“ਇਕੋ” ਜਾਂ “ਇਕ ਓਅੰਕਾਰ”? (ਭਾਗ 2)
ਜਸਬੀਰ ਸਿੰਘ ਵਿਰਦੀ
ਇਸ ਲਈ ਜਰੂਰੀ ਨਹੀਂ ਕਿ ਇਸ ਨਾਲ (ਓਅੰਕਾਰ) ਇਤਨੇ ਅੱਖਰ ਵੀ ਲਿਖੇ ਹੋਣ। ਦੂਸਰਾ ਇਹ ਅਨੰਤਤਾ ਦਾ ਚਿਨੰ੍ਹ ‘∞’ ਗੁਰੂ ਨਾਨਕ ਜੀ ਦੇ ਜੋਤੀ ਜੋਤ ਸਮਾਉਣ ਤੋਂ ਵੀ 155 ਸਾਲ ਮਗ਼ਰੋਂ ਹੋਂਦ ਵਿੱਚ ਆਇਆ ਸੀ। ਇਸ ਲਈ ਗੁਰੂ ਸਾਹਿਬ ਇਸ ‘∞’ ਇਨਫਿਨਿਟੀ ਦੇ ਚਿੰਨ੍ਹ ਨੂੰ ਅਨੰਤਤਾ ਲਈ ਨਹੀਂ ਸੀ ਵਰਤ ਸਕਦੇ।
...ਸਿੰਘ ਜੀ ਨੇ “ੴ ” ਦਾ ਉਚਾਰਣ “ਇਕਓਓਓ…∞, ਇਕੋ ੋ ੋ ੋ∞, ਜਾਂ “ਇਕੋ” ਦੱਸਿਆ ਹੈ। ਉਨ੍ਹਾਂ ਨੇ “ਓ” ਦੇ ਹੋੜੇ ਨੂੰ “ਕ” ਦੇ ਉਪਰ ਪੁਚਾ ਕੇ ਵਿੱਚੋਂ ‘ੳ” ਨੂੰ ਅਲੋਪ ਹੀ ਕਰ ਦਿੱਤਾ ਹੈ, ਧੁਨਿ ਮਈ ਆਵਾਜ਼ ਵਿੱਚ ਇਕੋ ੋ ੋ ੋ.. ∞ ਅਤੇ ਸੰਖੇਪ ਵਿਚ “ਇਕੋ” ਉਚਾਰਣ ਦੱਸਦੇ ਹਨ। ਜਦ ਕਿ “ੴ ” ਦਾ ਸਰੂਪ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਵੱਖਰਾ ਵੱਖਰਾ ਕਿਤੇ ਨਹੀਂ ਹੈ। ਫ਼ੇਰ ਇਸ ਨੂੰ ਲੰਬਿਆਂ ਕਰਕੇ ਜਾਂ ਸੰਖੇਪ ਰੂਪ ਵਿੱਚ ਦੋ ਵੱਖ ਵੱਖ ਉਚਾਰਣਾਂ ਦਾ ਕੀ ਮਤਲਬ ਹੈ? ਗੁਰੂ ਗ੍ਰੰਥ ਸਾਹਿਬ ਵਿਚ “ੴ ” ਸਭ ਜਗ੍ਹਾ ‘> ’(ਜਿਸ ਨੂੰ ਕਿ …ਸਿੰਘ ਜੀ ‘∞’ ਦੱਸਦੇ ਹਨ) ਨਾਲ ਹੀ ਲਿਖਿਆ ਹੈ, ਫ਼ੇਰ ਸੰਖੇਪ ਦਾ ਕੀ ਮਤਲਬ ਹੋਇਆ?
