ਤਾਲੀਬਾਨੀ ਵਤੀਰਾ?
ਇਹ ਇਕ ਸੰਜੋਗ ਹੀ ਹੈਸ. ਦਵਿੰਦਰ ਸਿੰਘ, ਅਰਟਿਸਟ, ਖਰੜ ਵਲੋਂ "ਤੱਤ-ਗੁਰਮਤਿ ਪ੍ਰਵਾਰ ਦੀਆਂ ਤਸਵੀਰਾਂ
ਪਿੱਛੇ ਛੁਪਿਆ ਸੱਚ ਕੀ ਹੈ?", ਅਤੇ ਤੱਤ ਪਰਿਵਾਰ ਵਲੋਂ "ਸਤਿਕਾਰ ਦੇਨਾਮ ਤੇਤਾਲਿਬਾਨੀ ਵਤੀਰਾ ਸਿੱਖੀ ਦਾ ਅਕਸ ਵਿਹਾੜਨ ਦਾ ਕਾਰਣ ਬਣ ਰਿਹਾ ਹੈ" ਨਾਮਕ ਲਿਖਤਾਂ ‘ਸਿੱਖ ਮਾਰਗ ਵੈਬਸਾਈਟ’ ਤੇਕ੍ਰਮਸ਼ ੨੦-੭.੧੩ ਅਤੇ ੨੨.੭.੧੩ ਨੂੰਨਾਲ ਦੇਨਾਲ ਛੱਪਿਆਂ ਹਨ।
ਸਭ ਤੋਂ ਪਹਿਲਾਂ, ਸਿੱਖ ਮਾਰਗ ਵੈਬਸਾਈਟ ਦੇ ਸੰਪਾਦਕ ਜੀ ਵਲੋਂ ਕੀਤੀ ਟਿੱਪਣੀ ਵਿਚਲੇ ਕੁੱਝ ਅੰਸ਼ਾ ਨੂੰ ਵਿਚਾਰਨ ਦੀ ਲੋੜ ਹੈ, ਜਿਸ ਵਿਚ ਲਾਹੇਵੰਦ ਸਲਾਹ ਦੀ ਝਲਕ ਮਿਲਦੀ ਹੈ। ਪਹਿਲੀ ਇਹ ਕਿ ਪਰਿਵਾਰਕ ਰਿਸ਼ਤਿਆਂ ਵਿਚ ਦੂਰਿਆਂ ਨਹੀਂ ਵੱਧਣਿਆਂ ਚਾਹੀਦੀਆਂ। ਦੂਜੀ ਇਹ ਕਿ ਸ. ਦਵਿੰਦਰ ਸਿੰਘ ਜੀ ਨੂੰ ਆਪਣੀ ਲੜਕੀ ਦੇ ਅਨੰਦ ਕਾਰਜ ਸਮੇਂ ਹੀ ਬੋਲਣ ਦਾ ਸਮਾਂ ਨਾ ਦੇਂਣਾ ਜ਼ਿਆਦਤੀ ਸੀ ਅਤੇ ਤੱਤ ਪਰਿਵਾਰ ਨੂੰ ਇਹ ਸਲਾਹ ਕਿ ਉਹ ਇਸ ਗੱਲ ਨੂੰ ਖ਼ਤਮ ਕਰ ਦੇਂਣ।
ਇਸ ਸਥਿਤੀ ਬਾਰੇ ਮੇਰੇ ਨਿਜੀ ਵਿਚਾਰ ਵਿਚ ਸਭ ਤੋਂ ਅਹਿਮ ਹੈਕਿ ਦੋਜੀਆਂ ਅਤੇ ਦੋਹਾਂ ਪਰਿਵਾਰਾਂ ਵਿਚਕਾਰ ਸਬੰਧ ਹਮੇਸ਼ਾ ਸੁਖਾਵੇਂ ਬਣੇ ਰਹਿਣ ਅਤੇ ਸ. ਦਵਿੰਦਰ ਸਿੰਘ ਜੀ ਅਤੇ ਤੱਤ ਪਰਿਵਾਰ ਦਰਮਿਆਨ ਉੱਠੇ ਇਸ ਗਿਲੇ-ਸ਼ਿਕਵੇ ਦੀ ਆਂਚ ਦਾ ਅਸਰ ਉਨਾਂਹ ਦੇ ਆਪਸੀ ਸਬੰਧਾਂ ਤੇ ਨਾ ਪਵੇ।
