ਕੈਟੇਗਰੀ

ਤੁਹਾਡੀ ਰਾਇ



ਸੰਪਾਦਕੀ
- = * ਸ਼ਾਹੀਨ ਬਾਗ ਜ਼ਿੰਦਾਬਾਦ * = -
- = * ਸ਼ਾਹੀਨ ਬਾਗ ਜ਼ਿੰਦਾਬਾਦ * = -
Page Visitors: 2549

  -   =   *   ਸ਼ਾਹੀਨ  ਬਾਗ  ਜ਼ਿੰਦਾਬਾਦ    *   =   -
   ਅੱਜ 30-01-2020 ਤਾਰੀਖ ਨੂੰ ਤਿੰਨ ਵਜੇ ਤੋਂ ਲਗ-ਭਗ 4.35 ਤੱਕ ਸ਼ਾਹੀਨ ਬਾਗ ਦੀ ਸੈਰ ਕੀਤੀ। ਚੰਗੀ ਤਰ੍ਹਾਂ ਮਹਿਸੂਸ ਕੀਤਾ ਕਿ ਸ਼ਾਹੀਨ ਬਾਗ ਦੀ ਜੰਤਾ ਵਿਚ, ਬੀ ਜੇ ਪੀ ਦੇ ਵੱਡੇ ਲੀਡਰਾਂ ਨਾਲੋਂ ਵੱਧ ਅਕਲ, ਸ਼ਾਲੀਨਤਾ, ਗੱਲ ਕਰਨ ਦਾ ਸਲੀਕਾ, ਭਾਰਤ ਅਤੇ ਭਾਰਤ ਦੇ ਸੰਵਿਧਾਨ ਨਾਲ ਪਿਆਰ, ਆਪਣੇ ਟੀਚੇ ਪ੍ਰਤੀ ਸੁਚੇਤਤਾ, ਭਾਰਤ ਦੇ ਸਾਰੇ ਧਰਮਾਂ ਪ੍ਰਤੀ ਪਿਆਰ ਹੈ। ਯਕੀਨ ਕਰੋ ਜਿਨ੍ਹਾਂ ਨੂੰ ਬੀ.ਜੇ.ਪੀ. ਵਾਲੇ ਬਦਨਾਮ ਕਰ ਰਹੇ ਸਨ, ਜਿਨ੍ਹਾਂ ਪ੍ਰਤੀ ਬੀ ਜੇ ਪੀ ਦੇ ਵੱਡੇ ਨੇਤਿਆਂ ਦੇ ਦਿਲ ‘ਚ ਜ਼ਹਰ ਭਰਿਆ ਪਿਆ ਹੈ, ਅਜਿਹੇ ਨੇਤਾ, ਉਸ ਜਨਤਾ ਸਾਮ੍ਹਣੇ ਬੜੇ ਨੀਵੇਂ ਪੱਧਰ ਦੇ ਮਹਿਸੂਸ ਹੋਏ। ਇਸ ਡੇੜ੍ਹ ਘੰਟੇ ਵਿਚ ਮਹਿਸੂਸ ਕੀਤਾ ਕਿ ਭਾਰਤ ਨੂੰ ਵੰਡਣ ਵਾਲੇ ਅਸਲੀ ਕੌਣ ਹਨ ?
  ਇਸ ਸੈਰ ਦਾ ਸਿਹਰਾ ਵੀ “ਆਜ ਤਕ” ਦੀ ਉਸ ਹੋਸਟ ਦੇ ਸਿਰ ਹੈ ਜਿਸ ਨੂੰ ਮੈਂ ਹਰ ਵਾਰੀ ਬੀ.ਜੇ.ਪੀ. ਦਾ ਪੱਖ ਪੂਰਦਿਆਂ ਹੀ ਮਹਿਸੂਸ ਕੀਤਾ ਸੀ, ਪਰ ਅੱਜ ਤਾਂ ਉਸ ਦੇ ਬਹੁਤ ਕੋਸ਼ਿਸ਼ ਕਰਨ ਤੇ ਵੀ ਸ਼ਾਹੀਨ ਬਾਗ ਦੀ ਜੰਤਾ ਨੇ ਉਸ ਦਾ ਇਹ ਮੁੱਦਾ ਚੱਲਣ ਨਹੀਂ ਦਿੱਤਾ ਅਤੇ ਅੰਤ ਵਿਚ ਉਹ ਵੀ ਹਰ ਗੱਲ ਨਿਰਪੱਖ ਕਰਦੀ ਨਜ਼ਰ ਆਈ ਅਤੇ ਮੈਂ ਇਹ ਮਹਿਸੂਸ ਕੀਤਾ ਕਿ ਜੇ ਜੰਤਾ ਏਨੀ ਸੁਚੇਤ ਹੋਵੇ ਤਾਂ ਨੇਤਿਆਂ ਦੀ ਹਿੰਮਤ ਹੀ ਨਾ ਪਵੇ ਕਿ ਉਹ ਭਾਰਤ ਦੇ ਵਿਚ ਹਿੰਦੂ-ਮੁਸਲਮ ਦੀ ਆੜ ਵਿਚ ਆਪਣੀ ਨੇਤਾ ਗੀਰੀ ਚਮਕਾਉਣ ਦੀ ਕੋਸ਼ਿਸ਼ ਕਰ ਸਕਣ, ਇਹ ਸਾਰਾ ਕੁਝ ਛੱਡ ਕੇ ਉਨ੍ਹਾਂ ਨੂੰ ਭਾਰਤ ਦੇ ਵਿਕਾਸ ਦਾ ਮੁੱਦਾ ਹੀ ਅਪਨਾਉਣਾ ਪਵੇ। ਇਵੇਂ ਅਸਲ ਭਾਰਤ ਦੀ ਕਾਇਆ ਕਲਪ ਹੋ ਜਾਵੇ, ਦੁਨੀਆ ਦੇ ਸਾਰੇ ਦੇਸ਼ਾਂ ਤੋਂ ਅੱਗੇ ਨਿਕਲ ਜਾਵੇ, ਸਾਰੇ ਲੋਕ ਖੁਸ਼ਹਾਲ ਹੋ ਜਾਣ।
  ਦਿਲ ਕਰਦਾ ਹੈ ਕਿ ਜੇ ਮੈਂ ਓਥੇ ਹੁੰਦਾ ਤਾਂ ਅਜਿਹੀ ਜੰਤਾ ਦੀ (ਜਿਸ ਨੂੰ ਵੇਖਣ ਲਈ ਮੈਂ ਅੱਜ ਤਕ ਤਰਸਿਆ ਹਾਂ) ਚਰਨ-ਧੂੜ ਮੱਥੇ ਤੇ ਜ਼ਰੂਰ ਲਾਉਂਦਾ। 
 ਇਹ ਭਾਰਤ ਦੀ ਖੁਸ਼ ਕਿਸਮਤੀ ਹੈ ਕਿ ਸ਼ਾਹੀਨ ਬਾਗ ਨੇ ਜੰਤਾ ਨੂੰ ਅਜਿਹਾ ਮਾਹੌਲ ਮਾਨਣ ਦਾ ਮੌਕਾ ਦਿੱਤਾ ਹੈ, ਮੈਂ ਉਸ ਜੰਤਾ ਦਾ ਦਿਲੋਂ ਸਤਿਕਾਰ ਕਰਦਾ ਹਾਂ ਅਤੇ ਕਾਮਨਾ ਕਰਦਾ ਹਾਂ ਕਿ ਭਾਰਤ ਦੀ ਸਾਰੀ ਜੰਤਾ ਇਨ੍ਹਾਂ ਵਰਗੀ ਹੋ ਜਾਵੇ, ਤਾਂ ਜੌ ਭਾਰਤ ਦੇ ਸਾਰੇ ਰੋਗ, ਇਕ-ਦੂਸਰੇ ਨਾਲ ਬਫਰਤ, ਇਕ ਦੂਸਰੇ ਨੂੰ ਬਦਨਾਮ ਕਰਨ ਦੀ ਚਾਹ, ਇਕ ਦੂਸਰੇ ਨੂੰ ਲੁੱਟਣ ਦੀ ਚਾਹ, ਖਤਮ ਹੋ ਜਾਣ।
      ਅੱਜ ਮੈਂ ਗਰਵ ਨਾਲ ਕਹਿੰਦਾ ਹਾਂ ਕਿ ਮੈਂ ਸ਼ਾਹੀਨ ਬਾਗ ਅਤੇ ਇਸ ਦੀ ਜੰਤਾ ਦੇ ਨਾਲ ਖੜਾ ਹਾਂ, ਜੰਤਾ ਦਾ ਇਵੇਂ ਹੀ ਆਪਸੀ ਪਿਆਰ ਬਣਿਆ ਰਹੇ।, ਜਿਸ ਨੇ ਜੋ ਕਰਨਾ ਹੈ ਕਰ ਲਵੇ।
                                ਅਮਰ ਜੀਤ ਸਿੰਘ ਚੰਦੀ
                                ਵੈਬ ਸਾਈਟ:- thekhalsa.org
                                ਈ-ਮੇਲ:- chandiajsingh@gmail.com
                                Phone number  95685 41414

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.