ਕੈਟੇਗਰੀ

ਤੁਹਾਡੀ ਰਾਇ



ਕਸ਼ਮੀਰਾ ਸਿੰਘ (ਪ੍ਰੋ.) U.S.A.
ਇੰਦ੍ਰ ਦੇਵਤੇ ਦੇ ਦਰਬਾਰ ਦੀ ਸ਼ੋਭਾ ਵਾਲ਼ੀ ਅਖੌਤੀ ਦਸਮ ਗ੍ਰੰਥ ਦੀ ਰਚਨਾ ਨੂੰ "ਆਰਤੀ" ਦੇ ਨਾਮ ਹੇਠ ਗੁਰਬਾਣੀ ਦੇ ਨਾਲ ਘੁਸੋੜਿਆ ਗਿਆ
ਇੰਦ੍ਰ ਦੇਵਤੇ ਦੇ ਦਰਬਾਰ ਦੀ ਸ਼ੋਭਾ ਵਾਲ਼ੀ ਅਖੌਤੀ ਦਸਮ ਗ੍ਰੰਥ ਦੀ ਰਚਨਾ ਨੂੰ "ਆਰਤੀ" ਦੇ ਨਾਮ ਹੇਠ ਗੁਰਬਾਣੀ ਦੇ ਨਾਲ ਘੁਸੋੜਿਆ ਗਿਆ
Page Visitors: 2451

ਇੰਦ੍ਰ ਦੇਵਤੇ ਦੇ ਦਰਬਾਰ ਦੀ ਸ਼ੋਭਾ ਵਾਲ਼ੀ ਅਖੌਤੀ ਦਸਮ ਗ੍ਰੰਥ ਦੀ ਰਚਨਾ ਨੂੰ "ਆਰਤੀ" ਦੇ ਨਾਮ ਹੇਠ ਗੁਰਬਾਣੀ ਦੇ ਨਾਲ ਘੁਸੋੜਿਆ ਗਿਆ
 ਕਸ਼ਮੀਰਾ ਸਿੰਘ USA
    ਦੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਰੋਜ਼ਾਨਾ ਸ਼ਾਮ ਦੇ ਨਿੱਤ-ਨੇਮ ਪਿੱਛੋਂ ਅਤੇ ਘਰਾਂ ਵਿੱਚ ਹੁੰਦੇ ਅਖੰਡਪਾਠਾਂ ਤੋਂ ਪਿੱਛੋਂ ਜਾਂ ਸਮਾਪਤੀ ਸਮੇਂ ਇੱਕ ਆਰਤੀ ਕੀਤੀ ਜਾ ਰਹੀ ਹੈ। ਆਰਤੀ, ਗੁਰਮੱਤ ਅਨੁਸਾਰ, ਕਰਨ ਦੀ ਕਿਰਿਆ ਨਹੀਂ ਸੀ ਸਗੋਂ ਕ਼ੁਦਰਤਿ ਵਿੱਚ ਹੋ ਰਹੀ ਆਰਤੀ ਵਿੱਚ ਹਰ ਸਮੇਂ ਸ਼ਾਮਲ ਰਹਿ ਕੇ ਪ੍ਰਭੂ ਦੀ ਵਾਹੁ-ਵਾਹੁ ਕਰਨ ਦੀ ਕਿਰਿਆ ਸੀ।
    ਸਾਖੀ ਅਨੁਸਾਰ,  ਗੁਰੂ ਨਾਨਕ ਸਾਹਿਬ ਜੀ ਇੱਕ ਮੰਦਰ ਵਿੱਚ ਹੋ ਰਹੀ ਆਰਤੀ ਵਿੱਚ ਸ਼ਾਮਲ ਨਹੀਂ ਹੋਏ ਸਨ। ਉਨ੍ਹਾਂ ਧਨਾਸਰੀ ਰਾਗ ਦੇ ਸ਼ਬਦ
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥’
 ਰਾਹੀਂ ਕ਼ੁਦਰਤਿ ਵਿੱਚ ਹਰ ਸਮੇਂ ਹੋ ਰਹੀ ਕ਼ਾਦਰ ਦੀ ਆਰਤੀ ਦਾ ਚੇਤਾ ਕਰਾਇਆ ਸੀ ਤੇ ਕਿਹਾ ਸੀ
ਕੈਸੀ ਆਰਤੀ ਹੋਇ-----॥’
