ਕੈਟੇਗਰੀ

ਤੁਹਾਡੀ ਰਾਇ



ਅਤਿੰਦਰ ਪਾਲ ਸਿੰਘ ਖਾਲਸਤਾਨੀ
ਪ੍ਰਧਾਨ ਅਤੇ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੰਗਾਰ
ਪ੍ਰਧਾਨ ਅਤੇ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੰਗਾਰ
Page Visitors: 2897

ਪ੍ਰਧਾਨ ਅਤੇ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੰਗਾਰ                    "ਆਗੂ ਲੈ ਉਜੜ ਪਏ ਕਿਸ ਕਰੇ ਪੁਕਾਰਾ
                                                                                                              (ਭਾਗ ਪਹਲਾ )            
ਸ. ਪ੍ਰਕਾਸ਼ ਸਿੰਘ ਜੀ ਬਾਦਲ                                                                     
ਪ੍ਰਧਾਨ
ਸ਼੍ਰੋਮਣੀ ਅਕਾਲੀ ਦਲ (ਬਾਦਲ ਧੜਾ)
ਵਾਹਿਗੁਰੂ ਜੀ ਕਾ ਖ਼ਾਲਸਾ ॥ ਵਾਹਿਗੁਰੂ ਜੀ ਕੀ ਫ਼ਤਹਿ ॥
1. ਅਸੀਂ ਆਪ ਜੀ ਵਲੋਂ 6 ਜੂਨ 2004 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ-ਗੁਰੂ ਗ੍ਰੰਥ ਗੁਰੂ ਪੰਥ ਸਾਹਿਬ ਉਪਰ ਭਾਰਤ ਸਰਕਾਰ ਵਲੋਂ ਕੀਤੇ ਹਮਲੇ ਦਾ ਮੁਕਾਬਲਾ ਕਰਦੇ ਹੋਏ ਅਤੇ ਧਰਮ ਯੁੱਧ ਮੋਰਚੇ ਵਿਚ ਹੋਏ ਸ਼ਹੀਦਾਂ ਅਤੇ ਕੁਰਬਾਨੀਆਂ ਦੇਣ ਵਾਲਿਆਂ ਜਿਉਂਦੇ ਸ਼ਹੀਦਾਂ ਹਿਤ ਪੰਥਕ ਯਾਦ ਅਤੇ ਸਾਥ ਪਰਗਟ ਕਰਨ ਸਬੰਧੀ ਹੋਏ ਸਮਾਗਮ ਮੌਕੇ ਦਿੱਤੇ ਬਿਆਨਾਂ ਕਿ "ਇਹ ਖ਼ਾਲਸਤਾਨੀ ਦੇਸ਼ ਧਰੋਹੀ, ਪੰਥ ਦੁਸ਼ਮਨ, ਨੌਜਵਾਨਾਂ ਦੇ ਕਾਤਲ ਹਨਨੂੰ ਬੜੀ ਗੰਭੀਰਤਾ ਨਾਲ ਲਿਆ ਹੈ ।
