ਦਿੱਲੀ ਵਾਲਿਉ ਹੋਸ਼ਿਆਰ, ਤੁਹਾਡੇ ਤੋਂ ਸ਼ੁਰੂ ਹੋਇਆ, ਸਿਆਸਤ ਦੀ ਸੁਧਾਈ ਦਾ ਇਨਕਲਾਬ ਰੁਕਣਾ ਨਹੀਂ ਚਾਹੀਦਾ!
ਤੁਹਾਡੇ ਤੋਂ ਇਲਾਵਾ ਭਾਰਤ ਦੇ ਦੂਸਰੇ ਸੂਬਿਆਂ ਵਾਲਿਆਂ ਨੂੰ ਅਜੇ ਨਹੀਂ ਪਤਾ ਕਿ ਇਕ ਚੰਗੀ ਇਮਾਨਦਾਰ ਸਰਕਾਰ ਦੇ ਕੀ ਫਾਇਦੇ ਹੁੰਦੇ ਹਨ ?
ਉਨ੍ਹਾਂ ਨੂੰ ਨਹੀਂ ਪਤਾ ਕਿ ਬਿਨਾ ਦਿਹਾੜੀਆਂ ਭੱਨਿਆਂ, ਬਿਨਾ ਰਾਹਾਂ ਵਿਚ ਧੱਕੇ ਖਾਦਿਆਂ, ਬਿਨਾ ਦਫਤਰਾਂ ਵਾਲਿਆਂ ਦੀ ਮੁੱਠੀ ਗਰਮ ਕੀਤਿਆਂ , ਬਿਨਾਂ ਲਾਈਨਾਂ ‘ਚ ਲੱਗਿਆਂ, ਘਰ ਬੈਠਿਆਂ ਹੀ ਕੰਮ ਕਿਵੇਂ ਹੁੰਦੇ ਹਨ ?
ਅਜੇ ਤੱਕ ਤਾਂ ਉਹ, ਉਸ ਨੂੰ ਸਮਝ ਹੀ ਨਹੀਂ ਸਕੇ, ਜਿਸ ਨੂੰ ਤੁਸੀਂ ਮਾਣ ਰਹੇ ਹੋਂ।
ਸਾਰੇ ਸੂਬੇ ਤੁਹਾਡੇ ਵੱਲ ਹੀ ਦੇਖ ਰਹੇ ਹਨ ਕਿ ਤੁਸੀਂ ਉਸ ਸਰਕਾਰ ਤੇ ਦੂਜੀ ਵਾਰ ਕਿਵੇਂ ਦੀ ਮੋਹਰ ਲਾਉਂਦੇ ਹੋ ?
ਤਿੱਨਾਂ ਨੂੰ ਵੀ ਪੂਰਿਆਂ ਕਰਦੇ ਹੋ ਜਾਂ ਨਹੀਂ। ਜੇ ਤੁਸੀਂ ਤਿੱਨਾਂ ਨੂੰ ਪੂਰਿਆਂ ਕਰ ਕੇ 67 ਤੋਂ 70 ਕਰ ਦਿੱਤੀਆਂ, ਤਾਂ ਸਮਝ ਲਿਉ ਕਿ ਤੁਸੀਂ ਭਾਰਤ ਦੇ ਲੋਕਾਂ ਦਾ ਸਪਨਾ ਪੂਰਾ ਕਰ ਦਿੱਤਾ ਹੈ, ਅਤੇ ਤੁਹਾਡੀ ਅਗਲੀ ਚੋਣ ਤੱਕ, ਭਾਰਤ ਦੇ ਸਾਰੇ ਲੋਕ, ਇਹ ਸਾਰੀਆਂ ਸਹੂਲਤਾਂ ਮਾਣ ਰਹੇ ਹੋਣਗੇ।
ਭਲਾ ਜਿਸ ਦਾ ਆਪਣੇ ਮਹੱਲੇ ਵਿਚ ਹੀ ਹਰ ਤਰ੍ਹਾਂ ਦਾ ਇਲਾਜ ਮੁਫਤ ਹੋ ਜਾਵੇ, ਉਹ ਦੂਸਰੇ ਸੂਬਿਆਂ ਜਾਂ ਦੂਸਰੇ ਮੁਲਕਾਂ ਵਿਚ ਕਿਉਂ ਧੱਕੇ ਖਾਂਦਾ ਫਿਰੂ ?
ਜਿਸ ਨੂੰ 24 ਘੰਟੇ ਬਿਜਲੀ, ਕੁਝ ਮੁਫਤ ਅਤੇ ਬਾਕੀ 2.5 ਢਾਈ ਰੁਪਏ ਯੁਨਟ ਮਿਲੇ, ਉਹ 8 ਜਾਂ 10 ਰੁਪਏ ਯੁਨਟ ਦੇ ਕਿਉਂ ਦੇਊ ?
ਜਿਨ੍ਹਾਂ ਦੀਆਂ ਭੇਣਾਂ ਅਤੇ ਬੱਚੀਆਂ ਹਰ ਵੇਲੇ ਸੀ.ਸੀ.ਟੀ.ਵੀ. ਕੈਮਰੇ ਦੀ ਨਿਗਰਾਨੀ ਵਿਚ ਮਹਿਫੂਜ਼ ਹੋਣ, ਉਨ੍ਹਾਂ ਨੂੰ ਹੋਰ ਕੀ ਚਾਹੀਦਾ ਹੈ?
ਜਿਨ੍ਹਾਂ ਦੇ ਬੱਚਿਆਂ ਨੂੰ ਘਰ ਵਿਚ ਹੀ ਦੂਸਰੇ ਮੁਲਕਾਂ ਵਰਗੀ ਪੜ੍ਹਾਈ, ਮੁਫਤ ਮਿਲੇ, ਉਨ੍ਹਾਂ ਨੂੰ ਹੋਰ ਕੀ ਚਾਹੀਦਾ ਹੈ ? ਬੀਬੀਆਂ ਦੀ ਆਵਾ-ਜਾਈ ਦੀ ਸਹੂਲਤ ਮੁਫਤ ਹੋਵੇ ਤਾਂ ਕਿੰਨਾ ਚੰਗਾ ਹੈ ?
ਅਤੇ ਹੋਰ ਵੀ ਬਹੁਤ ਕੁਝ।
ਜਿਹੜੇ ਕਮਜ਼ੋਰ ਨਿਗ੍ਹਾ ਵਾਲਿਆਂ ਨੂੰ ਇਹ ਸਾਰਾ ਕੁਝ ਨਜ਼ਰ ਨਹੀਂ ਆਉਂਦਾ, ਉਨ੍ਹਾਂ ਨੂੰ ਇਸ ਚੋਣ ਮਗਰੋਂ ਸਭ ਕੁਝ ਨਜ਼ਰ ਆ ਜਾਵੇਗਾ, ਬਸ ਤੁਹਾਨੂੰ ਤਿੱਨਾਂ ਦਾ ਇਕ ਹੋਰ ਹੰਭਲਾ ਮਾਰਨ ਦੀ ਲੋੜ ਹੈ, ਜੋ ਕਿ ਤੁਹਾਡੇ ਲਈ ਕੋਈ ਵੱਡੀ ਗੱਲ ਨਹੀਂ ਹੈ, ਫਿਰ ਸਾਰੇ ਭਾਰਤ ਲਈ ਇਹ ਸਾਰੀਆਂ ਸਹੂਲਤਾਂ ਹਮੇਸ਼ਾ ਲਈ ਪੱਕੀਆਂ ਹੋ ਜਾਣ ਗੀਆਂ।
ਭਾਰਤ ਦੀ ਛਵੀ, ਦੁਨੀਆਂ ਵਿਚ ਵੱਖ੍ਰੀ ਹੀ ਬਣ ਜਾਵੇਗੀ।
ਤੁਹਾਡਾ ਆਪਣਾ
ਅਮਰ ਜੀਤ ਸਿੰਘ ਚੰਦੀ
Note:- Share Please.