 ਗੁਰਮਤ ਅਨੁਸਾਰ ਆਰਤੀ ਦੀ ਵਿਆਖਿਆ ਦਾ ਇਹ ਸ਼ਬਦ ਚਾਨਣ ਮੁਨਾਰਾ ਹੈ ਜਿਸ ਦੇ ਸਿਰਲੇਖ ਉੱਪਰ ‘ਧਨਾਸਰੀ ਮਹਲਾ 1 ਆਰਤੀ ਸ਼ਬਦ ਲਿਖਿਆ ਮਿਲ਼ਦਾ ਹੈ। ਹੋਰ ਵੀ ਕਈ ਸ਼ਬਦ ਹਨ ਜੋ ਦਸਦੇ ਹਨ ਕਿ ਪ੍ਰਭੂ ਦਾ ਚਿੰਤਨ ਹੀ ਆਰਤੀ ਹੈ।
    ਅੱਜ ਬਹੁਤੇ ਥਾਵਾਂ 'ਤੇ ਕੀਤੀ ਜਾ ਰਹੀ ਆਰਤੀ ਵਿੱਚ ਇੰਦ੍ਰ ਦੇਵਤੇ ਦੇ ਦਰਬਾਰ ਦੀ ਸ਼ੋਭਾ ਵਾਲ਼ੀ ਇਕ ਰਚਨਾ ਪੜ੍ਹੀ ਜਾ ਰਹੀ ਹੈ। ਇਹ ਰਚਨਾ ਚੰਡੀ ਚਰਿਤ੍ਰ ਉਕਤਿ ਬਿਲਾਸ (ਕੁਲ ਛੰਦ 233) ਵਿੱਚ ਛੰਦ ਨੰਬਰ 54-55 ਉੱਤੇ ਦਰਜ ਹੈ।
  ਇਸ ਦਾ ਅਰਥ ਹੈ ਇਹ ਸੁਤੰਤਰ ਰਚਨਾ ਨਹੀਂ ਹੈ।
   ਇਸ ਰਚਨਾ ਵਿੱਚ ਇੰਦ੍ਰ ਦੇਵਤੇ ਦੀ ਉਤਾਰੀ ਗਈ ਆਰਤੀ ਹੈ। ਇਹ ਆਰਤੀ ਸਾਰੇ ਦੇਵਤੇ ਰਲ਼ ਕੇ ਕਰਦੇ ਹਨ। ਖ਼ੁਸ਼ੀ ਇਹ ਸੀ ਕਿ ਦੈਂਤਾਂ ਕੋਲੋਂ ਰਾਜ ਖੋਹ ਕੇ ਦੁਰਗਾ ਦੇਵੀ ਨੇ ਮੁੜ ਇੰਦ੍ਰ ਨੂੰ ਰਾਜ-ਗੱਦੀ ਤੇ ਬਿਠਾਇਆ ਸੀ। ਆਮ ਸੰਗਤਿ ਦੇਖੋ ਦੇਖੀ ਇਹ ਆਰਤੀ ਕਰ ਕੇ ਅਤੇ ਹੁੰਦੀ ਦੇਖ ਕੇ ਖ਼ੁਸ਼ ਹੁੰਦੀ ਹੈ ਪਰ ਅਸਲੀਅਤ ਕਿਸੇ ਨੂੰ ਪਤਾ ਨਹੀਂ ਹੈ। ਅਗਿਆਨਤਾ ਕਾਰਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਾਦਰੀ ਹੋ ਰਹੀ ਹੈ ਜੇ ਕੋਈ ਦੱਸੇ ਵੀ ਤਾਂ ਉਸ ਦਾ ਸਵਾਗਤ ਡਾਂਗਾਂ ਨਾਲ਼, ਭਾਵ, ਵਿਰੋਧ ਕਰਕੇ ਕੀਤਾ ਜਾਂਦਾ ਹੈ। ਗ਼ੌਰ ਨਾਲ਼ ਇਹ ਰਚਨਾ ਤੇ ਇਸ ਦੇ ਅੱਗੇ ਪਿੱਛੇ ਲਿਖੇ ਛੰਦ ਅਰਥ ਸਮੇਤ ਪੜ੍ਹੋ:
    ਛੰਦ ਨੰਬਰ 51
    ਦੋਹਰਾ ।
    ਜਬ ਮਹਖਾਸਰ ਮਾਰਿਓ ਸਭ ਦੈਤਨ ਕੋ ਰਾਜ
    When Mahikhasura, the king of all demons, was killed;
    ਤਬ ਕਾਇਰ ਭਾਜੇ ਸਭੈ ਛਾਡਿਓ ਸਕਲ ਸਮਾਜ । ੫੧ ।
    Then all the cowards ran away leaving behind all paraphernalia.51.

