ਗੁਰੂ (ਰਹਿਬਰ) ਦੀ ਬਖਸ਼ਿਸ਼ ਨੂੰ ਕਿੱਸ ਕੌਮ ਨੇ ਨਕਾਰਿਆ ? ਭਲਾ ਬੁੱਝ ਸਕਦੇ ਹੋ ?
ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ
#KhalsaNews #ProfKashmiraSinghUSA #SGGS #Nitnem #GayatriMantra #Namaaz #Jaap #Chaupayi #SGPC #SikhRehatMaryada
ਹਰ ਕੌਮ ਦੇ ਰਹਿਬਰ ਨੇ ਆਪੋ ਆਪਣੀ ਕੌਮ ਦੇ ਵਿਅਕਤੀਆਂ ਨੂੰ ਬਖਸ਼ਿਸ਼ ਵਜੋਂ ਕੁੱਝ ਨਾ ਕੁੱਝ ਸ਼ਬਦ ਜਾਪ ਵਜੋਂ ਦਿੱਤੇ ਹੁੰਦੇ ਹਨ। ਇੱਸ ਜਾਪ ਨੂੰ ਰੋਜ਼ਾਨਾ ਹੀ ਜਪਣਾ ਹੁੰਦਾ ਹੈ। ਇਨ੍ਹਾਂ ਬਖਸ਼ਿਸ਼ ਦੇ ਸ਼ਬਦਾਂ ਵਿੱਚ ਉਸ ਕੌਮ ਵਿੱਚੋਂ ਕਿਸੇ ਵੀ ਪ੍ਰਾਣੀ ਨੂੰ ਕੋਈ ਵਾਧਾ ਘਾਟਾ ਕਰਨ ਦਾ ਕੋਈ ਅਧਿਕਾਰ ਨਹੀਂ ਹੁੰਦਾ ਕਿਉਂਕਿ ਰਹਿਬਰ ਦੀ ਕੀਤੀ ਬਖਸ਼ਿਸ਼ ਨੂੰ ਸਾਰੀ ਕੌਮ ਵਲੋਂ ਸੰਭਾਲ਼ ਕੇ ਰੱਖਣਾਂ ਹੁੰਦਾ ਹੈ। ਕਿਸੇ ਕੌਮ ਲਈ ਉਸ ਦੇ ਰਹਿਬਰ ਨਾਲੋਂ ਕੌਮ ਵਿੱਚ ਕੋਈ ਵੀ ਵਿਅੱਕਤੀ ਉੱਚਾ ਜਾਂ ਵੱਡਾ ਨਹੀਂ ਗਿਣਿਆ ਜਾਂਦਾ। ਉਸ ਕੌਮ ਦੀ ਕੋਈ ਕ਼ਦਰ ਨਹੀਂ ਰਹਿ ਜਾਂਦੀ, ਜੋ ਆਪਣੇ ਹੀ ਰਹਿਬਰ ਵਲੋਂ ਜਾਪ ਲਈ ਕੀਤੀ ਬਖਸ਼ਿਸ਼ ਦੇ ਚੰਦ ਸ਼ਬਦਾਂ ਦੀ ਰੂਪ-ਰੇਖਾ ਨੂੰ ਬੇ-ਰਹਿਮੀ ਨਾਲ਼ ਬਦਲ ਕੇ ਭੰਗ ਕਰ ਦਿੰਦੀ ਹੈ। ਅਜਿਹੀ ਕੌਮ ਦੇ ਮਨ ਅੰਦਰ ਆਪਣੇ ਰਹਿਬਰ ਲਈ ਬਣਾਈ ਸ਼ਰਧਾ ਭਾਵਨਾ ਵਿੱਚ ਵੱਡੀ ਤ੍ਰੇੜ ਆ ਜਾਂਦੀ ਹੈ ਜੋ ਹੌਲ਼ੀ ਹੌਲ਼ੀ ਮਘੋਰੇ ਦਾ ਰੂਪ ਧਾਰਨ ਕਰ ਲੈਂਦੀ ਹੈ। ਅਜਿਹੀ ਕੌਮ ਦੀ ਸ਼ਰਧਾ ਕਿਸੇ ਦੂਜੀ ਕੌਮ ਦੇ ਰਹਿਬਰ ਪ੍ਰਤੀ ਵਧ ਜਾਣੀ ਸੰਭਾਵਤ ਹੁੰਦੀ ਹੈ।
