ਕੀ ਗੁਰਬਾਣੀ ਨਾਲ ਪਾਣੀ ਅੰਮ੍ਰਿਤ ਬਣ ਸਕਦਾ ਹੈ!
ਇਸ ਨੂੰ ਸਮਝਣ ਲਈ ਸਾਨੂੰ ਪਾਣੀ ਬਾਰੇ ਵੀ, ਅੰਮ੍ਰਿਤ ਬਾਰੇ ਵੀ ਅਤੇ ਗੁਰਬਾਣੀ ਬਾਰੇ ਵੀ ਸਮਝਣ ਦੀ ਲੋੜ ਹੈ। ਆਉ ਵਿਚਾਰਦੇ ਹਾਂ।
1. ਪਾਣੀ ਨੂੰ ਗੁਰੂ ਸਾਹਿਬ ਨੇ ਰੱਬ ਦੇ ਬਹੁਤ ਨੇੜੇ ਕਿਹਾ ਹੈ,
ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ॥
ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ ॥ (19)
ਪਰਮਾਤਮਾ ਤੋਂ ਪਵਨ, ਹਵਾ ਪੈਦਾ ਹੋਈ, ਹਵਾ ਤੋਂ ਜਲ, ਪਾਣੀ ਬਣਿਆ, ਪਾਣੀ ਤੋਂ ਇਹ ਸਾਰਾ ਦਿਸਦਾ ਸੰਸਰ ਬਣਿਆ, ਜਿਸ ਵਿਚਲੇ ਹਰ ਘਟ, ਸਰੀਰ ਵਿਚ ਪਰਮਾਤਮਾ ਦੀ ਜੋਤ ਸਮਾਈ ਹੋਈ ਹੈ।
ਇਹ ਹੈ ਪਾਣੀ ਦਾ ਮਹੱਤਵ, ਜਿਸ ਤੋਂ ਬਗੈਰ ਜ਼ਿੰਦਗੀ ਸੰਭਵ ਹੀ ਨਹੀਂ ਹੈ, ਇਸ ਲਈ ਹੀ ਮੰਗਲ ਜਾਂ ਚੰਦ ਤੇ ਜਾਣ ਵਾਲੇ ਪਹਿਲਾਂ ਪਾਣੀ ਦੀ ਭਾਲ ਕਰਦੇ ਹਨ, ਤਾਂ ਜੋ, ਜੇ ਪਾਣੀ ਹੈ ਤਾਂ ਜੀਵਨ ਵੀ ਹੋਵੇਗਾ।
ਪਰ ਇਸ ਨੂੰ ਅੰਮ੍ਰਿਤ ਨਹੀਂ ਬਣਾਇਆ ਜਾ ਸਕਦਾ, ਕਿਉਂਕਿ ਮੌਤ ਤੋਂ ਰਹਿਤ ਸਿਰਫ ਇਕੋ ਹਸਤੀ ਹੈ,
ਨ ਸੂਰ ਸਸਿ ਮੰਡਲੋ ॥ ਨ ਸਪਤ ਦੀਪ ਨਹ ਜਲੋ ॥
ਅੰਨ ਪਉਣ ਥਿਰੁ ਨ ਕੁਈ ॥ ਏਕੁ ਤੁਈ ਏਕੁ ਤੁਈ ॥੪॥ (144)
ਨਾ ਸੂਰਜ, ਨਾ ਚੰਦਰਮਾ, ਨਾ ਇਹ ਦਿਸਦਾ ਆਕਾਸ਼, ਨਾ ਧਰਤੀ ਦੇ ਸੱਤ ਦੀਪ, ਨਾ ਪਾਣੀ ਨਾ ਅੰਨ, ਨਾ ਹਵਾ, ਕੋਈ ਵੀ ਹਮੇਸ਼ਾ ਕਾਇਮ ਰਹਣ ਵਾਲਾ ਨਹੀਂ। ਹੇ ਪ੍ਰਭੂ ਇਕਤੂੰ ਹੀ ਹੈਂ, ਸਦਾ ਕਾਇਮ ਰਹਣ ਵਾਲਾ, ਇਕ ਤੂੰ ਹੀ ਹੈਂ ॥4॥
ਆਪਾਂ ਵੇਖਿਆ ਹੈ ਕਿ ਹਮੇਸ਼ਾ ਕਾਇਮ ਰਹਣ ਵਾਲਾ, ਸਦੀਵੀ, ਇਕ ਪਰਮਾਤਮਾ ਹੀ ਹੈ। ਕੋਈ ਦੂਸਰਾ ਨਹੀਂ ਹੋ ਸਕਦਾ।
2. ਅੰਮ੍ਰਿਤ: ਇਸ ਨੂੰ ਗੁਰਬਾਣੀ ਇਵੇਂ ਸਮਝਾਉਂਦੀ ਹੈ,
ਏਕੋ ਅੰਮ੍ਰਿਤ ਬਿਰਖੁ ਹੈ ਫਲੁ ਅੰਮ੍ਰਿਤੁ ਹੋਈ ॥੬॥ (421)