2. ਜਿਨ੍ਹਾਂ ਸ਼ਹੀਦਾਂ ਦੇ ਸਿਵਿਆਂ ਤੇ ਆਪ ਦਾ ਦਲ ਆਪਣੀਆਂ ਸੱਤਾ ਦੀਆਂ ਸਿਆਸੀ ਰੋਟੀਆਂ ਸੇਕਦਾ ਰਿਹਾ ਹੈ, ਅਤੇ ਜਿਨ੍ਹਾਂ ਨਿਸ਼ਕਾਮ ਅਕਾਲੀ ਵਰਕਰਾਂ ਦੀਆਂ ਕੁਰਬਾਨੀਆਂ ਨਾਲ ਆਪ ਸੱਤਾ ਹਢਾਉਂਦੇ ਰਹੇ ਹੋ, ਅੱਜ ਭਾਜਪਾ-ਸੰਘ ਅਤੇ ਕਾਂਗਰਸ ਦੇ ਨਾਲ ਹੀ ਨਾਲ ਭਾਰਤ ਸਰਕਾਰ ਦੀਆਂ ਪੰਥ ਮਾਰੂ ਏਜੈਂਸੀਆਂ ਦਾ ਹੱਥ ਠੋਕਾ ਬਣ ਕੇ ਜਿਸ ਬੇਕਿਰਕੀ ਅਤੇ ਨਿਰਦਈਪੁਣੇ ਨਾਲ ਆਪ ਨੇਂ ਪੰਥਕ ਸੋਚ ਅਤੇ ਖ਼ਾਲਸੇ ਦੀ ਕਰਮ ਭੂਮੀ ਅਤੇ ਸੱਤਾ ਦੀ ਰਾਜਨੀਤਕ ਪ੍ਰਣਾਲੀ ਖ਼ਾਲਸਤਾਨ ਦਾ ਸਿੱਧਾ, ਜਾਰਜਸ਼ਾਹੀ, ਨਾਜੀਵਾਦੀ ਅਤੇ ਔਰੰਗਜ਼ੇਬੀ ਵਿਰੋਧ ਕਰਕੇ ਖ਼ਾਲਸਾਈ ਸੋਚ ਦੀ ਨਸਲ ਕਸ਼ੀ ਦਾ ਐਲਾਨ ਕੀਤਾ ਹੈ; ਅਸੀਂ ਇਸ ਚੁਣੌਤੀ ਨੂੰ ਖ਼ਾਲਸਾ ਪੰਥ ਦੀ ਕਿਰਪਾ, ਸ਼ਕਤੀ ਅਤੇ ਬਖਸ਼ਿਸ਼ ਨਾਲ ਸਵੀਕਾਰ ਕਰਦੇ ਹਾਂ । ਆਪ ਜੀ ਨਾਲ ਗੁਰੂ ਗ੍ਰੰਥ ਦਾ ਸੇਵਕ ਗੁਰੂ ਪੰਥ ਅਤੇ ਗੁਰੂ ਖ਼ਾਲਸਾ ਆਪ ਨਜਿੱਠੇਗਾ ।
3. ਰਵਾਇਤੀ ਅਕਾਲੀ ਮਹੰਤਾ ਵਰਗਾ ਬਣ ਪੰਥ ਦੀ ਗੋਲਕ, ਸੰਗਤ, ਪੰਗਤ, ਗੁਰਧਾਮ ਅਤੇ ਸੋਚ ਤੇ ਦਿੱਲੀ ਸਰਕਾਰ ਦੇ ਦਲਾਲ ਬਣ ਕੇ ਅਤੇ ਆਪਣੇ ਆਪ ਨੂੰ ਪੰਜਾਬੀਬਣਾਂ ਸਿੱਖੀ ਤਿਆਗ ਕੇ ਜਿਸ ਮਹੰਤ ਨਰੈਣੂ ਦੀ ਆਤਮਾਂ ਨੂੰ ਤੁਸੀਂ ਆਪਣੇ ਵਿਚ ਵਸਾ ਕੇ, ਅਰੂੜ ਸਿੰਘੀਏ ਕਰਮ ਕਮਾਣ ਲੱਗੇ ਹੋ ਇਸ ਦੇ ਭਾਰ ਹੇਠਾਂ ਹੀ ਤੁਸੀ ਆਪ ਦੱਬ ਜਾਣਾਂ ਹੈ । ਪਰ ਦੱਬਣ ਤੋਂ ਪਹਿਲਾਂ ਅਸੀ ਆਪ ਤੋਂ ਅਤੇ ਆਪ ਦੀ ਸਮੁੱਚੀ ਜਮਾਤ ਤੋਂ ਪੁੱਛਣਾਂ ਚਾਹੁੰਦੇ ਹਾਂ ਕਿ :
