ਡਾ. ਹਰਪਾਲ ਸਿੰਘ ਪੰਨੂੰ ਸਿੱਖ ਵਿਰੋਧੀ ਜਟਾਧਾਰੀ ਸੰਤ ਵਿਰਸਾ ਸਿੰਘ ਦਿੱਲੀ ਦਾ ਖਾਸ ਉਪਾਸਕ
-: ਪ੍ਰੋ. ਬਲਵਿੰਦਰ ਪਾਲ ਸਿੰਘ 23.09.2020
#KhalsaNews #VirsaSingh #DrHarpalPannu #IqbalPatna #SherSingh #AvtarBidhichand
ਡਾ. ਹਰਪਾਲ ਸਿੰਘ ਪੰਨੂੰ ਜਟਾਧਾਰੀ ਸੰਤ ਵਿਰਸਾ ਸਿੰਘ ਦਿੱਲੀ ਦਾ ਖਾਸ ਉਪਾਸ਼ਕ ਸੀ। ਇਹ ਡੇਰਾ ਮਨੂੰਵਾਦੀ ਵਿਚਾਰਧਾਰਾ ਵਾਲਿਆਂ ਦਾ ਹੈ। ਇਸ ਦੀਆਂ ਕਹਾਣੀਆਂ ਮਨਜੀਤ ਸਿੰਘ ਜੀ.ਕੇ. ਤੋਂ ਸੁਣ ਲੈਣਾ ਜਾਂ ਭਾਈ ਮੋਹਕਮ ਸਿੰਘ ਜਾਂ ਪੁਰਾਣੇ ਸਿਧਾਂਤਕ ਟਕਸਾਲੀ ਕੋਲੋਂ ਜੋ ਸੰਤ ਭਿੰਡਰਾਂਵਾਲਿਆਂ ਦਾ ਪ੍ਰਤੀਨਿਧ ਹੋਵੇ।
ਸੰਤਾਂ ਨੇ ਗੁਰਦੁਆਰੇ ਦੀ ਆਜ਼ਾਦੀ ਲਈ ਜਥੇਦਾਰ ਸੰਤੋਖ ਸਿੰਘ ਨੂੰ ਥਾਪੜਾ ਦਿਤਾ ਸੀ ਕਿ ਵਿਰਸਾ ਸਿੰਘ ਸਾਧ ਦਾ ਗੁਰਧਾਮਾਂ 'ਤੇ ਕਬਜਾ ਨਹੀਂ ਹੋਣ ਦੇਣਾ। ਜਥੇਦਾਰ ਸੰਤੋਖ ਦਿਲੀ ਦੇ ਜੁਝਾਰੂ ਸਿੱਖ ਜਰਨੈਲ ਸਨ, ਜਿਹਨਾਂ ਸਾਧਾਂ ਤੋਂ ਗੁਰਧਾਮਾਂ ਨੂੰ ਬਚਾਈ ਰਖਿਆ। ਪੰਥ ਦੋਖੀਆਂ ਨੇ ਗੋਲੀਆਂ ਮਾਰਕੇ ਇਸ ਜਥੇਦਾਰ ਨੂੰ ਸ਼ਹੀਦ ਕਰ ਦਿੱਤਾ। ਸੰਤਾਂ ਦਾ ਅਸ਼ੀਰਵਾਦ ਹਮੇਸਾ ਜਥੇਦਾਰ ਸੰਤੋਖ ਸਿੰਘ ਨੂੰ ਰਿਹਾ। ਸੰਤ ਭਿੰਡਰਾਂਵਾਲੇ ਵਿਰਸਾ ਸਿੰਘ ਨੂੰ ਸਿੱਖ ਵਿਰੋਧੀ ਮੰਨਦੇ ਸਨ। ਇੰਦਰਾ ਰਾਜੀਵ ਨਾਲ ਬਾਬਾ ਵਿਰਸਾ ਸਿੰਘ ਦੇ ਖਾਸ ਸੰਬੰਧ ਸਨ।
ਡਾ. ਹਰਪਾਲ ਸਿੰਘ ਪੰਨੂੰ ਸਾਧ ਵਿਰਸਾ ਸਿੰਘ ਦੇ ਬੁਲਾਵੇ 'ਤੇ ਡੇਰੇ ਜਾਂਦਾ ਸੀ। ਕੀ ਇਹੀ ਡਾ. ਹਰਪਾਲ ਸਿੰਘ ਪੰਨੂੰ ਦਾ ਪੰਥ ਨਾਲ ਪਿਆਰ ਹੈ? ਕੀ ਇਹ ਪੰਥ ਪ੍ਰਤੀ ਵਚਨਬੱਧਤਾ ਹੈ ਕਿ ਦਸਮ ਗਰੰਥ ਦੇ ਨਾਮ ਸਮੁੱਚਾ ਪੰਥ ਵੰਡ ਦਿਉ।
ਫੋਟੋ ਵਿਚ ਹਰਪਾਲ ਸਿੰਘ ਪੰਨੂੰ ਨੂੰ ਦੇਖੋ ਕਿ ਇਹ ਕਲਾਕਾਰ ਕਿੰਨਾ ਮਹਾਨ ਹੈ। ਫੋਟੋ ਨੂੰ ਧਿਆਨ ਨਾਲ ਦੇਖੋ ਇਕ ਉਅੰਕਾਰ ਦਾ ਸਰੂਪ ਓਮ ਨਾਲ ਰਲਗੱਡ ਕੀਤਾ ਹੈ, ਸਰੂਪ ਹੀ ਖਤਮ ਕਰ ਦਿਤਾ ਹੈ। ਇਹੀ ਤਾਂ ਮਨੂੰਵਾਦ ਹੈ। ਅਸਲ ਸਾਡਾ ਏਜੰਡਾ ਪੰਜਾਬ ਪੰਜਾਬੀਆਂ ਪੰਥ ਦੀ ਚੜਦੀਕਲਾ ਹੈ। ਜੋ ਮੁਦੇ ਪੰਥ ਨੂੰ ਵੰਡਦੇ ਹਨ ਉਹਨਾਂ ਦਾ ਵਿਰੋਧ ਹੋਣਾ ਚਾਹੀਦਾ ਹੈ।