# ਭਾਈ ਨਿਰਮਲ ਸਿੰਘ ਜੀ ਦਾ ਅਕਾਲ ਚਲਾਣਾ #
ਅੱਜ ਤੋਂ ਲੱਗਭਗ ੩੦ ਕੁ ਸਾਲ ਪਹਿਲਾਂ ਦਰਬਾਰ ਸਾਹਿਬ ਵਿਖੇ ਪਹਿਲੀਵਾਰ ਭਾਈ ਨਿਰਮਲ ਸਿੰਘ ਜੀ ਵਲੋਂ ਆਸਾ ਦੀ ਵਾਰ ਦਾ ਕੀਰਤਨ ਸੁਣੇਆ ਸੀ।
ਜੱਥੇ ਦੀ ਗਾਯਕੀ ਕਮਾਲ ਦੀ ਸੀ ਅਤੇ ਧਿਆਨ ਦੇਣ ਵਾਲੀ ਗਲ ਇਹ ਵੀ ਕਿ ਤਬਲੇ ਤੇ ਸਾਥ ਦੇਣ ਵਾਲਾ ਸਾਥੀ, ਕੀਰਤਨ ਦੀ ਲੋੜ ਅਤੇ ਭਾਈ ਸਾਹਿਬ ਦੀ ਗਯਕੀ ਦੇ ਅਧੀਨ ਹੀ ਤਬਲਾਵਾਦਨ ਕਰ ਰਿਹਾ ਸੀ। ਭਾਈ ਸਾਹਿਬ ਨੇ ਕੀਰਤਨ ਗਾਯਨ ਨੂੰ ਨਾਟਕੀ ਰੂਪ ਨਹੀਂ ਦਿੱਤਾ। ਅਜਿਹਾ ਟਿਕਾਅ ਅਤੇ ਸੰਤੂਲਨ ਬਹੁਤ ਘੱਟ ਜੱਥੇਆਂ ਵਿਚ ਸੁਣਨ ਨੂੰ ਮਿਲਦਾ ਹੈ !
ਖ਼ੈਰ, ਭਾਈ ਸਾਹਿਬ ਦਾ ਜਾਣਾ ਸੁਰੀਲੀਆਂ ਅਤੇ ਵਿਸ਼ਾਦ ਪੂਰਨ ਯਾਦਾਂ ਦੇ ਨਾਲ-੨ ਕੁੱਝ ਤਲਖ਼ੀਆਂ ਵੀ ਛੱਡ ਗਿਆ।
ਅਕਾਲ ਚਲਾਣੇ ਵਾਲੇ ਦਿਨ ਦੇ ਚਾਨਣ ਵਿਚ, ਸੋਸ਼ਲ ਮੀਡੀਆ ਤੇ, ਕੁੱਝ ਸੱਜਣਾ ਦੀ ਮਾਨਸਿਕ ਕਰੂਪਤਾ ਦਾ ਭਿਆਨਕ ਚਹਿਰਾ ਸਾ੍ਹਮਣੇ ਆਇਆ ਅਤੇ ਸ਼ਾਮ ਹੁੰਦੇ-੨ ਇਕ ਪਿੰਡ ਦੇ ਕੁੱਝ ਬੰਦੇਆਂ ਨੇ ਆਪਣੇ ਮੁੰਹ ਤੇ ਕਾਲਖ਼ ਮਲ ਲਈ !
ਉਪਰੋਕਤ ਪਰਿਪੇਖ ਵਿਚ ਭਾਈ ਨਿਰਮਲ ਸਿੰਘ ਜੀ ਦੋ ਕਾਰਣਾਂ ਕਾਰਣ ਯਾਦ ਕੀਤੇ ਜਾਣਗੇ। ਪਹਿਲਾ-ਸਾਰਵਜਨਕ ਜੀਵਨ ਵਿਚ ਗੁਰਬਾਣੀ ਦੇ ਕੀਰਤਨ ਅਤੇ ਗਾਯਨ ਕਲਾ ਲਈ ਅਤੇ ਦੂਜਾ-ਅਕਾਲ ਚਲਾਣੇ ਬਾਦ ਸਾਡੇ ਅੰਦਰ ਦੇ (ਸੋਸ਼ਲ ਮੀਡੀਆ ਤੇ) ਕੁੱਝ ਸੱਜਣਾਂ ਦੀ ਉਸ ਕਰੂਪ ਅਤੇ ਨਫ਼ਰਤ ਭਰੀ ਮਾਨਸਿਕਤਾ ਨੂੰ ਉਜਾਗਰ ਕਰਨ ਲਈ ਜਿਸਦੀ ਨਿਸ਼ਾਨਦੇਹੀ ਅਤੇ ਵਿਵੇਚਨਾ ਇਕ ਸੱਭਿਯ ਸਮਾਜ ਲਈ ਬਹੂਤ ਜ਼ਰੂਰੀ ਹੁੰਦੀ ਹੈ !
ਹਰਦੇਵ ਸਿੰਘ- ਜੰਮੂ