“ਇਕੋ” ਜਾਂ “ਇਕ ਓਅੰਕਾਰ”? (ਭਾਗ 1)
ਜਸਬੀਰ ਸਿੰਘ ਵਿਰਦੀ
ਅਜੋਕੇ ਸਮੇਂ ਵਿੱਚ ਸਿੱਖੀ ਨੂੰ ਢਾਹ ਲਗਾਣ ਲਈ ਚਾਰੋ ਪਾਸਿਆਂ ਤੋਂ ਹਮਲੇ ਹੋ ਰਹੇ ਹਨ। ਹੋਰ ਤਾਂ ਹੋਰ ਸਿੱਖੀ ਸਰੂਪ ਵਿੱਚ ਹੀ ਸਿੱਖੀ ਦੀਆਂ ਜੜਾਂ ਵੱਢਣ ਵਾਲੇ ਕਈ ਲੋਕ ਪੈਦਾ ਹੋ ਗਏ ਹਨ। ਜਿਨ੍ਹਾਂ ਦਾ ਮਕਸਦ ਨਿੱਤ ਨਵੀਂ ਤੋਂ ਨਵੀਂ ਕੋਈ ਖੋਜ ਕਰਨੀ ਜਾਂ ਇਹੋ ਜਿਹੀਆਂ ਲਿਖਤਾਂ ਨੂੰ ਪਰੋਤਸਾਹਿਤ ਕਰਨਾ ਜਿਨ੍ਹਾਂ ਨਾਲ ਸਿਖਾਂ ਵਿੱਚ ਭੁਲੇਖੇ ਖੜੇ ਹੁੰਦੇ ਹੋਣ ਅਤੇ ਸਿੱਖੀ ਨੂੰ ਢਾਹ ਲੱਗਦੀ ਹੋਵੇ।
ਅਜੋਕੇ ਖੋਜੀ ਵਿਦਵਾਨਾਂ ਵਿੱਚੋਂ ਇਕ ਸ਼ਖਸ਼ ਇਕਬਾਲ ਸਿੰਘ ਢਿਲੋਂ ਲਿਖਦਾ ਹੈ:- “ੴ ’ ਨੂੰ ‘ਏਕੋ’ ਕਰਕੇ ਉਚਾਰਿਆ ਜਾਵੇ ਨਾ ਕਿ ‘ਇਕ ਓਅੰਕਾਰ’ ਕਰਕੇ ਅਤੇ ਨਾ ਹੀ ਇਸ ਦੇ ਅਰਥਾਂ ਨੂੰ ‘ਓਅੰਕਾਰ’ ਨਾਲ ਜੋੜਿਆ ਜਾਵੇ। ..ਅਸਲ ਵਿੱਚ ‘ੴ ’ ਨੂੰ ਉਚਾਰਨ ਪੱਖੋਂ ‘ਇਕ ਓਅੰਕਾਰ’ ਦੇ ਬਰਾਬਰ ਕਰਨ ਦਾਭੰਬਲਭੂਸਾ ਭਾਈ ਗੁਰਦਾਸ ਦਾ ਪਾਇਆ ਹੋਇਆ ਹੈ। ਅਜਿਹੀ ਬਰਾਬਰੀ ਦਾ ਆਧਾਰ ਭਾਈ ਗੁਰਦਾਸ ਦੀਆਂ ਹੇਠਾਂ ਦਿੱਤੀਆਂ ਸੱਤਰਾਂ ਨੂੰ ਬਣਾਇਆ ਜਾਂਦਾ ਹੈ: ‘ਏਕਾ ਏਕੰਕਾਰ ਕਰ ਲਿਖ ਵੇਖਾਲਿਆ॥ ਊੜਾ ਓਅੰਕਾਰ ਪਾਸ ਬਹਾਲਿਆ॥’
ਗੁਰਬਾਣੀ ਵਿੱਚ ਬ੍ਰਹਮਣਵਾਦੀ ਤੱਤ ਪੈਦਾ ਕਰਨ ਵਿੱਚ ਭਾਈ ਗੁਰਦਾਸ ਦਾ ਵੱਡਾ ਹੱਥ ਹੈ”(-ਇਕਬਾਲ ਢਿਲੋਂ)
ਵਿਚਾਰ-“ੴ ” ਨੂੰ ਉਚਾਰਨ ਸੰਬੰਧੀ ਭੁਲੇਖਾ ਕਈ ਸਾਲ ਪਹਿਲਾਂ ਵੀ ਇਕ ਸੱਜਣ ਨੇ ਖੜਾ ਕੀਤਾ ਸੀ। ਉਸ ਦੇ ਜਵਾਬ ਵਜੋਂ ਮੈਂ ਜੋ ਲਿਖਿਆ ਸੀ ਪੇਸ਼ ਹੈ ਹੇਠ ਲਿਖਿਆ ਲੇਖ। ਕਿਸੇ ਕਾਰਣ ਉਸ ਲੇਖਕ ਦਾ ਨਾਮ ਨਹੀਂ ਲਿਖਿਆ ਜਾ ਰਿਹਾ –
“ਇਕੋ” ਜਾਂ “ਇਕ ਓਅੰਕਾਰ”? (ਭਾਗ- 1)