4. ਸ਼੍ਰੋਮਣੀ ਅਕਾਲੀ ਦਲ ਦਾ ਅਰਥ ਕੀ ਹੈ ? ਅਕਾਲੀ ਕੌਣ ਹੈ ? ਬਾਦਲ ਪਰਿਵਾਰ, ਟੋਹੜਾ ਪਰਿਵਾਰ, ਬਰਨਾਲਾ ਪਰਿਵਾਰ, ਸਰਮਾਏਦਾਰ ਜਾਂ ਉਹ ਜੋ ਹਰ 10 ਨੰਬਰੀ ਕੰਮ ਕਰ ਪਹਿਲਾਂ ਤੁਹਾਨੂੰ ਸੱਤਾ ਤੇ ਕਾਬਜ ਕਰਵਾਉਂਦੇ ਹਨ ਤੇ ਫਿਰ ਤੁਸੀਂ ਲੋਕ ਉਨ੍ਹਾਂ ਦੀ ਮਦਦ ਨਾਲ ਪੰਥਕ ਹੱਕਾ, ਅਧਿਕਾਰਾਂ, ਇਛੱਾਵਾਂ, ਸੋਚ, ਸਿਧਾਂਤ ਅਤੇ ਧਰਮ ਤੇ ਡਾਕਾ ਮਾਰ ਸ਼ਰੇਆਮ ਗੁਰੂ ਖ਼ਾਲਸੇ ਦੀ ਪੱਗ ਪਰ੍ਹੇ ਵਿਚ ਲਾਹੁੰਦੇ ਹੋ । ਜਾਂ ਉਹ ਅਕਾਲੀ ਵਰਕਰ ਜਿਹੜੇ ਸ਼ਹੀਦੀਆਂ, ਕੁਰਬਾਨੀਆਂ ਦੇ ਕੇ ਵੀ ਕੁਝ ਪਰਾਪਤੀ ਦੀ ਆਸ ਨਹੀਂ ਰੱਖਦੇ ? ਅਤੇ ਖ਼ਾਲਸਾ ਪੰਥ ਦਾ ਬੋਲ-ਬਾਲਾ ਲੋਚਦੇ ਹਨ । ਐਲਾਨੀਆਂ ਦੱਸੋਂ ਅਕਾਲੀ ਕੌਣ ਹੈ ਅਤੇ ਤੁਸੀ ਉਸ ਲਈ ਕੀ ਕੀਤਾ ਹੈ ?
5. ਆਓ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਖ਼ਾਲਸਾ ਪੰਥ ਦੀ ਰਾਜਨੀਤਕ, ਭੁਗੋਲਿਕ, ਸਭਿਆਚਾਰਕ ਅਤੇ ਵਿਚਾਰਧਾਰਕ ਅਜ਼ਾਦੀ ਦੇ ਇਕੋ ਇਕ ਮੁਜਸਮੇਂ "ਖ਼ਾਲਸਤਾਨਨਮਿਤ ਕੀਤੇ ਕੰਮਾਂ; ਕੌਮ ਨੂੰ ਦਿੱਤੇ ਪ੍ਰੋਗਰਾਮਾਂ ਤੋਂ ਜਾਣੂੰ ਕਰਾਵਾਂ, ਜਿਨ੍ਹਾਂ ਨੂੰ ਤੁਸੀ ਸਭ ਕੁਝ ਜਾਣਦੇ ਹੋਏ ਵੀ ਭਾਰਤ ਸਰਕਾਰ ਦੀਆਂ ਅਜੈਂਸੀਆਂ ਦੇ, ਪੰਥ ਦੁਸ਼ਮਣ ਤਾਕਤਾਂ ਦਾ ਹਿੱਸਾ ਬਣ, ਉਨ੍ਹਾਂ ਦੇ ਹੱਥਾਂ ਦੇ ਔਜ਼ਾਰ ਵਜੋਂ ਪੰਥ ਨਾਲ ਧ੍ਰੋਹ ਕਮਾਂ ਰਹੇ ਹੋ, ਤੋਂ ਜਾਣੂ ਕਰਾਵਾਂ:
5.1 ਕੀ ਲਾਹੋਰ ਵਿਖੇ ਬਾਬਾ ਖੜਕ ਸਿੰਘ ਦੀ ਅਗਵਾਈ ਵਿਚ ਅਕਾਲੀ ਦਲ ਨੇਂ ਸਿੱਖ ਰਾਜ ਅਤੇ ਖ਼ਾਲਸਾ ਪੰਥ ਦੀ ਸੁਤੰਤਰਤਾ ਦਾ ਮਤਾ ਪਾਸ ਨਹੀਂ ਸੀ ਕੀਤਾ ?