    ਸਾਰ:
    ਯੁੱਧ ਵਿੱਚ, ਮਹਿਖਾਸੁਰ ਦੈਂਤ ਰਾਜਾ, ਦੁਰਗਾ ਹੱਥੋਂ ਮਾਰਿਆ ਗਿਆ। ਦੁਰਗਾ ਦੇਵੀ ਜੰਗ ਜਿੱਤ ਗਈ। ਦੁਰਗਾ ਦੇਵੀ ਇੰਦ੍ਰ ਦੀ ਸਹਾਇਤਾ ਵਾਸਤੇ ਲੜ ਰਹੀ ਸੀ।
    ਛੰਦ ਨੰਬਰ 53
    ਦੋਹਰਾ ।
    ਲੋਪ ਚੰਡਕਾ ਹੋਇ ਗਈ ਸੁਰਪਤਿ ਕਉ ਦੇ ਰਾਜ
    In this way Chandika(Durga goddess) disappeared after bestowing the kingship on Indra.
    ਦਾਨਵ ਮਾਰੇ ਅਭੇਖ ਕਰਿ ਕੀਨੇ ਸੰਤਨ ਕਾਜ । ੫3 ।
    She (Durga) killed the demons and destroyed them for the well-being of the saints.53.
    ਸਾਰ:
    ਕੌਣ ਲੋਪ ਹੋਈ? ਦੇਹ ਧਾਰੀ ਦੁਰਗਾ ਦੇਵੀ। ਕੌਣ ਲੜੀ ਦੈਂਤਾਂ ਨਾਲ਼? ਦੁਰਗਾ ਦੇਵੀ। ਇੰਦ੍ਰ (ਸੁਰਪਤਿ) ਨੂੰ ਕਿਸ ਨੇ ਰਾਜ ਦਿੱਤਾ? ਦੁਰਗਾ ਦੇਵੀ ਨੇ। ਸੰਤ ਕਿਨ੍ਹਾਂ ਨੂੰ ਕਿਹਾ ਹੈ? ਦੇਵਤਿਆਂ ਨੂੰ। ਦੁਸ਼ਟ ਕੌਣ ਹਨ? ਦਾਨਵ, ਦੈਂਤ।
    ਛੰਦ ਨੰਬਰ 54
    ਸ੍ਵੈਯਾ । ( ਇਹ ਰਚਨਾ ਆਰਤੀ ਵਿੱਚ ਗਾਈ ਜਾਂਦੀ ਹੈ)
    ਯਾ ਤੇ ਪ੍ਰਸੰਨ ਭਏ ਹੈ ਮਹਾਂ ਮੁਨਿ ਦੇਵਨ ਕੇ ਤਪ ਮੈ ਸੁਖ ਪਾਵੈ
    The great sages became pleased and received comfort in meditating on the gods.
    ਜਗਯ ਕਰੈ ਇਕ ਬੇਦ ਰਰੈ ਭਵ ਤਾਪ ਹਰੈ ਮਿਲਿ ਧਿਆਨਹਿ ਲਾਵੈ
    The sacrifices are being performed, the Vedas are being recited and for the removal of suffering, contemplation is being done together.
    ਝਾਲਰ ਤਾਲ ਮ੍ਰਿਦੰਗ ਉਪੰਗ ਰਬਾਬ ਲੀਏ ਸੁਰ ਸਾਜ ਮਿਲਾਵੈ
    The tunes of various musical instruments like cymbals big and small, trumpet, kettledrum and Rabab are producing harmonies.
    ਕਿੰਨਰ ਗੰਧ੍ਰਬ ਗਾਨ ਕਰੈ ਗਨਿ ਜਛ ਅਪਛਰ ਨਿਰਤ ਦਿਖਾਵੈ । ੫੪ ।
    Somewhere the Kinnars and Gandharvas are singing and somewhere the Ganas, Yakshas and Apsaras (fairy women) are dancing.54.
    ਸੰਖਨ ਕੀ ਧੁਨ ਘੰਟਨਿ ਕੀ ਕਰਿ ਫੂਲਨ ਕੀ ਬਰਖਾ ਬਰਖਾਵੈ
    With the sound of conches and gongs, they are causing the rain of flowers.