(ੳ). ਹਿੰਦੂ ਕੌਮ ਨੂੰ ਬਖਸ਼ਿਸ਼ ਵਿਚ ਮਿਲ਼ੇ ਗਾਇਤ੍ਰੀ ਮੰਤ੍ਰ ਦੀ ਸਥਿਤੀ।
ਗਾਇਤ੍ਰੀ ਮੰਤ੍ਰ ਹਿੰਦੂ ਕੌਮ ਦਾ ਪਵਿੱਤ੍ਰ ਮਹਾਂ ਮੰਤ੍ਰ ਹੈ ਜੋ ਇਸ ਨੂੰ ਰਿਗ ਵੇਦ ਰਾਹੀਂ (3:63:10) ਬਖਸ਼ਿਸ਼ ਹੋਇਆ। ਇਸ ਮੰਤ੍ਰ ਦੀਆਂ ਤਿੰਨ ਪਾਲ਼ਾਂ (ਪਦੇ) ਹਨ ਜਿਵੇਂ ਗੁਰਬਾਣੀ ਵਿੱਚ ਲਿਖਿਆ ਹੈ-
‘ਤ੍ਰੈਪਾਲ ਤਿਹਾਲ ਬਿਚਾਰੰ॥’ ਇਹ ਮੰਤ੍ਰ ਹੇਠਾਂ ਦਿੱਤਾ ਗਿਆ ਹੈ-
ॐ भूर्भुवः स्वः तत्स॑वितुर्वरेण्यंभर्गो॑ देवस्य॑ धीमहि धियो यो नः प्रचोदयात् ॥ (Rig Veda 3: 63: 10)
गायत्री मंत्र (वेद ग्रंथ की माता) को हिन्दू धर्म में सबसे उत्तम मंत्र माना जाता है। यह मंत्र हमें ज्ञान प्रदान करता है। इस मंत्र का मतलब है - हे प्रभु, क्रिपा करके हमारी बुद्धि को उजाला प्रदान कीजिये और हमें धर्म का सही रास्ता दिखाईये। यह मंत्र सूर्य देवता (सवितुर) के लिये प्रार्थना रूप से भी माना जाता है।
A translation of the Gayatri verse by Ralph T. H. Griffith is as follows:
We meditate on the glory of that Being who has produced this universe; may He enlighten our minds.
ਕੀ ਗਾਇਤ੍ਰੀ ਮੰਤ੍ਰ ਦੀ ਰੂਪ ਰੇਖਾ ਬਦਲਣ ਦੀ ਕਿਸੇ ਨੂੰ ਹਿੰਮਤ ਪਈ ?