5.2 ਕੀ ਤੁਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਪੰਜ ਵਾਰ ਅਜ਼ਾਦ ਸਿੱਖ ਰਾਜ ਦਾ ਮਤਾ ਪਾਸ ਨਹੀਂ ਕੀਤਾ ? -

5.3 ਕੀ 1947 ਵਿਚ ਅਣਵੰਡੇ ਪੰਜਾਬ ਦੇ ਸਮੂਹ ਸਿੱਖ ਅਤੇ ਹਿੰਦੂ ਐਮ ਐਲ ਏ ਨੇਂ ਆਪਣੀ ਅੱਡ ਮੀਟਿੰਗ ਰਾਜਧਾਨੀ ਸ਼ਿਮਲਾ ਵਿਚ ਕਰ ਆਨ ਰਿਕਾਰਡ ਪੰਜਾਬ ਵਿਧਾਨ ਸਭਾ ਦੀ ਮੀਟਿੰਗ ਕਰਕੇ ਪੰਜਾਬ ਨੂੰ ਸੁਤੰਤਰਤਾ ਅਤੇ ਖ਼ੁਦਮੁਖਤਾਰੀ ਦੇਣ ਦਾ ਮਤਾ ਇਕ ਮਤ ਹੋ ਕੇ ਪਾਸ ਨਹੀਂ ਸੀ ਕੀਤਾ ? ਬਾਅਦ ਵਿਚ ਅਕਾਲੀ ਦਲ ਇਸ ਤੋਂ ਕਿਉਂ ਭੱਜਾ ?
5.4
ਕੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਨੇਂ 1947 ਦੀ ਵੰਡ ਨੂੰ ਨਾ ਮੰਜੂਰ ਕਰਦਿਆਂ "ਪੰਥ ਅਜਾਦਦਾ ਨ੍ਹਾਰਾ ਨਹੀਂ ਸੀ ਲਾਇਆਂ ਅਤੇ ਅੰਦੋਲਨ ਨਹੀਂ ਸੀ ਅਰੰਭ ਦਿੱਤਾ ?
5.5
ਕੀ ਇਸੇ ਨ੍ਹਾਰੇ ਦੀ ਵਜ੍ਹਾ ਕਰਕੇ "ਸਿੱਖ ਇਕ ਜਰਾਇਮ ਪੇਸ਼ਾ ਕੌਮ ਹੈਦਾ ਸਰਕੁਲਰ ਭਾਰਤ ਸਰਕਾਰ ਨੇਂ 1948 ਵਿਚ ਜਾਰੀ ਨਹੀਂ ਸੀ ਕੀਤਾ ?
5.6
ਕੀ ਸ਼੍ਰੋਮਣੀ ਅਕਾਲੀ ਦਲ ਨੇਂ ਇਕ ਕਰੋੜ ਰੁਪਏ ਦੀ, ਭਾਰਤ ਸਰਕਾਰ ਤੋਂ ਬਾਗੀ ਹੋ ਕੇ; ਪੰਥ ਦੀ ਅਜ਼ਾਦੀ ਲਈ "ਪੰਥ ਅਜਾਦ ਫੰਡਦੇ ਰੂਪ ਵਿਚ ਵਿਕਟੋਰੀਆ ਅਤੇ ਗਾਂਧੀ ਤੇ ਸ਼ੇਰ ਦੇ ਚਿਨ੍ਹ ਦੀ ਥਾਂ ਤੇ ਮਾਸਟਰ ਤਾਰਾ ਸਿੰਘ ਦੀ ਫੋਟੋ ਵਾਲਾ ਇਕ ਰੁਪਏ ਦਾ ਨੋਟ ਜਾਰੀ ਨਹੀਂ ਸੀ ਕੀਤਾ ?
5.7
ਅਕਾਲੀ ਦਲ ਦੇ ਜਨਰਲ ਇਜਲਾਸ ਵਲੋਂ ਪਾਸ ਕੀਤੇ ਹੁਕਮ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨੇਂ ਆਪਣੇ ਵਿਧਾਨ ਨਿਰਮਾਤ੍ਰੀ ਸਭਾ ਵਿਚਲੇ ਸਿੱਖ ਮੈਂਬਰਾਂ ਨੂੰ ਇਹ ਹੁਕਮ ਨਹੀਂ ਸੀ ਦਿੱਤਾ ਕਿ ਉਹ ਸਿੱਖ ਕੌਮ ਅਤੇ ਖ਼ਾਲਸਾ ਪੰਥ ਵਲੋਂ ਭਾਰਤ ਦੇ ਸੰਵਿਧਾਨ ਨੂੰ ਰੱਦ ਕਰ ਦੇਣ ? ਸ਼੍ਰੋਮਣੀ ਅਕਾਲੀ ਦਲ ਨੇਂ ਭਾਰਤੀ ਸੰਵਿਧਾਨ ਨੂੰ ਮੁਕੰਮਲ ਰੱਦ ਨਹੀਂ ਸੀ ਕੀਤਾ?