    ਛੰਦ ਨੰਬਰ 55
    ਆਰਤੀ ਕੋਟਿ ਕਰੈ ਸੁਰ ਸੁੰਦਰਿ ਪੇਖ ਪੁਰੰਦਰ ਕੇ ਬਲਿ ਜਾਵੈਂ
    Millions of gods fully decorated, are performing aarti (circumambulation) and seeing Indra, they show intense devotion.
    ਦਾਨਤ ਦਛਨ ਦੈ ਕੈ ਪ੍ਰਦਛਨ ਭਾਲ ਮੈ ਕੁੰਕਮ ਅਛਤ ਲਾਵੈ
    Giving gifts and performing circumambulation around Indra, they are applying the frontal -mark of saffron and rice on his head.
    ਹੋਤ ਕੁਲਾਹਲ ਦੇਵ ਪੁਰੀ ਮਿਲਿ ਦੇਵਨ ਕੇ ਕੁਲਿ ਮੰਗਲ ਗਾਵੈ । ੫੫ ।
    In all the city of gods, there is much excitement and the families of gods are singing songs of Inder.55.

    ਸਾਰ:
    ਇੰਦ੍ਰ ਦੇਵਤੇ ਨੂੰ ਖੁੱਸਿਆ ਰਾਜ ਮਿਲ਼ ਗਿਆ। ਮੱਥੇ ਉੱਤੇ ਕੇਸਰ ਦਾ ਟਿੱਕਾ ਲੱਗ ਰਿਹਾ ਹੈ। ਸਾਰੇ ਰਿਸ਼ੀ ਮੁਨੀ ਦੇਵਤਿਆਂ ਦੀ ਪੂਜਾ ਵਿੱਚ ਜੁੱਟ ਗਏ। ਇੰਦ੍ਰ ਦੇਵਤੇ ਦੀ ਪ੍ਰਕਰਮਾ ਦੇਵਤੇ ਕਰ ਰਹੇ ਹਨ। ਦੇਵ ਪੁਰੀ ਵਿੱਚ ਭਾਂਤਿ-ਭਾਂਤਿ ਦੇ ਸਾਜ਼ਾਂ ਨਾਲ਼ ਗਾਇਨ ਹੋ ਰਿਹਾ ਹੈ। ਗਣ ਗੰਧ੍ਰਵ ਗਾ ਰਹੇ ਹਨ।
    ਯਕਸ਼ ਵੀ ਨੱਚ ਰਹੇ ਹਨ ਅਤੇ ਸੁੰਦਰ ਇਸਤ੍ਰੀਆਂ (ਪਰੀਆਂ) ਵੀ ਨੱਚ ਰਹੀਆਂ ਹਨ। ਇਹ ਦੇਖ ਕੇ ਰਾਜਾ ਇੰਦ੍ਰ ਪ੍ਰਸੰਨ ਹੋ ਰਿਹਾ ਹੈ । ਇੰਦ੍ਰ ਦੇ ਦਰਬਾਰ ਵਿੱਚ ਰੌਣਕ ਮੁੜ ਆਈ ਹੈ। ਇੰਦ੍ਰ ਉੱਤੇ ਦੇਵਤੇ ਫੁੱਲਾਂ ਦੀ ਵਰਖਾ ਕਰ ਰਹੇ ਹਨ ਜਿੱਸ ਦੀ ਨਕਲ ਕਰ ਕੇ ਗੁਰੂ ਜੀ ਦੇ ਸਰੂਪ ਉੱਤੇ ਵੀ ਫੁੱਲ ਸੁੱਟੇ ਜਾ ਰਹੇ ਹਨ ।
 (ਗੁਰਬਾਣੀ ਅਨੁਸਾਰ ਫੁੱਲਾਂ ਦੀ ਭੇਟਾ ਜਾਂ ਵਰਖਾ ਗੁਰੂ ਦੀ ਪੂਜਾ ਜਾਂ ਸੇਵਾ ਨਹੀਂ ਹੈ)। ਇਹ ਸਜਾਵਟ ਦੀ ਸਮੱਗ੍ਰੀ ਹੈ।