ਬਿਲਕੁਲ ਨਹੀਂ। ਹਜ਼ਾਰਾਂ ਸਾਲ ਪਹਿਲਾਂ ਲਿਖਿਆ ਗਾਇਤ੍ਰੀ ਮੰਤ੍ਰ ਅੱਜ ਵੀ ਓਸੇ ਸ਼ਕਲ ਵਿੱਚ ਮੌਜੂਦ ਹੈ। ਕਿਸੇ ਵੀ ਹਿੰਦੂ ਸੰਗਠਨ ਨੂੰ ਇੱਸ ਵਿੱਚ ਕੋਈ ਤਬਦੀਲੀ ਕਰਨ ਦੀ ਹਿੰਮਤ ਨਹੀਂ ਪਈ, ਕਿਉਂਕਿ ਇਹ ਹਿੰਦੂ ਕੌਮ ਨੂੰ ਉਸ ਦੇ ਰਹਿਬਰ ਦੀ ਬਖਸ਼ਿਸ਼ ਹੈ।
(ਅ) ਮੁਸਲਮਾਨ ਕੌਮ ਨੂੰ ਰਹਿਬਰ ਵਲੋਂ ਬਖਸ਼ਿਸ਼ 5 ਨਮਾਜ਼ਾਂ ਦੀ ਸਥਿਤੀ।
ਪੰਜ ਨਮਾਜ਼ਾਂ ਨੂੰ ਪੰਜ ਵੱਖ ਵੱਖ ਸਮਿਆਂ ਉੱਤੇ ਪੜ੍ਹਿਆ ਜਾਂਦਾ ਹੈ। ਇਹ ਪੰਜ ਨਮਾਜ਼ਾਂ ਹੇਠ ਲਿਖੇ ਅਨੁਸਾਰ ਹਨ-
ਨਮਾਜ਼ੇ ਸੁਬਹ਼- ਪਹੁ ਫੁੱਟਣ ਤੋਂ ਸੂਰਜ ਚੜ੍ਹਨ ਤਕ। ਨਮਾਜ਼ੇ ਪੇਸ਼ੀਨ- ਸੂਰਜ ਚੜ੍ਹਨ ਸਮੇਂ ਦੀ ਨਮਾਜ਼। ਨਮਾਜ਼ੇ ਦੀਗਰ- ਤੀਜੇ ਪਹਰ ਦੀ ਨਮਾਜ਼। ਨਮਾਜ਼ੇ ਸ਼ਾਮ- ਸੂਰਜ ਛਿਪਣ ਤੋਂ ਸੁਰਖੀ ਮਿਟਣ ਤਕ ਦੀ ਨਮਾਜ਼। ਨਮਾਜ਼ੇ ਖ਼ੁਫ਼ਤਨ- ਸੌਣ ਵੇਲੇ ਦੀ ਨਮਾਜ਼। ਇਨ੍ਹਾਂ ਦੇ ਨਾਂ ਹੇਠ ਲਿਖੇ ਅਨੁਸਾਰ ਵੀ ਹਨ, ਅ਼ਰਬੀ ਵਿੱਚ ‘ਨਮਾਜ਼’ ਨੂੰ ‘ਸਲਾਤ’ ਕਿਹਾ ਜਾਂਦਾ ਹੈ-
The saying of prayer is obligatory upon every Muslim, male or female, who has attained to the age of discretion. It is said five times a day as follows:
Salat al-Fajr, or the morning prayer, is said after dawn and before sunrise.
Salat al-Zuhr, or the early afternoon prayer, is said when the sun begins to decline, and its time extends till the next prayer. On Fridays, the Friday service takes the place of this prayer.
Salat al-`Asr, or the late afternoon prayer, is said when the sun is about midway on its course to setting, and its time extends to a little before it actually sets.
Salat al-Maghhrib, or the sunset prayer, is said immediately after the sun sets.
Salat al-`Isha, or the early night prayer, is said when the red glow in the west disappears, and its time extends to midnight. But it must be said before going to bed.
ਕੀ ਕਿਸੇ ਮੁਸਲਮਾਨ ਸੰਸਥਾ ਨੇ ਪੰਜ ਨਮਾਜ਼ਾਂ ਵਿੱਚ ਕੋਈ ਵਾਧਾ ਘਾਟਾ ਕੀਤਾ ?