ਜੇ ਕਿਸੇ ਜਗ੍ਹਾ ਇਸ ਨੂੰ ਸੰਖੇਪ ਉਚਾਰਣ ਕਰਨ ਦੀ ਹਦਾਇਤ ਹੁੰਦੀ ਤਾਂ ਉੱਥੇ ਇਸ ਦਾ ਸਰੂਪ “1ਓ” ਹੋਣਾ ਚਾਹੀਦਾ ਸੀ। ‘> ’ ‘∞’ ਲੱਗਣ ਨਾਲ …ਸਿੰਘ ਜੀ ਮੁਤਾਬਕ ਵੀ ਇਹ ਸੰਖੇਪ ਨਹੀਂ ਰਹਿ ਜਾਂਦਾ। ਲੰਮੀ ਧੁਨ ਮਈ ਅਵਾਜ਼ ਵਿੱਚ ਅਤੇ ਸੰਖੇਪ ਅਵਾਜ਼ ਵਿੱਚ ਉਚਾਰਣ ਨਾਲ ਅਰਥਾਂ ਦਾ ਵੀ ਫ਼ਰਕ ਪੈ ਜਾਂਦਾ ਹੈ। ਕਿਉਂ ਕਿ ਲੰਮੀ ਆਵਾਜ਼ ਵਿੱਚ ਉਚਾਰਣ ਨਾਲ ਉਸ ਪਰਮਾਤਮਾ ਦੇ ਅਨੰਤਤਾ ਵਾਲੇ ਗੁਣ ਦਾ ਬੋਧ ਹੁੰਦਾ ਹੈ। ਸੰਖੇਪ ਵਿੱਚ ਉਚਾਰਣ ਨਾਲ ਉਸ ਦਾ ਅਨੰਤਤਾ ਵਾਲਾ ਗੁਣ ਅਲੋਪ ਹੋ ਜਾਂਦਾ ਹੈ।
ਰਹੀ ਗੱਲ, ਇਸ ਨੂੰ ਲੰਮਿਆਂ ਕਰਕੇ ਉਚਾਰਨ ਦੀ, ਹਿੰਦੋਸਤਾਨ ਵਿਚ ਇਹ ਪ੍ਰਚੱਲਤ ਸੀ ਕਿ ਜੇ ਕਿਸੇ ਲਫ਼ਜ਼ ਨੂੰ ਲੰਮਿਆਂ ਕਰਕੇ ਉਚਾਰਨਾ ਹੁੰਦਾ ਸੀ ਤਾਂ ਜਿੰਨੀਂ ਲੰਮੀ ਆਵਾਜ਼ ਵਿੱਚ ਕੋਈ ਲਫ਼ਜ਼ ਉਚਾਰਨਾ ਹੁੰਦਾ ਸੀ ਉਤਨਾ ਅੰਕ ਉਸ ਦੇ ਨਾਲ ਲਿਖ ਦਿੱਤਾ ਜਾਂਦਾ ਸੀ। ਮਿਸਾਲ ਦੇ ਤੌਰ ਤੇ ‘ਓਮ’ ਨੂੰ ਲੰਮੀ ਅਵਾਜ਼
ਵਿੱਚ ਉਚਾਰਣ ਲਈ ‘ਓ 3 ਮ’ ਲਿਖਿਆ ਜਾਂਦਾ ਸੀ ਅਰਥਾਤ ‘ਓ’ ਨੂੰ ਆਮ ਉਚਾਰਣ ਨਾਲੋਂ ਤਿੰਨ ਗੁਣਾ ਲੰਮੀ ਆਵਾਜ਼ ਵਿੱਚ ਉਚਾਰਨਾ ਹੈ। ਇਹ ਹਿੰਦੂ ਫ਼ਲੌਸਫ਼ੀ ਹੋ ਸਕਦੀ ਹੈ ਕਿ ਕਿਸੇ ਲਫ਼ਜ਼ ਨੂੰ ਮੰਤ੍ਰ ਦੀ ਤਰ੍ਹਾਂ ਕਿਸੇ ਖਾਸ ਧੁਨ ਵਿਚ ਉਚਾਰਨ ਨਾਲ ਕੋਈ ਅਧਿਆਤਮਕ ਲਾਭ ਹੁੰਦਾ ਹੈ। ਗੁਰਮਤਿ ਅਨੁਸਾਰ ਕੋਈ ਕਿਸੇ ਲਫ਼ਜ਼
ਨੂੰ ਕਿਨ੍ਹਾਂ ਅਰਥਾਂ ਜਾਂ ਭਾਵਾਂ ਵਿੱਚ ਸਵਿਕਾਰ ਕੇ ਉਸ ਨੂੰ ਮਨ ਵਿੱਚ ਵਸਾਂਦਾ ਹੈ ਉਸ ਗੱਲ ਤੇ ਨਿਰਭਰ ਕਰਦਾ ਹੈ। ਲੰਮਿਆਂ ਜਾਂ ਸੰਖੇਪ ਵਿੱਚ ਉਚਾਰਨ ਨਾਲ ਕੋਈ ਫ਼ਰਕ ਨਹੀਂ ਹੈ। ਇਥੇ ‘ੴ ’ ਵਿੱਚ ‘> ’ (ਕਾਰ) ਪ੍ਰਭੂ ਦੇ ਇਕ ਰਸ ਵਿਆਪਕ ਹੋਣਾ ਦੱਸਣ ਬਾਰੇ ਹੈ, ਨਾ ਕਿ ਉਸ ਨੂੰ ਲੰਮੇਰੀ ਆਵਾਜ਼ ਨਾਲ ਸੰਬੋਧਨ ਕਰਨ ਲਈ। ਮੂਲ ਮੰਤ੍ਰ ਵਿੱਚ ਪ੍ਰਭੂ ਦੇ ਗੁਣਾਂ ਦਾ ਵਰਣਨ ਕੀਤਾ ਗਿਆ ਹੈ। “ੴ ” ਵਿੱਚ ਵੀ ‘> ’ (ਕਾਰ) ਪ੍ਰਭੂ ਦਾ ਇਹ ਗੁਣ ਦੱਸਣ ਲਈ ਹੈ ਕਿ ਪ੍ਰਭੂ ਸਭ ਜਗ੍ਹਾ ਬਿਨਾ ਕਿਸੇ ਅੰਤ੍ਰਾਲ ਦੇ ਵਿਆਪਕ ਹੈ।