ਸੰਸਾਰ ਦੇ ਵਿਚ ਸਿਰਫ ਇਕੋ ਇਕ ਰੁੱਖ ਹੈ (ਪਰਮਾਤਮਾ), ਜਿਸ ਦਾ ਫਲ ਅੰਮ੍ਰਿਤ, ਅਮਰ ਕਰ ਦੇਣ ਵਾਲਾ ਹੁੰਦਾ ਹੈ। ਇਸ ਨੂੰ ਜ਼ਰਾ ਵਿਸਤਾਰ ਨਾਲ ਸਮਝਣ ਦੀ ਲੋੜ ਹੈ। ਜਿਹੜਾ ਬੰਦਾ ਇਸ ਬਿਰਖ (ਕਰਤਾਰ) ਨਾਲ ਜੁੜਦਾ ਹੈ, ਉਹ ਵੀ ਗੁਰੂ ਦੇ ਦੱਸੇ ਅਨੁਸਾਰ, ਦਿਲੋਂ ਪਿਆਰ ਨਾਲ। ਫਿਰ ਜੇ ਪ੍ਰਭੂ ਉਸ ਦੀ ਨੀਅਤ ਨੂੰ ਸਾਫ ਸਮਝਦਾ ਹੈ ਤਾਂ ਪ੍ਰਭੂ ਉਸ ਨੁੰ ਆਪਣੇ ਨਾਲ, ਇਕ-ਮਿਕ ਕਰ ਲੈਂਦਾ ਹੈ, ਜਿਵੇਂ ,
ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ॥ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ ॥੧॥ ਰਹਾਉ ॥
ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ ॥
ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ ॥੧॥
ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ॥
ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ ॥੨॥
ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ ॥
ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ ॥੩॥੧੧॥ (633)
ਏਦਾਂ ਇਕ-ਮਿਕ ਹੋ ਜਾਂਦਾ ਹੈ ਜਿਵੇਂ ਪਾਣੀ ਵਿਚ ਪਾਣੀ ਮਿਲ ਗਿਆ ਹੋਵੇ। ਉਸ ਨੂੰ ਫਿਰ ਓਸੇ ਰੂਪ ਵਿਚ ਅੱਡ ਨਹੀਂ ਕੀਤਾ ਜਾ ਸਕਦਾ। ਇਵੇਂ ਹੀ ਰੱਬ ਨਾਲ ਮਿਲਿਆ ਮਨ ਰੱਬ ਦਾ ਹੀ ਹਿੱਸਾ ਹੋ ਜਾਂਦਾ ਹੈ, ਉਸ ਨੂੰ ਵੀ ਓਸੇ ਰੂਪ ਵਿਚ ਅੱਡ ਨਹੀਂ ਕੀਤਾ ਜਾ ਸਕਦਾ, ਉਸ ਦੀ ਜੀਵਨ ਮਨੋਰਥ ਵਾਲੀ ਖੇਡ ਪੁਗ ਗਈ ਜਾਣੋ।
ਨਾ ਤਾਂ ਪਰਮਾਤਮਾ ਤੋਂ ਇਲਾਵਾ ਕੋਈ ਹੋਰ ਅਮਰ ਹੈ, ਨਾ ਹੀ ਹੋਰ ਕੋਈ ਅੰਮ੍ਰਿਤ, ਅਮਰ ਕਰਨ ਵਾਲਾ ਹੈ।
ਇਹ ਸੀ “ਅੰਮ੍ਰਿਤ”
3. ਗੁਰਬਾਣੀ : ਅਸਲੀਅਤ ਵਿਚ ਗੁਰਬਾਣੀ ਹੈ ਕੀ ?