ਬਿਲਕੁਲ ਨਹੀਂ। ਆਪਣੇ ਰਹਿਬਰ ਦੀ ਕੀਤੀ ਬਖਸ਼ਿਸ਼ ਨੂੰ ਕੋਈ ਕਿਵੇਂ ਬਦਲ ਸਕਦਾ ਹੈ? ਨਮਾਜ਼ਾਂ ਪੰਜ ਹੀ ਹਨ ਜੋ ਹਰ ਮੁਸਲਮਾਨ ਲਈ ਪੜ੍ਹਨੀਆਂ ਜ਼ਰੂਰੀ ਹਨ। ਕਿਸੇ ਮੁਸਲਮਾਨ ਸੰਗਠਨ ਨੂੰ ਹਿੰਮਤ ਨਹੀਂ ਪਈ ਕਿ ਉਹ ਪੰਜ ਨਮਾਜ਼ਾਂ ਦੀਆਂ 6 ਜਾਂ 7 ਜਾਂ 8 ਜਾਂ ਵੱਧਬਣਾ ਦਿੰਦਾ ਜਾਂ ਘਟਾ ਕੇ 2, 3 ਜਾਂ 4 ਕਰ ਦਿੰਦਾ। ਮੁਸਲਮਾਨ ਭਰਾਵਾਂ ਨੇ ਅੱਜ ਤਕ ਰਹਿਬਰ ਦੀ ਕੀਤੀ ਰੋਜ਼ਾਨਾ ਜ਼ਰੂਰੀ ਨਿੱਤ-ਨੇਮ ਦੀ ਬਖਸ਼ਿਸ਼ ਵਿੱਚ ਕੋਈ ਦਖ਼ਲ-ਅੰਦਾਜ਼ੀ ਨਹੀਂ ਕੀਤੀ।
(ੲ) ਸਿੱਖਾਂ ਨੂੰ ਰਹਿਬਰ ਸ਼੍ਰੀ ਗੁਰੂ ਅਰਜੁਨ ਸਾਹਿਬ ਵਲੋਂ ਬਖਸ਼ਿਸ਼ ਨਿੱਤ-ਨੇਮ ਦੀ ਸਥਿਤੀ।
ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ 13 ਪੰਨਿਆਂ ਦਾ ਨਿੱਤ-ਨੇਮ, ਜਿਸ ਨੂੰ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੀ ਆਖ਼ਰੀ ਪਰਵਾਨਗੀ ਵੀ ਮਿਲ਼ ਗਈ, ਜਦੋਂ ਉਨ੍ਹਾਂ ਨੇ ਦਮਦਮੀ ਬੀੜ ਤਿਆਰ ਕਰਨ ਸਮੇ ਕਰਤਾਰਪੁਰੀ ਬੀੜ ਨੂੰ ਮੁੜ ਤੋਂ ਲਿਖਵਾਇਆ ਅਤੇ ਥਾਂ ਸਿਰ ਆਪਣੇ ਪਿਤਾ ਗੁਰੂ ਜੀ ਦੀ ਧੁਰ ਕੀ ਬਾਣੀ ਆਪ ਦਰਜ ਕਰਵਾਈ। ਨੌਵੇਂ ਗੁਰੂ ਜੀ ਦੀ ਬਾਣੀ ਤੋਂ ਬਿਨਾਂ ਉਨ੍ਹਾਂ ਕੋਲ਼ ਛੇਵੇਂ, ਸੱਤਵੇਂ, ਅੱਠਵੇਂ ਪਾਤਿਸ਼ਾਹਾਂ ਦੀ ਬਾਣੀ ਨਹੀਂ ਸੀ ਤੇ ਨਾਂ ਹੀ ਉਨ੍ਹਾਂ ਦੀ ਆਪਣੀ ਕੋਈ ਰਚਨਾ ਸੀ ਜਿਹੜੀ ਗੁਰਬਾਣੀ-ਗੁਰੂ ਦਾ ਦਰਜਾ ਰੱਖਦੀ ਹੁੰਦੀ ਅਤੇ ਦਮਦਮੀ ਬੀੜ ਵਿੱਚ ਦਰਜ ਕਰਨ ਦੇ ਯੋਗ ਹੁੰਦੀ। ਦਸਵੇਂ ਪਾਤਿਸ਼ਾਹ ਨੇ ਪੰਜਵੇਂ ਗੁਰੂ ਜੀ ਦੇ ਬਣਾਏ ਨਿੱਤ-ਨੇਮ ਵਿੱਚ ਵੀ ਕੋਈ ਹੋਰ ਰਚਨਾ ਨਹੀਂ ਜੋੜੀ, ਭਾਵੇਂ ਉਹ ਅਜਿਹਾ ਕਰਨ ਦੇ ਸਮਰੱਥ ਸਨ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਦਸਵੇਂ ਪਾਤਿਸ਼ਾਹ ਤਕ ਸਾਰੇ ਸਿੱਖ ਪੰਜਵੇਂ ਗੁਰੂ ਜੀ ਦਾ ਬਣਾਇਆ ਨਿੱਤ-ਨੇਮ ਹੀ ਕਰਦੇ ਸਨ, ਜੋ ਹੁਣ ਛਾਪੇ ਵਾਲ਼ੀ ਬੀੜ ਦੇ ਪਹਿਲੇ 13 ਪੰਨਿਆਂ ਉੱਤੇ ਦਰਜ ਹੈ।
ਰਹਿਬਰ ਵਲੋਂ ਸਿੱਖਾਂ ਨੂੰ ਬਖਸ਼ਿਸ਼ ਵਿੱਚ ਮਿਲ਼ੇ ਨਿੱਤ-ਨੇਮ ਦੀ ਰੂਪ-ਰੇਖਾ:
- ਸਵੇਰ ਦਾ ਨਿੱਤ-ਨੇਮ- ‘ਜਪੁ’ ਦੀ ਅਰਥ ਵਿਚਾਰ।
- ਸ਼ਾਮ ਦਾ ਨਿੱਤ-ਨੇਮ- ‘ਸੋ ਦਰੁ’ ਦੇ ਪੰਜ ਅਤੇ ‘ਸੋ ਪੁਰਖੁ’ ਸੰਗ੍ਰਹਿ ਦੇ ਚਾਰ ਸ਼ਬਦ।
- ਸੌਣ ਵੇਲੇ ਦਾ ਨਿੱਤ-ਨੇਮ- ‘ਸੋਹਿਲਾ’ ਬਾਣੀ ਦੇ ਪੰਜ ਸ਼ਬਦ।
{ਪਹਿਲੇ 13 ਪੰਨੇਂ ਪੰਜਵੇਂ ਗੁਰੂ ਜੀ ਵਲੋਂ ਸਿੱਖ-ਨਿੱਤ-ਨੇਮ ਵਜੋਂ ਬਣਾਏ ਗਏ ਵਿਸ਼ੇਸ਼ ਸ਼ਬਦ ਸੰਗ੍ਰਿਹ ਹਨ, ਜੋ ਵੱਖ-ਵੱਖ ਰਾਗਾਂ ਵਿੱਚ ਹਨ (ਜਪੁ ਜੀ ਰਾਗ ਰਹਿਤ ਹੈ) ਜਦੋਂ ਕਿ 14 ਪੰਨੇਂ ਤੋਂ ਬਾਣੀ ਰਾਗਾਂ ਅਨੁਸਾਰ ਸ਼ੁਰੂ ਹੁੰਦੀ ਹੈ, ਜਿਸ ਵਿੱਚ ਕੋਈ ਅਜਿਹੇ ਸ਼ਬਦ ਸੰਗ੍ਰਿਹ ਨਹੀਂ ਬਣਾਏ ਗਏ।}
ਕੀ ਸਿੱਖਾਂ ਨੇ ਹਿੰਦੂ ਅਤੇ ਮੁਸਲਮਾਨ ਵੀਰਾਂ ਵਾਂਗ ਆਪਣੇ ਰਹਿਬਰ ਦੀ ਕੀਤੀ ਨਿੱਤ-ਨੇਮ ਦੀ ਬਖਸ਼ਿਸ਼ ਨੂੰ ਬਰਕਰਾਰ ਰੱਖਿਆ ਹੈ?