.. ਸਿੰਘ ਜੀ ਨੇ ਲਿਖਿਆ ਹੈ ਕਿ “ੴ ” ਦਾ ਉਚਾਰਣ “ਇਕ ਓਅੰਕਾਰ” ਗ਼ਲਤ ਹੈ। ਇਸ ਦਾ ਸਹੀ ਉਚਾਰਣ ਇਕ ਓਓਓ… ∞, ਇਕੋ ੋ ੋ..∞ ,” ਜਾਂ “ਇਕੋ” ਹੈ।“ੴ ” ਦਾ ਉਚਾਰਣ “ਇਕ ਓਅੰਕਾਰ” ਕਿਸ ਤਰ੍ਹਾਂ ਹੋ ਗਿਆ ਜਦ ਕਿ ਇਸ ਨਾਲ ਇਤਨੇ ਅਖੱਰ ਲਿਖੇ ਹੋਏ ਨਹੀਂ ਜੋ ਅਸੀਂ ਉਚਾਰਣ ਵਿੱਚ ਲਿਆਉਂਦੇ ਹਾਂ।…..ਅਸੀਂ “ੴ ” ਉਚਾਰਣ ਵਿੱਚ “ਓਅੰਕਾਰ” ਸ਼ਬਦ ਫ਼ਾਲਤੂ ਜੋੜਦੇ ਹਾਂ।….“ੴ ” ਦਾ ਉਚਾਰਣ ਬਣਦਾ ਹੈ “ਇਕ ਓ ੋ ੋ ੋ….∞ ,ਇਕੋ ੋ ੋ.. ∞” ਜਾਂ “ਇਕੋ”। “ਇਕ” ਅੱਖਰ ਉਪਰ ਜੋ ਹੋੜੇ ਦੀ ਮਾਤ੍ਰਾ ਦੀ ਆਵਾਜ ਹੈ ਉਸ ਨੂੰ ਲੰਬਿਆਂ ਹੀ ਲੰਬਿਆਂ ਕਰਕੇ ਪੜ੍ਹਨਾ ਹੈ। ਹੋੜੇ ( ੋ ) ਦੀ ਆਵਾਜ਼ ਨੂੰ ਲਮਕਾ ਲਮਕਾ ਕੇ ਪੜ੍ਹਨਾ ਹੈ।….ਊੜੇ ਦਾ ਮੂੰਹ ਖੁਲ੍ਹਾ ਹੋਵੇ ਤਾਂ ਇਹ ਹੈ “ਓ” ਇਸ ਦੇ ਉਪਰ‘> ’ ਇਹ ਅਨੰਤੀ ਚਿਨੰ੍ਹ {ੀਨਡਨਿਟਿੇ ਸਗਿਨ ਇਨਫਿਨਿਟੀ} ਹੈ,…. ਮਿਠੀ ਰੱਹਸਮਈ ਧੁਨਿ ਨਾਲ ਪੜ੍ਹਿਆਂ “ੴ ” ਦਾ ਉਚਾਰਣ ਬਣਦਾ ਹੈ “ਇਕੋ ੋ ੋ ੋ.. ∞ “…. ਸੰਖੇਪ ਰੂਪ ਵਿੱਚ ਪੜ੍ਹਿਆਂ “ੴ ” ਦਾ ਉਚਾਰਣ “ਇਕੋ ੋ ੋ..∞ ਤੋਂ” “ਇਕੋ” ਰਹਿ ਜਾਂਦਾ ਹੈ”।
ਵਿਚਾਰ:- ਕਿਸੇ ਵੀ ਸਿੰਬਲ ਵਿੱਚ ਵਰਣਮਾਲਾ ਦੇ ਅੱਖਰ ਲਿਖੇ ਹੋਣ, ਕੋਈ ਜਰੂਰੀ ਨਹੀਂ। ਮਿਸਾਲ ਦੇ ਤੌਰ ‘ਤੇ ‘∞’ ਇਹ ਅਨੰਤਤਾ ਦਾ ਸਿੰਬਲ ਹੈ, ਲਿਖਣ ਵਿਚ ‘∞’ ਹੈ ਅਤੇ ਉਚਾਰਣ ਵਿਚ ‘ਇਨਫਿਨਿਟੀ/ ੀਂਢੀਂੀਠੈ’, ਪਰ ਇਸ ਨਾਲ ਵਰਣਮਾਲਾ ਦਾ ਇਕ ਵੀ ਅੱਖਰ ਨਹੀਂ ਲਿਖਿਆ ਹੋਇਆ। ਜਿਸ ਤਰ੍ਹਾਂ ∞ ਨਾਲ ਇਤਨੇ ਅੱਖਰ ਤਾਂ ਲਿਖੇ ਨਹੀਂ ਹੋਏ, ਫ਼ਿਰ ਵੀ ਇਸ ਦਾ ਉਚਾਰਨ ‘ਇਨਫਿਨਿਟੀ’ ਹੈ। ਇਸੇ ਤਰ੍ਹਾਂ “ੴ ” ਗੁਰੂ ਨਾਨਕ ਦੇਵ ਜੀ ਦੁਆਰਾ ਰਚਿਆ ਹੋਇਆ ਇਕ ‘ਚਿੰਨ੍ਹ’ ਹੈ। ਇਸ ਲਈ ਜਰੂਰੀ ਨਹੀਂ ਕਿ ਇਸ