ਪਰਮਜੀਤ ਕੌਰ
ਜੁੜਿ ਜੁੜਿ ਵਿਛੁੜੇ ਵਿਛੁੜਿ ਜੁੜੇ ॥
Page Visitors: 2955
ਜੁੜਿ ਜੁੜਿ ਵਿਛੁੜੇ ਵਿਛੁੜਿ ਜੁੜੇ ॥
ਮਹਲਾ ੧ || ਜੁੜਿ ਜੁੜਿ ਵਿਛੁੜੇ ਵਿਛੁੜਿ ਜੁੜੇ ॥ ਜੀਵਿ ਜੀਵਿ ਮੁਏ ਮੁਏ ਜੀਵੇ ॥
ਕੇਤਿਆ ਕੇ ਬਾਪ ਕੇਤਿਆ ਕੇ ਬੇਟੇ ਕੇਤੇ ਗੁਰ ਚੇਲੇ ਹੂਏ ॥ ਆਗੈ ਪਾਛੈ ਗਣਤ ਨ ਆਵੈ ਕਿਆ ਜਾਤੀ ਕਿਆ ਹੁਣਿ ਹੂਏ ॥ (੧੨੩੮ )
ਮਨੁੱਖ ਇਸ ਧਰਤੀ ਤੇ ਪੈਦਾ ਹੋਇਆ, ਕਿਸੇ ਨਾਲ ਮੇਲ ਮਿਲਾਪ ਹੋਇਆ, ਕਿਸੇ ਨਾਲੋਂ ਟੁਟਿਆ ਕਿਸੇ ਨਾਲ ਜੁੜਿਆ ਤੇ ਫਿਰ ਮਰ ਗਿਆ। ਕਿਨ੍ਹੀ ਵਾਰੀ ਉਹ ਕਿਸੇ ਦਾ ਬਾਪ ਬਣਿਆ, ਕਿਨ੍ਹੀ ਵਾਰੀ ਉਹ ਕਿਸੇ ਦਾ ਪੁੱਤਰ ਬਣਿਆ, ਕਿਨ੍ਹੀ ਵਾਰੀ ਉਹ ਕਿਸੇ ਦਾ ਗੁਰੂ ਜਾਂ ਚੇਲਾ ਬਣਿਆ, ਪਹਿਲਾਂ ਕਿਹੜੀ ਜਾਤੀ ਵਿਚ ਪੈਦਾ ਹੋਇਆ ਤੇ ਹੁਣ ਉਹ ਕੀਹ ਹੈ, ਕਿਸੇ ਨੂੰ ਕੋਈ ਪਤਾ ਨਹੀਂ !