ਨਹੀਂ ਨਹੀਂ ਨਹੀਂ, ਬਿਲਕੁਲ ਨਹੀਂ ("ਸੋਹਿਲਾ" ਨੂੰ ਛੱਡ ਕੇ)। ਸਿੱਖਾਂ ਦੀ ਸ਼੍ਰੋ. ਕਮੇਟੀ ,ਜੋ ਆਪਣੇ ਆਪ ਨੂੰ ਸਰਬੱਤ ਖ਼ਾਲਸਾ ਵੀ ਮੰਨਦੀ ਹੈ, ਆਪਣੇ ਹੀ ਰਹਿਬਰ ਵਲੋਂ ਕੀਤੀ ਨਿੱਤ-ਨੇਮ ਦੀ ਬਖਸ਼ਿਸ਼ ਨੂੰ ਸੰਨ 1931 ਤੋਂ ਸੰਨ 1945 ਤਕ 14 ਸਾਲਾਂ ਦੀ ਵਿਅੱਰਥ ਘਾਲਣਾ ਵਿੱਚ ਬਣਾਏ ‘ਸਿੱਖ ਰਹਿਤ ਮਰਯਾਦਾ’ ਦੇ ਖਰੜੇ ਰਾਹੀਂ ਆਪ ਹੀ ਰੱਦ ਕਰ ਚੁੱਕੀ ਹੈ ਤੇ ਆਪੂੰ ਹੀ ਵੱਡੀ ਰਹਿਬਰ ਬਣ ਚੁੱਕੀ ਹੈ। ਗੁਰਬਾਣੀ ਤਾਂ ਕਹਿੰਦੀ ਸੀ
‘ਗੁਰਿ ਕਹਿਆ ਸਾ ਕਾਰ ਕਮਾਵਹੁ॥ ਗੁਰ ਕੀ ਕਰਣੀ ਕਾਹੇ ਧਾਵਹੁ॥’
ਪਰ ਸ਼੍ਰੋ. ਕਮੇਟੀ ਨੇ ਗੁਰੂ ਦੀ ਦੱਸੀ ਕਾਰ ਤਾਂ ਕੀ ਕਮਾਉਣੀ ਸੀ, ‘ਗੁਰੂ ਦੀ ਕਰਣੀ’ ਵਿੱਚ ਹੀ ਦਖ਼ਲ ਦੇ ਦਿੱਤਾ। {ਹੁਣ ਦੀ ਸ਼੍ਰੋ ਕਮੇਟੀ ਨੇ ‘ਸਿਖ ਰਹਿਤ ਮਰਯਾਦਾ’ ਦੇ ਖਰੜੇ ਵਿੱਚ ਆਪੂੰ ਹੀ ਤਰਮੀਮ ਕਰ ਕੇ ਸਿੱਖਾਂ ਦੇ ਦਸਵੇਂ ਪਾਤਿਸ਼ਾਹ ਵਲੋਂ ਥਾਪੇ ਅਟੱਲ ਸੱਚੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਇੱਕ ਹੋਰ ਖੜ੍ਹੇ ਕੀਤੇ ਸ਼ਰੀਕ ਅਖੌਤੀ ਦਸਮ ਗ੍ਰੰਥ ਨੂੰ ਮਾਨਤਾ ਵੀ ਦੇ ਦਿੱਤੀ ਹੈ।} ਜਿਸ ਨਿੱਤ-ਨੇਮ ਵਿੱਚ ਖ਼ੁਦ ਦਸਵੇਂ ਪਾਤਿਸ਼ਾਹ ਨੇ ਵਾਧਾ ਕਰਨਾ ਜ਼ਰੂਰੀ ਨਾ ਸਮਝਿਆ, ਉਸ ਨਿੱਤ-ਨੇਮ ਨੂੰ ਗੁਰੂ ਸਾਹਿਬ ਤੋਂ ਆਪਣੇ ਆਪ ਨੂੰ ਸਿਆਣੀ ਸਮਝਦੀ ਸ਼੍ਰੋ. ਕਮੇਟੀ ਨੇ ਬਦਲ ਕੇ ਰੱਖ ਦਿੱਤਾ। ਜਿਹੜੀਆਂ ਕੱਚੀਆਂ, ਗੁਰੂ ਵਲੋਂ ਅਪ੍ਰਵਾਨਤ ਤੇ ਦੇਵੀ ਦੇਵਤਿਆਂ (ਦੁਰਗਾ, ਮਹਾਕਾਲ਼) ਦੀਆਂ ਪੂਜਾ ਵਾਲ਼ੀਆਂ ਰਚਨਾਵਾਂ, ਸ਼੍ਰੋ. ਕਮੇਟੀ ਵਲੋਂ , ਨਿੱਤ-ਨੇਮ ਵਿੱਚ ਜੋੜੀਆਂ ਗਈਆਂ, ਉਹ ਹੇਠ ਲਿਖੀਆਂ ਹਨ:
1.) ਸਵੇਰ ਦੇ ਨਿੱਤਨੇਮ ਵਿੱਚ ਵਾਧੂ ਜੋੜੇ ਗਏ - ਜਾਪੁ ਅਤੇ ਸਵੱਯੇ (ਗੁਰੂ ਗ੍ਰੰਥ ਸਾਹਿਬ ਤੋਂ ਬਾਹਰੋਂ, ਇਸ ਸੱਚੇ ਗੁਰੂ ਜੀ ਦੇ ਬਰਾਬਰ ਬਣਾਏ ਸ਼ਰੀਕ ਅਖੌਤੀ ਦਸਮ ਗ੍ਰੰਥ ਦੀਆਂ ਰਚਨਾਵਾਂ, ‘ਜਾਪੁ’ ਅਤੇ ‘ਕ੍ਰਿਸ਼ਨਾਵਤਾਰ’ ਵਿੱਚ ਦੁਰਗਾ ਦੇਵੀ ਦੀਆਂ ਸਿਫ਼ਤਾਂ ਇੱਕੋ ਜਿਹੀਆਂ ਹਨ)। ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਹਨ ਕਿ ਗੁਰ ਪਰਮੇਸ਼ਰ ਦਾ ਦੁਨੀਆਂ ਵਿੱਚ ਕੋਈ ਸ਼ਰੀਕ ਨਹੀਂ ਹੋ ਸਕਦਾ, ਪਰ ਸਿੱਖ ਕੌਮ ਨੇ ਅਖੌਤੀ ਦਸਮ ਗ੍ਰੰਥ ਨੂੰ ਸੱਚੇ ਗੁਰੂ.. ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਮੰਨ ਲਿਆ ਹੈ ਜੋ ਸੱਚੇ ਗੁਰੂ ਦੀ ਸੱਚੀ ਸਿੱਖਿਆ ਦੇ ਪ੍ਰਤੀਕੂਲ ਹੈ।
ਗੁਰਬਾਣੀ ਵਿੱਚ ਸ਼ਰੀਕ (ਸਰੀਕੁ ਸ਼ਬਦ 10 ਵਾਰੀ ਵਰਤਿਆ ਗਿਆ ਹੈ) ਵਾਰੇ ਇਉਂ ਦਰਜ ਹੈ:
ੳ.) ਤੇਰਾ ਸਰੀਕੁ ਕੋ ਨਾਹੀ ਜਿਸ ਨੋ ਲਵੈ ਲਾਇ ਸੁਣਾਇਆ॥ (ਪੰਨਾਂ 301)
ਅ.) ਤੁਧੁ ਜੇਵਡੁ ਹੋਰੁ ਸਰੀਕੁ ਹੋਵੈ ਤਾ ਆਖੀਐ ਤੁਧੁ ਜੇਵਡੁ ਤੂਹੈ ਹੋਈ॥ (ਪੰਨਾਂ 549)
ੲ.) ਤਿਸ ਕਾ ਸਰੀਕੁ ਕੋ ਨਹੀ ਨਾ ਕੋ ਕੰਟਕੁ ਵੈਰਾਈ॥ (ਪੰਨਾਂ 592)
2.) ਸ਼ਾਮ ਦੇ ਨਿੱਤ ਨੇਮ ਵਿੱਚ ਵਾਧੂ ਜੋੜੀਆਂ ਰਚਨਾਵਾਂ -