‘ੴ ’ਦਾ ਅਰਥ ਹੈ, ਪ੍ਰਭੂ ਇਕ ਹੈ, ਉਹ ਹਰ ਜਗ੍ਹਾ ਵਿਆਪਕ ਹੈ।
…ਸਿੰਘ ਜੀ ਲਿਖਦੇ ਹਨ “ਪ੍ਰੋ: ਸਾਹਿਬ ਸਿੰਘ ਦੇ ਕਥਨ ਅਨੁਸਾਰ “ੴ ” ਦਾ ਉਚਾਰਣ ਓਅੰਕਾਰ ਭੀ ਹੈ ਅਤੇ ਏਕੰਕਾਰ ਭੀ, ਇਸ ਤੋਂ ਇਲਾਵਾ “ੴ ” ਦਾ ਉਚਾਰਣ ਇਕ (ਏਕ) ਓਅੰਕਾਰ ਭੀ ਆਪ ਦਰਸਾ ਰਹੇ ਹਨ (ਪੋਥੀ ਪਹਿਲੀ ਪੰਨਾ 46)। ਸੋ ਕਸਵਟੀ ਇਕ ਨਾ ਰਹੀ। ਗੱਲ ਇਸ ਲਈ ਸੱਪਸ਼ਟ ਨਹੀਂ ਹੋ ਰਹੀ ਕਿਓਂ ਕਿ ਕਸਵਟੀ ਉਪਨਿਸ਼ਦਾਂ ਦੀ ਵਰਤੀ ਜਾ ਰਹੀ ਹੈ”।
ਵਿਚਾਰ- …ਸਿੰਘ ਜੀ ਨੂੰ ਪ੍ਰੋ: ਸਾਹਿਬ ਸਿੰਘ ਦੁਆਰਾ ਦੱਸਿਆ ਗਿਆ ਉਚਾਰਣ ਇਕ ਵਾਰੀਂ ਫ਼ੇਰ ਤੋਂ ਪੜ੍ਹਣ ਦੀ ਜਰੂਰਤ ਹੈ। ਪ੍ਰੋ: ਸਾਹਿਬ ਸਿੰਘ ਨੇ ਪੋਥੀ ਪਹਿਲੀ ਪੰਨਾ 46 ਤੇ ਜੋ ਲਿਖਿਆ ਹੈ ਉਹ ਇਸ ਪ੍ਰਕਾਰ ਹੈ-- ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਚੋਂ ਇਕ ਉਦਾਹਰਣ ਪੇਸ਼ ਕੀਤੀ ਹੈ:- “ਮਨੁ ਮਨੈ ਹਰਿ ਏਕੰਕਾਰੁ” (ਗਉੜੀ
ਮ:..1.) ਏਕੰਕਾਰ = ਏਕ, (ਓਅੰਕਾਰ), ਉਹ ਇਕ ‘ਓਅੰ’ ਜੋ ਇਕ ਰਸ ਹੈ, ਜੋ ਹਰ ਥਾਂ ਵਿਆਪਕ ਹੈ।
ਨੋਟ: ਇਥੋਂ ਤੱਕ ਗੁਰੂ ਗ੍ਰੰਥ ਸਾਹਿਬ ਵਿਚ ਆਏ ਸ਼ਬਦ ‘ਏਕੰਕਾਰ’ ਦੀ ਉਦਾਹਰਣ ਦੇ ਕੇ ‘ੴ ’ ਦੇ ਅਰਥ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ; “ੴ ” ਦਾ ਉਚਾਰਣ ਏਕੰਕਾਰ ਨਹੀਂ ਦੱਸਿਆ। ਕਿਉਂਕਿ ਅਰਥ ਪੱਖੋਂ ਜੋ ਅਰਥ ‘ਓਅੰਕਾਰ’ ਦੇ ਹਨ, ਉਹੀ ‘ਏਕੰਕਾਰ’ ਦੇ ਹਨ। ਅਗੇ ਉਨ੍ਹਾਂ ਨੇ ਲਿਖਿਆ ਹੈ “ਸੋ ‘ੴ ’ ਦਾ ਉਚਾਰਣ ਹੈ ਇਕ (ਏਕ) ਓਅੰਕਾਰ
ਜਸਬੀਰ ਸਿੰਘ ਵਿਰਦੀ
“ਇਕੋ” ਜਾਂ “ਇਕ ਓਅੰਕਾਰ”? (ਭਾਗ 2)
Page Visitors: 2635