ਅਸੀਂ ਕਿਸ ਮੂੰਹ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੂਰਾ ਗੁਰੂ ਕਹਿੰਦੇ ਹਾਂ?
ਸਾਡੀ ਤਾਂ ਅਰਦਾਸ, ਰਹਿਰਾਸ, ਅੰਮ੍ਰਿਤ ਸੰਸਕਾਰ, ਨਿਤਨੇਮ ਦੂਸਰੇ ਗ੍ਰੰਥ ਤੋਂ ਬਿਨਾ ਪੂਰਾ ਨਹੀਂ ਹੁੰਦਾ, ਫਿਰ ਅਸੀਂ ਕਿਸ ਮੂੰਹ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੂਰਾ ਗੁਰੂ ਕਹਿੰਦੇ ਹਾਂ?
ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ 'ਤੇ ਆਪਣੇ ਵੀਚਾਰ ਰੱਖੇ। ਜਿਸ ਦੌਰਾਨ ਉਨ੍ਹਾਂ ਨੇ ਸਿੱਖੀ ਵਿੱਚ ਵਖਰੇ ਵੱਖਰੇ ਗੁਰੂਆਂ ਬਾਰੇ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਕਹਿੰਦੇ ਹਾਂ ਕਿ ਸਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਪਰ ਫਿਰ ਅਸੀਂ ਕਿਸ ਮੂੰਹ ਨਾਲ ਅਖੌਤੀ ਦਸਮ ਗ੍ਰੰਥ ਨੂੰ ਵੀ ਗੁਰੂ ਦੇ ਬਰਾਬਰ ਰੱਖ ਰਹੇ ਹਾਂ। ਉਨ੍ਹਾਂ ਨੇ ਅਖੌਤੀ ਜੱਥੇਦਾਰ ਗੁਰਬਚਨ ਸਿੰਘ ਦੇ ਬੋਲ ਕਿ "ਗੁਰੂ ਗ੍ਰੰਥ ਸਾਹਿਬ ਸੰਤ ਬਣਾਉਂਦਾ ਹੈ ਅਤੇ (ਅਖੌਤੀ) ਦਸਮ ਗ੍ਰੰਥ ਸਿਪਾਹੀ ਬਣਾਉਂਦਾ ਹੈ" 'ਤੇ ਟਿਪਣੀ ਕਰਦਿਆਂ ਕਿਹਾ ਕਿ,
ਇਨ੍ਹਾਂ ਲੋਕਾਂ ਨੇ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਅਧੂਰਾ ਗੁਰੂ ਸਾਬਿਤ ਕਰ ਦਿੱਤਾ ਹੈ, ਤਾਂ ਫਿਰ ਸਿੱਖ ਕਿਸ ਤਰ੍ਹਾਂ ਕਹਿੰਦੇ ਹਨ ਕਿ ਮੇਰਾ ਗੁਰੂ ਪੂਰਾ ਹੈ ? ਸਾਡੀ ਤਾਂ ਅਰਦਾਸ, ਰਹਿਰਾਸ, ਅੰਮ੍ਰਿਤ ਸੰਸਕਾਰ, ਨਿਤਨੇਮ ਦੂਸਰੇ ਗ੍ਰੰਥ ਤੋਂ ਬਿਨਾ ਪੂਰਾ ਨਹੀਂ ਹੁੰਦਾ, ਫਿਰ ਅਸੀਂ ਕਿਸ ਮੂੰਹ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੂਰਾ ਗੁਰੂ ਕਹਿੰਦੇ ਹਾਂ?
ਸਾਨੂੰ ਸੋਚਣਾ ਕਿ ਅਸ਼ੀਂ ਕਿੱਥੇ ਖੜੇ ਹਾਂ।
ਉਨ੍ਹਾਂ ਕਿਹਾ ਕਿ ਉਹ ਸਿੱਖ ਰਹਿਤ ਮਰਿਆਦਾ ਦਾ ਪ੍ਰਚਾਰ ਕਰਦੇ ਹਨ, ਪਰ ਇਹ ਗੁਰਬਾਣੀ ਨਹੀਂ ਕਿ ਜਿਸ ਵਿੱਚ ਬਦਲਾਅ ਨਹੀਂ ਕੀਤਾ ਸਕਦਾ। ਇਸ ਵਿੱਚ ਜੋ ਊਣਤਾਈਆਂ ਹਨ ਉਹ ਵਿਦਵਾਨਾਂ ਨੂੰ ਗੁਰਬਾਣੀ ਅਨੁਸਾਰ ਸੋਧ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਪਿਛਲੇ ਇੱਕ ਸਾਲ ਤੋਂ ਤਿੰਨ ਚਿੱਠੀਆਂ ਸ਼੍ਰੋਮਣੀ ਕਮੇਟੀ ਨੂੰ ਲਿੱਖ ਚੁਕੇ ਹਨ, ਜੋ ਕਿ ਖ਼ਾਲਸਾ ਨਿਊਜ਼ ਸਮੇਤ ਹੋਰ ਵੈਬ ਸਾਈਟਾਂ 'ਤੇ ਵੀ ਵੇਖੀਆਂ ਜਾ ਸਕਦੀਆਂ ਹਨ, ਪਰ ਇੱਕ ਸਾਲ ਗੁਜਰਨ ਤੋਂ ਬਾਅਦ ਭੀ ਕੋਈ ਉੱਤਰ ਨਹੀਂ ਆਇਆ। ਹੁਣ ਮਜਬੂਰਨ ਗੁਰੂ ਕੀ ਸੰਗਤ ਨੂੰ ਕੋਈ ਕਦਮ ਚੁਕਣਾ ਪੈਣਾ ਹੈ, ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਵਉੱਚਤਾ ਕਾਇਮ ਰਹਿ ਸਕੇ।
With thanks from KHALSA NEWS