5.8
ਕੀ 1950 ਵਿਚ ਇਸ ਆਦੇਸ਼ ਨੂੰ ਮੰਨ ਕੇ ਭਾਰਤ ਦੇ ਸੰਵਿਧਾਨ ਉਪਰ ਸ਼੍ਰੋਮਣੀ ਅਕਾਲੀ ਦਲ ਦੇ ਚੁਣੇ ਹੋਏ ਨੁਮਾਇੰਦਿਆਂ ਨੇਂ ਖ਼ਾਲਸਾ ਪੰਥ ਵਲੋਂ ਅਤੇ ਸਿੱਖ ਕੌਮ ਵਲੋਂ ਦਸਤਖ਼ਤ ਕਰਨ ਤੋਂ ਨਾਹ ਨਹੀਂ ਸੀ ਕਰ ਦਿੱਤੀ ? ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਦੇਸ਼ ਤੇ ਭਾਰਤ ਨਾਲ ਆਪਣੇ ਰਲੇਵੇਂ ਨੂੰ ਇੰਝ ਨਾਮੰਜੂਰ ਨਹੀਂ ਸੀ ਕਰ ਦਿੱਤਾ ? ਜਿਹੜਾ ਕਿ ਹਾਲੇ ਤਕ ਉਵੇਂ ਹੀ ਚੱਲਦਾ ਆ ਰਿਹਾ ਹੈ ?
5.9
ਕੀ ਖ਼ਾਲਸਾ ਪੰਥ ਹਿਤ ਅਜ਼ਾਦ ਅਤੇ ਖੁਦਮੁਖਤਿਆਰ ਪੰਜਾਬੀ ਸੂਬੇ ਦੀ ਮੰਗ ਸ਼੍ਰੋਮਣੀ ਅਕਾਲੀ ਦਲ ਨੇਂ ਨਹੀਂ ਕੀਤੀ ਅਤੇ ਇਸ ਲਈ ਲੰਬੇ ਸੰਘਰਸ਼ ਵਿਚ ਪੰਥ ਨੂੰ ਪਾ ਕੇ ਲੱਖਾਂ ਜੇਲ੍ਹੀ ਨਹੀਂ ਡਕਾਏ, ਕਰੋੜਾਂ ਰੁਪਏ ਦੇ ਸਿੱਖਾਂ ਨੇਂ ਜੁਰਮਾਨੇਂ ਨਹੀਂ ਭਰੇ, ਹਜਾਰਾਂ ਸ਼ਹੀਦੀਆਂ ਨਹੀਂ ਦਿੱਤੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪਰਧਾਨਾਂ ਨੇਂ ਮਰਨ ਵਰਤ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛੱਤ ਤੇ ਹਵਨ ਕੁੰਡ ਬਣਾਂ ਕੇ ਜਿਉਂਦਾ ਮਰ ਜਾਣ ਦੀਆਂ ਅਰਦਾਸਾਂ ਨਹੀਂ ਕੀਤੀਆਂ ?