ਨਿਰਗੁਣ ਪਰਮਾਤਮਾ “1” ਨੇ ਆਪਣਾ ਸਰਗੁਣ ਸਰੂਪ “ਓ> “ ਬਣਾਇਆ(ਜਿਸ ਨੂੰ ਗੁਰਬਾਣੀ ‘ਚ ਓਅੰਕਾਰ ਵੀ ਲਿਖਿਆ ਹੈ) ਸੰਸਾਰ ਅਤੇ ਉਸ ਦੀਆਂ ਸਾਰੀਆਂ ਚੀਜ਼ਾਂ ਬਣਾ ਕੇ ਇਕ ਖੇਡ ਸ਼ੁਰੂ ਕਰ ਦਿੱਤੀ, ਜਿਸ ਦੇ ਸੰਪੂਰਨ ਨਿਯਮ ਬਣਾ ਕੇ, ਆਪ ਹਰ ਚੀਜ਼ ਦੇ ਵਿਚ ਬੈਠ ਕੇ ਇਹ ਖੇਡ ਵੇਖਣ ਲੱਗਾ।
ਪ੍ਰਭੂ ਵਲੋਂ ਬਣਾਏ ਨਿਯਮ, ਕਾਇਦੇ-ਕਾਨੂਨ ਅਟੱਲ ਹਨ, ਉਨ੍ਹਾਂ ਨੂੰ ਕਿਸੇ ਤਰੀਕੇ ਵੀ, ਨਾ ਟਾਲਿਆ ਜਾ ਸਕਦਾ ਹੈ, ਨਾ ਬਦਲਿਆ ਜਾ ਸਕਦਾ ਹੈ। ਪ੍ਰਤੱਖ ਸਬੂਤ, ਲੱਖਾਂ ਜਾਂ ਕ੍ਰੋੜਾਂ ਸਾਲ ਪਹਿਲਾਂ ਦੀ ਬਣਾਈ ਸ੍ਰਿਸ਼ਟੀ, ਅੱਜ ਵੀ ਨਿਰ ਵਿਘਨ ਓਸੇ ਚਾਲ ਨਾਲ ਚਲਦੀ ਜਾ ਰਹੀ ਹੈ, ਨਾ ਹਵਾ ਥੱਕੀ ਹੈ, ਨਾ ਪਾਣੀ ਥੱਕਿਆ ਹੈ, ਨਾ ਸੂਰਜ ਥੱਕਿਆ ਹੈ, ਨਾ ਚੰਦ ਥੱਕਿਆ ਹੈ, ਨਾ ਧਰਤੀ ਥੱਕੀ ਹੈ, ਗਰਜ਼ ਹਰ ਚੀਜ਼ ਆਪਣੀ ਰਫਤਾਰ ਨਾਲ ਨਿਰ-ਵਿਘਨ ਚੱਲ ਰਹੀ ਹੈ। ਇਸ ਵਿਚ ਜੀਵਾਂ ਦੇ ਪੈਦਾ ਹੋਣ ਦੇ ਚਾਰ ਸਾਧਨ (ਖਾਣੀਆਂ) ਬਣਾਈਆਂ ਹਨ, ਜੋ ਆਪਣੇ ਹਿਸਾਬ ਨਾਲ, ਇਸ ਸੰਸਾਰ ਦੇ ਜੀਵਾਂ ਦੀ ਉਤਪਤੀ ਕਰ ਰਹੀਆਂ ਹਨ ਅਤੇ ਉਹ ਜੀਵ ਪਰਮਾਤਮਾ ਦੇ ਨਿਯਮ ਅਨੁਸਾਰ ਜਵਾਨ ਹੁੰਦੇ, ਬੁੱਢੇ ਹੁੰਦੇ ਅਤੇ ਖਤਮ ਹੁੰਦੇ ਜਾ ਰਹੇ ਹਨ। ਇਨ੍ਹਾਂ ਜੀਵਾਂ ਵਿਚੋਂ ਹਰ ਕਿਸੇ ਦਾ ਆਪਣਾ ਕੰਮ ਹੈ, ਜੋ ਉਹ ਕਰ ਰਿਹਾ ਹੈ।
ਹਵਾ ਦੀ ਸਫਾਈ ਦਾ ਆਪਣਾ ਸਾਧਨ ਹੈ, ਪਾਣੀ ਦੀ ਸਫਾਈ ਦਾ ਆਪਣਾ ਨਿਯਮ ਹੈ, ਧਰਤੀ ਦੀ ਸਫਾਈ ਦਾ ਆਪਣਾ ਨਿਯਮ ਹੈ। ਏਦਾਂ ਹੀ ਹਰ ਚੀਜ਼ ਦੀ ਸਫਾਈ ਦਾ ਆਪਣਾ ਨਿਯਮ ਹੈ।
