦਾ ਸਰਟੀਫਿਕੇਟ: ਇਨਦਰਜੀਤ ਸਿੰਘ ਕਾਨਪੁਰ
ਸਿਖ ਹੋਣ ਦਾ ਸਰਟੀਫਿਕੇਟ: ਇਨਦਰਜੀਤ ਸਿੰਘ ਕਾਨਪੁਰ
ਬੀਬੀ ਨਿਪ੍ਰੀਤ ਕੌਰ ਜੀ। ਜਿਸ ਵੇਲੇ ਇਹ ਬੁਰਛਾਗਰਦ ਅਤੇ ਸਿਆਸੀ ਲੋਗ ਤੁਹਾਡੇ ਕੋਲ ਆਏ ਸੀ, ਇਨਾਂ ਦੇ ਮੂਹ ਤੇ ਜੂਸ ਵਾਲਾ ਗਲਾਸ ਕੱਡ੍ਹ ਮਾਰਨਾਂ ਸੀ, ਜੂਸ ਇਨਾਂ ਦੇ ਮੂਹ ਤੇ ਸੁਟਣਾਂ ਸੀ ।
ਚਲੋ! ਤੁਸੀ ਫਿਰ ਵੀ ਵਧਾਈ ਦੇ ਪਾਤਰ ਹੋ ਜੋ ਇਨਾਂ ਕੇਸਾਧਾਂਰੀ ਬ੍ਰਾਂਹਮਣਾਂ ਦੇ ਖਿਲਾਫ ਬੋਲੇ ਅਤੇ ਮੁੜ ਅਪਣੇ ਹੱਕ ਦੀ ਲੜਾਂਈ ਲਈ ਕਮਰ ਕੱਸਾ ਕਰ ਲਿਆ ਹੈ। ਕੌਮ ਆਪ ਜੀ ਦੇ ਨਾਲ ਹੈ।.
ਵਾਦਾ ਕਿਸੇ ਨੇ ਪੂਰਾ ਨਹੀ ਜੇ ਕਰਨਾਂ, ਸਿਰਫ ਲੜਾਈ ਜਾਰੀ ਰਖਣੀ ਜੇ।
ਅਪਣੀ ਬੱਚੀ ਦਾ ਏਡਮੀਸ਼ਨ ਇੰਜੀਨੀਅਰਿਗ ਕਾਲੇਜ ਵਿੱਚ ਕਰਵਾਉਣ ਲਈ ਦੋ ਤਿਨ ਦਿਨ ਪਹਿਲਾਂ ਮੈਂ ਪੰਜਾਬ ਦੇ ਇਕ ਗਵਰਮੇਂਟ ਇੰਜੀਨਿਅਰਿੰਗ ਕਾਲੇਜ ਦਾ ਬ੍ਰੋਸ਼ਰ , ਇੰਟਰਨੇਟ ਤੇ ਖੋਲ ਕੇ ਵੇਖ ਰਿਹਾ ਸੀ , ਜਿਸ ਵਿੱਚ ਲਿਖਿਆ ਸੀ ਕਿ ਸਿੱਖਾਂ ਨੂੰ ਇਸ ਕਾਲੇਜ ਵਿੱਚ ਰਿਜਰਵੇਸ਼ਨ ਹੈ, ਲੇਕਿਨ ਤੁਹਾਨੂੰ ਸਿੱਖ ਹੋਣ ਦਾ ਪ੍ਰਮਾਨ ਪਤਰ , ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਲਿਆਣਾਂ ਪਵੇਗਾ।
ਲਾਨ੍ਹਤ ਹੈ ਐਸੇ "ਰਿਜਰਵੇਸ਼ਨ" ਦੀ ਜਿਸ ਲਈ ਇਕ ਸਿੱਖ ਨੂੰ , ਉਨਾਂ ਲੋਗਾਂ ਕੋਲੋਂ ਸਿੱਖੀ ਦਾ ਸਰਟੀਫਿਕੇਟ ਲੈਣਾਂ ਪਵੇ, ਜੋ ਆਪ ਹੀ ਸਿੱਖ ਨਹੀ ਅਤੇ ਜਿਨਾਂ ਦੇ ਅਪਣੇ ਬੱਚੇ ਸਿੱਖੀ ਤੋਂ ਪਤਿਤ ਹੋ ਚੁਕੇ ਹਨ। ਇਹੋ ਜਹੇ ਚਰਿਤ੍ਰ ਵਾਲੇ ਸਿਆਸੀ ਲੋਗਾਂ ਕੋਲੋਂ ਦਾਸ ਅਪਣੀ ਬੱਚੀ ਲਈ "ਸਿੱਖ ਹੋਣ ਦਾ ਸਰਟੀਫਿਕੇਟ" ਲੈਣ ਜਾਏਗਾ ? ਇਹ ਤਾਂ ਮੈਂ ਸੁਫਨੇ ਵਿੱਚ ਵੀ ਨਹੀ ਸੋਚ ਸਕਦਾ ਸੀ ।ਜੋੜ੍ਹੇ ਆਪ ਕਿਸੇ ਕੇਸਾਧਾਂਰੀ ਬ੍ਰਾਹਮਨ ਸਿਆਸਤਦਾਨ ਦੇ ਟੁਕੜਬੋਚ ਅਤੇ ਜੋ ਬ੍ਰਾਂਹਮਣਾਂ ਅਤੇ ਉਨਾਂ ਦੀ ਗਊ ਮਾਤਾ ਨੂੰ ਪੂਜਦਾ ਹੋਵੇ । ਜਿਸ ਦੀ ਨੂੰਹ ਆਪ ਸਿੱਵ ਲਿੰਗ ਦੀ ਪੂਜਾ ਕਰਦੀ ਹੋਵੇ । ਜੋ ਆਂਪ ਮੂਰਤੀਆਂ ਅੱਗੇ ਆਰਤੀ ਕਰਦੇ ਹੋਣ । ਉਹ ਕਿਸੇ ਜਮੀਰ ਵਾਲੇ ਸਿੱਖ ਨੂੰ, " ਸਿੱਖ ਹੋਣ ਦਾ ਸਰਟੀਫਿਕੇਟ" ਕਿਸ ਤਰ੍ਹਾਂ ਦੇ ਸਕਦੇ ਹਨ ?
ਇਨਦਰਜੀਤ ਸਿੰਘ ਕਾਨਪੁਰ