5.10 1981
ਨੂੰ ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਵਿਸ਼ੇਸ਼ ਸੱਦੇ ਤੇ ਬੁਲਾਏ ਗਏ ਘੱਟ ਗਿਣਤੀਆਂ ਦੇ ਸਾਰੇ ਲੀਡਰਾਂ ਦੀ ਮੌਜੂਦਗੀ ਅਤੇ ਸਮੁੱਚੀ ਅਕਾਲੀ ਦਲ ਦੀ ਅਤੇ ਸਿੱਖ ਬੁੱਧੀਜੀਵਿਆਂ ਦੀ ਹਾਜ਼ਰੀ ਵਿਚ ਸ਼ਾਹੀ ਇਮਾਮ ਸਯਦ ੳਬਦੁੱਲਾ ਬੁਖ਼ਾਰੀ ਸਾਹਿਬ ਨੇਂ "ਖ਼ਾਲਸਤਾਨਦਾ ਮਤਾ ਰੱਖਿਆਂ ਜਿਸ ਦਾ ਇਨ੍ਹਾਂ ਵਿਚੋਂ ਕਿਸੇ ਨੇਂ ਵੀ ਵਿਰੋਧ ਨਾਂਹ ਕਰ ਆਪਣੀ ਪਰਵਾਨਗੀ ਦਿੱਤੀ । ਓਦੋਂ ਸ. ਬਾਦਲ ਅਤੇ ਇਨ੍ਹਾਂ ਦੇ ਸਿਪਾਹਸਾਲਾਰ ਕਿਉਂ ਨਾਹ ਬੋਲੇ ?
5.11
ਕੀ ਸ਼੍ਰੋਮਣੀ ਅਕਾਲੀ ਦਲ ਨੇਂ ਇਕ ਵਾਰ ਨਹੀਂ, ਦੋ ਵਾਰ ਨਹੀਂ ਸਗੋਂ ਤਿੰਨ-ਤਿੰਨ ਵਾਰ ਆਪਣੇ ਸੰਪੂਰਨ ਇਜਲਾਸਾ ਵਿਚ ਅਨੰਦਪੁਰ ਸਾਹਿਬ ਦਾ ਮਤਾ ਪਾਸ ਕਰ, ਖ਼ਾਲਸਾ ਪੰਥ ਹਿਤ ਸੰਪੂਰਨ ਅਜ਼ਾਦ ਹਸਤੀ ਦੀ ਅਰਦਾਸ ਅਤੇ ਸੁਤੰਤਰਤਾ ਦੀ ਮੰਗ ਨਹੀਂ ਕੀਤੀ ? ਅਤੇ ਇਸ ਨਮਿਤ ਕੌਮ ਨੂੰ ਪੂਰਨ ਖ਼ੁਦਮੁਖ਼ਤਾਰੀ ਦਾ ਪ੍ਰੋਗਰਾਮ ਨਹੀਂ ਦਿੱਤਾ ?
5.12
ਕੀ ਅਨੰਦਪੁਰ ਸਾਹਿਬ ਦੇ ਮਤੇ ਦੀ ਪਰਾਪਤੀ ਅਰਥਾਤ ਖ਼ਾਲਸਾ ਪੰਥ ਦੀ ਸੰਪੂਰਨ ਅਜ਼ਾਦੀ ਹਿਤ ਜੱਥੇਦਾਰ ਤੁੜ, ਸ. ਗੁਰਚਰਨ ਸਿੰਘ ਟੌਹੜਾ ਅਤੇ ਸੰਤ ਹਰਚਰਨ ਸਿੰਘ ਲੋਂਗੋਵਾਲ (ਹੁਣ ਸਵਰਗਵਾਸੀ), ਸ. ਜਗਦੇਵ ਸਿੰਘ ਤਲਵੰਡੀ, ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਰਜੀਤ ਸਿੰਘ ਬਰਨਾਲਾ, ਸ. ਬਲਵੰਤ ਸਿੰਘ ਰਾਮੂਵਾਲੀਆ, ਯੂਥ ਅਕਾਲੀ ਦਲ ਅਤੇ ਸਮੂਹ ਅਕਾਲੀ ਓਹਦੇਦਾਰਾਂ ਅਤੇ ਲੀਡਰਾਂ ਨੇਂ ਗੁਰੂ ਪੰਥ ਅਤੇ ਗੁਰੂ ਗ੍ਰੰਥ ਸਾਹਿਬ ਜੀ ਸਨਮੁਖ ਅਰਦਾਸਾਂ ਨਹੀਂ ਸੀ ਕੀਤੀਆਂ ? -
5.13
ਕੀ ਸ. ਪ੍ਰਕਾਸ਼ ਸਿੰਘ ਬਾਦਲ ਜੀਓ ਮਾਰਚ 1984 ਵਿਚ ਹੀ ਤੁਸੀਂ, ਸ. ਬਰਨਾਲਾ ਅਤੇ ਸ. ਟੌਹੜਾ ਨਾਲ ਮਿਲ ਕੇ ਚੰਡੀਗੜ ਅਤੇ ਦਿੱਲੀ ਵਿਚ ਸੰਸਦ ਸਾਹਮਣੇ ਭਾਰਤ ਦੇ ਸੰਵਿਧਾਨ ਨੂੰ ਨਾਮੰਜੂਰ ਕਰਨ ਹਿਤ ਅੱਗ ਲਾ ਕੇ ਨਹੀਂ ਸੀ ਸਾੜਿਆ ? ਅਤੇ ਇੰਝ ਸਿੱਖ ਕੌਮ ਅਤੇ ਨੌਜਵਾਨਾਂ ਨੂੰ ਭਾਰਤ ਸਰਕਾਰ ਤੋਂ ਬਾਗੀ ਹੋਣ ਲਈ ਸਿੱਧਾ ਅਜੈਂਡਾ ਨਹੀਂ ਸੀ ਦਿੱਤਾ ?