ੳ). ਕਬਿਯੋ ਬਾਚ ਬੇਨਤੀ ਚੌਪਈ {(ਸੱਚੇ ਗੁਰੂ ਦੇ ਬਰਾਬਰ ਬਣਾਏ ਅਖੌਤੀ ਦਸਮ ਗ੍ਰੰਥ ਸ਼ਰੀਕ ਵਿੱਚ ਤ੍ਰਿਅ ਚਰਿੱਤ੍ਰ ਨੰਬਰ 404 ਵਿੱਚ ਲਿਖੀ ਮਹਾਂਕਾਲ਼ ਦੇਹਧਾਰੀ ਦੇਵਤੇ (ਜੋ ਰੱਬ ਨਹੀਂ) ਦੀ ਸਿਫ਼ਤ ਹੈ, ਤ੍ਰਿਅ ਚਰਿੱਤ੍ਰ ਦੇ 405 ਬੰਦ ਹਨ, ‘ਚੋਪਈ’ ਬੰਦ ਨੰਬਰ 377 ਤੋਂ 401 ਵਿੱਚ ਦਰਜ ਹੈ, ਚੌਪਈ ਦੇ ਛੱਡੇ ਹੋਏ ਬਾਕੀ 4 ਬੰਦ ਵੀ ਹੋਰ ਸੰਸਥਾਵਾਂ ਨੇ ਆਪੋ ਆਪਣਿਆਂ ਗੁਟਕਿਆਂ ਵਿੱਚ ਪਾਏ ਹੋਏ ਹਨ।)}
ਅ).‘ਪਾਇ ਗਹੇ ਜਬ ਤੇ ਤੁਮਰੇ’ ਅਤੇ ‘ਸਗਲ ਦੁਆਰ ਕਉ ਛਾਡ ਕੈ’---(ਸੱਚੇ ਗੁਰੂ ਦੇ ਬਰਾਬਰ ਸ਼ਰੀਕ ਬਣਾਏ ਅਖੌਤੀ ਦਸਮ ਗ੍ਰੰਥ ਵਿੱਚੋਂ ‘ਰਾਮਾਵਤਾਰ’ ਵਿੱਚ ਰਮਾਇਣ (ਰਾਮ ਅਤੇ ਸੀਤਾ ਦੀ ਕਹਾਣੀ) ਦੀ ਕਹਾਣੀ ਵਿੱਚੋਂ ਲਈਆਂ ਰਚਨਾਵਾਂ ਹਨ ਜੋ ਪੰਨਾਂ ਅਖੌਤੀ ਦਸਮ ਗ੍ਰੰਥ 642 , ਛੰਦ ਨੰਬਰ 863 ਅਤੇ 864 ਹੇਠ ਦਰਜ ਹਨ)।
ਹੁਣ ਦੱਸੋ ਕਿ ਗੁਰੂ (ਰਹਿਬਰ) ਦੀ ਨਿੱਤ-ਨੇਮ ਦੀ ਬਖਸ਼ਿਸ਼ ਨੂੰ ਕਿੱਸ ਕੌਮ ਨੇ ਨਕਾਰ ਕੇ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ ?
ਹਿੰਦੂ ਕੌਮ ਨੇ, ਮੁਸਲਮਾਨ ਕੌਮ ਨੇ ਜਾਂ ਸਿੱਖ ਕੌਮ ਨੇ? ਜਵਾਬ ਲੇਖ ਪੜ੍ਹਨ ਤੋਂ ਬਾਅਦ ਸੋਚ ਵਿਚਾਰ ਕੇ ਦੇਣਾ ਜੀ।
...........................
ਟਿੱਪਣੀ:- ਕੀ ਸ਼੍ਰੋਮਣੀ ਕਮੇਟੀ ਸਾਡੀ ਗੁਰੂ ਹੈ ? ਜੇ ਨਹੀਂ ਤਾਂ ਅਸੀਂ ਗੁਰੂ ਦੀ ਗਲ ਅਣਗੋਲਿਆਂ ਕਰ ਕੇ ਕਮੇਟੀ ਦੀ ਗਲ ਕਿਓਂ ਮੰਦੇ ਹਾਂ ?
ਅਮਰ ਜੀਤ ਸਿੰਘ ਚੰਦੀ
ਕਸ਼ਮੀਰਾ ਸਿੰਘ (ਪ੍ਰੋ.) U.S.A.
ਗੁਰੂ (ਰਹਿਬਰ) ਦੀ ਬਖਸ਼ਿਸ਼ ਨੂੰ ਕਿੱਸ ਕੌਮ ਨੇ ਨਕਾਰਿਆ ? ਭਲਾ ਬੁੱਝ ਸਕਦੇ ਹੋ ?
Page Visitors: 2463