ਆਉ ਘੋਲ ਕਰੀਏ ! (ਭਾਗ 3)
ਗੁਰੂ ਗ੍ਰੰਥ ਸਾਹਿਬ ਜੀ ਅਤੇ ਦੂਸਰੇ ਧਰਮਾਂ ਦੇ ਗ੍ਰੰਥਾਂ ਵਿਚ ਫਰਕ ?
ਗੁਰੂ ਗ੍ਰੰਥ ਸਾਹਿਬ ਜੀ ਇਕ ਪਰਮਾਤਮਾ ਬਾਰੇ ਸੇਧ ਦਿੰਦੇ ਹਨ । ਜੇ ਆਪਾਂ ਓਪਰੀ ਨਿਗਾਹ ਨਾਲ ਵੇਖੀਏ ਤਾਂ ਇਵੇਂ ਜਾਪਦਾ ਹੈ ਕਿ ਸਾਰੇ ਹੀ ਧਰਮ ਇਕ ਕਰਤਾਰ ਦੀ ਹੀ ਗੱਲ ਕਰਦੇ ਹਨ , ਪਰ ਐਸਾ ਹੈ ਨਹੀਂ , ਆਉ ਵਿਚਾਰਦੇ ਹਾਂ , ਅਸਲੀਅਤ ਕੀ ਹੈ ?
ਵੈਸੇ ਤਾਂ ਹਿੰਦੂ ਧਰਮ ਵਿਚ ਵੀ ਕਿਤੇ ਨਾ ਕਿਤੇ ਇਕ ਭਗਵਾਨ ਦੀ ਗੱਲ ਕੀਤੀ ਜਾਂਦੀ ਹੈ , ਪਰ ਪਹਿਲੀ ਹੀ ਪੌੜੀ ਤੇ ਇਹ ਇਕ ਭਗਵਾਨ ਤੋਂ ਤਿੰਨ ਭਗਵਾਨ ਹੋ ਜਾਂਦੇ ਹਨ (ਇਹ ਦੁਨੀਆਂ ਵਿਚ ਸਥਾਪਤ ਧਰਮਾਂ ਦੇ ਪੁਜਾਰੀਆਂ ਦੀ ਖਾਸੀਅਤ ਹੁੰਦੀ ਹੈ ਕਿ ਉਹ ਆਪਣੀ ਵਲਗਣ ਵਿਚਲੀਆਂ ਆਪਣੀਆਂ ਭੇਡਾਂ ਨੂੰ ਕਿਸੇ ਤਰ੍ਹਾਂ ਵੀ ਮਾਯੂਸ ਨਹੀਂ ਹੋਣ ਦਿੰਦੇ , ਏਸੇ ਕਰਮ ਅਧੀਨ ਉਹ ਕਈ ਸਾਰੀਆਂ ਚੀਜ਼ਾਂ , ਵਿਖਾਵੇ ਮਾਤ੍ਰ ਦੀਆਂ ਜੋੜੀ ਰਖਦੇ ਹਨ , ਜਿਹੜੀਆਂ ਉਨ੍ਹਾਂ ਦੇ ਧਰਮ ਸਿਧਾਂਤਾਂ ਨਾਲ ਮੇਲ ਨਹੀਂ ਖਾਂਦੀਆਂ) 1 , ਬ੍ਰਹਮਾ 2 , ਵਿਸ਼ਨੂ 3 , ਮਹੇਸ਼ (ਸ਼ੰਕਰ , ਸ਼ਿਵਜੀ)
ਹਿੰਦੂ ਮੱਤ (ਇਹ ਸਾਰੇ ਧਰਮ ਨਹੀਂ , ਮੱਤ ਹਨ , ਇਹ ਆਪਾਂ ਅੱਗੇ ਚਲ ਕੇ ਵੇਖਦੇ ਹਾਂ) ਅਨੁਸਾਰ , ਬ੍ਰਹਮਾ ਸ੍ਰਿਸ਼ਟੀ ਦੀ ਹਰ ਚੀਜ਼ ਪੈਦਾ ਕਰਨ ਵਾਲਾ ਹੈ । ਵਿਸ਼ਨੂ , ਬ੍ਰਹਮਾ ਵਲੋਂ ਪੈਦਾ ਕੀਤੀਆਂ ਚੀਜ਼ਾਂ ਦੀ ਪਾਲਣਾ ਕਰਨ ਵਾਲਾ ਹੈ ਅਤੇ ਮਹੇਸ਼ ਜਾਂ ਸ਼ਿਵਜੀ , ਉਨ੍ਹਾਂ ਚੀਜਾਂ ਨੂੰ ਖਤਮ ਕਰਨ ਦਾ ਕੰਮ ਕਰਦਾ ਹੈ । ਜਦ ਬਨਾਉਣ ਵਾਲਾ ਅਲੱਗ , ਪਾਲਣ ਵਾਲਾ ਅਲੱਗ , ਅਤੇ ਖਤਮ ਕਰਨ ਵਾਲਾ ਅਲੱਗ ਹੋਵੇ ਤਾਂ ਫਿਰ ਇਕ ਦਾ ਕੀ ਕੰਮ ? ਤਿੰਨਾਂ ਦੀ ਅਲੱਗ-ਅਲੱਗ ਰੂਪ ਵਿਚ ਪੂਜਾ ਕੀਤੀ ਜਾਂਦੀ ਹੈ , ਤਿੰਨਾਂ ਦੇ ਅਲੱਗ-ਅਲੱਗ ਮੰਦਰ ਹਨ । ਏਥੇ ਹੀ ਬੱਸ ਨਹੀਂ , ਇਸ ਤੋਂ ਅੱਗੇ ਪੱਕੀਆਂ ਦੋ ਸ਼ਾਖਾ ਹੋ ਜਾਂਦੀਆਂ ਹਨ । 1 , ਅਵਤਾਰ 2 , ਦੇਵਤੇ ।
ਅਵਤਾਰ , ਮੂਲ ਰੂਪ ਵਿਚ ਇਨ੍ਹਾਂ ਤਿੰਨਾਂ ਦੇ ਪੁਨਰ ਜਨਮ ਹੀ ਮੰਨੇ ਗਏ ਹਨ , ਪਰ ਪੁਨਰ ਜਨਮ ਦੀ ਗੱਲ ਇਸ ਕਰ ਕੇ ਨਹੀਂ ਢੁਕਦੀ , ਕਿਉਂਕਿ ਹਿੰਦੂ ਮੱਤ ਅਨੁਸਾਰ ਇਹ ਅਵਤਾਰ ਅਤੇ ਦੇਵਤੇ ਮਰਦੇ ਨਹੀਂ ਹਨ , ਇਹ ਅਮਰ ਹਨ (ਹਾਲਾਂਕਿ ਇਨ੍ਹਾਂ ਦੇ ਮਰਨ ਦੀਆਂ ਗੱਲਾਂ ਵੀ ਇਨ੍ਹਾਂ ਵਿਚੋਂ ਹੀ ਨਿਕਲਦੀਆਂ ਹਨ , ਕਿਉਂਕਿ ਇਨ੍ਹਾਂ ਵਿਚੋਂ ਕੋਈ ਦੁਬਾਰਾ ਨਜ਼ਰ ਨਹੀਂ ਆਇਆ । ਅਤੇ ਉਨ੍ਹਾਂ ਨੂੰ ਅਮਰ ਸਾਬਤ ਕਰਨ ਦੀਆਂ ਕਹਾਣੀਆਂ ਵੀ ਇਨ੍ਹਾਂ ਵਿਚੋਂ ਹੀ ਨਿਕਲਦੀਆਂ ਹਨ , ਜਿਨ੍ਹਾਂ ਨੂੰ ਸਹੀ ਸਾਬਤ ਕਰਨ ਲਈ , ਉਨ੍ਹਾਂ ਦੀਆਂ ਅਲੱਗ-ਅਲੱਗ ਪੁਰੀਆਂ ਘੜ ਲਈਆਂ ਗਈਆਂ ਹਨ । (ਕਿਹੜਾ ਕਿਸੇ ਨੇ ਜਾ ਕੇ ਵੇਖਣਾ ਹੈ) ਇਵੇਂ ਇਨ੍ਹਾਂ ਦੀ ਗਿਣਤੀ ਲਗਾਤਾਰ ਵਧਦੀ ਰਹਿੰਦੀ ਹੈ । ਇਨ੍ਹਾਂ ਵਿਚੋਂ ਦੋ ਦੀ ਬਹੁਤ ਮਾਨਤਾ ਹੈ , ਕ੍ਰਿਸ਼ਨ ਅਤੇ ਰਾਮਚੰਦਰ ਦੀ ।