ਹੁਣ ਵਿਚਾਰ ਨਾਲ ਦੇ ਨਾਲ ਛੱਪੇ ਲੇਖਾਂ ਵਿਚ ਦਿੱਸਦੀ ਇਕ ਸਮਾਨਤਾ ਦੀ।
ਤੱਤ ਪਰਿਵਾਰ ਨੇ ਆਪਣੀ ਲਿਖਤ ਵਿਚ 'ਗੁਰਬਾਣੀ ਦੇ ਸਤਿਕਾਰ ਦੇ ਨਾਮ ਹੇਠ ਲੋਕਾਂ ਨੂੰ ਤਾਲਿਬਾਨੀ ਤਰੀਕੇ ਤੰਗ ਅਤੇ ਤਸ਼ਦੱਦ ਕਰਨ ਨੂੰ ਸੁਹਿਰਦ ਸਿੱਖਾਂ ਦੇ ਸ਼ਰਮਸਾਰ ਹੋਂਣ ਦਾ ਕਾਰਣ ਦੱਸਿਆ ਹੈ। ਵੈਸੇ ਤਾਂ ਤਾਲਿਬਾਨ ਦਾ ਅਰਥ ਸਿੱਖਿਆਰਥੀ ਹੁੰਦਾ ਹੈ ਪਰ ‘ਅਫ਼ਗ਼ਾਨਿਸਤਾਨ’ ਵਿਚ ਤਾਲਿਬਾਨ ਪ੍ਰਭਾਵ ਸਮੇਂ, ਉਨਾਂਹ ਵਲੋਂ ਮਨ ਮਰਜੀ ਨਾਲ ਇਸਲਾਮ ਦੇ ਨਾਮ ਤੇ ਥੋਪੇ ਗਏ ਜਬਰ ਨੂੰ, ਕੁੱਝ ਤਾਲਿਬਾਨੀ ਤਰੀਕੇ ਦਾ ਨਾਮ ਦਿੱਤਾ ਗਿਆ। ਹਾਂਲਾਕਿ ਕੁੱਝ ਇਸ ਦੇ ਸਮਰਥਕ ਸਨ ਅਤੇ ਕੁੱਝ ਵਿਰੌਧੀ। ਪਰ ਇਸ ਢੰਗ ਨੇ ਸ਼ਰੀਰਕ ਅਤੇ ਮਾਨਸਿਕ ਸੰਤਾਪ ਉੱਤਪੰਨ ਕੀਤੇ, ਜਿਸ ਨੂੰ, ਝੂਮਲੇ ਦੇ ਰੂਪ ਵਿਚ, ਤੱਤ ਪਰਿਵਾਰ ਨੇ ਆਪਣੀ ਗਲ ਕਹਿਣ ਲਈ "ਤਲਿਬਾਨੀ ਵਤੀਰਾ" ਕਰਕੇ ਵਰਤਿਆ ਹੈ।
ਦੂਜੇ ਪਾਸੇ ਸ. ਦਵਿੰਦਰ ਸਿੰਘ ਜੀ ਦੇ ਕਥਨ ਅਨੁਸਾਰ ਉਹ ਆਪਣੀ ਲੜਕੀ ਦੀ ਸ਼ਾਦੀ ਵਿਚ ਗੁਰਮਤਿ ਤੇ ਬੋਲਣਾ ਚਾਹੁੰਦੇ ਸੀ। ਉਹ ਕੜਾਹ ਪ੍ਰਸ਼ਾਦ ਦੀ ਦੇਗ ਅਤੇ ਭੇਟ ਕਰਨ ਲਈ ਕ੍ਰਿਪਾਨ ਵੀ ਲੈ ਕੇਆਏ। ਉਹ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ, ਲਾਵਾਂ, ਅਰਦਾਸ ਅਤੇ ਕ੍ਰਿਪਾਨ ਭੇਟ ਕਰ, ਕੜਾਹ ਪ੍ਰਸ਼ਾਦ ਵਰਤਾਉਂਣ ਦੇ ਤਲਬਗਾਰ ਸਨ।ਪਰ ਐਸਾ ਨਾ ਹੋਣ ਦਿੱਤਾ ਗਿਆ।
ਅਗਰ ਇਹ ਸੱਚ ਹੈਤਾਂ ਜ਼ਾਹਰ ਜਿਹੀ ਗਲ ਹੈ ਕਿ ਸ. ਦਵਿੰਦਰ ਸਿੰਘ ਜੀ ਦੀ ਆਪਣੀ ਲੜਕੀ ਦੀ ਸ਼ਾਦੀ ਤੇ ਉਨਾਂਹ ਨੂੰ ਨਾ ਬੋਲਣ ਦੇਂਣ ਆਦਿ ਦੇ ਵਤੀਰੇ ਨੇ ਵੀ, ਸ. ਦਵਿੰਦਰ ਸਿੰਘ ਜੀ ਲਈ ਮਾਨਸਿਕ ਤਸ਼ੱਦਦ ਉਤੱਪੰਨ ਕੀਤਾ ਜਿਸ ਪ੍ਰਗਟਾਵਾ ਉਹ ਜਨਤਕ ਕਰ ਰਹੇ ਹਨ।
ਪ੍ਰੋਗਰਾਮ ਪਰਿਵਾਰ ਦੇ ‘ਸੰਪਾਦਕੀ ਮੰਡਲ’ ਦਾ ਹੀ ਕਿਉਂ ਨਾ ਰਿਹਾ ਹੋਵੇ ਪਰ ਪ੍ਰੋਗਰਾਮ ਵਿਚ ਹੋਈ ਸ਼ਾਦੀ ਤਾਂ ਉਨਾਂਹ ਦੀ ਨਹੀਂ ਸੀ! ਇਸ ਲਈ ਅਰਦਾਸ, ਹੁਕਮਨਾਮਾ, ਕੜਾਹ ਪ੍ਰਸ਼ਾਦ ਆਦਿ ਨਾ ਕਰਵਾਉਂਣ ਬਾਰੇ ਲੜਕੀ ਵਾਲੇ ਧਿਰ ਦੀ ਸਿੱਧੀ ਅਤੇ ਸਪਸ਼ਟ ਪੁਰਵ ਸਵਿਕ੍ਰਿਤੀ ਅਤਿ ਲਾਜ਼ਮੀ ਸੀ। ਪਰ ਬਾਕੋਲ਼ ਸ. ਦਵਿੰਦਰ ਸਿੰਘ ਐਸਾ ਨਹੀਂ ਕੀਤਾ ਗਿਆ। ਅਗਰ ਇਹ ਸੱਚ ਹੈ ਤਾਂ ਕੀ ਇਹ ਢੰਗ, ਤੱਤ ਪਰਿਵਾਰ ਵਲੋਂ, ਤੱਤ ਗੁਰਮਤਿ ਦੇ ਨਾਮ ਤੇ ਵਰਤਿਆ ਗਿਆ ‘ਤਾਲਿਬਾਨੀ ਵਤੀਰਾ’ ਨਹੀਂ ਸੀ ?
ਹਰਦੇਵ ਸਿੰਘ, ਜੰਮੂ-23.7.2013