    ਨੋਟ: ਇੰਦ੍ਰ ਦੇ ਦਰਬਾਰ ਦੀ ਨਕਲ ਤੇ ਸਿੱਖੀ ਦੇ ਵੇਸ਼ ਵਾਲ਼ੇ ਹਿੰਦੂ ਮਹੰਤਾਂ ਨੇ ਡੇਰਿਆਂ ਵਿੱਚ ਆਰਤੀ ਦੀ ਰੀਤਿ ਚਲਾਈ ਸੀ। ਇਨ੍ਹਾਂ ਡੇਰਿਆਂ ਵਿੱਚ ਜਾਂਦੇ ਸ਼ਰਧਾਲੂਆਂ ਉੱਤੇ ਇਸ ਦ੍ਰਿਸ਼ ਦੀ ਮੁਹਰ ਛਾਪ ਲਾਉਣਾ ਹੀ ਹਿੰਦੂ ਮਹੰਤਾਂ ਦਾ ਕੰਮ ਸੀ। ਇਸ ਦਾ ਅਰਥ ਸੀ- ਸਿੱਖਾਂ ਵਿੱਚ ਹਿੰਦੂ ਮੱਤ ਦੀਆਂ ਰੀਤਾਂ ਦਾ ਪ੍ਰਚਾਰ ਕਰਨਾ। ਇਸੇ ਪ੍ਰਚਾਰ ਸਦਕਾ ਅੰਗ੍ਰੇਜ਼ੀ ਰਾਜ ਸਮੇਂ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਸਥਾਪਤ ਹੋ ਗਈਆਂ ਸਨ ਭਾਵੇਂ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਹੋ ਰਿਹਾ ਸੀ।
    ਅੱਜ ਇਸ ਪ੍ਰਭਾਵ ਥੱਲੇ ਜਿੱਥੇ ਵੀ ਅਜਿਹੀਆਂ ਰਚਨਾਵਾਂ ਪੜ੍ਹ ਕੇ ਆਰਤੀ ਕੀਤੀ ਜਾਂਦੀ ਹੈ ਉਹ ਥਾਂ ਇੰਦ੍ਰ ਦੇ ਦਰਬਾਰ ਦਾ ਦ੍ਰਿਸ਼ ਪੇਸ਼ ਕਰਦੀ ਹੈ ਜਦੋਂ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕੀਤਾ ਹੁੰਦਾ ਹੈ। ਹੋ ਸਕਦਾ ਹੈ ਕਿ ਸਮਾਂ ਪਾ ਕੇ ‘ਅਪਛਰ ਨਿਰਤ ਦਿਖਾਵੈ’ ਦੇ ਅਰਥਾਂ 'ਤੇ ਵੀ ਅਮਲ ਹੋ ਜਾਵੇ ਤੇ ਨਾਚ ਵੀ ਸ਼ੁਰੂ ਹੋ ਜਾਵੇ, ਨਹੀਂ ਤਾਂ ਇਹ ਤੁਕਾਂ ਖਾਲੀ ਪੜ੍ਹਨ ਦਾ ਕੀ ਅਰਥ ਹੈ? ਇਹ ਸਥਿੱਤੀ ਬੜੀ ਗੰਭੀਰ ਹੋਵੇਗੀ।
    ਛੰਦ ਨੰਬਰ 56
    ਦੋਹਰਾ ।
     ਐਸੇ ਚੰਡ ਪ੍ਰਤਾਪ ਤੇ ਦੇਵਨ ਬਢਿਓ ਪ੍ਰਤਾਪ
    In this way, through the Glory of Chandi, the splendour of gods increased.
    ਤੀਨ ਲੋਕ ਜੈ ਜੈ ਕਰੈ ਰਰੈ ਨਾਮ ਸਤਿ ਜਾਪ । ੫੬ ।
    All the three worlds are rejoicing and the sound of the recitation of Durga sapatshati is being heard.56.

    ਸਾਰ:
    ਦੁਰਗਾ (ਚੰਡ) ਦੇਵੀ ਦੇ ਪ੍ਰਤਾਪ ਸਦਕਾ ਦੇਵਤਿਆਂ ਦਾ ਪ੍ਰਤਾਪ ਵੀ ਵਧਿਆ। ਤਿੰਨਾਂ ਲੋਕਾਂ ਵਿੱਚ ਦੁਰਗਾ ਦੀ ਜੈ ਜੈ ਕਾਰ ਵਾਲ਼ੀ 700 ਸ਼ਲੋਕਾਂ ਵਾਲ਼ੀ ਕਥਾ ਵਿੱਚ ਦੁਰਗਾ ਦੇ ਨਾਵਾਂ ਦੇ ਸਤੋਤ੍ਰ ਦਾ ਜਾਪ ਹੋਣ ਲੱਗ ਪਿਆ।
    ‘ਨਾਮ ਸਤਿ’ ਜਾਪ ਕੀ ਹੈ?
