ਕੈਟੇਗਰੀ

ਤੁਹਾਡੀ ਰਾਇ



ਸੰਪਾਦਕੀ
ਜੰਤਾ ਨੂੰ 20 ਲੱਖ ਕ੍ਰੋੜ ਰੁਪਏ ਦੇਣ ਦਾ ਵਚਨ
ਜੰਤਾ ਨੂੰ 20 ਲੱਖ ਕ੍ਰੋੜ ਰੁਪਏ ਦੇਣ ਦਾ ਵਚਨ
Page Visitors: 2543

           ਸੰਪਾਦਕੀ
   ਪ੍ਰਧਾਨ ਮੰਤ੍ਰੀ ਮੋਦੀ ਜੀ ਨੇ 12 ਮਈ 2020, ਸ਼ਾਮ ਨੂੰ ਭਾਰਤ ਦੇ ਲੋਕਾਂ ਨੂੰ ਸੰਭੋਦਿਤ ਕੀਤਾ, ਜਿਸ ਵਿਚ ਮੂਲ ਰੂਪ ਤੇ ਉਨ੍ਹਾਂ ਵਲੋਂ ਦਿੱਤੇ 20 ਲੱਖ ਕ੍ਰੋੜ ਰੁਪਏ ਦੇ ਪੈਕਿਜ ਤੇ ਹੀ ਜ਼ੋਰ ਸੀ। ਮੋਦੀ ਜੀ ਦਾ ਬਹੁਤ-ਬਹੁਤ ਧੰਨਵਾਦ ਹੈ ਕਿ ਉਨ੍ਹਾਂ ਨੇ ਇਸ ਮੁਸੀਬਤ ਦੀ ਘੜੀ ‘ਚ ਭਾਰਤ ਦੇ ਲੋਕਾਂ ਦੀ ਬਾਂਹ ਫੜਦਿਆਂ ਤਰੱਕੀ ਦੀ ਰਫਤਾਰ ਨੂੰ ਹਲੂਣਾ ਦੇਣ ਲਈ ਭਾਰਤ ਦੀ ਜੰਤਾ ਨੂੰ 20 ਲੱਖ ਕ੍ਰੋੜ ਰੁਪਏ ਦੇਣ ਦਾ ਵਚਨ ਦਿੱਤਾ ਹੈ।
  ਭਾਵੇਂ ਕਾਂਗਰਸ ਵਾਲਿਆਂ ਦਾ ਅੰਦਾਜ਼ਾ ਸੀ ਕਿ 13 ਲੱਖ ਕ੍ਰੋੜ ਰੁਪਏ ਨਾਲ ਭਾਰਤ ਦੀ ਆਰਥਿਕ ਗੱਡੀ ਲੀਹਾਂ ਤੇ ਆ ਜਾਵੇਗੀ, ਪਰ ਮੋਦੀ ਜੀ ਨੇ ਖੁਲ੍ਹਦਿਲੀ ਨਾਲ ਇਸ ਰਕਮ ਨੂੰ 20 ਲੱਖ ਕ੍ਰੋੜ ਕਰ ਦਿੱਤਾ, ਜਿਸ ਲਈ ਫਿਰ ਤੋਂ ਸ਼ੁਕਰੀਆ।  ਬਿਨਾ ਸ਼ੱਕ ਏਨੇ ਨਾਲ, ਭਾਰਤ ਦੀ ਲੜਖੜਾ ਰਹੀ ਆਰਥਿਕ ਸਿਥਿਤੀ ਨੂੰ ਬਹੁਤ ਆਸਰਾ ਮਿਲੇਗਾ। ਪਰ ਇਹ ਸੋਚਦਿਆਂ ਕਿ ਭੂਤ-ਕਾਲ ਵਿਚ ਮੋਦੀ ਜੀ ਵਲੋਂ ਦਿੱਤੇ ਪੈਕਿਜਾਂ ਵਾਙ, ਇਹ ਪੈਸਾ ਵੀ ਵਿਚੋਲੇ ਹੀ ਹਜ਼ਮ ਨਾ ਕਰ ਜਾਣ, ਅਤੇ ਮੋਦੀ ਜੀ ਦੀ ਬੇਇੱਜ਼ਤੀ ਹੀ ਹੁੰਦੀ ਰਹੇ, ਮੋਦੀ ਜੀ ਅੱਗੇ ਇਕ ਜ਼ਰੂਰੀ ਬੇਨਤੀ ਹੈ ਕਿ ਮੋਦੀ ਜੀ ਇਹ ਵੀ ਜੰਤਕ ਕਰ ਦੇਣ ਕਿ ਇਸ ਪੈਸੇ ਵਿਚੋਂ ਕਿੰਨਾ ਪੈਸਾ ਕਿਸ ਖਾਤੇ ਵਿਚ ਜਾ ਰਿਹਾ ਹੈ ? ਤਾਂ ਜੋ ਜੰਤਾ ਇਸ ਗੱਲ ਦਾ ਖਿਆਲ ਰੱਖ ਸਕੇ ਕਿ ਮੋਦੀ ਜੀ ਵਲੋਂ ਦਿੱਤਾ ਪੈਸਾ ਸਹੀ ਥਾਂ ਤੇ ਪਹੁੰਚ ਕੇ ਸਹੀ ਕਾਰਜਾਂ ਤੇ ਲੱਗ ਕੇ ਭਾਰਤ ਦੀ ਅਰਥ-ਵਿਵਸਥਾ ਦੀ ਚਾਲ ਨੂੰ ਤੇਜ਼ ਕਰ ਸਕੇ ।
  ਕਿਤੇ ਅਜਿਹਾ ਨਾ ਹੋਵੇ ਕਿ ਮੋਦੀ ਜੀ ਵਲੋਂ ਦਿੱਤਾ ਇਹ ਪੈਸਾ ਵੀ ਪੂੰਜੀ-ਪਤੀਆਂ ਦੀਆਂ ਤਿਜੌਰੀਆਂ ਵਿਚ ਜਾ ਕੇ ਕਾਲਾ ਧਨ ਹੀ ਬਣ ਜਾਵੇ।ਇਸ ਲਈ ਇਹ ਜ਼ਰੂਰੀ ਹੈ ਕਿ ਮੋਦੀ ਜੀ ਇਹ ਗੱਲ ਜੱਗ-ਜ਼ਾਹਰ ਕਰਨ ਕਿ ਇਸ ਵਿਚੋਂ ਕਿੰਨਾ ਪੈਸਾ, ਕਿਸ ਖਾਤੇ ਵਿਚ ਜਾ ਰਿਹਾ ਹੈ ?  ਮੋਦੀ ਜੀ ਦੇ ਬੜੇ ਸ਼ੁਕਰ-ਗੁਜ਼ਾਰ ਹੋਵਾਂਗੇ।
                 ਅਮਰ ਜੀਤ ਸਿੰਘ ਚੰਦੀ              
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.