ਦੇਵੀ-ਦੇਵਤਿਆਂ ਦੀ ਗਿਣਤੀ ਕਰਨੀ ਸੰਭਵ ਨਹੀਂ ਹੈ , ਕਿਉਂਕਿ ਦੁਨੀਆਂ ਵਿਚਲੇ ਹਰ ਮਹਿਕਮੇ ਦਾ ਅਲੱਗ ਦੇਵੀ-ਦੇਵਤਾ ਹੈ , ਜਿਵੇਂ ਅੱਗ , ਪਾਣੀ , ਹਵਾ , ਵਿਦਿਆ , ਰਾਗ , ਦੌਲਤ , ਤਾਕਤ , ਨਦੀਆਂ , ਦਰੱਖਤ ਆਦਿ । ਮੁਕਦੀ ਗੱਲ , ਹਿੰਦੂਆਂ ਮੁਤਾਬਕ ਹੀ ਉਨ੍ਹਾਂ ਦੇ ਤੇਤੀ ਕ੍ਰੋੜ ਦੇਵੀ ਦੇਵਤੇ ਹਨ । ਏਸੇ ਕਰ ਕੇ ਹੀ ਕਿਸੇ ਵੇਲੇ ਅੰਗਰਜ਼ਾਂ ਨੇ ਕਿਹਾ ਸੀ ਕਿ ਦੁਨੀਆ ਵਿਚ ਕੋਈ ਚੀਜ਼ ਐਸੀ ਨਹੀਂ ਜਿਸ ਦੀ ਪੂਜਾ ਹਿੰਦੂ ਨਾ ਕਰ ਸਕਦੇ ਹੋਣ । ਦੇਵਤਿਆਂ ਵਿਚੋਂ ਇੰਦਰ ਨੂੰ ਰਾਜਾ ਮੰਨਿਆ ਗਿਆ ਹੈ , ਪਰ ਅਸਲ ਵਿਚ ਸਭ ਤੋਂ ਵੱਡਾ ਦੇਵਤਾ ਬ੍ਰਾਹਮਣ ਹੈ ਜਿਸ ਦੀ ਪ੍ਰੋੜਤਾ ਮਨੂ ਸਿਮ੍ਰਤੀ ਇਹ ਕਹਿ ਕੇ ਕਰਦੀ ਹੈ ਕਿ , ਦੁਨੀਆਂ ਵਿਚ ਜੋ ਕੁਝ ਵੀ ਹੈ , ਉਹ ਬ੍ਰਹਮਣ ਦਾ ਹੈ । ਇਸ ਆਧਾਰ ਤੇ ਸਾਫ ਕਿਹਾ ਜਾ ਸਕਦਾ ਹੈ ਕਿ ਹਿੰਦੂ ਮੱਤ , ਮੂਲ਼ ਰੂਪ ਵਿਚ ਬਹੁ-ਦੇਵ ਮੱਤ ਹੈ ਜਿਸ ਵਿਚ ਇਕ ਅਕਾਲ ਲਈ ਕੋਈ ਥਾਂ ਨਹੀਂ ਹੈ ।
ਮੁਸਲਮਾਨ ਮੱਤ ਦੀ ਗੱਲ ਕਰਦੇ ਹਾਂ , ਮੁਸਲਮਾਨ ਇਕ ਅਲ੍ਹਾ ਦੀ ਗੱਲ ਕਰਦੇ ਹਨ , ਪਰ ਅਸਲੀਅਤ ਵਿਚ ਉਹ ਤਾਂ ਜਿਊਂਦੇ ਛੱਡ ਕੇ ਮੁਰਦਿਆਂ ਦੀਆਂ ਕਬਰਾਂ ਦੀ ਵੀ ਪੂਜਾ ਕਰਦੇ ਹਨ । ਜੇ ਇਸ ਪਾਸੇ ਵੱਲ ਨਾ ਵੀ ਜਾਈਏ , ਤਾਂ ਵੀ ਕਈ ਨਬੀ , ਕਈ ਖਲੀਫੇ ਅਤੇ ਸਭ ਤੋਂ ਉਪਰ ਮੁਹੰਮਦ ਸਾਹਿਬ ਦੀ ਪੂਜਾ ਹੁੰਦੀ ਹੇ , ਇਸ ਤੋਂ ਅਗਾਂਹ ਇਕ ਬਾਰੇ ਤਾਂ ਕੋਈ ਗੱਲ ਹੁੰਦੀ ਹੀ ਨਹੀਂ ।
ਇਕ ਬਾਰੇ ਸਿਰਫ ਤੇ ਸਿਰਫ ਏਨੀ ਹੀ ਗੱਲ ਹੁੰਦੀ ਹੈ ਕਿ ਉਹ ਮੱਕੇ ਵਿਚ ਰਹਿੰਦਾ ਹੈ , ਉਸ ਦਾ ਦਫਤਰ ਚੌਧਵੇਂ ਆਕਾਸ਼ ਤੇ ਹੈ , ਜਦ ਕਿਆਮਤ ਆਵੇਗੀ (ਤਾਂ ਉਸ ਦੀ ਲੋੜ ਪਵੇਗੀ) ਤਾਂ ਸਾਰੇ ਦੱਬੇ ਹੋਏ ਮੁਰਦੇ ਆਪਣੇ ਕਰਮਾਂ ਦੇ ਹਿਸਾਬ ਲਈ , ਉਸ ਦੇ ਦਫਤਰ ਵਿਚ ਪੇਸ਼ ਹੋਣਗੇ । ਉਸ ਵੇਲੇ ਮੁਹੰਮਦ ਸਾਹਿਬ ਆਪਣੇ ਮੁਸਲਮਾਨਾਂ ਦੀ ਪਛਾਣ , ਉਨ੍ਹਾਂ ਦੀ ਸੁੰਨਤ ਅਤੇ ਦਾੜੀ ਦੇ ਸਟਾਈਲ ਤੋਂ ਕਰ ਕੇ , ਉਨ੍ਹਾਂ ਦੀ ਸਿਫਾਰਸ਼ ਅਲ੍ਹਾ ਕੋਲ ਕਰ ਕੇ , ਉਨ੍ਹਾਂ ਨੂੰ ਜੰਨਤ ਵਿਚ ਭਿਜਵਾ ਦੇਣਗੇ , ਦੂਸਰੇ ਸਾਰੇ ਜਹੰਨਮ ਵਿਚ ਧੱਕ ਦਿੱਤੇ ਜਾਣਗੇ । ਉਨ੍ਹਾਂ ਦੇ ਨਿੱਜੀ ਕਰਮਾਂ ਅਨੁਸਾਰ ਕੋਈ ਲੇਖਾ-ਜੋਖਾ ਨਹੀਂ ਹੋਵੇਗਾ , ਖਾਲੀ ਮੁਹੰਮਦ ਸਾਹਿਬ ਤੇ ਹੀ ਈਮਾਨ ਦੀ ਗੱਲ ਹੈ । ਅਜਿਹੀ ਹਾਲਤ ਵਿਚ ਇਹੀ ਮੰਨਿਆ ਜਾ ਸਕਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਇਕ ਦੀ ਕੋਈ ਭੂਮਕਾ ਨਹੀਂ ਹੈ , ਪਰਮੁੱਖਤਾ ਮੁਹੰਮਦ ਸਾਹਿਬ ਤੇ ਈਮਾਨ ਦੀ ਹੈ । ਉਸ ਇਕ ਦੀ , ਜਿਸ ਦੀ ਉਹ ਗੱਲ ਕਰਦੇ ਹਨ , ਉਨ੍ਹਾਂ ਕੋਲ ਕੋਈ ਪਛਾਣ ਨਹੀਂ ਹੈ , ਕੋਈ ਗੱਲ ਨਹੀਂ ਹੈ । ਗੱਲ ਤਾਂ ਖਾਲੀ ਪੁਜਾਰੀ ਜਮਾਤ ਦੀ ਹੈ , ਜਿਨ੍ਹਾਂ ਦੇ ਕਹੇ ਤੇ ਉਹ ਚਲਦੇ ਹਨ ।
ਇਵੇਂ ਹੀ ਈਸਾਈਆਂ ਵਿਚ ਵੀ ਇਕ ਦੀ ਗੱਲ ਤਾਂ ਹੁੰਦੀ ਹੈ , ਪਰ ਪਹੁੰਚ ਸਿਰਫ ਈਸਾ ਜੀ ਤਕ ਹੈ , ਪੂਜਾ ਵੀ ਈਸਾ ਦੀ ਹੀ ਕੀਤੀ ਜਾਂਦੀ ਹੈ । ਉਨ੍ਹਾਂ ਵਿਚ ਵੀ ਇਹੀ ਪ੍ਰਚਲਤ ਹੈ ਕਿ ਜਦ ਗਾਡ ਦੇ ਹਜ਼ੂਰ , ਬੰਦਿਆਂ ਦੇ ਕਰਮਾਂ ਦਾ ਹਿਸਾਬ ਹੋਵੇਗਾ ਤਾਂ , ਈਸਾ ਜੀ ਆਪਣੇ ਵਾੜੇ ਵਿਚਲੇ ਬੰਦਿਆਂ ਨੂੰ , ਆਪਣੀਆਂ ਭੇਡਾਂ ਦੱਸ ਕੇ , ਗਾਡ ਕੋਲ ਸਿਫਾਰਸ਼ ਕਰ ਕੇ ਉਨ੍ਹਾਂ ਨੂੰ ਹੈਵਨ ਵਿਚ ਭਿਜਵਾ ਦੇਣਗੇ , ਬਾਕੀਆਂ ਨੂੰ ਹੈਲ ਵਿਚ ਭੇਜ ਦਿੱਤਾ ਜਾਵੇਗਾ । ਬੰਦਿਆਂ ਦੇ ਆਪਣੇ ਕਰਮਾਂ ਦੇ ਹਿਸਾਬ ਦੀ ਕਿਤੇ ਕੋਈ ਗੱਲ ਨਹੀਂ । ਗੱਲ ਸਿਰਫ ਈਸਾ ਜੀ ਤੇ ਈਮਾਨ ਦੀ ਹੈ । ਗੱਲ ਉਨ੍ਹਾਂ ਵਿਚ ਵੀ ਪੁਜਾਰੀ ਲਾਣੇ ਦੀ ਹੀ ਹੈ , ਉਨ੍ਹਾਂ ਵਲੋਂ ਹੀ ਧਰਮ ਦੀਆਂ ਗੱਲਾਂ ਘੜੀਆਂ ਜਾਂਦੀਆਂ ਹਨ , ਅਤੇ ਉਨ੍ਹਾਂ ਗੱਲਾਂ ਨੂੰ ਈਸਾਈਆਂ ਤੇ ਲਾਗੂ ਕੀਤਾ ਜਾਂਦਾ ਹੈ । ਇਕ ਗਾਡ ਦੀ ਪ੍ਰੈਕਟੀਕਲ ਰੂਪ ਵਿਚ ਕੋਈ ਗੱਲ ਨਹੀਂ ਹੈ ।
(ਮੂਲ ਰੂਪ ਵਿਚ ਇਹ ਪੁਜਾਰੀ ਏਨੇ ਚ੍ਰਿਤਰ-ਹੀਣ ਹੁੰਦੇ ਹਨ ਕਿ ਪਿਛਲੇ ਦਿਨੀਂ , ਯੂ. ਐਨ. ਓ. ਨੂੰ ਪੋਪ ਨੂੰ ਚਿਤਾਵਨੀ ਦੇਣੀ ਪਈ ਕਿ ਬੱਚਿਆਂ ਦੇ ਸਰੀਰਕ ਸ਼ੋਸ਼ਣ ਦੀ ਗੱਲ ਵੱਲ ਪੂਰਾ ਧਿਆਨ ਦੇ ਕੇ ਇਸ ਨੂੰ ਬੰਦ ਕਰਵਾਇਆ ਜਾਵੇ)
ਹੁਣ ਜ਼ਰਾ ਗੁਰਮਤਿ ਨੂੰ ਧਿਆਨ ਵਿਚ ਰੱਖਦਿਆਂ , ਸਿੱਖਾਂ ਬਾਰੇ ਵੀ ਕੁਝ ਵਿਚਾਰ ਕਰ ਲੈਣੇ ਚੰਗੇ ਰਹਣਗੇ ।
ਗੁਰੂ ਸਾਹਿਬ ਨੇ ਸਿੱਖਾਂ ਨੂੰ ਇਕ ਅਕਾਲ ਨਾਲ ਜੋੜਿਆ ਸੀ , ਉਸ ਦੀ ਹੀ ਪੂਜਾ ਆਰਾਧਣਾ ਦੀ ਗੱਲ ਕੀਤੀ ਸੀ , ਸਿੱਖ ਅਤੇ ਅਕਾਲ ਦੇ ਵਿਚਾਲੇ ਆਪਣੇ-ਆਪ ਨੂੰ ਵੀ ਨਹੀਂ ਲਿਆਂਦਾ ਸੀ । ਸਿੱਖ ਨੂੰ ਅਕਾਲ ਦੀ ਸਿੱਧੀ ਪਛਾਣ ਕਰਵਾਈ ਸੀ , ਜਿਸ ਬਾਰੇ ਗੁਰੂ ਸਾਹਿਬ ਨੇ ਕਿਹਾ ,
ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ ॥8॥ (141)
ਹੇ ਨਾਨਕ , ਉਹ ਦਾਤਾਰ ਹੀ ਸਦੀਵੀ ਕਾਇਮ ਰਰਹਣ ਵਾਲਾ ਹੈ ਅਤੇ ਉਸ ਦੀ ਸ਼ਿਨਾਖਤ , ਪਛਾਣ ਕੁਦਰਤ ਵਿਚੋਂ ਹੀ ਕੀਤੀ ਜਾ ਸਕਦੀ ਹੈ । ਇਸ ਸਿਧਾਂਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿਚ ਸਭ ਤੋਂ ਪਹਿਲਾਂ ਥਾ ਦਿੱਤਾ ।
ਜਦ ਗੁਰੂ ਸਾਹਿਬ ਨੇ ਸਿੱਖਾਂ ਲਈ , ਉਸ ਨਿਰਾਕਾਰ ਪ੍ਰਭੂ ਦਾ ਸ਼ਾਬਦਿਕ ਚਿਤ੍ਰ ਬਣਾਇਆ (ਜਿਸ ਨੂੰ ਅੱਜ ਸਿੱਖ ਗਲਤੀ ਵੱਸ “ ਮੂਲ-ਮੰਤ੍ਰ ” ਕਹਿੰਦੇ ਹਨ , ਜਦ ਕਿ ਗੁਰਬਾਣੀ ਵਿਚ ਅਜਿਹੀ ਕੋਈ ਸੇਧ ਨਹੀਂ ਦਿੱਤੀ ਗਈ) ਤਾਂ ਉਸ ਦਾ
ਪਹਿਲਾ ਅੱਖਰ ਬਣਾਇਆ “ 1ਓ> ” ਇਹ ਦੋ ਅੱਖਰਾਂ ਦਾ ਸੁਮੇਲ ਹੈ , ‘ 1 ’ ਅਤੇ ‘ ਓ> ’ ਦਾ , ਜਿਨ੍ਹਾਂ ਦਾ ਉਚਾਰਣ ਇਕ ਅਤੇ ਓਅੰਕਾਰ ਕਰ ਕੇ ਕੀਤਾ ਜਾਦਾ ਹੈ । ਅਰਥ ਬਣਦਾ ਹੈ , ਉਹ ਦਾਤਾਰ , ਇਕ ਅਤੇ ਸਿਰਫ ਇਕ ਹੈ ਅਤੇ ਇਹ ਦਿਸਦਾ ਪਸਾਰਾ , ਇਹ ਕੁਦਰਤ , ਉਸ ਦਾ ਆਪਣਾ ਹੀ ਆਕਾਰ ਹੈ । ਜੋ ਉਸ ਪ੍ਰਭੂ ਦੀ ਪਛਾਣ ਦਾ ਇਕੋ-ਇਕ ਸਾਧਨ ਹੈ । ਪਰ ਸਿੱਖਾਂ ਨੇ ਕੀ ਕੀਤਾ ?
ਸਭ ਤੋਂ ਪਹਿਲਾਂ ਤਾਂ ਨਾਨਕ ਜੋਤ ਬਾਰੇ ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਸੋਝੀ ਦਿੱਤੀ ਸੀ ,
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥ (966)
ਗੁਰ-ਵਿਅਕਤੀਆਂ ਵਿਚ ਉਹੀ ਨਾਨਕ ਵਾਲੀ ਹੀ ਜੋਤ ਹੈ , ਉਨ੍ਹਾਂ ਸਭ ਦੀ ਜੁਗਤ ਵੀ ਉਹੀ ਨਾਨਕ ਵਾਲੀ ਹੀ ਹੈ ,
ਅਮਰਜੀਤ ਸਿੰਘ ਚੰਦੀ
ਆਉ ਘੋਲ ਕਰੀਏ ! (ਭਾਗ 3)
Page Visitors: 2458