    ਮਾਰਕੰਡੇ ਪੁਰਾਣ ਵਿੱਚ ‘ਸਤਸਈ’ ਸਿਰਲੇਖ ਹੇਠ ਦੁਰਗਾ ਦੀ 700 ਸ਼ਲੋਕਾਂ ਵਾਲ਼ੀ ਕਥਾ ਵਿੱਚ ਦੁਰਗਾ ਦੇ ਨਾਵਾਂ ਦਾ ਜਾਪ। ਅਗਿਆਨੀ ਸੱਜਣ ‘ਨਾਮ ਸਤਿ ਜਾਪ’ ਨੂੰ ‘ਸਤਿ ਨਾਮ ਦਾ ਜਾਪ’ ਹੀ ਸਮਝੀ ਬੈਠੇ ਹਨ, ਜਦੋਂ ਕਿ ਇੱਥੇ ‘ਸਤਿ ਨਾਮ’ (ਸਦਾ ਅਟੱਲ ਪ੍ਰਭੂ) ਦੀ ਕੋਈ ਚਰਚਾ ਨਹੀਂ ਹੈ। ਇੱਥੇ ਕੇਵਲ ਦੁਰਗਾ ਅਤੇ ਦੈਂਤਾਂ ਦਾ ਯੁੱਧ ਵਰਣਨ ਹੈ ਜਿਸ ਵਿੱਚ ਦੁਰਗਾ ਦੀ ਜਿੱਤ ਹੁੰਦੀ ਹੈ ਤੇ ਦਵਤੇ ਉੱਸ ਦੇ ਵੱਖ-ਵੱਖ ਨਾਂ ਲੈ ਕੇ ਜਾਪ ਕਰਦੇ ਹਨ।
    ਚੰਡੀ ਚਰਿਤ੍ਰ ਉਕਤਿ ਬਿਲਾਸ ਦੀ ਕਹਾਣੀ ਏਥੇ ਹੀ ਨਹੀਂ ਮੁੱਕਦੀ।
    ਛੰਦ ਨੰਬਰ 233 ਵਿੱਚ ‘ਸਤਿ ਸਇਆ’ ਦਾ ਜ਼ਿਕਰ ਹੈ-
    ਕਉਤਕ ਹੇਤ ਕਰੀ ਕਵਿ ਨੇ ਸਤਿਸਯ ਕੀ ਕਥਾ ਇਹ ਪੂਰੀ ਭਈ ਹੈ।
    ਗ੍ਰੰਥ ਸਤਿ ਸਇਆ ਕੋ ਕਰਿਓ ਜਾ ਸਮ ਅਵਰ ਨ ਕੋਇ।
    ਜਿਹ ਨਮਿਤ ਕਵਿ ਨੇ ਕਹਿਓ ਦੇਹਿ ਚੰਡਿਕਾ ਸੋਇ
। 233 ।
      ਨੋਟ:
    ਜਾਗਰੂਕ ਸਿੱਖਾਂ ਨੂੰ ਤੱਤਪਰ ਹੋ ਕੇ ਗੁਰੂ ਜੀ ਦੀ ਨਿਰਾਦਰੀ ਰੋਕਣ ਲਈ ਸ਼ਾਂਤਮਈ ਢੰਗ ਨਾਲ਼ ਅੱਗੇ ਆਉਣਾ ਪਵੇਗਾ।
 ..............................................
ਟਿੱਪਣੀ:- ਸ. ਕਸ਼ਮੀਰਾ ਸਿੰਘ ਜੀ ਦਾ ਅਜਿਹੀ ਸੁਚੱਜੀ ਸੇਧ ਦੇਣ ਲਈ ਬਹੁਤ ਬਹੁਤ ਧੰਨਵਾਦ।
  ਅਸੀਂ “ਖਾਲਸਾ ਪਰਿਵਾਰ” ਦੇ ਸਾਰੇ ਜੀਅ ਪ੍ਰਣ ਕਰਦੇ ਹਾਂ ਕਿ ਅੱਜ ਤੋਂ ਅਜਿਹੇ ਲੱਚਰ ਪ੍ਰੋਗਰਾਮ ਦਾ ਬਾਈ-ਕਾਟ ਕਰਾਂਗੇ।    
         ਅਮਰ ਜੀਤ ਸਿੰਘ ਚੰਦੀ ਅਤੇ ਸਾਥੀ।
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.