ਇਨ੍ਹਾਂ ਸਾਰੀਆਂ ਜੂਨਾਂ ਵਿਚੋਂ ਰੱਬ ਨੇ ਬੰਦੇ ਦੀ ਜੂਨ ਨੂੰ ਸਭ ਤੋਂ ਸਰਵੋਤਮ, ਆਪਣਾ ਰੂਪ ਬਣਾਇਆ ਹੈ, ਬਾਕੀ ਸਾਰੀਆਂ ਜੂਨਾਂ ਇਸ ਨੂੰ ਕੇਂਦਰ ਮੰਨ ਕੇ ਆਪਣਾ ਕੰਮ ਕਰ ਰਹੀਆਂ ਹਨ, ਇਸ ਜੂਨ ਬਾਰੇ ਗੁਰਬਾਣੀ ਦੀ ਸੇਧ ਇਵੇਂ ਹੈ,
ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ॥ (1362)
ਇਹੀ ਜੂਨ ਅਜਿਹੀ ਹੈ, ਜਿਸ ਵਿਚ ਜੀਵ ਆਪਣਾ ਜੀਵਨ ਮਨੋਰਥ ਪੂਰਾ ਕਰ ਕੇ ਕਰਤਾਰ ਨਾਲ ਇਕ-ਮਿਕ ਹੋਕੇ ਆਪਣੀ ਜੀਵਨ ਬਾਜ਼ੀ ਜਿੱਤ ਸਕਦਾ ਹੈ। ਬੰਦੇ ਨੂੰ ਜੀਵਨ ਮਨੋਰਥ ਪੂਰਾ ਕਰਨ ਲਈ ਕਰਤਾਰ ਵਲੋਂ ਬਣੇ ਨਿਯਮ ਕਾਨੂਨ ਦੀ ਸੋਝੀ ਦੇਣ ਲਈ ਗੁਰੂ ਨਾਨਕ ਜੀ ਨੇ ਰੱਬ ਵਲੋਂ ਬਖਸ਼ੀ ਸੋਝੀ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਵਿਚ ਬੰਦੇ ਨੂੰ ਪਰਮਾਤਮਾ ਨਾਲ ਮਿਲਣ ਦੀ ਜਾਂਚ ਦੱਸੀ ਹੈ। ਜਿਸ ਤੋਂ ਸਾਫ ਹੁੰਦਾ ਹੈ ਕਿ ਗੁਰਬਾਣੀ, ਸਿਰਫ ਬੰਦੇ ਦਾ ਗੁਰੂ, ਸ਼ਬਦ ਗੁਰੂ ਹੈ, ਜਿਸ ਤੋਂ ਸੇਧ ਲੈ ਕੇ ਬੰਦੇ ਨੇ ਆਪਣੀ ਜੀਵਨ-ਖੇਡ ਪੂਰੀ ਕਰਨੀ ਹੈ।
ਗੁਰਬਾਣੀ ਸਾਨੂੰ ਦੋ ਚੀਜ਼ਾਂ ਹੋਰ ਸਮਝਾਉਂਦੀ ਹੈ।
1. ਸਾਰੀ ਸ੍ਰਿਸ਼ਟੀ ਦਾ ਗੁਰੂ ਰੱਬ ਆਪ ਹੈ, ਜਿਸ ਬਾਰੇ ਗੁਰਬਾਣੀ ਨੇ ਉਸ ਦੇ ਪ੍ਰਚਲਤ ਬਹੁਤ ਨਾਮ ਵਰਤੇ ਹਨ, ਪਰ ਗੁਰੂ ਦੇ ਰੂਪ ਵਿਚ, ਉਸ ਲਈ “ਗੁਰੁ” ਅਤੇ “ਸਤਿਗੁਰੁ” ਲਫਜ਼ ਵਰਤੇ ਹਨ, ਇਹ ਰੱਬ ਹੀ ਹੈ, ਜੋ ਸ੍ਰਿਸ਼ਟੀ ਦੇ ਹਰ ਜੀਵ ਦੇ ਅੰਦਰ ਬੈਠਾ, ਉਸ ਨੂੰ ਹਰ ਚੀਜ਼ ਸਮਝਾਉਂਦਾ ਹੈ, ਜਿਵੇਂ ਜੰਗਲ ਵਿਚ ਪੈਦਾ ਹੋਣ ਵਾਲੇ ਹਿਰਨ ਦੇ ਬੱਚੇ ਨੂੰ ਕੁਝ ਸੈਕਿੰਡ ਵਿਚ ਕੌਣ ਸਮਝਾਉਂਦਾ ਹੈ ਕਿ ‘