ਕਾਸ਼ ਕੀਤੇ ਸਾਨੂੰ ਇਸ ਤਰਾ ਸਵਾਲ ਕਰਨਾ ਆ ਜਾਵੈ ,,ਹਰ ਇਕ ਕਥਾਵਾਚਕ, ਰਾਗੀ ,ਕੀਰਤਨੀ ,ਢਾਢੀ ,ਕਵੀਸ਼ਰ ,ਬਾਬੇ ,ਸਾਧ ,ਨੂੰ ,,ਜਦੋ ਓਹ ਗੁਰਬਾਣੀ ਸੁਣਾ ਕੇ ਜਾਂਦੇ ਹਨ ,,
ਕਹਿੰਦੇ ਇਕ ਮਾਸਟਰ ਸਕੂਲ ਵਿਚ ਪੜਾ ਰਿਹਾ ਸੀ ,ਮਾਸਟਰ ਨੇ ਬਚਿਆ ਨੂੰ ਸਵਾਲ ਕੀਤਾ ,,ਬਚਿਓ ''ਮੈਨੂੰ ਇਹ ਦਸੋ ,ਅੰਡੇ ਵਿਚੋ ਚੂਚਾ ਕਿਵੇ ਬਾਹਰ ਆਉਂਦਾ ਹੈ ,,ਲਗ ਪਏ ਬਚੇ ਮਗਜ਼ ਖਪਾਈ ਕਰਨ ,,ਕੋਈ ਕਹੇ ,ਮਾਸਟਰ ਜੀ ,ਚੂਚਾ ਆਪ ਅੰਡੇ ਨੂੰ ਤੋੜਦਾ ਹੈ ,,ਕੋਈ ਕਹੇ ,ਅੰਡਾ ,ਖੋਲ ਆਪਨੇ ਆਪ ਟੁੱਟ ਜਾਂਦਾ ਹੈ ,ਕੋਈ ਕਹੇ ,ਕੁਕੜੀ ਆਂਡਾ ਤੋੜ ਕੇ ਚੂਚੇ ਨੂੰ ਬਾਹਰ ਕਢਦੀ ਹੈ ,,ਮਾਸਟਰ ਦੇ ਲਾਗੇ ਹੀ ਇਕ ਬਚਾ ਚੁੱਪ ਬੈਠਾ ਸੀ ,,ਮਾਸਟਰ ਨੇ ਉਹਨੂੰ ਪੁਛਿਆ ,,ਤੂੰ ਕਿਓ ਨਹੀ ਕੁਝ ਬੋਲਿਆ ??
ਬਚੇ ਨੇ ,ਸਵਾਲ ਦਾ ਜਵਾਬ ਦੇਣ ਦਾ ਬਜਾਏ ਇਕ ਹੋਰ ਸਵਾਲ ਖੜਾ ਕਰ ਦਿਤਾ ,ਕਹਿੰਦਾ ,ਮਾਸਟਰ ਜੀ ,,ਬਾਹਰ ਨਿਕਲਣ ਦੀ ਗੱਲ ਮਗਰੋ ਦੀ ਹੈ ,,ਪਹਿਲਾ ਮੈਨੂੰ ਇਹ ਦਸੋ ,,ਚੂਚਾ ਵਿਚ ਵੜਿਆ ਕਿਵੇ ??ਮਾਸਟਰ ਨੂੰ ਕੋਈ ਜਵਾਬ ਨਹੀ ਸੀ ਆਇਆ ,,
ਠੀਕ ਜੇਕਰ ਇਸ ਤਰਾ ਅਸੀਂ ਸਾਰੇ ਜਿਹੜੇ ਗੁਰਦੁਆਰੇ ਜਾਂਦੇ ਹਨ ,,ਜਾ ਸਮਾਜ ਵਿਚ ਵਿਚਰਦੇ ਹਨ ,,ਤਾ ਕਿਸੇ ਸਹੀ ਚੀਜ ਦੀ ਜਾਣਕਾਰੀ ਪ੍ਰਾਪਤ ਕਰਨੀ ਹੋਵੈ ,,ਤਾ ਇਸ ਤਰਾ ਬਚੇ ਵਾਂਗੂੰ ਦਿਮਾਗ ਨੂੰ ਵਰਤਣਾ ਸਿਖੋ ,,
ਕਿਓ ਹੋਇਆ ,ਕਿਵੇ ਹੋਇਆ ,ਕਾਰਨ ਕੀ ਸੀ ,,ਸਮਾ ਕੀ ਸੀ ,,ਵਿਗਿਆਨਿਕ ਪਖ ਕੀ ਹੈ ,,ਜਦੋ ਅਸੀਂ ਇਹ ਵਾਚਨਾ ਚਾਲੂ ਕਰ ਦੇਵਾਗੇ ,,ਤਾ ਸਾਡੇ ਸਾਹਮਣੇ ਆਪਨੇ ਆਪ ਸਾਖੀਆ ,,ਕਰਾਮਾਤਾ ਦੀਆ ਗੱਲਾ ,ਭੂਤ ,ਮਸਾਂਣ ,ਇਹ ਸਭ ਸਾਡੇ ਸਾਹਮਣੇ ਸ਼ੀਸ਼ੇ ਦਾ ਤਰਾ ਸਾਹਮਣੇ ਆ ਜਾਵੈਗਾ ,,ਕਿ ਸਹੀ ਕੀ ਹੈ ,,
ਅੱਜ ਬਹੁਤੇ ਬਾਬੇ ,,ਕਥਾਕਾਰ ,ਢਾਢੀ ,,ਸਟੇਜਾ ਤੋ ਕੂੜ ਸੁਣਾ ਕੇ ਚਲੇ ਜਾਂਦੇ ਹਨ ,,ਪਰ ਜੇਕਰ ਅਸੀਂ ਥੋੜਾ ਜਿਹਾ ਬਾਬੇ ਨਾਨਕ ਦੇ ਸਿਖ ਹੋਣ ਦੇ ਨਾਤੇ ਹੀਲਾ ਵਸੀਲਾ ਕਰਕੇ ਸਵਾਲ ਕਰਨ ਦਾ ਯਤਨ ਕਰਾਗੇ ,,ਕਿਵੇ ਹੋਇਆ ,ਕਿਓ ਹੋਇਆ ,,ਤਾ ਸਾਡੇ ਸਾਹਮਣੇ ਦੋ ਗੱਲਾ ਸਾਹਮਣੇ ਆਉਣਗੀਆ ,,ਜਾ ਤਾ ਸਾਖੀ ਸਚ ਬੰਨ ਕੇ ਸਾਹਮਣੇ ਆ ਜਾਵੈਗੀ ,,ਜਾਂ ਅਗੇ ਤੋ ਬੰਦਾ ਕਦੀ ਝੂਠ ਬੋਲ ਕੇ ਨਹੀ ਸੁਣਾਏਗਾ ,,ਅੱਜ ਬਾਬਿਆ ਕੋਲੋ ਸਾਨੂੰ ਸਵਾਲ ਪੁਛਣ ਦੀ ਹਿੰਮਤ ਕਰਨੀ ਚਾਹੀਦੀ ਹੈ ,,ਜਿ ਅਸੀਂ ਇਹ ਕੰਮ ਚਾਲੂ ਕਰ ਦਿਤਾ ,,ਤਾ ਬੜਾ ਕੁਝ ਸਵਰ ਸਕਦਾ ਹੈ ,ਝੂਠ ਦੀਆ ਦੁਕਾਨਾ ਬੰਦ ਹੋ ਸਕਦੀਆ ਹਨ
9811606868