ਸਤਿਕਾਰ-ਯੋਗ ਅਕਾਲ ਤਖਤ ਸਾਹਿਬ ਜੀ ਦੇ ਅਸਤਿਕਾਰ-ਯੋਗ ਜਥੇਦਾਰ ਜੀ ਨੂੰ ਇਕ ਜੋਦੜੀ
ਅਸਤਿਕਾਰ ਯੋਗ ਜਥੇਦਾਰ ਜੀਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਅੱਜ ਤੁਹਾਡੇ ਵਲੋਂ , ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ , ਤ੍ਰਿਮਾਲੇ ਦੀ ਤਰਜ਼ ਤੇ ਕਰਾਏ ਗਏ ਸਿਮਰਨ ਦੀ , ਵੀਡੀਉ ਵੇਖਣ ਦਾ ਸੁਭਾਗ ਪ੍ਰਾਪਤ ਹੋਇਆ । ਤਬੀਅਤ ਅਸ਼-ਅਸ਼ ਕਰ ਉੱਠੀ , ਦਿਲ ਵਿਚੋਂ ਇਕ ਆਵਾਜ਼ ਨਿਕਲੀ . ਸੋ ਤੁਹਾਡੇ ਅੱਗੇ ਇਕ ਬੇਨਤੀ , ਇਕ ਜੋਦੜੀ ਕਰ ਰਿਹਾ ਹਾਂ ਕਿ , ਗਿਆਨੀ ਤਰਲੋਚਨ ਸਿੰਘ ਜੀ ਤਾਂ ਦਿਲ ਦੇ ਦੌਰੇ ਨਾਲ ਮਰ ਗਏ , ਜੇ ਕਰ ਤੁਸੀਂ ਵੀ ਥੋੜਾ ਜਿਹਾ ਉਪਰਾਲਾ ਕਰ ਕੇ , ਸ਼ਰਮ ਨਾਲ ਡੁੱਬ ਮਰੋ ਤਾਂ , ਇਕ ਰਿਕਾਰਡ ਬਣ ਜਾਵੇਗਾ ਕਿ , ਦੋ ਤਖਤਾਂ ਦੇ ਜਥੇਦਾਰ , ਇਕ ਹੀ ਦਿਨ ਰੱਬ ਨੂੰ ਪਿਆਰੇ ਹੋ ਗਏ ਸਨ ।
ਪਰ ਸਿੱਖ ਏਨੇ ਭਾਗਾਂ-ਵਾਲੇ ਕਿੱਥੇ ਹਨ ?
ਨਾ ਤੁਹਾਡੀ ਕਿਸਮਤ ਵਿਚ ਹੀ ਕੋਈ ਅਜਿਹਾ ਰਿਕਾਰਡ ਬਨਾਉਣਾ ਹੈ , ਜੋ ਕੋਈ ਨਾ ਤੋੜ ਸਕੇ ।
ਖੈਰ ਦਿਲ ਤੋਂ ਨਿਕਲੀ ਆਵਾਜ਼ , ਤੁਹਾਡੇ ਤਕ ਪਹੁੰਚਾ ਰਿਹਾ ਹਾਂ , ਅੱਗੇ ਤੁਹਾਡੀ ਮਰਜ਼ੀ ।
ਤੁਹਾਡਾ ਸ਼ੁੱਭ-ਚਿੰਤਕ
ਅਮਰ ਜੀਤ ਸਿੰਘ ਚੰਦੀ
1-8-2013