5.14
ਖ਼ਾਲਸਾ ਪੰਥ ਦੀ ਮੁਕੰਮਲ ਅਜ਼ਾਦੀ ਲਈ 17 ਜੁਲਾਈ 1982 ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿਡਰਾਂਵਾਲਿਆਂ ਦੀ ਅਗਵਾਈ ਵਿਚ ਆਲ ਇੰਡਿਆ ਸਿੱਖ ਸਟੂਡੈਂਟਸ ਫੇਡਰੇਸ਼ਨ ਨੇਂ ਜਿਹੜਾਂ ਮੋਰਚਾ ਅਰੰਭ ਕੀਤਾ ਸੀ ਉਸੇ ਮੋਰਚੇ ਨੂੰ ਆਪ ਜੀ ਦੇ ਹੀ ਦਲ ਨੇ ਪੰਥ ਦੇ ਨਾਮ ਤੇ ਪੰਥ ਅਤੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਅੀਸ਼ਸ਼ਢ ਨੂੰ ਵਾਸਤਾ ਪਾ ਕੇ ਤੁਸੀ ਖੁਦ ਕਪੂਰੀ ਦੇ ਮੋਰਚੇ ਦੇ ਫ਼ੇਲ੍ਹ ਹੋਣ ਤੋਂ ਬਾਦ ਅਪਣਾਇਆਂ ਨਹੀਂ ਸੀ ? ਅਤੇ ਇੰਜ;
5.15 4
ਅਗਸਤ 1982 ਨੂੰ ਕੀ ਅਨੰਦਪੁਰ ਸਾਹਿਬ ਦੇ ਮਤੇ ਅਤੇ ਖ਼ਾਲਸਾ ਪੰਥ ਦੀ ਅਜ਼ਾਦ ਹਸਤੀ ਲਈ ਸ਼੍ਰੋਮਣੀ ਅਕਾਲੀ ਦਲ ਨੇਂ ਅਤੇ ਤੁਸੀਂ ਆਪ "ਧਰਮ ਯੁਧ ਮੋਰਚਾਸ੍ਰੀ ਅਕਾਲ ਤਖ਼ਤ ਸਾਹਿਬ ਤੇ ਖੜ ਕੇ ਅਰਦਾਸ ਕਰ ਆਪ ਨਹੀਂ ਲਾਇਆ ?
5.16
ਕੀ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੇਂ ਮੋਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਲੋਂਗੋਵਾਲ ਰਾਹੀਂ ਮੰਜੀ ਸਾਹਿਬ ਸਟੇਜ ਤੇ ਕਈ ਵਾਰ ਇਹ ਨਹੀਂ ਦੁਹਰਾਇਆ ਕਿ ਦਰਬਾਰ ਸਾਹਿਬ ਵਿਚ ਜੇ ਫੋਜੀ ਹਮਲਾਂ ਹੋਇਆ ਤਾਂ ਉਹ ਦਿਨ ਖ਼ਾਲਸਤਾਨ ਦੀ ਨੀਂਹ ਹੋਵੇਗੀ ਅਤੇ ਦਰਬਾਰ ਸਾਹਿਬ ਵਿਚ ਫੋਜ "ਸਾਡੀਆਂਲਾਸ਼ਾਂ ਤੋਂ ਜਾਏਗੀ ?
5.17
ਕੀ ਇਹ ਸੱਚ ਨਹੀਂ ਕਿ ਤੁਸੀ ਪਹਿਲਾਂ ਤੋਂ ਭਾਰਤ ਸਰਕਾਰ ਦੇ ਸੰਪੂਰਨ ਹੱਥਠੋਕੇ ਬਣ "ਕੌਮ ਧਰੋਹੀ ਲਾਸ਼ਾਂਬਣ ਕੇ ਟੈਂਕਾਂ ਤੇ ਬਖਤਰਬੰਦ ਗੱਡੀਆਂ ਵਿਚ ਸਵਾਰ ਹੋ, ਦਰਬਾਰ ਸਾਹਿਬ ਵਿਚ ਗੁਰੂ ਪੰਥ ਅਤੇ ਗੁਰੂ ਗ੍ਰੰਥ ਨੂੰ ਡੋਗਰਿਆਂ ਵਾਂਗ ਕਤਲ ਕਰਾ ਕੇ, ਸੁਰਖਿਅਤ ਹੋ, ਐਲਾਨੀਆਂ ਸਿੱਕੇਬੰਦ "ਸਰਕਾਰੀਬਣ ਗਏ । ਗੁਰੂ ਗ੍ਰੰਥ ਅਤੇ ਗੁਰੂ ਪੰਥ ਸਾਹਿਬ ਦੇ ਭਗੋੜੇ ਹੋ ਕੇਸਾ ਧਾਰੀ ਖ਼ਾਕੀ ਹਿੰਦੂ ਨਹੀਂ ਬਣ ਗਏ । ਜਿਸ ਦੀ ਲਾਠੀ ਹਮੇਸ਼ਾਂ ਹੀ ਪੰਥ ਦੇ ਹਿਤਾਂ ਤੇ ਚਾਣਕਿਆਂ ਵਾਂਗ ਚਲਦੀ ਆ ਰਹੀ ਹੈ !
5.18
ਭਾਰਾ ਸਰਕਾਰ ਵਲੋਂ ਪੰਥ ਖ਼ਾਲਸਾ ਤੇ ਕੀਤੇ ਗਏ ਜੂਨ 84 ਦੇ ਹਮਲੇਂ ਤੋਂ ਬਾਦ ਕੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਦੀ ਸੁਤੰਤਰਤਾ ਦਾ ਗੁਰਮਤਾ ਨਹੀਂ ਸੋਧਿਆ ਗਿਆ ?
5.19
ਕੀ ਤੁਸੀ ਅਨੰਦਪੁਰ ਸਾਹਿਬ ਦੇ ਮਤੇ ਜੋ ਕਿ ਪੰਥ ਦੀ ਖ਼ੁਦਮੁਖਤਾਰੀ ਅਤੇ ਸੰਪੂਰਨ ਸੁਤੰਤਰਤਾ ਦਾ ਐਲਾਨ ਹੈ ਬਾਰੇ ਇਹ ਸਟੈਂਡ ਨਹੀਂ ਲਿਆ ਕਿ "ਅਨੰਦਪੁਰ ਮਤੇ ਤੋਂ ਘੱਟ ਕੁਝ ਵੀ ਪਰਵਾਨ ਨਹੀਂ ਕੀਤਾ ਜਾਵੇਗਾਦੇ ਬਿਆਨ ਸੈਂਕੜੇ ਵਾਰ ਨਹੀਂ ਲਾਏ ਅਤੇ ਇਸੇ ਕਰਕੇ ਹੀ ਸੰਤ ਲੋਂਗੋਵਾਲ ਅਤੇ ਰਾਜੀਵ ਸਮਝੋਤਾ ਰੱਦ ਨਹੀਂ ਕੀਤਾ ?
5.20 ਕੀ ਸ. ਬਰਨਾਲਾ ਦੀ ਸਰਕਾਰ ਇਸੇ ਲਈ ਹੀ ਨਹੀਂ ਤੋੜੀ ਗਈ ਸੀ ?
(ਅਤਿੰਦਰ ਪਾਲ ਸਿੰਘ )
ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਖ਼ਾਲਸਤਾਨੀ

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.